Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਸਾਫਟਬੈਂਕ ਕਾਰਪ 21 ਅਰਬ ਡਾਲਰ ਦਾ ਵੱਡਾ ਆਈ ਪੀ ਓ ਪੇਸ਼ ਕਰਨ ਲੱਗੀ

November 14, 2018 06:18 AM

ਟੋਕੀਓ, 13 ਨਵੰਬਰ (ਪੋਸਟ ਬਿਊਰੋ)- ਜਾਪਾਨ ਦੇ ਸਾਫਟਬੈਂਕ ਗਰੁੱਪ ਕਾਰਪ ਨੇ ਆਪਣੀ ਟੈਲੀਕਾਮ ਕੰਪਨੀ ਸਾਫਟਬੈਂਕ ਕਾਰਪ ਦਾ ਇਕ ਵੱਡਾ ਮੁੱਢਲਾ ਪਬਲਿਕ ਆਫਰ (ਆਈ ਪੀ ਓ) ਲਿਆਉਣ ਦੀ ਤਿਆਰੀ ਕੀਤੀ ਹੈ। ਇਹ ਆਈ ਪੀ ਓ 2.4 ਲੱਖ ਕਰੋੜ ਯੇਨ (2104 ਅਰਬ ਡਾਲਰ) ਦਾ ਹੋਵੇਗਾ। ਇਸ ਗਰੁੱਪ ਨੂੰ ਆਈ ਪੀ ਓ ਲਿਆਉਣ ਦੀ ਮਨਜ਼ੂਰੀ ਮਿਲ ਗਈ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਆਈ ਪੀ ਓ ਵਿੱਚੋਂ ਇਕ ਹੋਵੇਗਾ। ਇਸ ਦੇ ਨਾਲ ਇਹ ਜਾਪਾਨ 'ਚ ਅੱਜ ਤੱਕ ਦਾ ਸਭ ਤੋਂ ਵੱਡਾ ਆਈ ਪੀ ਓ ਹੋ ਸਕਦਾ ਹੈ। ਇਸ ਤੋਂ ਮਿਲੀ ਰਕਮ ਨਾਲ ਸਮੂਹ ਨੂੰ ਕਰਜ਼ਾ ਮੋੜਨ 'ਚ ਮਦਦ ਮਿਲੇਗੀ ਅਤੇ ਕੰਪਨੀ ਨੂੰ ਨਵੇਂ ਦੌਰ ਦੇ ਇਨੋਵੇਸ਼ਨ 'ਚ ਨਿਵੇਸ਼ ਕਰਨ ਲਈ ਵਾਧੂ ਪੂੰਜੀ ਮਿਲ ਜਾਵੇਗੀ।
ਇਸ ਗਰੁੱਪ ਨੇ ਛੋਟੇ ਗੇਮਿੰਗ ਸਟਾਰਟਅਪ ਤੋਂ ਲੈ ਕੇ ਐਪ ਆਧਾਰਿਤ ਟੈਕਸੀ ਸੇਵਾ ਕੰਪਨੀ ਉਬਰ ਟੈਕਨਾਲੋਜੀ ਇੰਕ ਅਤੇ ਈ-ਕਾਮਰਸ ਕੰਪਨੀ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਤੱਕ ਕਈ ਇਨੋਵੇਟਿਵ ਕਾਰੋਬਾਰਾਂ 'ਚ ਨਿਵੇਸ਼ ਕੀਤਾ ਹੋਇਆ ਹੈ। ਜਾਪਾਨ ਦੇ ਵਿੱਤ ਮੰਤਰਾਲੇ 'ਚ ਕੱਲ੍ਹ ਆਈ ਇਕ ਸੂਚਨਾ ਮੁਤਾਬਕ ਆਈ ਪੀ ਓ ਤਹਿਤ ਸਾਫਟਬੈਂਕ ਕਾਰਪ ਦੇ 1.6 ਅਰਬ ਸ਼ੇਅਰ ਅਨੁਮਾਨਿਤ 1500 ਯੇਨ (13 ਹਜ਼ਾਰ) ਪ੍ਰਤੀ ਸ਼ੇਅਰ ਦੀ ਦਰ ਨਾਲ ਵਿਕਰੀ ਦੇ ਲਈ ਪੇਸ਼ ਕੀਤੇ ਜਾਣਗੇ। ਆਈ ਪੀ ਓ ਵਿੱਚ ਜੇ ਵੱਧ ਸ਼ੇਅਰਾਂ ਲਈ ਬੋਲੀ ਹਾਸਲ ਹੋਈ ਤਾਂ ਆਫਰ ਦਾ ਆਕਾਰ 240.6 ਅਰਬ ਯੇਨ ਹੋਰ ਵਧਾਇਆ ਜਾ ਸਕਦਾ ਹੈ, ਜਿਸ ਨਾਲ ਆਫਰ ਦਾ ਆਕਾਰ 25 ਅਰਬ ਡਾਲਰ ਤੱਕ ਪੁੱਜ ਸਕਦਾ ਹੈ। ਅੱਜ ਤੱਕ ਦੇ ਸਭ ਤੋਂ ਵੱਡੇ ਆਈ ਪੀ ਓ ਵਿੱਚ 2014 'ਚ ਅਲੀਬਾਬਾ ਨੇ ਲਗਭਗ 25 ਅਰਬ ਡਾਲਰ ਦੀ ਰਕਮ ਜੁਟਾਈ ਸੀ। ਆਈ ਪੀ ਓ ਦੀ ਕੀਮਤ 10 ਦਸੰਬਰ ਨੂੰ ਤੈਅ ਹੋਵੇਗੀ ਤੇ ਸਾਫਟਬੈਂਕ ਕਾਰਪ 19 ਦਸੰਬਰ ਨੂੰ ਟੋਕੀਓ ਸਟਾਕ ਐਕਸਚੇਂਜ 'ਤੇ ਲਗਭਗ 7.18 ਲੱਖ ਕਰੋੜ ਯੇਨ ਦੇ ਸ਼ੁਰੂ ਦੇ ਬਾਜ਼ਾਰ ਕੀਮਤ 'ਤੇ ਸੂਚੀਬੱਧ ਹੋਵੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ