Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

‘ਪਾਤਾਲ ਲੋਕ’ ਵਿੱਚ ਅਸੀਂ ਕ੍ਰਿਮੀਨਲਸ ਦੇ ਕੰਮ ਨੂੰ ਗਲੋਰੀਫਾਈ ਨਹੀਂ ਕੀਤਾ : ਅਨੁਸ਼ਕਾ ਸ਼ਰਮਾ

June 03, 2020 10:31 AM

ਬਤੌਰ ਫੀਮੇਲ ਪ੍ਰੋਡਿਊਸਰ ਅਨੁਸ਼ਕਾ ਸ਼ਰਮਾ ਦੀ ਪਹਿਲੀ ਵੈੱਬ ਸੀਰੀਜ਼ ‘ਪਾਤਾਲ ਲੋਕ’ ਕਾਫੀ ਚਰਚਾ ਵਿੱਚ ਹੈ। ਸ਼ੋਅ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਹਨ, ਪਰ ਅਨੁਸ਼ਕਾ ਖੁਸ਼ ਤੇ ਸੰਤੁਸ਼ਟ ਹੈ ਕਿ ਉਸ ਨੇ ਜਿਸ ਕੰਟੈਂਟ 'ਤੇ ਯਕੀਨ ਕੀਤਾ ਸੀ, ਉਸ ਨੂੰ ਕਾਫੀ ਚਰਚਾ ਮਿਲ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਐੱਨ ਐੱਚ 10’ ਤੋਂ ਲੈ ਕੇ ‘ਪਾਤਾਲ ਲੋਕ’ ਤੱਕ ਜੋਖਿਮ ਵਾਲੇ ਵਿਸ਼ਿਆਂ ਨੂੰ ਪ੍ਰੋਡਿਊਸ ਕਰਨ ਦਾ ਮਾਦਾ ਕਿੱਥੋਂ ਲਿਆਉਂਦੇ ਹੋ?
- ਜੋ ਵੀ ਸਬਜੈਕਟ ਹੱਥ ਵਿੱਚ ਲੈਂਦੀ ਹਾਂ, ਉਸ ਨੂੰ ਪ੍ਰਮਾਣਿਕਤਾ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ। ‘ਪਾਤਾਲ ਲੋਕ’ ਦੇ ਨਾਲ ਵੀ ਇਹੋ ਕੀਤਾ। ਅੱਜ ਜਦ ਸ਼ੋਅ ਚਰਚਾ ਵਿੱਚ ਹੈ, ਪਸੰਦ ਕੀਤਾ ਗਿਆ ਹੈ ਤਾਂ ਖੁਸ਼ੀ ਹੋ ਰਹੀ ਹੈ। ਬਹੁਤ ਵਧੀਆ ਲੱਗਦਾ ਹੈ, ਜਦ ਲੋਕਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਇੰਡੀਆ ਦਾ ਬਿਹਤਰੀਨ ਥ੍ਰਿਲਰ ਵੈੱਬ ਸ਼ੋਅ ਅਸੀਂ ਬਣਾਇਆ ਹੈ।
* ਭਰਾ ਕਰਣੇਸ਼ ਦੇ ਨਾਲ ਕਿਸ ਤਰ੍ਹਾਂ ਦੇ ਕ੍ਰਿਏਟਿਵ ਡਿਸਕਸ਼ਨ ਹੁੰਦੇ ਹਨ?
- ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਦਾ ਕੰਮ ਪਸੰਦ ਹੈ, ਜਿਹੋ ਜਿਹਾ ਪੂਰੀ ਦੁਨੀਆ ਵਿੱਚ ਹੋ ਰਿਹਾ ਹੈ। ਸਾਡਾ ਮੰਨਣਾ ਹੈ ਕਿ ਓ ਟੀ ਟੀ ਪਲੇਟਫਾਰਮ ਤੁਹਾਨੂੰ ਅਜਿਹੇ ਕੰਟੈਂਟ ਬਣਾਉਣ ਲਈ ਪ੍ਰੇਰਿਤ ਕਰਦੇ ਹਨ, ਜੋ ਇੱਕੋ ਵੇਲੇ ਦੁੁਨੀਆ ਦੇ ਕਿਸੇ ਕੋਨੇ ਵਿੱਚ ਕੁਨੈਕਟ ਕਰ ਸਕਣ। ‘ਪਾਤਾਲ ਲੋਕ’ ਨੂੰ ਲੈ ਕੇ ਸਾਥੀ ਫਿਲਮਕਾਰਾਂ ਦੇ ਵੀ ਵਧੀਆ ਰਿਵਿਊਜ਼ ਆ ਰਹੇ ਹਨ। ਲਿਹਾਜ਼ਾ ਬਤੌਰ ਪ੍ਰੋਡਿਊਸਰ ਬੜੀ ਖੁਸ਼ੀ ਹੁੰਦੀ ਹੈ।
* ਸੀਰੀਜ਼ ਵਿੱਚ ਕ੍ਰਿਮੀਨਲਸ ਨੂੰ ਹਿਊਮਨਾਈਜ਼ ਕੀਤਾ ਗਿਆ ਹੈ। ਅਜਿਹਾ ਕਿਉਂ?
- ਅਸੀਂ ਕਿਸੇ ਕ੍ਰਿਮੀਨਲ ਨੂੰ ਹਿਊਮਨਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹੀ ਦਿਖਾਇਆ ਹੈ ਕਿ ਹਰ ਇਨਸਾਨ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਤੇ ਜੋ ਉਹ ਕਰਦਾ ਹੈ, ਉਹ ਉਸ ਦਾ ਫਾਈਨਲ ਪ੍ਰੋਡਕਟ ਹੁੰਦਾ ਹੈ ਜਿੱਥੇ ਉਸ ਦੀ ਪਰਵਰਿਸ਼ ਹੋਈ ਹੈ। ਅਸੀਂ ਕਿਸੇ ਵੀ ਕ੍ਰਿਮੀਨਲ ਜਾਂ ਉਸ ਦੇ ਕੰਮ ਨੂੰ ਗਲੋਰੀਫਾਈ ਨਹੀਂ ਕੀਤਾ ਹੈ, ਬੱਸ ਉਸ ਦਾ ਇੱਕ ਨਜ਼ਰੀਆ ਦਿਖਾਇਆ ਦਿਖਾਇਆ ਹੈ। ਦਰਸ਼ਕਾਂ 'ਤੇ ਹੈ ਕਿ ਆਪਣੀ ਕੀ ਰਾਇ ਬਣਾਉਂਦੇ ਹਨ।
* ਸਮਾਜ, ਸਿਸਟਮ ਦਾ ਕਰੂਰ ਚਿਹਰਾ ਇੰਨੇ ਕਰੀਬ ਤੋਂ ਦਿਖਾਉਣਾ ਪਹਿਲਾਂ ਤੋਂ ਤੈਅ ਸੀ?
- ਜੀ ਹਾਂ। ਇਸ ਵੈੱਬ ਸ਼ੋਅ ਦਾ ਬੈਸਟ ਪਾਰਟ ਇਹ ਸੀ ਕਿ ਅਸੀਂ ਆਪਣੇ ਵੱਲੋਂ ਕੋਈ ਜਜਮੈਂਟ ਨਹੀਂ ਪਾਸ ਕੀਤਾ। ਅਸੀਂ ਸਮਾਜ ਦੇ ਵੱਖ-ਵੱਖ ਪਹਿਲੂਆਂ ਨੂੰ ਦਿਖਾਇਆ। ਇਹ ਦੱਸਿਆ ਕਿ ਬਤੌਰ ਇਨਸਾਨ ਅਸੀਂ ਸਭਿਆ ਸਮਾਜ ਦੇ ਨਿਰਮਾਣ ਵਿੱਚ ਅਸਫਲ ਰਹੇ ਹਾਂ। ਤਾਕਤਵਰ ਬਣੇ ਰਹਿਣ ਦੇ ਲਈ ਇਨਸਾਨੀਅਤ ਦਾ ਗਲਾ ਘੁੱਟਦੇ ਰਹੇ ਹਾਂ। ਸਮਾਜ ਦੀ ਸਭ ਤੋਂ ਪੇਚੀਦਾ ਚੀਜ਼ ਨੂੰ ਸਭ ਤੋਂ ਨਿਰਲੇਪਤਾ (ਅਨਾਸਕਤ) ਨਾਲ ਕਿਹਾ ਹੈ।
* ਅੱਗੋਂ ਹੋਰ ਕਿਸ ਤਰ੍ਹਾਂ ਦੇ ਜੋਨਰ ਦੇ ਵੈੱਬ ਸ਼ੋਜ਼ ਅਤੇ ਫਿਲਮਾਂ ਕਰਨ ਵਾਲੇ ਹੋ?
- ਅਸੀਂ ਜੋਨਰ ਨਹੀਂ, ਸਿਰਫ ਕਹਾਣੀਆਂ ਦੇ ਬਾਰੇ ਸੋਚਦੇ ਹਾਂ।
* ਮੌਜੂਦਾ ਹਾਲ ਵਿੱਚ ਡਿਜੀਟਲ ਪਲੇਟਫਾਰਮ ਕਿੰਨਾ ਵੱਡਾ ਹੁੰਦਾ ਦਿਸ ਰਿਹਾ ਹੈ?
- ਇਸ ਸਮੇਂ ਵੱਡਾ ਲੱਗਦਾ ਹੈ। ਇੱਕ ਵਜ੍ਹਾ ਇਹ ਹੈ ਕਿ ਅੱਜ ਜਦ ਸਾਡੇ ਕੋਲ ਕਰਨ ਦੇ ਲਈ ਕੁਝ ਕੰਮ ਨਹੀਂ ਹੈ ਤਾਂ ਘੱਟ ਤੋਂ ਘੱਟ ਇਸ ਪਲੇਟਫਾਰਮ ਦੇ ਕਾਰਨ ਕੁਝ ਕਹਾਣੀਆਂ ਦੇਖਣ ਨੂੰ ਤਾਂ ਮਿਲ ਰਹੀ ਹੈ। ਅਜਿਹਾ ਸਿਰਫ ਭਾਰਤ ਵਿੱਚ ਹੀ ਨਹੀਂ, ਬਲਕਿ ਦੁਨੀਆ ਭਰ ਵਿੱਚ ਹੋ ਰਿਹਾ ਹੈ। ਜ਼ਾਹਿਰ ਹੈ ਕਿ ਇਹ ਮਨੋਰੰਜਨ ਦਾ ਇੱਕ ਨਵਾਂ ਜ਼ਰੀਆ ਹੋ ਸਕਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ