Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਨੀਦਰਲੈਂਡ ਨੇ ਪਾਕਿਸਤਾਨ ਵਿੱਚ ਵੀਜ਼ੇ ਦੇਣ ਦਾ ਕੰਮ ਰੋਕਿਆ

November 14, 2018 06:17 AM

ਇਸਲਾਮਾਬਾਦ, 13 ਨਵੰਬਰ (ਪੋਸਟ ਬਿਊਰੋ)- ਕੱਟੜਪੰਥੀਆਂ ਨੂੰ ਪਾਲਣ ਦਾ ਅੱਡਾ ਬਣੇ ਪਾਕਿਸਤਾਨ ਨੂੰ ਨੀਦਰਲੈਂਡ ਨੇ ਵੱਡਾ ਝਟਕਾ ਦਿੱਤਾ ਹੈ। ਯੂਰਪੀ ਦੇਸ਼ ਨੇ ਪਾਕਿਸਤਾਨ ਵਿੱਚ ਆਪਣੇ ਦੂਤਘਰ ਤੋਂ ਵੀਜ਼ਾ ਦੇਣ ਤੇ ਪਾਸਪੋਰਟ ਸਰਵਿਸ ਨਾਲ ਜੁੜੇ ਕੰਮ ਅਸਥਾਈ ਰੂਪ ਵਿੱਚ ਬੰਦ ਕਰ ਦਿੱਤੇ ਹਨ, ਪਰ ਨੀਦਰਲੈਂਡ ਨੇ ਇਸਲਾਮਾਬਾਦ ਦਾ ਦੂਤਘਰ ਬੰਦ ਕਰਨ ਦੀ ਚਰਚਾ ਨੂੰ ਰੱਦ ਕੀਤਾ ਹੈ। ਧਰਮ ਨਿੰਦਾ ਮਾਮਲੇ ਵਿੱਚ ਈਸਾਈ ਮਹਿਲਾ ਆਸੀਆ ਬੀਬੀ ਦੀ ਪੈਰਵੀ ਕਰਨ ਵਾਲੇ ਵਕੀਲ ਨੂੰ ਪਨਾਹ ਦੇਣ ਦੇ ਕਾਰਨ ਨੀਦਰਲੈਂਡ ਪਾਕਿਸਤਾਨੀ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਿਆ ਹੈ।
ਹੇਠਲੀ ਅਦਾਲਤ ਤੋਂ ਅੱਠ ਸਾਲ ਪਹਿਲਾਂ ਮੌਤ ਦੀ ਸਜ਼ਾ ਯਾਫਤਾ ਆਸੀਆ ਨੂੰ 31 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਦੋਸ਼ ਮੁਕਤ ਕਰ ਦਿੱਤਾ ਸੀ। ਇਸ ਫੈਸਲੇ ਨਾਲ ਪਾਕਿਸਤਾਨ ਵਿੱਚ ਕੱਟੜਪੰਥੀ ਭੜਕ ਪਏ ਹਨ। ਆਸੀਆ ਬੀਬੀ ਦੇ ਕੇਸ ਦੀ ਸੁਪਰੀਮ ਕੋਰਟ ਵਿੱਚ ਪੈਰਵੀ ਕਰਨ ਵਾਲੇ ਵਕੀਲ ਸੈਫੁਲ ਮੁਲੁਕ ਫੈਸਲਾ ਆਉਣ ਪਿੱਛੋਂ ਨੀਦਰਲੈਂਡ ਚਲੇ ਗਏ ਸਨ। ਉਥੇ ਉਨ੍ਹਾਂ ਨੇ ਆਪਣੇ ਤੇ ਪਰਵਾਰ ਦੀ ਜਾਨ ਨੂੰ ਖਤਰਾ ਦੱਸਿਆ ਸੀ। ਡਚ ਸਰਕਾਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਧਮਕੀਆਂ ਦੇ ਕਾਰਨ ਪਾਕਿਸਤਾਨ ਵਿੱਚ ਦੂਤਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਤੇ ਉਥੋਂ ਜਾਰੀ ਹੋਣ ਵਾਲੇ ਵੀਜ਼ਾ ਤੇ ਹੋਰ ਸਹੂਲਤਾਂ ਨੂੰ ਹਾਲੇ ਰੋਕ ਦਿੱਤਾ ਗਿਆ ਹੈ। ਪਾਕਿਸਤਾਨ ਦੇ ਜੋ ਹਾਲਾਤ ਹਨ, ਉਹ ਕੰਟਰੋਲ ਤੋਂ ਬਾਹਰ ਹਨ। ਇਸ ਲਈ ਅਸਥਾਈ ਤੌਰ 'ਤੇ ਇਹ ਫੈਸਲਾ ਲਿਆ ਗਿਆ ਹੈ।
ਪੰਜ ਬੱਚਿਆਂ ਦੀ ਮਾਂ ਆਸੀਆ ਬੀਬੀ ਫਿਲਹਾਲ ਕਿੱਥੇ ਹੈ, ਇਹ ਸਪੱਸ਼ਟ ਨਹੀਂ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਆਸੀਆ ਦੀ ਸੁਰੱਖਿਆ ਦਾ ਸਰਕਾਰ ਪੂਰਾ ਧਿਆਨ ਰੱਖ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕਿਹਾ ਹੈ ਕਿ ਪਾਕਿਸਤਾਨੀ ਮਹਿਲਾ ਆਸੀਆ ਬੀਬੀ ਤੇ ਉਸਦੇ ਪਰਵਾਰ ਨੂੰ ਆਪਣੇ ਦੇਸ਼ ਵਿੱਚ ਪਨਾਹ ਦੇਣ ਲਈ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਨਾਲ ਗੱਲ ਕਰ ਰਹੀ ਹੈ। ਆਸੀਆ ਦੇ ਪਤੀ ਨੇ ਟਰੂਡੋ ਤੋਂ ਕੈਨੇਡਾ ਵਿੱਚ ਪਨਾਹ ਦੇਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਵਿੱਚ ਆਸੀਆ ਸਮੇਤ ਪੂਰਾ ਪਰਵਾਰ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ