Welcome to Canadian Punjabi Post
Follow us on

19

May 2019
ਭਾਰਤ

ਰੂਸ, ਚੀਨ ਅਤੇ ਅਮਰੀਕਾ ਤੋਂ ਹੋ ਰਹੇ ਹਨ ਭਾਰਤ ਉੱਤੇ ਸਾਈਬਰ ਹਮਲੇ

November 13, 2018 08:36 AM

ਨਵੀਂ ਦਿੱਲੀ, 12 ਨਵੰਬਰ (ਪੋਸਟ ਬਿਊਰੋ)- ਵਿਸ਼ਵ ਪੱਧਰ ਉੱਤੇ ਤਕਨੀਕ ਖੇਤਰ ਵਿੱਚ ਤੇਜ਼ੀ ਨਾਲ ਉਭਰਦਾ ਭਾਰਤ ਸਾਈਬਰ ਕਰਾਈਮ ਦਾ ਸੌਖਾ ਨਿਸ਼ਾਨਾ ਬਣ ਰਿਹਾ ਹੈ। ਸਾਲ ਦੀ ਪਹਿਲੀ ਛਿਮਾਹੀ ਦੌਰਾਨ ਦੇਸ਼ ਉੱਤੇ ਕੁੱਲ 6.95 ਲੱਖ ਸਾਈਬਰ ਹਮਲੇ ਹੋਏ। ਇਕੱਲੇ ਚੀਨ, ਰੂਸ, ਅਮਰੀਕਾ, ਨੀਦਰਲੈਂਡ ਅਤੇ ਜਰਮਨੀ ਦੇ ਸਾਈਬਰ ਅਪਰਾਧੀਆਂ ਨੇ ਭਾਰਤ ਵਿੱਚ ਕੁੱਲ 4.3 ਲੱਖ ਸਾਈਬਰ ਹਮਲੇ ਕੀਤੇ। ਇਸ ਦੌਰਾਨ ਭਾਰਤ ਨੂੰ ਆਪਣੇ ਦੇਸ਼ ਵਿੱਚ ਬੈਠੇ ਸਾਈਬਰ ਅਪਰਾਧੀਆਂ ਦੇ 73 ਹਜ਼ਾਰ ਤੋਂ ਜ਼ਿਆਦਾ ਹਮਲਿਆਂ ਦਾ ਸਾਹਮਣਾ ਕਰਨਾ ਪਿਆ।
ਸਾਈਬਰ ਸੁਰੱਖਿਆ ਨਾਲ ਜੁੜੀ ਫਿਨਲੈਂਡ ਦੀ ਕੰਪਨੀ ਐਫ-ਸਕਿਓਰ ਨੇ ਇਸ ਦਾ ਖੁਲਾਸਾ ਕੀਤਾ ਹੈ ਅਤੇ ਇਸ ਬਾਰੇ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਹੈ ਕਿ ਰੂਸ ਵੱਲੋਂ ਸਭ ਤੋਂ ਵੱਧ 2,55,589 ਸਾਈਬਰ ਹਮਲੇ ਹੋਏ। ਅਮਰੀਕਾ ਵਿੱਚ ਬੈਠੇ ਸਾਈਬਰ ਅਪਰਾਧੀਆਂ ਨੇ ਇਸ ਦੌਰਾਨ ਭਾਰਤ ਵਿੱਚ ਆਪਣੇ ਟੀਚੇ ਨੂੰ 103,458 ਵਾਰ ਨਿਸ਼ਾਨਾ ਬਣਾਇਆ। ਚੀਨ ਤੋਂ 42,544, ਨੀਦਰਲੈਂਡ ਤੋਂ 19,619 ਅਤੇ ਜਰਮਨੀ ਤੋਂ 15,330 ਸਾਈਬਰ ਹਮਲੇ ਹੋਏ। ਸਾਈਬਰ ਹਮਲਿਆਂ ਦਾ ਪਤਾ ਲਾਉਣ ਲਈ ਐੱਫ-ਸਕਿਓਰ ਨੇ ਦੁਨੀਆ ਵਿੱਚ 41 ਹਨੀਪਾਟ ਬਣਾਏ ਹਨ। ਹਨੀਪਾਟ ਇੱਕ ਤਰ੍ਹਾਂ ਦਾ ਸਰਵਰ ਹੈ, ਜੋ ਅਸਲੀ ਆਈ ਟੀ ਕੰਪਨੀਆਂ ਦੇ ਸਰਵਰ ਵਾਂਗ ਲੱਗਦਾ ਹੈ, ਪਰ ਕੰਪਨੀ ਨੇ ਇਸ ਨੂੰ ਜਾਣਬੁੱਝ ਕੇ ਕਮਜ਼ੋਰ ਰੱਖਿਆ ਹੈ, ਤਾਂ ਕਿ ਸਾਈਬਰ ਅਪਰਾਧੀ ਇਸ ਨੂੰ ਆਸਾਨੀ ਨਾਲ ਆਪਣਾ ਟੀਚਾ ਬਣਾਉਣ। ਇਨ੍ਹਾਂ ਹਮਲਿਆਂ ਦੇ ਅੰਕੜਿਆਂ ਦੇ ਆਧਾਰ 'ਤੇ ਕੰਪਨੀ ਸਾਈਬਰ ਅਪਰਾਧੀਆਂ ਦੇ ਟੀਚਿਆਂ, ਹਮਲਿਆਂ ਦੇ ਤਰੀਕਿਆਂ ਅਤੇ ਤਕਨੀਕ ਦਾ ਵਿਸ਼ਲੇਸ਼ਣ ਕਰ ਕੇ ਉਸ ਤੋਂ ਬਚਾਅ ਦੇ ਉਪਾਅ ਕਰਦੀ ਹੈ। ਐੱਫ-ਸਕਿਓਰ ਦੀ ਰਿਪੋਰਟ ਮੁਤਾਬਕ ਸਾਲ ਦੀ ਪਹਿਲੀ ਛਿਮਾਹੀ ਵਿੱਚ ਭਾਰਤੀ ਹੈਕਰਾਂ ਨੇ ਵੀ ਪੰਜ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਹੈਕਰਾਂ ਵੱਲੋਂ ਆਸਟਰੀਆ, ਨੀਦਰਲੈਂਡ, ਬ੍ਰਿਟੇਨ, ਜਾਪਾਨ ਅਤੇ ਯੁਕਰੇਨ ਵਿੱਚ ਕੁੱਲ 36,563 ਸਾਈਬਰ ਹਮਲੇ ਕੀਤੇ ਗਏ।
ਕੰਪਨੀ ਦਾ ਕਹਿਣਾ ਹੈ ਕਿ ਅੰਕੜਿਆਂ ਤੋਂ ਸਾਫ ਹੈ ਕਿ ਡਿਜੀਟਾਈਜੇਸ਼ਨ ਵੱਲ ਤੇਜ਼ੀ ਨਾਲ ਵਧਦਾ ਭਾਰਤ ਦੁਨੀਆ ਦੇ ਸਾਈਬਰ ਅਪਰਾਧੀਆਂ ਲਈ ਵੀ ਲਾਭਕਾਰੀ ਬਣਦਾ ਜਾ ਰਿਹਾ ਹੈ। ਸਾਈਬਰ ਹਮਲਿਆਂ ਦੇ ਕੇਸ ਵਿੱਚ ਦੁਨੀਆ ਵਿੱਚ ਭਾਰਤ ਦਾ ਸਥਾਨ 21ਵਾਂ ਹੈ, ਜਦ ਕਿ ਆਪਣੇ ਹੀ ਦੇਸ਼ ਵਿੱਚ ਬੈਠੇ ਸਾਈਬਰ ਅਪਰਾਧੀਆਂ ਦੇ ਹਮਲਿਆਂ ਦੇ ਮਾਮਲੇ ਵਿੱਚ ਭਾਰਤ 13ਵੇਂ ਸਥਾਨ 'ਤੇ ਹੈ। ਜੇ ਅਸੀਂ ਗੱਲ ਕਰੀਏ ਕਿ ਕਿਸ ਦੇਸ਼ ਤੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਤੇ ਸਭ ਤੋਂ ਜ਼ਿਆਦਾ ਸਾਈਬਰ ਹਮਲੇ ਹੋਏ ਤਾਂ ਬ੍ਰਿਟੇਨ ਪਹਿਲੇ ਸਥਾਨ 'ਤੇ ਆਉਂਦਾ ਹੈ। ਬ੍ਰਿਟੇਨ ਤੋਂ 9.5 ਕਰੋੜ ਤੋਂ ਜ਼ਿਆਦਾ ਸਾਈਬਰ ਹਮਲੇ ਕੀਤੇ ਗਏ। ਸਭ ਤੋਂ ਜ਼ਿਆਦਾ ਸਾਈਬਰ ਹਮਲੇ ਝੱਲਣ ਵਾਲੇ ਦੇਸ਼ਾਂ ਵਿੱਚ ਅਮਰੀਕਾ ਸਿਖਰ 'ਤੇ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਈਰਾਨ ਨਾਲ ਤੇਲ ਇੰਪੋਰਟ ਦਾ ਕੋਈ ਸਮਝੌਤਾ ਨਹੀਂ ਕੀਤਾ
ਸਾਧਵੀ ਪ੍ਰਗਿਆ ਦੇ ਬਿਆਨਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਸਖਤੀ ਦਾ ਪ੍ਰਗਟਾਵਾ ਕੀਤਾ
ਸਾਧਵੀ ਪ੍ਰਗਿਆ ਦਾ ਨਵਾਂ ਸ਼ੋਸ਼ਾ: ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਤੇ ਦੇਸ਼ਭਗਤ ਹੀ ਰਹਿਣਗੇ
ਫਨੀ ਤੂਫਾਨ ਦੇ ਪੀੜਤਾਂ ਲਈ ਲੰਗਰ ਚਲਾ ਰਹੇ ਨੇ ਸਿੱਖ
ਮੋਦੀ ਵਿਰੋਧੀ ਟਿੱਪਣੀ ਦੇ ਮਾਮਲੇ ਵਿੱਚ ਸਿੱਧੂ ਨੂੰ ਕਲੀਨ ਚਿੱਟ
ਕਮਲ ਹਾਸਨ ਕਹਿੰਦੈ: ਮੈਂ ਸਿਰਫ ਇਤਿਹਾਸਕ ਸੱਚ ਬੋਲਿਆ ਸੀ
‘ਨਮੋ ਅਗੇਨ’ ਵਾਲੀ ਟੀ-ਸ਼ਰਟ ਦੇ ਜਵਾਬ ਵਿੱਚ ਰਾਹੁਲ ਜੈਕੇਟ ਵੀ ਆ ਗਈ
ਮੋਦੀ ਨੂੰ ਰੋਕਣ ਲਈ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸੋਨੀਆ ਨੇ ਸਰਗਰਮੀ ਫੜੀ
ਚੋਣ ਕਮਿਸ਼ਨ ਦੀ ਸਖਤ ਕਾਰਵਾਈ : ਹਿੰਸਾਪਿੱਛੋਂਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਇਕ ਦਿਨ ਅਗੇਤਾ ਖਤਮ ਕਰਨ ਦਾ ਹੁਕਮ
ਪੰਜ ਸਾਲ ਤੋਂ ਫਰਾਰ ਅੱਤਵਾਦੀ ਸ੍ਰੀਨਗਰ ਤੋਂ ਗ੍ਰਿਫਤਾਰ