Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਹਿੰਦੂ-ਮੁਸਲਿਮ ਸਾਂਝ ਦੀ ਮਿਸਾਲ: ਮੁਸਲਿਮ ਪਰਵਾਰ ਨੇ ਹਿੰਦੂ ਕੁੜੀ ਦਾ ਕੰਨਿਆ ਦਾਨ ਕੀਤਾ

June 03, 2020 10:01 PM

ਸ੍ਰੀ ਮਾਛੀਵਾੜਾ ਸਾਹਿਬ, 3 ਜੂਨ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੌਰਾਨ ਲੱਗੇ ਲਾਕਡਾਊਨ ਕਾਰਨ ਹਾਲੇ ਤੱਕ ਕਈ ਲੋਕ ਦੂਜੇ ਰਾਜਾਂ 'ਚ ਫਸੇ ਹੋਏ ਹਨ। ਇਸ ਨਾਲ ਜਿੱਥੇ ਰਿਸ਼ਤਿਆਂ 'ਚ ਦੂਰੀਆਂ ਬਣੀਆਂ, ਉਥੇ ਮੁਸੀਬਤ ਦੀ ਘੜੀ ਵਿੱਚ ਕਈ ਲੋਕ ਮਸੀਹਾ ਬਣ ਕੇ ਵੀ ਸਾਹਮਣੇ ਆਏ ਹਨ।
ਲੁਧਿਆਣਾ ਜ਼ਿਲੇ ਦੇ ਮਾਛੀਵਾੜਾ ਇਲਾਕੇ ਵਿੱਚ ਵਿਆਹ ਦੀ ਇੱਕ ਅਜਿਹੀ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ, ਜਿੱਥੇ ਇੱਕ ਮੁਸਲਿਮ ਪਰਵਾਰ ਨੇ ਹਿੰਦੂ ਕੁੜੀ ਦਾ ਕੰਨਿਆ ਦਾਨ ਕੀਤਾ ਹੈ। ਏਥੋਂ ਨੇੜੇ ਪਿੰਡ ਭੱਟੀਆਂ ਵਿਖੇ ਹਿੰਦੂ ਲੜਕੀ ਪੂਜਾ ਦੇ ਮਾਤਾ-ਪਿਤਾ ਲਾਕਡਾਊਨ ਕਾਰਨ ਮੁਰਾਦਾਬਾਦ (ਯੂ ਪੀ) ਵਿੱਚ ਫਸੇ ਹੋਏ ਹਨ। ਉਹ ਇਥੇ ਆਪਣੇ ਪਿਤਾ ਦੇ ਇੱਕ ਕਰੀਬੀ ਮੁਸਲਿਮ ਪਰਵਾਰ ਨਾਲ ਰਹਿ ਰਹੀ ਸੀ। ਪੂਜਾ ਦੀ ਮੰਗਣੀ ਲਾਕਡਾਊਨ ਤੋਂ ਪਹਿਲਾਂ ਨੇੜਲੇ ਪਿੰਡ ਸਾਹਨੇਵਾਲ ਦੇ ਸੁਦੇਸ਼ ਕੁਮਾਰ ਸੋਨੂੰ ਨਾਲ ਤੈਅ ਹੋਈ ਸੀ। ਵਿਆਹ ਦੀ ਤਰੀਕ ਦੋ ਜੂਨ ਮਿਥੀ ਗਈ ਅਤੇ ਵੀ ਸ਼ੁਰੂ ਕਰ ਦਿੱਤੀ ਗਈ। ਪੂਜਾ ਦੇ ਮਾਪੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ 'ਚ ਕਿਸੇ ਰਿਸ਼ਤੇਦਾਰ ਦੇ ਘਰ ਗਏ ਤੇ ਲਾਕਡਾਊਨ ਹੋਣ ਕਾਰਨ ਉਥੇ ਫਸ ਗਏ। ਪੂਜਾ ਅਤੇ ਉਸ ਦੇ ਪਿਤਾ ਵਰਿੰਦਰ ਸ਼ਰਮਾ ਤੇ ਮਾਤਾ ਅਦਮਾ ਪ੍ਰੇਸ਼ਾਨ ਹੋ ਗਏ। ਵਿਆਹ ਦੀ ਤਰੀਕ ਨੇੜੇ ਆਈ ਤਾਂ ਵਰਿੰਦਰ ਸ਼ਰਮਾ ਨੇ ਫੈਸਲਾ ਕੀਤਾ ਕਿ ਉਹ ਤਰੀਕ ਅੱਗੇ ਨਹੀਂ ਵਧਾਉਣਗੇ। ਉਨ੍ਹਾਂ ਨੇ ਆਪਣੇ ਦੋਸਤ ਸਾਜਿਦ ਨਾਲ ਗੱਲ ਕੀਤੀ ਤਾਂ ਸਾਜਿਦ ਨੇ ਕਿਹਾ ਕਿ ਫਿਕਰ ਨਾ ਕਰਨ, ਪੂਜਾ ਦੇ ਵਿਆਹ ਦੀਆਂ ਤਿਆਰੀਆਂ ਉਹ ਖੁਦ ਕਰਨਗੇ। ਵਿਆਹ ਦੀ ਤਰੀਕ ਦੋ ਜੂਨ ਆ ਗਈ। ਸਾਰੀਆਂ ਤਿਆਰੀਆਂ ਕਰਦੇ ਹੋਏ ਸਾਜਿਦ ਤੇ ਉਨ੍ਹਾਂ ਦੀ ਪਤਨੀ ਸੋਨੀਆ ਨੇ ਹਿੰਦੂ ਧਰਮ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਤੇ ਪੂਜਾ ਦਾ ਕੰਨਿਆ ਦਾਨ ਕਰਨ ਤੋਂ ਬਾਅਦ ਉਸ ਦੀ ਡੋਲੀ ਵਿਦਾ ਕੀਤੀ।
ਕੰਨਿਆ ਦਾਨ ਕਰ ਕੇ ਪਿਤਾ ਦਾ ਫਰਜ਼ ਨਿਭਾਉਣ ਵਾਲੇ ਸਾਜਿਦ ਨੇ ਕਿਹਾ ਕਿ ਪੂਜਾ ਉਸ ਨੂੰ ਮਾਮਾ ਮੰਨਦੀ ਹੈ। ਉਹ ਕੰਨਿਆ ਦਾਨ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪੂਜਾ ਨਾਲ ਖੂਨ ਦਾ ਰਿਸ਼ਤਾ ਨਹੀਂ ਹੈ, ਪਰ ਇਨਸਾਨੀਅਤ ਦਾ ਧਰਮ ਸਭ ਤੋਂ ਉਪਰ ਹੈ। ਪੂਜਾ ਨੇ ਕਿਹਾ ਕਿ ਬੇਸ਼ੱਕ ਉਸ ਦੇ ਵਿਆਹ ਮੌਕੇ ਉਸ ਦੇ ਮਾਪੇ ਸ਼ਾਮਲ ਨਹੀਂ ਹੋ ਸਕੇ, ਪਰ ਉਸ ਦੇ ਮਾਮਾ ਸਾਜਿਦ ਤੇ ਮਾਮੀ ਸੋਨੀਆ ਨੇ ਕੰਨਿਆ ਦਾਨ ਕਰ ਕੇ ਉਨ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਪਿੰਡ ਭੱਟੀਆਂ 'ਚ ਕੱਲ੍ਹ ਦੁਪਹਿਰ ਸਾਦੇ ਢੰਗ ਨਾਲ ਪੂਜਾ ਤੇ ਸੁਦੇਸ਼ ਦੇ ਵਿਆਹ ਦੀਆਂ ਰਸਮਾਂ ਹੋ ਗਈਆਂ। ਲੜਕੇ ਵਾਲਿਆਂ ਵੱਲੋਂ ਪਰਵਾਰ ਦੇ ਛੇ ਮੈਂਬਰ ਤੇ ਲੜਕੀ ਵਾਲਿਆਂ ਵੱਲੋਂ 10 ਮੈਂਬਰ ਵਿਆਹ 'ਚ ਸ਼ਾਮਲ ਹੋਏ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ