Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਅੰਤਰਰਾਸ਼ਟਰੀ

ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ: ਨਫਰਤ, ਉਕਸਾਊ ਕੰਟੈਂਟ ਸਾਇਬਰ ਸਪੇਸ ਤੋਂ ਹਟਾਉਣਾ ਹੋਵੇਗਾ

November 14, 2018 06:20 AM

ਪੈਰਿਸ, 13 ਨਵੰਬਰ (ਪੋਸਟ ਬਿਊਰੋ)- ਯੂਰਪੀ ਦੇਸ਼ਾਂ ਵਿੱਚ ਟੈਕ ਅਤੇ ਇੰਟਰਨੈਟ ਕੰਪਨੀਆਂ ਨੂੰ ਸਾਈਟ ਉੱਤੇ ਨਫਰਤ ਫੈਲਾਉਣ ਵਾਲਾ ਜਾਂ ਅੱਤਵਾਦ ਦਾ ਸਮਰਥਨ ਤੇ ਉਸ ਨੂੰ ਹੱਲਾਸ਼ੇਰੀ ਦੇਣ ਵਾਲਾ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਹੋਵੇ, ਉਸ ਨੂੰ ਹਟਾਉਣਾ ਪਵੇਗਾ। ਸਾਈਬਰ ਹਮਲੇ, ਹੇਟ ਸਪੀਚ, ਆਨਲਾਈਨ ਸੈਂਸਰਸ਼ਿਪ ਤੇ ਡੇਟਾ ਲੀਕ ਵਰਗੇ ਖਤਰੇ ਤੋਂ ਸੁਰੱਖਿਆ ਲਈ ਯੂਨੈਸਕੋ ਇੰਟਰਨੈਟ ਗਵਰਨੈਂਸ ਫੋਰਮ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਟੈਕ ਮਾਹਰਾਂ ਦੇ ਨਾਲ ਮਿਲ ਕੇ ਇੰਟਰਨੈਟ ਨੂੰ ਰੈਗੂਲੇਟ ਕਰਨ ਦੀ ਇਹ ਪਹਿਲ ਕੀਤੀ ਹੈ। ਇਸ ਐਲਾਨ ਪੱਤਰ ਨੂੰ ‘ਪੈਰਿਸ ਕਾਲ ਫਾਰ ਟਰੱਸਟ ਐਂਡ ਸਕਿਓਰਿਟੀ ਇਨ ਸਾਇਬਰ ਸਪੇਸ’ ਸਿਰਲੇਖ ਨਾਲ ਲਾਂਚ ਕੀਤਾ ਗਿਆ ਹੈ।
ਇਸ ਐਲਾਨ ਪੱਤਰ ਵਿੱਚ ਟੈਕ ਕੰਪਨੀਆਂ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਚੋਣਾਂ ਦੌਰਾਨ ਦਖਲ ਤੇ ਟ੍ਰੇਡ ਸੀਕ੍ਰੇਟ ਦੀ ਚੋਰੀ ਵਰਗੀਆਂ ਚੀਜ਼ਾਂ ਨੂੰ ਰੋਕਣ ਲਈ ਸੁਰੱਖਿਆ ਮਜ਼ਬੂਤ ਕਰਨ। ਉਂਝ ‘ਪੈਰਿਸ ਕਾਲ’ ਦੀ ਪਹਿਲ ਟੈਕ ਕੰਪਨੀਆਂ ਨੇ ਕੀਤੀ ਸੀ, ਪਰ ਫਰਾਂਸ ਦੇ ਅਧਿਕਾਰੀਆਂ ਨੇ ਇਸ ਨੂੰ ਦੋਬਾਰਾ ਡਰਾਫਟ ਕੀਤਾ ਤੇ ਇਸ ਵਿੱਚ ਯੂ ਐੱਨ ਮਾਹਰਾਂ ਦੀ ਮਦਦ ਲਈ ਹੈ। ਪੈਰਿਸ ਕਾਲ ਦਾ ਇਹ ਦਸਤਾਵੇਜ਼ ਸਾਇਬਰ ਸਪੇਸ ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨਾਂ ਨੂੰ ਲਾਗੂ ਕਰਨ ਦੀ ਪੁਸ਼ਟੀ ਕਰਦਾ ਹੈ। ਗੂਗਲ-ਫੇਸਬੁਕ ਵੀ ਇਸ 'ਤੇ ਸਾਈਨ ਲਈ ਤਿਆਰ ਹਨ। ਟੈਕ ਦਿੱਗਜ ਮਾਈਕਰੋਸਾਫਟ ਵੀ ਯੋਗਦਾਨ ਦੇ ਰਹੀ ਹੈ। ਐਲਾਨ ਪੱਤਰ 'ਤੇ ਯੂਰਪ ਦੇ ਸਾਰੇ ਦੇਸ਼ਾਂ ਨੇ ਸਾਈਨ ਕੀਤੇ ਹਨ। ਪੈਰਿਸ ਕਾਲ 'ਤੇ ਕੰਮ ਕਰ ਰਹੇ ਮਾਹਰਾਂ ਦਾ ਕਹਿਣਾ ਹੈ ਕਿ ਸਾਇਬਰ ਸਪੇਸ 'ਤੇ ਅਜੇ ਜ਼ਿਆਦਾ ਕੰਟੋਰਲ ਨਿੱਜੀ ਕੰਪਨੀਆਂ ਦਾ ਹੈ, ਜਦ ਅੱਧੀ ਤੋਂ ਵੱਧ ਮਨੁੱਖਤਾ ਆਨਲਾਈਨ ਹੈ ਤਾਂ ਇੰਟਰਨੈੱਟ ਨੂੰ ਆਰਗੇਨਾਈਜ਼ ਕਰਨ ਦੀ ਜ਼ਰੂਰਤ ਹੈ। ਫਰੀ, ਓਪਨ ਅਤੇ ਸੁਰੱਖਿਅਤ ਇੰਟਰਨੈਟ ਦੇ ਨਾਲ ਕਈ ਖਤਰੇ ਹਨ। ਇਨ੍ਹਾਂ ਨੂੰ ਪਹਿਲੋਂ ਸਮਝ ਕੇ ਸੁਰੱਖਿਆ ਦੇ ਉਪਾਅ ਕਰਨੇ ਜ਼ਰੂਰੀ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ ਅਮਰੀਕਾ ਵਿਚ ਪੁਲਿਸ ਦੀ ਗੋਲੀਬਾਰੀ 'ਚ ਕਾਰ ਚਾਲਕ ਦੀ ਮੌਤ, 41 ਸਕਿੰਟਾਂ 'ਚ ਚੱਲੀਆਂ 96 ਗੋਲੀਆਂ ਫਲੋਰਿਡਾ ਦੇ ਬਾਰ 'ਚ ਹੋਈ ਫਾਇਰਿੰਗ, 2 ਦੀ ਮੌਤ, 7 ਹੋਏ ਜ਼ਖਮੀ ਮੋਜ਼ਾਮਬਿਕ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 98, ਕਈ ਹਾਲੇ ਵੀ ਲਾਪਤਾ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਵਿਚ 6 ਸੁਰੱਖਿਆ ਕਰਮੀ ਅਤੇ 12 ਅੱਤਵਾਦੀ ਮਾਰੇ ਗਏ