Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਸੰਪਾਦਕੀ

ਸੋਸ਼ਲ ਮੀਡੀਆ ਅਤੇ ਕੈਨੇਡੀਅਨ ਸਿਆਸਤਦਾਨ

November 13, 2018 10:21 AM

ਪੰਜਾਬੀ ਪੋਸਟ ਸੰਪਾਦਕੀ

ਵਿਸ਼ਵ ਜੰਗ ਦੀ ਸਮਾਪਤੀ ਦੀ 100ਵੀਂ ਵਰ੍ਹੇ ਗੰਢ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪੈਰਿਸ, ਫਰਾਂਸ ਪੁੱਜੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰਕਾਰੀ ਪ੍ਰਸ਼ਾਸ਼ਨ ਵਿੱਚ ਤਕਨਾਲੋਜੀ ਦੇ ਰੋਲ ਬਾਰੇ  GovTech summit  (ਗਵ-ਟੈਕ ਸਿਖਰ ਸੰਮੇਲਨ) ਨੂੰ ਕੱਲ ਸੰਬੋਧਨ ਕਰਦੇ ਹੋਏ ਇੱਕ ਮਹੱਤਵਪੂਰਣ ਟਿੱਪਣੀ ਕੀਤੀ। ਉਹਨਾਂ ਕਿਹਾ ਕਿ ਸਿਆਸਤਦਾਨਾਂ ਨੂੰ ਆਪਣੇ ਸੋਸ਼ਲ ਮੀਡੀਆ ਹੁਨਰਾਂ ਨੂੰ ਸੁਧਾਰਨਾ ਚਾਹੀਦੀ ਹੈ। ਟਰੂਡੋ ਮੁਤਾਬਕ ਬਹੁਤ ਸਿਆਸਤਦਾਨ ਅਜਿਹੇ ਹਨ ਜਿਹੜੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੋਕਾਂ ਨੂੰ ਦੁਫਾੜ ਕਰਨ ਅਤੇ ਵਿਵਾਦ ਖੜੇ ਕਰਨ ਲਈ ਵਰਤਦੇ ਹਨ। ਬੇਸ਼ੱਕ ਉਹਨਾਂ ਨਾਮ ਨਹੀਂ ਲਿਆ ਪਰ ਟਰੂਡੋ ਹੋਰਾਂ ਦਾ ਨਿਸ਼ਾਨਾ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਸੀ। ਡੋਨਾਲਡ ਟਰੰਪ ਟਵਿੱਟਰ ਹੈਂਡਲ ਨੂੰ ਹਥਿਆਰ ਵਾਗੂੰ ਵਰਤ ਕੇ ਆਪਣੇ ਸਮਰੱਥਕਾਂ ਨਾਲ ਰਾਬਤਾ ਕਾਇਮ ਰੱਖਣ ਦਾ ਮਾਹਰ ਹੈ।

 

ਵਿਸ਼ਵ ਜੰਗ ਦੀ 100ਵੀਂ ਵਰ੍ਹੇ ਗੰਢ ਸਮਾਗਮਾਂ ਦੌਰਾਨ ਆਪਣੇ ਭਾਸ਼ਣ ਵਿੱਚ ਵੀ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਸੀ ਕਿ ਅੱਜ ਦੇ ਜ਼ਮਾਨੇ ਵਿੱਚ ਸੰਸਾਰ ਅਮਨ ਨੂੰ ਸੱਭ ਤੋਂ ਵੱਧ ਖਤਰਾ ਰਾਸ਼ਟਰਵਾਦੀ ਸਿਆਸਤਦਾਨਾਂ ਤੋਂ ਹੈ। ਚੇਤੇ ਰਹੇ ਕਿ ਟਰੰਪ ਨੇ ਨਾਫਟਾ ਸੰਧੀ ਨੂੰ ਸਹੀ ਕਰਨ ਦੇ ਦੌਰ ਸਮੇਤ ਪਿਛਲੇ ਦਿਨਾਂ ਵਿੱਚ ਰਾਸ਼ਟਰਵਾਦੀ ਸੁਰ ਨੂੰ ਕਾਫੀ ਉੱਚਾ ਰੱਖਿਆ ਸੀ।

 

ਸੋਸ਼ਲ ਮੀਡੀਆ ਬਾਰੇ ਸਿਆਸਤਦਾਨਾਂ ਨੂੰ ਮੱਤ ਦੇਣ ਵੇਲੇ ਟਰੂਡੋ ਹੋਰੀਂ ਸ਼ਾਇਦ ਹੀ ਭੁੱਲ ਗਏ ਕਿ ਕੈਨੇਡਾ ਦਾ ਸੱਭ ਤੋਂ ਵੱਡਾ ਟਵਿੱਟਰ ਬਲੰਡਰ ਖੜਾ ਕਰਨ ਦਾ ਸਿਹਰਾ ਉਹਨਾਂ ਦੇ ਆਪਣੇ ਸਿਰ ਬੱਝਦਾ ਹੈ। 27 ਜਨਵਰੀ 2017 ਨੂੰ ਕੀਤਾ ਉਹਨਾਂ ਦਾ ਉਹ ਟਵਿੱਟਰ ਅਮਰ ਹੋ ਚੁੱਕਾ ਹੈ ਜਿਸ ਵਿੱਚ ਉਹਨਾਂ ਕਿਹਾ ਸੀ, “ਜੋ ਲੋਕ ਦਮਨ, ਆਤੰਕਵਾਦ ਅਤੇ ਜੰਗ ਤੋਂ ਤੰਗ ਆਏ ਹਿਜਰਤ ਕਰ ਰਹੇ ਹਨ, ਕੈਨੇਡੀਅਨ ਉਹਨਾਂ ਦਾ ਸੁਆਗਤ ਕਰਦੇ ਹਨ।”।

 

ਡੋਨਾਲਡ ਟਰੰਪ ਦੇ ਟਵਿੱਟਰਾਂ ਦੀ ਭਾਸ਼ਾ ਉਸਦੇ ਜਿੱਦੀ ਅਤੇ ਗੁਸੈਲ ਸੁਭਾਅ ਦੀ ਸੂਚਕ ਹੁੰਦੀ ਹੈ ਜਿਸਨੂੰ ਕਿਸੇ ਵੀ ਕੋਣ ਤੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਟਰੂਡੋ ਹੋਰਾਂ ਦਾ ਇਹ ਟੱਵਿਟਰ ਆਪਣੇ ਆਪ ਵਿੱਚ ਲੈਂਡ ਮਾਰਕ ਸਾਬਤ ਹੋਇਆ। ਉਹਨਾਂ ਦੇ ਇਸ ਟਵਿੱਟਰ ਦੀ ਮਿਹਰਬਾਨੀ ਕਰਕੇ ਹਜ਼ਾਰਾਂ ਉਹ ਲੋਕ ਅਮਰੀਕਾ ਤੋਂ ਕੈਨੇਡਾ ਆ ਦਾਖਲ ਹੋਏ ਜਿਹਨਾਂ ਨੂੰ ਰਿਫਿਊਜੀ ਹੋਣ ਦੀ ਕੋਈ ਲੋੜ ਨਹੀਂ ਸੀ। ਪਿਛਲੇ 15 ਮਹੀਨਿਆਂ ਵਿੱਚ 26 ਹਜ਼ਾਰ ਤੋਂ ਵੱਧ ਰਿਫਿਊਜੀ ਅਮਰੀਕੀ ਬਾਰਡਰ ਪਾਰ ਕਰਕੇ ਕੈਨੇਡਾ ਆ ਚੁੱਕੇ ਹਨ। ਹੁਣ ਫੈਡਰਲ ਸਰਕਾਰ ਨੇ ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀ (ਸੀ ਬੀ ਐਸ ਏ) ਨੂੰ ਹੁਕਮ ਕੀਤੇ ਹਨ ਕਿ ਮਾਰਚ 1019 ਤੱਕ 10,000 ਝੂਠੇ ਰਿਫਿਊਜੀ ਕਲੇਮੈਂਟਾਂ ਨੂੰ ਦੇਸ਼ੋਂ ਬਾਹਰ ਕੱਢਿਆ ਜਾਵੇ। ਸੀ ਬੀ ਐਸ ਏ ਆਖ ਰਹੀ ਹੈ ਕਿ ਅਜਿਹਾ ਕਰਨਾ ਸੰਭਵ ਨਹੀਂ ਹੈ ਪਰ ਕੀ ਕੋਈ ਟਵਿੱਟਰ ਹੈ ਜੋ ਕਰਾਮਾਤ ਕਰ ਵਿਖਾਏ?

 

ਕੋਈ ਸ਼ੱਕ ਨਹੀਂ ਕਿ ਜਸਟਿਨ ਟਰੂਡੋ ਆਪਣੀ ਨਿੱਜੀ ਸਾਖ਼ ਨੂੰ ਵਿਸ਼ਵ ਪਲੇਟਫਾਰਮਾਂ ਉੱਤੇ ਚਮਕਾਉਣ ਲਈ ਤਤਪਰ ਰਹਿੰਦੇ ਹਨ। ਉਹਨਾਂ ਵਿੱਚ ਹੋਰਾਂ ਨੂੰ ਮੱਤਾਂ ਦੇਣ ਅਤੇ ਖੁਦ ਨੂੰ ਬਿਹਤਰ ਸਾਬਤ ਕਰਨ ਦਾ ਮਾਦਾ ਵੀ ਭਾਰੂ ਹੈ।

 

ਸੋਸ਼ਲ ਮੀਡੀਆ ਵਰਤਣ ਦੀ ਜਾਂਚ ਟੋਰੀ ਐਮ ਪੀ ਟੋਨੀ ਕਲੀਮੈਂਟ ਵਰਗਿਆਂ ਨੂੰ ਜਰੂਰ ਸਿੱਖਣੀ ਚਾਹੀਦੀ ਹੈ ਜਿਹੜੇ ਖੁਦ ਦੀਆਂ ਬੇਵਕੂਫੀਆਂ ਕਾਰਣ ਕੌਮੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾ ਸਕਦੇ ਹਨ। ਟੋਨੀ ਕਲੀਮੈਂਟ ਵਰਗੇ ਸੋਸ਼ਲ ਮੀਡੀਆ ਬੇਵਕੂਫਾਂ ਅਤੇ ਜਸਟਿਨ ਟਰੂਡੋ ਵਰਗੇ ਮੱਤਾਂ ਦੇ ਭੰਡਾਰ ਸਿਆਸਤਦਾਨਾਂ ਨੂੰ ਟੋਰੀ ਐਮ ਪੀ ਅਤੇ ਇੰਮੀਗਰੇਸ਼ਨ ਆਲੋਚਕ ਮਿਸ਼ੈਲ ਰੈਂਪੈਲ ਤੋਂ ਸਬਕ ਸਿੱਖਣ ਦੀ ਲੋੜ ਹੈ। 2016 ਵਿੱਚ ਮਿਸ਼ੈਲ ਨੇ 40 ਸਾਲਾ ਡਾਮਾਨੀ ਸਕੀਨ (Damany Skeene) ਨਾਮਕ ਵਿਅਕਤੀ ਵਿਰੁੱਧ ਮੁਕੱਦਮਾ ਕਰਕੇ 6 ਮਹੀਨੇ ਦੀ ਜੇਲ੍ਹ ਕਰਵਾਈ। ਡਾਮਾਨੀ 35 ਸਾਲਾ ਮਿਸ਼ੈਲ ਨੂੰ ਟੱਵਿਟਰ ਉੱਤੇ ਸੈਕਸੁਅਲ ਟੋਨ ਨਾਲ ਲਬਰੇਜ਼ ਮੈਸੇਜ ਭੇਜਣ ਤੋਂ ਨਹੀਂ ਸੀ ਟਲ ਰਿਹਾ। ਮਿਸ਼ੈਲ ਨੇ ਬਿਨਾ ਕਿਸੇ ਅਖਬਾਰ ਜਾਂ ਟੀ ਵੀ ਚੈਨਲ ਵਿੱਚ ਚਰਚਾ ਦਾ ਵਿਸ਼ਾ ਬਣਨ ਤੋਂ ਇਸ ਮਾਮਲੇ ਨੂੰ ਅਦਾਲਤ ਵਿੱਚ ਚੁੱਪਚਾਪ ਲੜਿਆ ਅਤੇ ਜਿੱਤ ਹਾਸਲ ਕੀਤੀ। ਹਾਲਾਂਕਿ ਸਿਆਸੀ ਮਾਮਲਿਆਂ ਵਿੱਚ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੀ ਉਹ ਇੱਕ ਸਿਤਾਰਾ ਸਿਆਸਤਦਾਨ ਆਖੀ ਜਾ ਸਕਦੀ ਹੈ।

 

ਪੈਰਿਸ ਵਰਗੇ ਅੰਤਰਰਾਸ਼ਟਰੀ ਪਲੇਟਫਾਰਮ ਤੋਂ ਅਸਿੱਧੇ ਢੰਗ ਨਾਲ ਡੋਨਾਲਡ ਟਰੰਪ ਨੂੰ ਮੱਤਾਂ ਦੇ ਕੇ ਟਰੂਡੋ ਹੋਰਾਂ ਨੇ ਕੀ ਖੱਟਿਆ ਹੋਵੇਗਾ? ਸਿਵਾਏ ਇਸਦੇ ਕਿ ਅਜਿਹੇ ਬਿਆਨ ਨਿੱਜੀ ਸ਼ੋਹਰਤ ਜਾਂ ਵੋਟਰ ਲਾਭ ਪ੍ਰਦਾਨ ਕਰ ਸਕਦੇ ਹਨ ਪਰ ਕਿਸੇ ਕਿਸਮ ਦਾ ਕੋਈ ਵੀ ਕੌਮੀ ਲਾਭ ਹਾਸਲ ਹੋਣ ਵਾਲਾ ਨਹੀਂ। ਟਰੂਡੋ ਹੋਰਾਂ ਦਾ ਹਾਲ ਸਿ਼ਵ ਕੁਮਾਰ ਬਟਾਲਵੀ ਦੇ ਗੀਤ ਦੀਆਂ ਸਤਰਾਂ ਵਰਗਾ ਹੈ, ‘ਆਪੇ ਨੀਂ ਮੈਂ ਮੱਤਾਂ ਜੋਗੀ ਮੱਤ ਕਿਹੜਾ ਏਸ ਨੂੰ ਦਵੇ’ 

 

 

  

Have something to say? Post your comment