Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਅੱਠ ਜੂਨ ਤੋਂ ਭਾਰਤ ਵਿੱਚ ਧਾਰਮਿਕ ਸਥਾਨ ਅਤੇ ਸ਼ਾਪਿੰਗ ਮਾਲ ਖੁੱਲ੍ਹਣਗੇ

June 05, 2020 08:12 AM

* ਸਰਕਾਰ ਵੱਲੋਂ ਹਾਲਾਤ ਦੇ ਮੱਦੇ ਨਜ਼ਰ ਜ਼ਰੂਰੀ ਸ਼ਰਤਾਂ ਜਾਰੀ



ਨਵੀਂ ਦਿੱਲੀ, 4 ਜੂਨ, (ਪੋਸਟ ਬਿਊਰੋ)- ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਵੀਰਵਾਰ ਐਲਾਨ ਕੀਤਾ ਹੈ ਕਿ ਧਾਰਮਿਕ ਅਸਥਾਨ ਤੇ ਸ਼ਾਪਿੰਗ ਮਾਲ ਅੱਠ ਜੂਨ ਤੋਂ ਖੁੱਲ੍ਹ ਸਕਣਗੇ, ਪਰ ਇਸ ਬਾਰੇ ਗਾਈਡਲਾਈਨਾਂ ਜਾਰੀ ਕਰ ਕੇ ਕਿਹਾ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਵਿੱਚ ਘੰਟੀ ਵਜਾਉਣਾ ਤੇ ਮੂਰਤੀ ਨੂੰ ਛੂਹਣਾ ਮਨ੍ਹਾ ਹੋਵੇਗਾ।
ਇਸ ਬਾਰੇ ਜਾਰੀ ਹੋਈਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਧਾਰਮਿਕ ਅਸਥਾਨਾਂ ਦੇ ਕੰਪਲੈਕਸ ਵਿੱਚ ਜਾਣ ਤੋਂ ਪਹਿਲਾਂ ਹਰ ਕਿਸੇ ਨੂੰ ਆਪਣੇ ਹੱਥ ਅਤੇ ਪੈਰ ਸਾਬੁਣ ਨਾਲ ਧੋਣੇ ਹੋਣਗੇ ਅਤੇ ਮੇਨ ਗੇਟ ਉੱਤੇ ਸਾਰਿਆਂ ਦੇ ਸਰੀਰ ਦਾ ਤਾਪਮਾਨ ਚੈੱਕ ਕੀਤਾ ਜਾਵੇਗਾ ਅਤੇ ਸਿਰਫ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਜਾਵੇਗਾ, ਜਿਨ੍ਹਾਂ ਵਿੱਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੋਵੇਗਾ। ਫੇਸ ਮਾਸਕ ਤੋਂ ਬਿਨਾ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ 28 ਨੁਕਤਿਆਂ ਦੀ ਗਾਈਡਲਾਈਨ ਵਿੱਚ ਧਾਰਮਿਕ ਸਥਾਨਾਂ ਵਿੱਚ ਪੂਜਾ-ਪਾਠ ਕਰਨ ਬਾਰੇ ਕਈ ਜ਼ਰੂਰੀ ਗੱਲਾਂ ਕਹੀਆਂ ਗਈਆਂ ਹਨ, ਜਿਨ੍ਹਾਂ ਦਾ ਖਿਆਲ ਰੱਖਣਾ ਹੋਵੇਗਾ। ਹਦਾਇਤਾਂ ਮੁਤਾਬਕ ਹਰ ਧਾਰਮਿਕ ਸਥਾਨ ਉੱਤੇ ਵੱਡੀ ਗਿਣਤੀ ਵਿੱਚ ਲੋਕ ਇੱਕਠੇ ਨਹੀਂ ਹੋਣ ਦਿੱਤੇ ਜਾਣਗੇ ਤੇ ਸਭ ਨੂੰ ਇਕ-ਦੂਸਰੇ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਰੱਖਣੀ ਹੋਵੇਗੀ। ਧਾਰਮਿਕ ਸਥਾਨ ਦੇ ਅੰਦਰ ਜਾਣ ਤੋਂ ਪਹਿਲਾਂ ਹਰ ਕਿਸੇ ਦੀ ਥਰਮਲ ਸਕ੍ਰੀਨਿੰਗ ਜਾਵੇਗੀ। ਜਿਸ ਕਿਸੇ ਨੂੰ ਖਾਂਸੀ, ਜੁਖਾਮ, ਬੁਖਾਰ ਹੋਵੇ, ਉਸ ਨੂੰ ਰੋਕ ਦਿੱਤਾ ਜਾਵੇਗਾ। ਹਰ ਧਾਰਮਿਕ ਅਦਾਰੇ ਨੂੰ ਆਪਣੇ ਕੰਪਲੈਕਸ ਵਿੱਚ ਕੋਵਿਡ-19 ਬਾਰੇ ਜਾਣਕਾਰੀ ਦੇ ਪੋਸਟਰ, ਬੈਨਰ ਆਦਿ ਲਾਉਣੇ ਹੋਣਗੇ ਤੇ ਵੀਡੀਓ ਚਾਲੂ ਕਰਨੀ ਹੋਵੇਗੀ, ਤਾਂ ਕਿ ਲੋਕ ਮੁੱਖ ਅਸਥਾਨ ਤੋਂ ਬਾਹਰ ਬੈਠ ਕੇ ਵੇਖ ਸਕਣ। ਸ਼ਰਧਾਲੂਆਂ ਨੂੰ ਜੁੱਤੀਆਂ, ਚੱਪਲਾਂ ਆਪਣੀ ਗੱਡੀ ਵਿੱਚ ਲਾਹੁਣੀਆਂ ਪੈਣਗੀਆਂ ਤੇ ਜੇ ਇਹ ਪ੍ਰਬੰਧ ਨਹੀਂ ਤਾਂ ਕੰਪਲੈਕਸ ਤੋਂ ਦੂਰ ਆਪਣੀ ਨਿਗਰਾਨੀ ਵਿੱਚ ਰੱਖਣੀਆਂ ਹੋਣਗੀਆਂ। ਜੇ ਵੱਧ ਭੀੜ ਆਵੇ ਤਾਂ ਸੋਸ਼ਲ ਡਿਸਟੈਂਸਿੰਗ ਲਈ ਕ੍ਰਾਊਡ ਮੈਨਜਮੈਂਟ ਕਰਨੀ ਹੋਵੇਗੀ। ਏਥੋਂ ਤੱਕ ਕਿ ਓਥੇ ਏ ਸੀ ਚਲਾਉਣ ਲਈ ਵੀ ਹਦਾਇਤ ਮੰਨਣੀ ਹੋਵੇਗੀ ਤੇ ਤਾਪਮਾਨ 24 ਤੋਂ 30 ਡਿਗਰੀ ਰੱਖਣਾ ਹੋਵੇਗਾ।
ਸਭ ਤੋਂ ਵੱਡੀ ਗੱਲ ਕਿ ਸ਼ਰਧਾਲੂਆਂ ਨੂੰ ਮੂਰਤੀਆਂ, ਕਿਤਾਬਾਂ, ਘੰਟੀ, ਦੀਵਾਰਾਂ ਨੂੰ ਛੂਹਣ ਦੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਲੋਕ ਓਥੇ ਗਰੁੱਪਾਂ ਵਿੱਚ ਬੈਠ ਕੇ ਗਾਇਨ-ਭਜਨ ਦੇ ਪ੍ਰੋਗਰਾਮ ਵੀ ਨਹੀਂ ਕਰ ਸਕੋਗੇ। ਇਕ ਚਟਾਈ ਉੱਤੇ ਇੱਕ ਤੋਂ ਵੱਧ ਲੋਕਾਂ ਨੂੰ ਬੈਠਣ ਦੀ ਮਨਾਹੀ ਹੋਵੇਗੀ ਅਤੇ ਹਰ ਕਿਸੇ ਨੂੰ ਆਪਣੀ ਚਟਾਈ ਨਾਲ ਲਿਜਾਣੀ ਹੋਵੇਗੀ। ਪ੍ਰਸਾਦ ਵੰਡਣ ਤੇ ਸ਼ਰਧਾਲੂਆਂ ਉੱਤੇ ਪਾਣੀ ਦਾ ਛਿੜਕਾਅ ਕਰਨ ਉੱਤੇ ਵੀ ਪਾਬੰਦੀ ਹੋਵੇਗੀ, ਪਰ ਲੰਗਰ ਚੱਲਦਾ ਰਹਿ ਸਕਦਾ ਹੈ।
ਇਸ ਤੋਂ ਇਲਾਵਾ ਕੋਵਿਡ-19 ਦਾ ਸ਼ੱਕੀ ਕੇਸ ਆਉਣ ਉੱਤੇ ਤੁਰੰਤ ਇਸ ਬਾਰੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸੂਚਨਾ ਦੇਣੀ ਹੋਵੇਗੀ ਅਤੇ ਜਿੱਥੇ ਉਹ ਕੇਸ ਮਿਲੇਗਾ, ਉਥੇ ਮੌਜੂਦ ਸਾਰੇ ਲੋਕਾਂ ਨੂੰ ਆਈਸੋਲੇਟ ਹੋਣਾ ਹੋਵੇਗਾ।
ਦੂਸਰੇ ਪਾਸੇ 8 ਜੂਨ ਤੋਂ ਸ਼ਾਪਿੰਗ ਮਾਲ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ, ਪਰ ਓਥੇ ਪਹਿਲਾਂ ਵਾਂਗ ਖਰੀਦ ਨਹੀਂ ਹੋਵੇਗੀ। ਮਾਲ ਮਾਲਕਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ, ਜਿਨ੍ਹਾਂ ਵਿੱਚ ਇਹ ਵੀ ਹੈ ਕਿ ਐਸਕੈਲੇਟਰਾਂ ਉੱਤੇ ਇਕੋ ਸਮੇਂ 3 ਤੋਂ ਵੱਧ ਲੋਕ ਨਹੀਂ ਹੋਣਗੇ ਤੇ ਹਰ ਦੋ ਜਣਿਆਂ ਵਿਚਾਲੇ 3 ਪੌੜੀਆਂ ਦਾ ਫਰਕ ਹੋਵੇਗਾ। ਇਸ ਤੋਂ ਬਿਨਾਂ ਮੇਕ-ਅਪ ਦੇ ਸਾਮਾਨ, ਜੁੱਤੀਆਂ, ਪਰਫਿਊਮ ਆਦਿ ਚੀਜ਼ਾਂ ਦੇ ਟਰਾਇਲ ਉੱਤੇ ਪੂਰੀ ਪਾਬੰਦੀ ਹੋਵੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ