Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕਚਹਿਰੀਆਂ ਦੇ ਆਰ-ਪਾਰ

June 04, 2020 09:42 AM

-ਮੋਹਨ ਲਾਲ ਫਿਲੌਰੀਆ
ਜਲੰਧਰ ਦੀ ਕਚਹਿਰੀ ਵਿੱਚ ਲੋਕ ਨਿਆਂ ਵਾਸਤੇ ਆਉਂਦੇ ਹਨ। ਨਿਆਂ ਮਿਲਦਾ ਕਿ ਨਹੀਂ, ਪਤਾ ਨਹੀਂ, ਪਰ ਫੈਸਲੇ ਦੀ ਕਾਪੀ ਜ਼ਰੂਰ ਮਿਲ ਜਾਂਦੀ ਹੈ। ਕਚਹਿਰੀ ਅਕਸਰ ਫੈਸਲਾ ਹੀ ਕਰਦੀ ਹੈ, ਨਿਆਂ ਨਹੀਂ। ਕਚਹਿਰੀਆਂ ਹੋਰ ਕਰਨ ਵੀ ਕੀ? ਬੇਵੱਸ ਹਨ। ਸਾਲਾਂ ਦੇ ਸਾਲ ਲੱਗਦੇ ਹਨ ਫੈਸਲੇ ਕਰਦਿਆਂ ਵੀ। ਲੋਕ ਗੇੜੇ ਮਾਰ-ਮਾਰ ਥੱਕ ਜਾਂਦੇ ਹਨ। 
ਜਲੰਧਰ ਦੀ ਕਚਹਿਰੀ ਦੀ ਸ਼ਕਲ-ਸੂਰਤ ਪਿਛਲੇ ਕਈ ਸਾਲਾਂ ਤੋਂ ਬਹੁਤ ਭੱਦੀ ਜਿਹੀ ਬਣੀ ਹੋਈ ਹੈ। ਕਚਹਿਰੀ ਵਿੱਚ ਜੱਜ ਹਨ। ਆਵਾਜ਼ਾਂ ਪੈਂਦੀਆਂ ਹਨ। ਜੱਜਾਂ ਦੇ ਕੋਰਟ ਰੂਮ ਹਨ। ਇਥੇ ਗੰਦੇ-ਮੰਦੇ ਟਾਇਲੇਟਸ ਹਨ, ਜਿਨ੍ਹਾਂ ਸਦਕਾ ਕੋਰੋਨਾ ਹੀ ਫੈਲੇਗਾ। ਜਲੰਧਰ ਦੀ ਕਚਹਿਰੀ ਵਾਲੀ ਬਿਲਡਿੰਗ ਅੱਜਕੱਲ੍ਹ ਚਾਰ ਮੰਜ਼ਿਲਾ ਬਣ ਗਈ ਹੈ, ਪਰ ਚੌਥੀ ਮੰਜ਼ਿਲ ਉੱਤੇ ਜਾਣ ਲਈ ਨਿੱਕੀ ਜਿਹੀ ਲਿਫਟ ਹੈ, ਜਿਸ ਵਿੱਚ ਛੇ ਸਵਾਰੀਆਂ ਖੜ੍ਹ ਸਕਦੀਆਂ ਹਨ। ਸੱਤਵੀਂ ਸਵਾਰੀ ਨਾਲ ਲਿਫਟ ਖੜ੍ਹ ਜਾਂਦੀ ਹੈ। ਕਚਹਿਰੀ ਉਦਾਸ ਹੋ ਜਾਂਦੀ ਹੈ, ਲੋਕ ਬੁਰਾ ਭਲਾ ਕਹਿੰਦੇ ਹਨ। ਜਲੰਧਰ ਦੀ ਕਚਿਹਰੀ ਦੇ ਪ੍ਰਵੇਸ਼ ਦੁਆਰ ਅੱਗੇ ਵੱਡੇ ਵੱਡੇ ਦੋ ਦਰੱਖਤ ਹਨ। ਇੱਕ ਪਿੱਪਲ ਤੇ ਦੂਜਾ ਬੋਹੜ ਦਾ। ਦੋਵੇਂ ਭਰਵੀਂ ਛਾਂ ਦਿੰਦੇ ਹਨ। ਗਰਮੀਆਂ ਸਰਦੀਆਂ ਵਿੱਚ ਸੁੱਕਦੇ ਨਹੀਂ। ਇਨ੍ਹਾਂ ਦੀ ਛਾਂ ਹੇਠ ਬੈਠ ਕੇ ਜਲੰਧਰ ਦੀ ਕਚਹਿਰੀ ਦੀ ਸ਼ਕਲ-ਸੂਰਤ ਦੇਖੀ ਜਾ ਸਕਦੀ ਹੈ। ਕਾਰਾਂ ਦੀ ਪਾਰਕਿੰਗ ਹੈ। ਸਕੂਟਰ, ਮੋਟਰ ਸਾਈਕਲ ਖੜ੍ਹੇ ਕੀਤੇ ਜਾਂਦੇ ਹਨ, ਪਰ ਸਫਾਈ, ਨਾ ਬਾਬਾ ਨਾ। ਵਕੀਲ ਪਿਛਲੇ 20-25 ਸਾਲਾਂ ਤੋਂ ਪਾਰਕਿੰਗ ਤੇ ਆਪਣੇ ਚੈਂਬਰਾਂ ਲਈ ਜੱਦੋਜਹਿਦ ਕਰ ਰਹੇ ਹਨ। ਸਰਕਾਰ ਸੁਣਵਾਈ ਨਹੀਂ ਕਰਦੀ।
ਅਦਾਲਤ ਦੇ ਦੁਆਲੇ ਲੱਗੇ ਅਨੇਕਾਂ ਨੀਂਹ ਪੱਥਰ ਇੱਕ ਦੂਜੇ ਨੂੰ ਘੂਰਦੇ ਹਨ। ਵਕੀਲਾਂ ਲਈ ਚੈਂਬਰ ਬਣਾਉਣ ਲਈ ਇੱਕ ਨੀਂਹ ਪੱਥਰ 2003 ਵਿੱਚ ਸੁਖਬੀਰ ਸਿੰਘ ਬਾਦਲ ਨੇ ਮਨੋਰੰਜਨ ਕਾਲੀਆ (ਉਸ ਸਮੇਂ ਦੇ ਮੰਤਰੀ) ਦੀ ਹਾਜ਼ਰੀ ਵਿੱਚ ਰੱਖਿਆ ਸੀ। ਦੂਸਰਾ ਨੀਂਹ ਪੱਥਰ 2004 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ। ਇੱਕ ਨੀਂਹ ਪੱਥਰ 2010 ਵਿੱਚ ਉਸ ਸਮੇਂ ਸੁਪਰੀਮ ਕੋਰਟ ਦੇ ਜੱਜ ਨੇ ਵੀ ਰੱਖਿਆ ਸੀ। ਜਲੰਧਰ ਦੀਆਂ ਕਚਹਿਰੀਆਂ ਦੀ ਰੋਣੀ ਸ਼ਕਲ-ਸੂਰਤ ਇਸ ਕਰ ਕੇ ਵੀ ਬਣੀ ਹੋਈ ਹੈ ਕਿ ਕਚਹਿਰੀ ਦੇ ਵਿਹੜੇ ਵਿੱਚ ਨੀਂਹ ਪੱਥਰ ਰੱਖੇ ਹੋਏ ਹਨ, ਗੱਲ ਅੱਗੇ ਨਹੀਂ ਤੁਰੀ। ਸਿਆਸੀ ਨੇਤਾ ਪਿੰਡਾਂ ਵਿੱਚ ਨੀਂਹ ਪੱਥਰ ਰੱਖ ਕੇ ਮੁੜ ਫੇਰਾ ਨਹੀਂ ਪਾਉਂਦੇ, ਪਰ ਦੇਖੋ ਨਾ ਜਲੰਧਰ ਦੀ ਕਚਹਿਰੀ ਵਿੱਚ ਨੀਂਹ ਪੱਥਰ ਤਾਂ ਰੱਖੇ, ਅੱਗੇ ਕੁਝ ਨਾ ਹੋਇਆ। ਲੱਗਦਾ ਹੈ ਕਿ ਕਚਹਿਰੀ ਰੋ ਰਹੀ ਹੈ।
ਕਚਹਿਰੀ ਦੀ ਸ਼ਕਲ-ਸੂਰਤ ਵਿਗੜ ਚੁੱਕੀ ਹੈ। ਰੋਂਦਾ ਹੋਇਆ ਬੰਦਾ ਰੋਂਦੇ ਹੋਏ ਫੈਸਲਾ ਕਰੇਗਾ। ਫੈਸਲੇ ਕਿੱਦਾਂ ਦੇ ਹੋਣਗੇ, ਅੰਦਾਜ਼ਾ ਲਾ ਸਕਦੇ ਹਾਂ। ਜਿੱਥੇ ਜੱਜ ਬੈਠਦੇ ਹਨ, ਉਹ ਕਚਹਿਰੀ ਦਾ ਅੱਧਾ ਹਿੱਸਾ ਹੈ। ਅਸਲ ਕਚਹਿਰੀ ਦੂਜੇ ਪਾਸੇ ਹੈ, ਜਿਧਰ ਆਈ ਏ ਐੱਸ ਅਤੇ ਪੀ ਸੀ ਐੱਸ ਅਫਸਰ ਬੈਠਦੇ ਹਨ। ਵੱਡੇ ਅਧਿਕਾਰੀ ਸੀਨੀਅਰ ਆਈ ਏ ਐੱਸ ਅਫਸਰ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਸਾਹਿਬ ਹਨ। ਕਮਿਸ਼ਨਰ ਸਾਹਿਬ ਦੇ ਹੇਠ ਸੱਤੇ ਆਈ ਏ ਐੱਸ ਅਫਸਰ ਸੱਤਾਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਹਨ। ਉਨ੍ਹਾਂ ਦੇ ਅਧੀਨ ਪੰਜ ਐੱਸ ਡੀ ਐੱਮ (ਪੀ ਸੀ ਐੱਸ) ਜਾਂ (ਆਈ ਏ ਐੱਸ) ਹਨ। ਇਸ ਤੋਂ ਬਿਨਾ ਤਹਿਸੀਲਦਾਰ-ਨਾਇਬ ਤਹਿਸੀਲਦਾਰ, ਕਾਨੂੰਨਗੋ, ਪਟਵਾਰੀ। ਨਿਆਂ ਵਾਸਤੇ ਆਮ ਪਬਲਿਕ ਇਧਰ ਆਉਂਦੀ ਹੈ। ਜ਼ਰਾ ਕੁ ਹੋਰ ਅੱਗੇ ਪੁਲਸ ਮਹਿਕਮਾ ਹੈ। ਸ਼ਹਿਰ ਪੁਲਸ ਕਮਿਸ਼ਨਰ ਦੇ ਅਧੀਨ ਹੈ। ਪੇਂਡੂ ਪੁਲਸ ਐੱਸ ਐੱਸ ਪੀ (ਰੂਰਲ) ਦੇ ਅਧੀਨ। ਇਨ੍ਹਾਂ ਦਫਤਰਾਂ 'ਚ ਵੀ ਕਚਹਿਰੀਆਂ ਲੱਗਦੀਆਂ ਅਤੇ ਫੈਸਲੇ ਹੁੰਦੇ ਹਨ। ਨਿਆਂ ਹੁੰਦਾ ਹੈ ਕਿ ਨਹੀਂ, ਇਹ ਤਾਂ ਪਬਲਿਕ ਜਾਣਦੀ ਹੈ। ਉਂਝ ਪੁਲਸ ਮਹਿਕਮੇ ਦੇ ਆਈ ਜੀ ਰੈਂਕ ਦੇ ਅਧਿਕਾਰੀ ਵੀ ਬੈਠਦੇ ਹਨ। ਓਧਰ ਪੀ ਏ ਪੀ ਵਾਲੀ ਸਾਈਡ ਉੱਤੇ ਏ ਡੀ ਜੀ ਪੀ, ਡੀ ਜੀ ਪੀ ਪੱਧਰ ਦੇ ਅਧਿਕਾਰੀ ਵੀ ਬੈਠਦੇ ਹਨ ਤੇ ਸਭ ਪਬਲਿਕ ਦੀਆਂ ਮੁਸ਼ਕਲਾਂ ਸੁਣਦੇ ਹਨ।
ਕਪੂਰਥਲਾ ਰੋਡ 'ਤੇ ਡਾਇਰੈਕਟਰ ਲੈਂਡ ਰਿਕਾਰਡ ਦਾ ਦਫਤਰ ਵੀ ਹੈ। ਉਥੇ ਵੀ ਕਚਹਿਰੀ ਲੱਗਦੀ ਹੈ। ਪਾਸਪੋਰਟ ਦਾ ਦਫਤਰ ਤੇ ਕਸਟਮ ਵਾਲਿਆਂ ਕੋਲ ਕਚਹਿਰੀਆਂ ਲੱਗਦੀਆਂ ਹਨ। ਤਕਲੀਫਾਂ ਸੁਣੀਆਂ ਜਾਂਦੀਆਂ ਹਨ। ਅੱਗੋਂ ਕੀ ਹੁੰਦਾ ਹੈ, ਸ਼ਕਲ-ਸੂਰਤ ਦੋਵੇਂ ਪਾਸਿਆਂ ਦੀ ਦੇਖੀ ਪਰਖੀ ਜਾਂਦੀ ਹੈ। ਸਰਕਾਰ ਨੇ ਸੁਵਿਧਾ ਸੈਂਟਰ ਬਣਾਏ ਹਨ, ਪਰ ਜਾ ਕੇ ਦੇਖੋ ਤਾਂ ਅਸੁਵਿਧਾ ਸੈਂਟਰ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਦਾ ਕੁਝ ਨਜ਼ਾਰਾ ਪਟਵਾਰਖਾਨੇ ਵੱਲ ਦਿਖੇਗਾ। ਕਹਿੰਦੇ ਨੇ ਕਿ ਘਰ ਦੇ ਭਾਗ ਡੇਹੜੀ ਤੋਂ ਦਿੱਸ ਪੈਂਦੇ ਹਨ। ਅੱਗੇ ਘਰ ਕੱਚੇ ਹੁੰਦੇ ਸਨ, ਪਰ ਉਨ੍ਹਾਂ ਦੇ ਇਮਾਨ ਪੱਕੇ ਸਨ। ਲੋਕ ਸਮੇਂ ਦੇ ਪਾਬੰਦ ਤੇ ਇਮਾਨਦਾਰ ਹੁੰਦੇ ਸਨ। ਇੱਕ-ਦੂਜੇ ਦਾ ਦਰਦ ਮਹਿਸੂਸ ਕਰਦੇ ਸਨ। ਸਰਕਾਰੀ ਦਫਤਰਾਂ ਦੇ ਬਾਬੂਆਂ ਕੋਲ ਹਮਦਰਦੀ ਨਾਂਅ ਦੀ ਚੀਜ਼ ਹੈ ਨਹੀਂ। ਇਮਾਨਦਾਰੀ ਕਦੋਂ ਦੀ ਉਡ ਚੁੱਕੀ ਹੈ। ਫਾਈਲ ਨੂੰ ਧੱਕਾ ਲਾਓ ਤਾਂ ਅੱਗੇ ਤੁਰੇਗੀ, ‘ਨੋ ਧੱਕਾ, ਨੋ ਵਰਕ'। ਮਾਰੋ ਧੱਕਾ, ਹੋ ਗਿਆ ਕੰਮ। ਲੱਥ ਗਿਆ ਚੰਮ, ਪੈ ਗਈ ਦਿਹਾੜੀ। ਭਾਵੇਂ ਚੰਗੀ-ਭਾਵੇਂ ਮਾੜੀ।
ਇੱਕ ਪਟਵਾਰੀ ਨਾਲ ਗੱਲ ਕੀਤੀ। ਉਹ ਕਹਿੰਦਾ, ‘ਕੀ ਕਰੀਏ! ਵਗਾਰਾਂ ਬਹੁਤ ਪੈਂਦੀਆਂ ਹਨ।’
‘ਇਹ ਕੌਣ ਹਨ ਵਗਾਰਾਂ ਪਾਉਣ ਵਾਲੇ?’
ਪੁੱਛਣ 'ਤੇ ਉਹ ਚੁੱਪ ਕਰ ਗਿਆ। ਕਹਿਣ ਲੱਗਾ ਚੁੱਪ ਭਲੀ ਹੈ। ‘ਫਿਰ ਇਹ ਵਗਾਰਾਂ ਪਾਉਣ ਵਾਲੇ ਕੌਣ ਹਨ, ਤੁਹਾਡੇ ਅਫਸਰ ਹਨ ਕਿ ਸਿਆਸੀ ਲੋਕ?’
‘ਦੋਵੇਂ ਹਨ।’ ਕਹਿ ਕੇ ਉਹ ਚੁੱਪ ਕਰ ਗਿਆ।
ਕਚਹਿਰੀਆਂ ਵਿੱਚ ਕੇਸਾਂ ਦੀਆਂ ਆਵਾਜ਼ਾਂ ਪੈਦੀਆਂ ਹਨ। ਨਿਆਂ ਨਹੀਂ ਹੁੰਦਾ, ਫੈਸਲਾ ਹੁੰਦਾ ਹੈ। ਕਚਹਿਰੀਆਂ ਵਿੱਚ ਰੌਲਾ ਰੱਪਾ ਹੈ। ਜ਼ਿੰਦਾਬਾਦ-ਮੁਰਦਾਬਾਦ ਹੁੰਦੀ ਹੈ। ਲੋਕੀਂ ਰੋਜ਼ਗਾਰ ਮੰਗਦੇ ਹਨ। ਘੱਟ ਤਨਖਾਹ 'ਤੇ ਕੰਮ ਕਰਦੇ ਕਾਮੇ ਵੱਧ ਤਨਖਾਹ ਮੰਗਦੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸੂਬੇ ਦੇ ਮੁੱਖ ਮੰਤਰੀ ਤੱਕ ਮੰਗ ਪੱਤਰ ਪੁੱਜਦਾ ਕਰਨ ਲਈ ਡੀ ਸੀ ਦੇ ਦਫਤਰ ਆਉਣਾ ਪੈਂਦਾ ਹੈ। ਮੰਗ ਪੱਤਰ ਦੇਣ ਆਏ ਲੋਕ ਚੋਣਾਂ ਵੇਲੇ ਕੀਤੇ ਵਾਅਦਿਆਂ ਦੀ ਯਾਦ ਕਰਵਾਉਂਦੇ ਹਨ। ਬੋਲ-ਕੁਬੋਲ ਕਰਦੇ ਹਨ। ਪੁਲਸ ਲਾਠੀਚਾਰਜ ਕਰਦੀ ਹੈ। ਨਾਅਰੇ ਲਾਉਣ ਵਾਲੇ ਫੱਟੜ ਹੁੰਦੇ ਹਨ। ਸਿਵਲ ਹਸਪਤਾਲ ਜਾਂਦੇ ਹਨ, ਉਥੇ ਡਾਕਟਰ ਨਹੀਂ। ਜੇ ਡਾਕਟਰ ਹੈ, ਦਵਾਈ ਨਹੀਂ। ਦਵਾਈ ਲੈਣ ਲਈ ਬਾਜ਼ਾਰ ਵਿੱਚ ਮੈਡੀਕਲ ਸਟੋਰ 'ਤੇ ਜਿੱਥੇ ਛਿੱਲ ਲੁਹਾਉਣੀ ਪੈਂਦੀ ਹੈ, ਨਾਲ ਹੀ ਖੱਜਲ ਖੁਆਰ ਵੀ ਹੋਣਾ ਪੈਂਦਾ ਹੈ।
ਜੇ ਮਾਮਲਾ ਗੰਭੀਰ ਹੈ ਤਾਂ ਡਾਕਟਰ ਝੱਟ ਮਰੀਜ਼ ਨੂੰ ਪੀ ਜੀ ਆਈ ਚੰਡੀਗੜ੍ਹ ਵੱਲ ਰੈਫਰ ਕਰ ਦਿੰਦੇ ਹਨ। ਪਰਚਾ ਕੱਟਦੇ ਹਨ। ਪੁਲਸ ਦਾ ਲਾਠੀਚਾਰਜ ਕਚਹਿਰੀਆਂ ਦੇਖਦੀਆਂ ਹਨ। ਬੋਲ-ਕੁਬੋਲ ਕਚਹਿਰੀਆਂ ਸੁਣਦੀਆਂ ਹਨ। ਵਿਰਲਾਪ ਵੀ ਕਚਹਿਰੀਆਂ ਸੁਣਦੀਆਂ ਹਨ। ਇੱਕ ਜੱਜ ਦੀ ਮਿੱਡ ਲਾਈਨ ਟਰਾਂਸਫਰ ਹੁੰਦੀ ਹੈ। ਇਹ ਟਰਾਂਸਫਰ ਬਾਕੀ ਦੇ ਜੱਜਾਂ ਲਈ ਸੰਦੇਸ਼ ਹੈ। ਜੋ ਇਸ ਸੰਦੇਸ਼ ਨੂੰ ਸਮਝ ਗਿਆ, ਉਹ ਖਿਡਾਰੀ ਹੈ ਅਤੇ ਬਾਕੀ ਅਨਾੜੀ। ਕਚਹਿਰੀ ਦੀ ਸ਼ਕਲ-ਸੂਰਤ ਰੋਂਦੂ ਬਣਨੀ ਜਾਂ ਉਦਾਸ ਹੋਣੀ ਸੁਭਾਵਿਕ ਹੈ। ਜਲੰਧਰ ਨੇ ਸਮਾਰਟ ਸਿਟੀ ਬਣ ਜਾਣਾ ਹੈ। ਜਲੰਧਰ ਦੇਸ਼ ਭਗਤਾਂ ਦਾ ਸ਼ਹਿਰ ਹੈ। ਬਾਹਰ ਵਾਲੇ ਵੀ ਅਤੇ ਇਥੋਂ ਵਾਲੇ ਵੀ ਚਾਹੁੰਦੇ ਹਨ ਕਿ ਜਲੰਧਰ ਸਮਾਰਟ ਹੋਵੇ ਤੇ ਇਸ ਦੀਆਂ ਕਚਹਿਰੀਆਂ ਦੀ ਉਦਾਸੀ ਵੀ ਦੂਰ ਹੋਵੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”