Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਅੰਤਰਰਾਸ਼ਟਰੀ

ਜਾਰਜ ਫਲੌਇਡ ਵੀ ਸੀ ਕੋਵਿਡ-19 ਪਾਜ਼ੀਟਿਵ!

June 04, 2020 05:56 PM

ਮਿਨੀਆਪੋਲਿਸ, 4 ਜੂਨ (ਪੋਸਟ ਬਿਊਰੋ) : ਮਿਨੀਆਪੋਲਿਸ ਪੁਲਿਸ ਵੱਲੋਂ ਮਾਰੇ ਗਏ ਸਿਆਹ ਨਸਲ ਦੇ ਵਿਅਕਤੀ ਜਾਰਜ ਫਲੌਇਡ ਦੇ ਪੋਸਟ ਮਾਰਟਮ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਉਹ ਕਰੋਨਾਵਾਇਰਸ ਪਾਜ਼ੀਟਿਵ ਸੀ। ਇਹ ਵੀ ਪਤਾ ਲੱਗਿਆ ਹੈ ਕਿ ਫਲੌਇਡ ਦੇ ਪਹਿਲਾਂ ਹੋਏ ਕੋਵਿਡ-19 ਟੈਸਟ ਵਿੱਚ ਉਹ ਪਾਜ਼ੀਟਿਵ ਆਇਆ ਸੀ।
ਪਰਿਵਾਰ ਦੀ ਇਜਾਜ਼ਤ ਤੋਂ ਬਾਅਦ ਹੈਨੇਪਿਨ ਕਾਊਂਟੀ ਮੈਡੀਕਲ ਐਗਜ਼ਾਮੀਨਰ ਆਫਿਸ ਵੱਲੋਂ 20 ਸਫਿਆਂ ਦੀ ਜਾਰੀ ਕੀਤੀ ਗਈ ਰਿਪੋਰਟ ਅਤੇ ਕੌਰੋਨਰ ਆਫਿਸ ਵੱਲੋਂ ਜਾਰੀ ਸਮਰੀ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਪੁਲਿਸ ਅਧਿਕਾਰੀ ਵੱਲੋਂ ਫਲੌਇਡ ਨੂੰ ਗੋਡੇ ਥੱਲੇ ਦਬਾਅ ਕੇ ਰੱਖਿਆ ਗਿਆ ਸੀ ਤਾਂ ਉਸ ਨੂੰ ਹਾਰਟ ਅਟੈਕ ਵੀ ਆਇਆ ਸੀ। ਇਸ ਰਿਪੋਰਟ ਵਿੱਚ ਫਲੌਇਡ ਦੀ ਮੌਤ ਨੂੰ ਕਤਲ ਦੱਸਿਆ ਗਿਆ ਹੈ।
ਕੁੱਝ ਰਾਹਗੀਰਾਂ ਵੱਲੋਂ ਇਸ ਘਟਨਾ ਦੀ ਬਣਾਈ ਗਈ ਵੀਡੀਓ ਤੋਂ ਵੀ ਇਹ ਸਾਹਮਣੇ ਆਇਆ ਹੈ ਕਿ ਮਿਨੀਆਪੋਲਿਸ ਦੇ ਪੁਲਿਸ ਅਧਿਕਾਰੀ ਡੈਰੇਕ ਚੌਵਿਲ ਵੱਲੋਂ ਫਲੌਇਡ ਦੀ ਧੌਣ ਉੱਤੇ ਗੋਡਾ ਰੱਖ ਕੇ ਉਸ ਨੂੰ ਪੂਰੇ ਜ਼ੋਰ ਨਾਲ ਨੱਪਿਆ ਜਾ ਰਿਹਾ ਹੈ ਤੇ ਫਲੌਇਡ ਵੱਲੋਂ ਲਗਾਤਾਰ ਉਸ ਨੂੰ ਖੁਦ ਨੂੰ ਛੱਡਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਉਹ ਸਾਹ ਨਹੀਂ ਸੀ ਲੈ ਪਾ ਰਿਹਾ। ਲਗਾਤਾਰ ਫਲੌਇਡ ਵੱਲੋਂ ਅਫਸਰ ਨੂੰ ਉਸ ਨੂੰ ਛੱਡਣ ਲਈ ਆਖਿਆ ਜਾਂਦਾ ਰਿਹਾ ਪਰ ਪੁਲਿਸ ਅਧਿਕਾਰੀ ਨੇ ਉਸ ਦੀ ਇੱਕ ਨਾ ਸੁਣੀ ਤੇ ਆਖਿਰਕਾਰ ਫਲੌਇਡ ਦੇ ਸਾਹ ਸਤ ਮੁੱਕ ਗਏ ਤੇ ਉਸ ਨੇ ਹਿੱਲਣਾ ਵੀ ਬੰਦ ਕਰ ਦਿੱਤਾ। ਇਸ ਮਗਰੋਂ ਦੇਸ਼ ਭਰ ਵਿੱਚ ਅਜਿਹੇ ਮੁਜ਼ਾਹਰੇ ਭਖੇ ਜਿਹੜੇ ਅੱਜ ਵੀ ਜਾਰੀ ਹਨ ਤੇ ਇਨ੍ਹਾਂ ਵਿੱਚੋਂ ਕੱੁਝ ਹਿੰਸਕ ਵੀ ਸਨ।
ਚੀਫ ਮੈਡੀਕਲ ਐਗਜ਼ਾਮਿਨਰ ਐਂਡਰਿਊ ਬੇਕਰ ਦੀ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ 3 ਅਪਰੈਲ ਨੂੰ ਕੋਵਿਡ-19 ਬਾਰੇ ਫਲੌਇਡ ਦੇ ਹੋਏ ਟੈਸਟ ਵਿੱਚ ਉਹ ਪਾਜ਼ੀਟਿਵ ਆਇਆ ਸੀ ਪਰ ਬਾਅਦ ਵਿੱਚ ਏਸਿੰਪਟੋਮੈਟਿਕ ਹੋ ਗਿਆ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਫਲੌਇਡ ਦੇ ਫੇਫੜੇ ਤਾਂ ਸਿਹਤਮੰਦ ਹੀ ਲੱਗਦੇ ਸਨ ਪਰ ਉਸ ਦੀਆਂ ਆਰਟਰੀਜ਼ ਤੰਗ ਸਨ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ