Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਜਦੋਂ ਸ਼ਾਕਾ ਲਾਕਾ ਬੂਮ ਬੂਮ ਆਇਆ..

June 10, 2020 11:25 PM

-ਸੁਰਜੀਤ ਭਗਤ
ਗੱਲ ਕੋਈ ਦੋ ਦਹਾਕੇ ਪੁਰਾਣੀ ਹੈ। ਲੁਧਿਆਣੇ ਬੱਸ ਅੱਡੇ ਦੀ ਖੁੱਚ ਵਿੱਚ ਪੈਂਦਾ ਮਿੱਢਾ ਚੌਕ ਅਜੇ ਇਸ ਨਾਮ ਨਾਲ ਨਹੀਂ, ਸਗੋਂ ‘ਮਿੱਢੇ ਦੀ ਦੁਕਾਨ ਵਾਲਾ ਚੌਕ' ਵੱਜਦਾ ਸੀ। ਓਦੋਂ ਬੱਚੇ, ਖਾਸਕਰ ਪ੍ਰਾਇਮਰੀ ਪੱਧਰ ਦੇ ਵਿਦਿਆਰਥੀ, ਦੂਰਦਸ਼ਨ ਤੋਂ ਦਿਖਾਏ ਜਾ ਰਹੇ ਸੀਰੀਅਲ ‘ਸ਼ਾਕਾ ਲਾਕਾ ਬੂਮ ਬੂਮ' ਪਿੱਛੇ ਕਮਲੇ ਹੋਏ ਫਿਰਦੇ ਸਨ।
ਜਿਵੇਂ ਕਿਹਾ ਜਾਂਦਾ ਹੈ ਕਿ ਵਪਾਰੀ, ਪੁਜਾਰੀ ਅਤੇ ਅਧਿਕਾਰੀ ਹਮੇਸ਼ਾ ਸਹੀ ਮੌਕੇ ਦੀ ਤਾੜ ਵਿੱਚ ਰਹਿੰਦੇ ਹਨ, ਬੱਸ ਇਸੇ ਆੜ ਵਿੱਚ ਸਟੇਸ਼ਨਰੀ ਦੇ ਵਪਾਰੀਆਂ ਨੇ ‘ਸ਼ਾਕਾ ਲਾਕਾ ਬੂਮ ਬੂਮ' ਦੇ ਨਾਮ ਦੀਆਂ ਕਾਪੀਆਂ, ਕਾਪੀਆਂ ਤੇ ਚੜ੍ਹਾਉਣ ਵਾਲੇ ਕਵਰ, ਪੈਨ, ਪੈਨਸਿਲਾਂ ਆਦਿ ਉਤੇ ਸੀਰੀਅਲ ਦਾ ਅਜਿਹਾ ਰੰਗ ਚਾੜ੍ਹਿਆ ਕਿ ਬੱਚੇ ਇਸ ਕਿਸਮ ਦੀ ਸਟੇਸ਼ਨਰੀ ਦੇ ਦੀਵਾਨੇ ਹੋਏ ਫਿਰਦੇ ਸਨ।
ਦੁਪਹਿਰ ਵੇਲੇ ਕੋਈ ਬੱਚਾ ਆਪਣੇ ਬਾਪ ਨਾਲ ‘ਸ਼ਾਕਾ ਲਾਕਾ ਬੂਮ ਬੂਮ' ਵਾਲੀ ਪੈਨਸਿਲ ਮਿੱਢਾ ਬੁੱਕ ਕੰਪਨੀ ਤੋਂ ਲੈਣ ਆਇਆ। ਸਟਾਕ ਵਿੱਚ ਨਾ ਹੋਣ ਅਤੇ ਦੁਕਾਨ ਅਤੇ ਭੀੜ ਹੋਣ ਕਾਰਨ ਉਥੇ ਕੰਮ ਕਰਨ ਵਾਲੇ ਇੱਕ ਮੁੰਡੇ ਨੇ ਕਹਿ ਦਿੱਤਾ, ‘ਹੈ ਨੀ ਯਾਰ, ਸ਼ਾਮ ਨੂੰ ਆਊ।’
‘ਪੱਕਾ?’ ਬੱਚੇ ਨੇ ਤਸਦੀਕ ਕਰਨ ਲਈ ਦੁਬਾਰਾ ਪੁੱਛਿਆ।
‘ਹਾਂ ਯਾਰ, ਆ ਜੂ ਤੇਰਾ ਸ਼ਾਕਾ ਲਾਕਾ ਬੂਮ ਬੂਮ, ਸ਼ਾਮ ਨੂੰ ਸੱਤ ਵਜੇ ਹਰ ਹਾਲਤ 'ਚ।’
ਉਸ ਨੇ ਬੇਧਿਆਨੀ ਅਤੇ ਬ੍ਰੇਪ੍ਰਵਾਹੀ ਨਾਲ ਬੱਚੇ ਨੂੰ ਇੱਕ ਤਰ੍ਹਾਂ ਨਾਲ ਗਲੋਂ ਲਾਹੁਣ ਲਈ ਕਹਿ ਕੇ ਪਿੱਛਾ ਛਡਾਉਣਾ ਚਾਹਿਆ। ਬੱਸ, ਇਥੇ ਹੀ ਗਲਤੀ ਹੋ ਗਈ। ਬੱਚੇ ਨੇ ਘਰ ਜਾ ਕੇ ਸਾਰੇ ਮੁਹੱਲੇ ਵਿੱਚ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਦੱਸ ਦਿੱਤਾ ਕਿ ਸ਼ਾਮੀਂ ਸੱਤ ਵਜੇ ਮਿੱਢਾ ਬੁੱਕ ਕੰਪਨੀ `ਤੇ ‘ਸ਼ਾਕਾ ਲਾਕਾ ਬੂਮ ਬੂਮ' ਆ ਰਿਹਾ ਹੈ, ਇਹ ਗੱਲ ਉਸ ਨੂੰ ਦੁਕਾਨ `ਤੇ ਕੰਮ ਕਰਨ ਵਾਲੇ ਮੁੰਡੇ ਨੇ ਦੱਸੀ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਸ਼ਾਮੀਂ ਹਰ ਹਾਲਤ ਸੱਤ ਵਜੇ ਉਹ ਉਥੇ ਮਿਲੇਗਾ। ਬੱਸ ਫਿਰ ਕੀ ਸੀ, ਸਾਰੇ ਇਲਾਕੇ ਵਿੱਚ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ। ਬੱਚਿਆਂ ਲਈ ਸੱਤ ਵਜੇ ਤੱਕ ਦਾ ਸਮਾਂ ਕੱਟਣਾ ਔਖਾ ਹੋ ਗਿਆ। ਖੈਰ! ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੇ ਸ਼ਾਮੀਂ ਛੇ ਵਜੇ ਤੱਕ ਹੀ ਸਬਰ ਕੀਤਾ। ਸ਼ਾਮੀਂ 6.30 ਵਜੇ ਤੱਕ ਮਿੱਢੇ ਵਾਲੇ ਚੌਕ ਵਿੱਚ ਸੈਂਕੜੇ ਬੱਚੇ ਆਪਣੇ ਮਾਪਿਆਂ ਸਹਿਤ ਪਹੁੰਚ ਗਏ। ਚੌਕ ਦੇ ਚਾਰੇ ਪਾਸੇ ਬੱਚਿਆਂ ਦਾ ਹਜੂਮ ਨਜ਼ਰ ਆਉਣ ਲੱਗ ਪਿਆ। ਕਿਸੇ ਨੂੰ ਕੁਝ ਸਮਝ ਨਹੀਂ ਸੀ ਲੱਗ ਰਹੀ। ਮਿੱਢੇ ਦੀ ਦੁਕਾਨ ਦੇ ਮਾਲਕ ਪਿਓ ਪੁੱਤਰ ਡੌਰ-ਭੌਰ ਹੋਏ ਫਿਰਦੇ ਸਨ ਕਿ ਇਹ ਹੋ ਕੀ ਰਿਹਾ ਹੈ? ਉਨ੍ਹਾਂ ਦੇ ਵੀ ਸਮਝ ਤੋਂ ਬਾਹਰ ਸੀ ਕਿ ਮਾਜਰਾ ਕੀ ਹੈ!
ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਹੱਥਾਂ ਦੇ ਤੋਤੇ ਉਡ ਗਏ, ਕਿਉਂਕਿ ਬੱਚਿਆਂ ਦੀ ਗਿਣਤੀ ਹਰ ਪਲ ਵਧ ਰਹੀ ਸੀ। ਉਪਰੋਂ ਹਨੇ੍ਹਰਾ ਪੈਣ ਨੂੰ ਸੀ। ਘਬਰਾਏ ਪਿਓ ਪੁੱਤਰ ਲੋਕਾਂ ਨੂੰ ਸਮਝਾ ਸਮਝਾ ਫਾਵੇਂ ਹੋ ਗਏ ਕਿ ਇਥੇ ਕੋਈ ‘ਸ਼ਾਕਾ ਲਾਕਾ ਬੂਮ ਬੂਮ' ਨਹੀਂ ਆ ਰਿਹਾ, ਪਰ ਬੱਚੇ ਭਲਾ ਕਿੱਥੇ ਮੰਨਣ ਵਾਲੇ ਸਨ?
ਚੌਕ ਤੋਂ ਢੀਮ ਮਾਰਨ ਦੀ ਦੂਰੀ `ਤੇ ਪੁਲਸ ਚੌਕੀ ਵਿੱਚ ਕਿਸੇ ਨੇ ਜਾ ਦੱਸਿਆ ਤਾਂ ਪੁਲਸ ਮੁਲਾਜ਼ਮ ਉਥੇ ਆ ਗਏ। ਬੱਚੇ ਟੱਸ ਤੋਂ ਮੱਸ ਨਹੀਂ ਸਨ ਹੋ ਰਹੇ। ਕਈ ਤਾਂ ਇਹ ਕਹਿ ਰਹੇ ਸਨ ਕਿ ‘ਸ਼ਾਕਾ ਲਾਕਾ ਬੂਮ ਬੂਮ' ਮਿੱਢਿਆਂ ਦੇ ਚੁਬਾਰੇ ਵਿੱਚ ਬੈਠਾ ਹੈ, ਉਹ ਉਸ ਨੂੰ ਭੀੜ ਘਟਣ ਮਗਰੋਂ ਹੇਠਾਂ ਲਾਹੁਣਗੇ। ਪੁਲਸ ਵਾਲਿਆਂ ਨੇ ਵਾਲਿਆਂ ਨੇ ਆਪਣੀ ਵਾਹ ਲਾਈ ਪਰ ਪਰਨਾਲਾ ਅਜੇ ਵੀ ਉਥੇ ਸੀ। ਹਨੇ੍ਹਰਾ ਸੰਘਣਾ ਹੋ ਗਿਆ ਸੀ। ਦੁਕਾਨ ਤੇ ਕੋਈ ਗ੍ਰਾਹਕ ਤਦੇ ਆਉਣਾ ਸੀ, ਉਥੇ ਕੋਈ ਰਾਹ ਰਸਤਾ ਹੁੰਦਾ? ਕੋਈ ਹੋਰ ਰਾਹ ਨਾ ਮਿਲਦਾ ਦੇਖ ਕੇ ਉਨ੍ਹਾਂ ਦੁਕਾਨ ਬੰਦ ਕਰਨੀ ਮੁਨਾਸਿਬ ਸਮਝੀ, ਪਰ ਦੇਰ ਰਾਤ ਤੱਕ ਬੱਚੇ ਆਪਣੇ ਮਾਪਿਆਂ ਸਮੇਤ ਚੌਕ ਵਿੱਚ ਖੜ੍ਹੇ ਰਹੇ। ਆਖਿਰ ਰਾਤ 10 ਵਜੇ ਤੋਂ ਬਾਅਦ ਸਾਰੇ ਕਿਰਨ-ਮ-ਕਿਰਨੀ ਆਪੋ-ਆਪਣੇ ਘਰਾਂ ਨੂੰ ਹੋ ਤੁਰੇ।
ਇਸ ਗੱਲ ਨੂੰ ਭਾਵੇਂ 20 ਬੀਤ ਗਏ ਹਨ, ਪਰ ਮਿੱਢਾ ਪਰਵਾਰ ਅੱਜ ਵੀ ਉਸ ਘਟਨਾ ਨੂੰ ਯਾਦ ਕਰਕੇ ਹੱਸ ਹੱਸ ਦੂਹਰਾ ਹੋ ਜਾਂਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”