Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਟੋਰੀਜ਼ ਸੈਕਸ ਸਕੈਂਡਲ ਉੱਤੇ ਪਰਦਾ ਪਾਉਣ ਦਾ ਫੋਰਡ ਉੱਤੇ ਲੱਗਿਆ ਦੋਸ਼

November 13, 2018 08:41 AM

ਓਨਟਾਰੀਓ, 12 ਨਵੰਬਰ (ਪੋਸਟ ਬਿਊਰੋ) : ਕੈਬਨਿਟ ਮੰਤਰੀ ਤੇ ਦੋ ਸੀਨੀਅਰ ਸਟਾਫਰਜ਼ ਦੇ ਜਾਣ ਤੋਂ ਬਾਅਦ ਪਹਿਲੀ ਵਾਰੀ ਵਿਧਾਨਸਭਾ ਵਿੱਚ ਮੁੜ ਢੁਕੇ ਐਮਪੀਪੀਜ਼ ਵਿੱਚੋਂ ਕੁੱਝ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਪ੍ਰੀਮੀਅਰ ਡੱਗ ਫੋਰਡ ਵੱਲੋਂ ਸੈਕਸ ਸਕੈਂਡਲ ਉੱਤੇ ਪਰਦਾ ਪਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਗ੍ਰੀਨਜ਼ ਤੇ ਲਿਬਰਲਾਂ ਨੇ ਐਨਡੀਪੀ ਦੀ ਸੁਰ ਵਿੱਚ ਸੁਰ ਮਿਲਾ ਕੇ ਇਹ ਦੋਸ਼ ਲਾਉਣੇ ਸ਼ੁਰੂ ਕੀਤੇ ਹਨ ਕਿ ਫੋਰਡ ਨੇ ਦਸ ਦਿਨ ਪਹਿਲਾਂ ਆਰਥਿਕ ਵਿਕਾਸ ਮੰਤਰੀ ਜਿੰਮ ਵਿਲਸਨ ਵੱਲੋਂ ਅਚਾਨਕ ਹੀ ਆਪਣਾ ਅਹੁਦਾ ਛੱਡਣ ਦੇ ਅਸਲ ਕਾਰਨਾਂ ਨੂੰ ਲੁਕੋ ਕੇ ਓਨਟਾਰੀਓ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕੀਤੀ ਹੈ। ਸੋਮਵਾਰ ਨੂੰ ਗ੍ਰੀਨ ਆਗੂ ਮਾਈਕ ਸ਼ਰੇਨਰ ਨੇ ਆਖਿਆ ਕਿ ਇਹ ਸੱਭ ਸਿਆਸੀ ਖੇਡਾਂ ਹਨ। ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕਰ ਰਹੇ ਹਨ ਤਾਂ ਕਿ ਉਹ ਮੰਤਰੀ ਦੇ ਅਸਤੀਫਾ ਦੇਣ ਦੇ ਅਸਲ ਕਾਰਨਾਂ ਦਾ ਪਤਾ ਨਾ ਲਾ ਸਕੇ। ਇਹ ਸਵੀਕਾਰਨਯੋਗ ਨਹੀਂ ਹੈ। ਇਸ ਮਾਮਲੇ ਵਿੱਚ ਪ੍ਰੀਮੀਅਰ ਅਸਫਲ ਰਹੇ ਹਨ।
1990 ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਰਹੇ ਤੇ ਮਾਈਕ ਹੈਰਿਸ ਤੇ ਅਰਨੀ ਈਵਜ਼ ਤਹਿਤ ਸਾਬਕਾ ਮੰਤਰੀ ਰਹੇ ਵਿਲਸਨ ਨੇ ਅਚਾਨਕ ਹੀ 2 ਨਵੰਬਰ ਨੂੰ ਫੋਰਡ ਦੀ ਕੈਬਨਿਟ ਤੇ ਕਾਕਸ ਤੋਂ ਅਸਤੀਫਾ ਦੇ ਦਿੱਤਾ। ਪ੍ਰੀਮੀਅਰ ਦੇ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਵਿਲਸਨ ਆਪਣੀ ਸ਼ਰਾਬ ਦੀ ਲਤ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਪਰ ਬਾਅਦ ਵਿੱਚ ਸਾਹਮਣੇ ਆਇਆ ਕਿ ਵਿਲਸਨ ਨੂੰ ਅਸਤੀਫਾ ਦੇਣ ਤੋਂ ਇੱਕ ਰਾਤ ਪਹਿਲਾਂ ਹੀ ਸਾਰਨੀਆ ਦੇ ਟਰਿੱਪ ਉੱਤੇ ਜਿਨਸੀ ਸੋ਼ਸ਼ਣ ਸਬੰਧੀ ਲੱਗੇ ਦੋਸ਼ਾਂ ਕਾਰਨ ਅਸਤੀਫਾ ਦੇਣ ਲਈ ਆਖਿਆ ਗਿਆ ਸੀ। ਉਹ ਸ਼ਰਾਬ ਛੱਡਣ ਲਈ ਰੀਹੈਬ ਸੈਂਟਰ ਦਾਖਲ ਹੋ ਚੁੱਕੇ ਹਨ।
ਚਾਰ ਮਹੀਨੇ ਪੁਰਾਣੀ ਸਰਕਾਰ ਵਿੱਚ ਪਿਛਲੇ ਹਫਤੇ ਫੇਰਬਦਲ ਕਰਨ ਤੋਂ ਬਾਅਦ ਸੋਮਵਾਰ ਨੂੰ ਫੋਰਡ ਨੇ ਫੜ੍ਹ ਮਾਰਦਿਆਂ ਆਖਿਆ ਕਿ ਇਹ ਬਿਹਤਰੀਨ ਕੈਬਨਿਟ ਹੈ ਜਿਹੜਾ ਓਨਟਾਰੀਓ ਨੂੰ ਹੁਣ ਤੱਕ ਮਿਲਿਆ ਹੋਵੇਗਾ। ਫੋਰਡ ਨੇ ਆਖਿਆ ਕਿ ਆਪਣੇ ਮੰਤਰੀਆਂ ਤੇ ਆਪਣੀ ਟੀਮ ਉੱਤੇ ਉਨ੍ਹਾਂ ਨੂੰ 10,000 ਫੀ ਸਦੀ ਗੁਣਾਂ ਭਰੋਸਾ ਹੈ। ਦੂਜੇ ਪਾਸੇ ਲਿਬਰਲਾਂ ਦੇ ਅੰਤਰਿਮ ਆਗੂ ਜੌਹਨ ਫਰੇਜ਼ਰ ਦਾ ਕਹਿਣਾ ਹੈ ਕਿ ਪ੍ਰੀਮੀਅਰ ਨੇ ਵਿਲਸਨ ਦੇ ਇਸ ਤਰ੍ਹਾਂ ਅਚਾਨਕ ਜਾਣ ਬਾਰੇ ਸੱਚਾਈ ਨਾ ਦੱਸ ਕੇ ਮਾਮਲੇ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ ਤੇ ਇਸੇ ਲਈ ਅਸੀਂ ਅੱਜ ਵੀ ਇਸ ਮੁੱਦੇ ਉੱਤੇ ਗੱਲ ਕਰ ਰਹੇ ਹਾਂ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ