Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਅਗਲੇ ਦੋ ਸਾਲਾਂ ਵਿੱਚ ਕੈਨੇਡਾ ਵਿੱਚ 200 ਲੋਕੇਸ਼ਨਾਂ ਬੰਦ ਕਰੇਗਾ ਸਟਾਰਬੱਕਸ

June 10, 2020 10:16 PM

ਟੋਰਾਂਟੋ, 10 ਜੂਨ (ਪੋਸਟ ਬਿਊਰੋ) : ਸਟਾਰਬੱਕਸ ਕੈਨੇਡਾ ਵਿੱਚ ਹੌਲੀ ਹੌਲੀ ਆਪਣੀ ਹੋਂਦ ਘਟਾ ਰਿਹਾ ਹੈ। ਕੰਪਨੀ ਵੱਲੋਂ ਕੈਨੇਡਾ ਵਿੱਚ 200 ਕੌਫੀ ਸ਼ਾਪਸ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੀਆਟਲ ਸਥਿਤ ਇਸ ਚੇਨ ਦਾ ਕਹਿਣਾ ਹੈ ਕਿ ਅਗਲੇ ਦੋ ਸਾਲਾਂ ਵਿੱਚ ਉਹ ਕੈਨੇਡਾ ਵਿਚਲੇ ਆਪਣੇ ਕਾਰੋਬਾਰ ਨੂੰ ਨਵਾਂ ਰੰਗ-ਰੂਪ ਦੇਣ ਜਾ ਰਹੀ ਹੈ। ਯੂਐਸ ਸਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ  (U.S. Securities and Exchange Commission)  ਕੋਲ ਫਾਈਲ ਕਰਵਾਏ ਗਏ ਸੇ਼ਅਰਧਾਰਕਾਂ ਦੇ ਨਾਂ ਲਿਖੇ ਪੱਤਰ ਵਿੱਚ ਇਸ ਸਬੰਧੀ ਸਾਰੇ ਵੇਰਵੇ ਸ਼ਾਮਲ ਹਨ।
ਕੋਵਿਡ-19 ਮਹਾਂਮਾਰੀ ਕਾਰਨ ਅਤੇ ਖਪਤਕਾਰਾਂ ਦੀਆਂ ਬਦਲ ਰਹੀਆਂ ਆਦਤਾਂ ਸਦਕਾ ਕੰਪਨੀ ਵੱਲੋਂ ਕਈ ਤਰ੍ਹਾਂ ਦੀਆਂ ਵੱਡੇ ਪੱਧਰ ਉੱਤੇ ਹੋ ਰਹੀਆਂ ਤਬਦੀਲੀਆਂ ਦਾ ਜਿ਼ਕਰ ਕੀਤਾ ਗਿਆ ਹੈ। ਸਟਾਰਬੱਕਸ ਨੇ ਇਹ ਵੀ ਸਾਫ ਕੀਤਾ ਹੈ ਕਿ ਕਈ ਬੰਦ ਕੀਤੇ ਜਾ ਰਹੇ ਕੈਨੇਡੀਅਨ ਸਟੋਰਜ਼ ਨੂੰ ਦੁਬਾਰਾ ਸਥਾਪਿਤ ਕੀਤਾ ਜਾਵੇਗਾ। ਇਨ੍ਹਾਂ ਨੂੰ ਜਾਂ ਤਾਂ ਨਵੇਂ ਇਲਾਕੇ ਵਿੱਚ ਸਿ਼ਫਟ ਕੀਤਾ ਜਾਵੇਗਾ ਜਾਂ ਫਿਰ ਇਨ੍ਹਾਂ ਦਾ ਫੌਰਮੈਟ ਬਦਲਿਆ ਜਾਵੇਗਾ।
ਹਾਲ ਦੀ ਘੜੀ ਕੰਪਨੀ ਸਿਰਫ ਪਿੱਕ-ਅੱਪ ਕੌਫੀ ਸ਼ਾਪਸ ਹੀ ਚਲਾ ਰਹੀ ਹੈ। ਨਵੇਂ ਫੌਰਮੈਟ ਨਾਲ ਪਹਿਲੀ ਕੈਨੇਡੀਅਨ ਲੋਕੇਸ਼ਨ ਟੋਰਾਂਟੋ ਵਿੱਚ ਜਨਵਰੀ ਵਿੱਚ ਲਾਂਚ ਕੀਤੀ ਜਾਵੇਗੀ।

 

 

 
Have something to say? Post your comment