Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਬਲਾਤਕਾਰ ਦੇ ਦੋਸ਼ ਕਾਰਨ ਰੋਨਾਲਡੋ ਨੂੰ ਪੁਰਤਗਾਲ ਟੀਮ ਦੀ ਜਗ੍ਹਾ ਨਹੀਂ ਮਿਲੀ

November 14, 2018 06:19 AM

ਪੁਰਤਗਾਲ, 13 ਨਵੰਬਰ (ਪੋਸਟ ਬਿਊਰੋ)- ਬਲਾਤਕਾਰ ਦੇ ਦੋਸ਼ ਹੇਠ ਆਏ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਟੀਮ ਤੋਂ ਦੂਰੀ ਜਾਰੀ ਹੈ। ਪੁਰਤਗਾਲ ਟੀਮ ਦੇ ਕੋਚ ਨੇ ਯੂ ਐਫ ਨੇਸ਼ੰਸ ਲੀਗ 'ਚ ਇਟਲੀ ਅਤੇ ਪੋਲੈਂਡ ਖਿਲਾਫ ਆਪਣੀ ਟੀਮ ਦਾ ਐਲਾਨ ਕੀਤਾ ਤਾਂ ਆਸ ਮੁਤਾਬਕ ਰੋਨਾਲਡੋ ਦਾ ਨਾਂਅ ਉਸ ਵਿੱਚ ਨਹੀਂ।
ਰੋਨਾਲਡੋ ਨੂੰ ਇਸ ਤੋਂ ਪਹਿਲਾਂ ਵੀ ਟੀਮ 'ਚੋਂ ਬਾਹਰ ਕੀਤਾ ਗਿਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਜਦੋਂ ਤੱਕ ਉਹ ਬਲਤਾਕਾਰ ਦੇ ਦੋਸ਼ 'ਚੋਂ ਬਰੀ ਨਹੀਂ ਹੁੰਦੇ, ਉਦੋਂ ਤੱਕ ਟੀਮ 'ਚ ਜਗ੍ਹਾ ਨਹੀਂ ਮਿਲ ਸਕੇਗੀ। ਪੁਰਤਗਾਲ ਦੀ ਟੀਮ 17 ਨਵੰਬਰ ਨੂੰ ਮਿਲਾਨ 'ਚ ਇਟਲੀ ਦਾ ਸਾਹਮਣਾ ਕਰਨੇਗੀ ਅਤੇ ਤਿੰਨ ਦਿਨਾਂ ਬਾਅਦ ਆਪਣੇ ਘਰ 'ਚ ਪੋਲੈਂਡ ਦਾ ਸਾਹਮਣੇ ਕਰੇਗੀ। ਇਨ੍ਹਾਂ ਮੁਕਾਬਲਿਆਂ ਲਈ ਟੀਮ ਦਾ ਐਲਾਨ ਕਰਦੇ ਸਮੇਂ ਪੁਰਤਗਾਲ ਦੇ ਕੋਚ ਸੰਤੋਸ ਦਾ ਕਹਿਣਾ ਸੀ, ਇਸ ਸਮੇਂ ਤਾਂ ਮੈਂ ਬੱਸ ਇੰਨਾ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਬੇਲਨ ਓ ਡਚੋਰ ਖਿਤਾਬ ਮਿਲਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਹਨ। ਰੋਨਾਲਡੋ 'ਤੇ ਇੱਕ 34 ਸਾਲ ਦੀ ਅਮਰੀਕੀ ਮਾਡਲ ਨੇ ਸਾਲ 2009 ਵਿੱਚ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਲਾਸਲ ਵੇਗਾਸ ਦੀ ਹੈ। ਰੋਨਾਲਡੋ ਦਾ ਕਹਿਣਾ ਹੈ ਕਿ ਉਸ ਰਾਤ ਜੋ ਹੋਇਆ ਉਹ ਆਪਸੀ ਸਹਿਮਤੀ ਨਾਲ ਹੋਇਆ ਸੀ। ਲਾਸ ਵੇਗਾਸ ਪੁਲਸ ਨੇ ਇਸ ਮਾਮਲੇ ਦੀ ਜਾਂਚ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ