Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਟਰੂਡੋ ਏਸ਼ੀਆ ਪਹੁੰਚੇ

November 13, 2018 04:45 PM

ਸਿੰਗਾਪੁਰ, 13 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਸੀਆਨ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਸਿੰਗਾਪੁਰ ਪਹੁੰਚ ਚੁੱਕੇ ਹਨ। ਟਰੂਡੋ ਇਸ ਆਸ ਨਾਲ ਉੱਥੇ ਗਏ ਹਨ ਕਿ ਜਦੋਂ ਤੱਕ ਉਹ ਇਸ ਵਾਰਤਾ ਵਿੱਚ ਹਿੱਸਾ ਲੈ ਕੇ ਕੈਨੇਡਾ ਪਰਤਣਗੇ ਉਦੋਂ ਤੱਕ 10 ਮੇਜਰ ਸਪਲਾਇਰ ਤੇ ਗਾਹਕਾਂ ਦੇ 10 ਮੁਲਕਾਂ ਦੇ ਬਲਾਕ ਨਾਲ ਉਨ੍ਹਾਂ ਦਾ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹ ਚੁੱਕਿਆ ਹੋਵੇਗਾ।
ਐਸੋਸਿਏਸ਼ਨ ਆਫ ਸਾਊਥਈਸਟ ਏਸ਼ੀਅਨ ਨੇਸ਼ਨਜ਼ ਦੇ ਕਈ ਮੈਂਬਰ ਦੇ ਗਾਹਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਬਾਕੀ ਦੁਨੀਆਂ ਨਾਲੋਂ ਇਨ੍ਹਾਂ ਦੀ ਅਬਾਦੀ ਵੀ ਜਿ਼ਆਦਾ ਹੈ। ਆਸੀਆਨ ਮੁਲਕਾਂ ਜਿਨ੍ਹਾਂ ਵਿੱਚ ਫਿਲੀਪੀਨਜ਼, ਇੰਡੋਨੇਸ਼ੀਆ, ਬਰੂਨੇਈ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਵਿਅਤਨਾਮ, ਲਾਓਸ, ਕੰਬੋਡੀਆ ਤੇ ਬਰਮਾ ਸ਼ਾਮਲ ਹਨ, ਦੀ ਸਾਂਝੀ ਆਬਾਦੀ 650 ਮਿਲੀਅਨ ਹੈ ਤੇ ਇਹ ਪਹਿਲਾਂ ਹੀ ਕੈਨੇਡਾ ਦਾ ਛੇਵਾਂ ਸੱਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ।
ਇਹ ਸਿਖਰ ਵਾਰਤਾ ਪੂਰਬੀ ਏਸ਼ੀਆ ਦਾ ਸੱਭ ਤੋਂ ਅਹਿਮ ਇੱਕਠ ਹੈ ਤੇ ਟਰੂਡੋ ਲਗਾਤਾਰ ਦੂਜੇ ਸਾਲ ਉੱਥੇ ਗਏ ਹਨ। ਪਿਛਲੀ ਵਾਰੀ ਉਹ ਪਹਿਲੇ ਕੈਨੇਡੀਅਨ ਸਨ ਜਿਨ੍ਹਾਂ ਵੱਲੋਂ ਇਸ ਸਿਖਰ ਵਾਰਤਾ ਵਿੱਚ ਹਿੱਸਾ ਲਿਆ ਗਿਆ ਸੀ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਲਈ ਇਹ ਸੌਖਾ ਨਹੀਂ ਹੈ। ਆਸੀਆਨ ਮੁਲਕ ਅਜੇ ਤੱਕ ਪਰਵਾਨ ਕੀਤੀ ਜਾ ਚੁੱਕੀ ਪੈਸੇਫਿਕ ਰਿਮ ਟਰੇਡ ਡੀਲ, ਜਿਸ ਨੂੰ ਕਾਂਪਰੀਹੈਂਸਿਵ ਐਂਡ ਪ੍ਰੋਗਰੈਸਿਵ ਅਗਰੀਮੈਂਟ ਫੌਰ ਟਰਾਂਸ ਪੈਸੇਫਿਕ ਪਾਰਟਨਰਸਿ਼ਪ (ਸੀਪੀਟੀਪੀਪੀ) ਆਖਿਆ ਜਾਂਦਾ ਹੈ, ਉੱਤੇ ਦਸਤਖ਼ਤ ਕਰਨ ਲਈ ਵੀ ਸਹਿਮਤ ਨਹੀਂ ਹੋਏ ਹਨ।
ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਦਾ ਕਹਿਣਾ ਹੈ ਕਿ ਯੂਰਪ ਤੇ ਪੈਸੇਫਿਕ ਰਿੰਮ ਦੇਸ਼ਾਂ ਨਾਲ ਕੈਨੇਡਾ ਦੀ ਫਾਈਨਲ ਹੋ ਚੁੱਕੀ ਟਰੇਡ ਡੀਲ, ਮੈਕਸਿਕੋ ਤੇ ਅਮਰੀਕਾ ਨਾਲ ਸਿਰੇ ਚੜ੍ਹੀ ਕੈਨੇਡਾ ਦੀ ਡੀਲ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਹੋਰਨਾਂ ਦੇਸ਼ਾਂ ਨਾਲ ਪਾਏ ਗਏ ਕਾਰੋਬਾਰੀ ਅੜਿੱਕਿਆਂ ਨਾਲ ਕੈਨੇਡਾ ਨੂੰ ਫਾਇਦਾ ਜ਼ਰੂਰ ਹੋ ਸਕਦਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ