Welcome to Canadian Punjabi Post
Follow us on

29

March 2024
 
ਮਨੋਰੰਜਨ

ਦੁਨੀਆ ਨੂੰ ਸਮਝਦੀ ਪਈ ਹਾਂ : ਅਨੁਸ਼ਕਾ

November 13, 2018 08:50 AM

ਪਹਿਲਾਂ ਮਾਂਡਲਿੰਗ, ਫਿਰ ਐਕਟਿੰਗ ਤੇ ਉਸ ਤੋਂ ਬਾਅਦ ਫਿਲਮ ਨਿਰਮਾਤਰੀ ਵਜੋਂ ਸਫਲਤਾ ਦੇ ਝੰਡੇ ਗੱਡ ਚੁੱਕੀ ਅਨੁਸ਼ਕਾ ਸ਼ਰਮਾ ਹੌਲੀ ਹੌਲੀ ਸਫਲਤਾ ਦੀਆਂ ਪੌੜੀਆਂ ਚੜ੍ਹੀ ਅਤੇ ਅੱਜ ਉਹ ਸਿਖਰ ਉੱਤੇ ਵੀ ਪਹੁੰਚ ਚੁੱਕੀ ਹੈ। ਮਾਇਆ ਨਗਰੀ ਵਿੱਚ 10 ਸਾਲ ਦਾ ਸਫਰ ਪੂਰਾ ਕਰਨ ਤੋਂ ਬਾਅਦ ਅਨੁਸ਼ਕਾ ਲਈ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੈ ਤੇ ਉਸ ਦਾ ਕਹਿਣਾ ਹੈ ਕਿ ਸਮੇਂ ਨਾਲ ਉਹ ਜ਼ਿਆਦਾ ਸ਼ਾਂਤ ਇਨਸਾਨ ਬਣ ਚੁੱਕੀ ਹੈ। ਸਾਲ 2008 ਵਿੱਚ ਸ਼ਾਹਰੁਖ ਖਾਨ ਦੇ ਆਪੋਜ਼ਿਟ ਫਿਲਮ ‘ਰੱਬ ਨੇ ਬਨਾ ਦੀ ਜੋੜੀ’ ਨਾਲ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੀ ਅਨੁਸ਼ਕਾ ਨੇ ਕਿਹਾ ਕਿ ਖੁਦ ਨੂੰ ਬਿਹਤਰ ਢੰਗ ਨਾਲ ਵਿਕਸਿਤ ਕਰਨਾ ਹਮੇਸ਼ਾ ਉਸ ਦਾ ਟੀਚਾ ਰਿਹਾ ਹੈ। ਇਸੇ ਨੇ ਉਸ ਨੂੰ ਬਿਹਤਰੀਨ ਅਭਿਨੇਤਰੀ ਬਣਾਇਆ ਹੈ।
ਅਭਿਨੇਤਰੀ ਤੇ ਫਿਲਮਕਾਰ ਦੇ ਰੂਪ ਵਿੱਚ ਖੁਦ ਨੂੰ ਖੁਸ਼ ਦੱਸਣ ਵਾਲੀ ਅਨੁਸ਼ਕਾ ਕਹਿੰਦੀ ਹੈ, ‘‘ਮੇਰੇ ਵਿੱਚ ਅਨੋਖਾ ਬਦਲਾਅ ਆਇਆ ਹੈ, ਮੈਂ ਪਹਿਲਾਂ ਦੇ ਮੁਕਾਬਲੇ ਬਹੁਤ ਸ਼ਾਂਤ ਹੋ ਗਈ ਹਾਂ। ਮੇਰੀ ਲਗਾਤਾਰ ਕੋਸ਼ਿਸ਼ ਵਿਅਕਤੀ ਦੇ ਰੂਪ 'ਚ ਆਪਣਾ ਵਿਕਾਸ ਕਰਨਾ ਰਹੀ ਹੈ। ਮੈਂ ਦਿ੍ਰੜ੍ਹਤਾ ਨਾਲ ਮੰਨਦੀ ਹਾਂ ਕਿ ਵਿਅਕਤੀ ਦੇ ਰੂਪ ਵਿੱਚ ਤੁਹਾਡੇ ਆਪਣੇ ਵਿਕਾਸ 'ਚ ਤੁਹਾਡਾ ਭਾਵਨਾਤਮਕ ਵਿਕਾਸ ਸ਼ਾਮਲ ਹੁੰਦਾ ਹੈ। ਇਹ ਤੁਹਾਨੂੰ ਬਿਹਤਰ ਬਣਾਉਂਦਾ ਹੈ। ਮੇਰੇ 'ਚ ਬਦਲਾਅ ਨੂੰ ਜੇ ਮੇਰੇ ਪ੍ਰਦਰਸ਼ਨ ਵਜੋਂ ਦਰਸ਼ਕਾਂ ਨੂੰ ਸੁਧਾਰ ਨਜ਼ਰ ਆਵੇ ਤਾਂ ਇਸ ਦਾ ਮਤਲਬ ਹੈ ਕਿ ਮੇਰੇ ਵਿੱਚ ਸੁਧਾਰ ਆਇਆ ਹੈ। ਮੈਨੂੰ ਲੱਗਦਾ ਹੈ ਕਿ ਮੇਰੇ ਵਿੱਚ ਕੁਝ ਠਹਿਰਾਅ ਆ ਗਿਆ ਹੈ। ਮੈਂ ਦੁਨੀਆ ਨੂੰ ਸਮਝਣ ਲੱਗੀ ਹਾਂ। ਇਹੀ ਹੁੰਦਾ ਹੈ ਵਿਕਾਸ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ