Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਸਾਰੇ ਕਹਿੰਦੇ ਨੇ ਕਿ ਮੇਰਾ ਦਿਮਾਗ ਬੁੱਢਿਆਂ ਵਾਂਗ ਚੱਲਦੈ : ਸ਼ੁਜੀਤ ਸਰਕਾਰ

June 03, 2020 10:30 AM

ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਦੀ ਫਿਲਮ ‘ਗੁਲਾਬੋ ਸਿਤਾਬੋ’ ਅਮੇਜ਼ਨ ਪ੍ਰਾਈਮ ਵੀਡੀਓ 'ਤੇ 12 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਬਾਰੇ ਫਿਲਮ ਦੇ ਡਾਇਰੈਕਟਰ ਸ਼ੁਜੀਤ ਸਰਕਾਰ ਨਾਲ ਗੱਲ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਸੋਸ਼ਲ ਮੀਡੀਆ 'ਤੇ ਬੀਇੰਗ ਮੋਰਟਲ ਨਾਂਅ ਦੀ ਕਿਤਾਬ ਪੜ੍ਹਨ ਦੀ ਸਲਾਹ ਦਿੱਤੀ ਹੈ। ਇਸ ਤੋਂ ਤੁਸੀਂ ਕੀ ਸਿਖਿਆ ਲਈ ਹੈ?
- ਇਸ ਦੇ ਲੇਖਕ ਅਰੁਣ ਗਵਾਂਦੇ ਖੁਦ ਸਰਜਨ ਹਨ। ਇਹ ਗੰਭੀਰ ਬਿਮਾਰੀਆਂ ਨਾਲ ਪੀੜਤ ਵਡੇਰੀ ਉਮਰ ਦੇ ਲੋਕਾਂ 'ਤੇ ਹੈ। ਇਹ ਉਨ੍ਹਾਂ ਲੋਕਾਂ ਦੀ ਸੇਵਾ ਦੇ ਸੰਬੰਧ ਵਿੱਚ ਹੈ, ਤਾਂ ਕਿ ਉਨ੍ਹਾਂ ਦਾ ਅੰਤਿਮ ਸਮਾਂ ਆਸਾਨ ਹੋ ਜਾਏ। ਇਹ ਬਹੁਤ ਹੀ ਦਰਦਨਾਕ ਤੇ ਝੰਜੋੜ ਕੇ ਦੇਣ ਵਾਲੀ ਕਿਤਾਬ ਹੈ। ਇਸ ਤੋਂ ਜ਼ਿੰਦਗੀ ਦੇ ਕਈ ਸਬਕ ਮਿਲਣਗੇ, ਇਸ ਲਈ ਮੈਂ ਪੜ੍ਹਨ ਦੀ ਸਲਾਹ ਦਿੱਤੀ।
* ‘ਪਿੰਕ’, ‘ਪੀਕੂ’ ਤੇ ਫਿਰ ‘ਗੁਲਾਬੋ ਸਿਤਾਬੋ’ ਵਿੱਚ ਵੀ ਅਮਿਤਾਭ ਬੱਚਨ ਦਾ ਕਿਰਦਾਰ ਵੱਡੀ ਉਮਰ ਦਾ ਹੈ। ਬਜ਼ੁਰਗਾਂ ਦੀ ਮਨੋਦਸ਼ਾ ਤੁਸੀਂ ਬਾਖੂਬੀ ਪਰਦੇ 'ਤੇ ਉਤਾਰ ਰਹੇ ਹੋ?
- ਘਰ ਵਿੱਚ ਮੇਰੇ ਬੱਚੇ, ਪਤਨੀ ਅਤੇ ਦਫਤਰ ਵਿੱਚ ਮੇਰੇ ਸਹਿਯੋਗੀ ਕਹਿੰਦੇ ਹਨ ਕਿ ਤੁਹਾਡਾ ਦਿਮਾਗ ਬੁੱਢਿਆਂ ਵਾਂਗ ਹੀ ਚਲਦਾ ਹੈ। ‘ਪੀਕੂ’ ਵਿੱਚ ਭਾਸਕਰ ਦਾ ਕਿਰਦਾਰ ਮੇਰੇ ਤੋਂ ਪ੍ਰੇਰਿਤ ਸੀ। ਲੋਕ ਕਹਿੰਦੇ ਹਨ ਕਿ ਮੈਂ ਭਾਸਕਰ ਵਾਂਗ ਸੋਚਦਾ ਹਾਂ। ਅਸੀਂ ਆਪਣੇ ਆਸਪਾਸ ਦੇ ਲੋਕਾਂ ਨੂੰ ਦੇਖਦੇ ਹਾਂ, ਉਨ੍ਹਾਂ ਆਬਜ਼ਰਵ ਕਰਦੇ ਹਾਂ। ਫਿਰ ਸੋਚਦੇ ਹਾਂ ਕਿ ਇਸ ਨੂੰ ਕਿਵੇਂ ਦਿਖਾਇਆ ਜਾਏ।
* ‘ਗੁਲਾਬੋ ਸਿਤਾਬੋ’ ਵਿੱਚ ਅਮਿਤਾਬ ਬੱਚਨ ਦਾ ਕਿਰਦਾਰ ਮਿਰਜ਼ਾ ਕਿਸ ਤੋਂ ਪ੍ਰੇਰਿਤ ਹੈ?
- ਮਿਰਜ਼ਾ ਦਾ ਕਿਰਦਾਰ ਮੇਰੇ ਲਈ ਬਹੁਤ ਖਾਸ ਹੈ। ਮੈਂ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦਾ ਕਿਰਦਾਰ ਮੈਂ ਦਿਖਾ ਸਕਾਂਗਾ। ਲਖਨਊ, ਦਿੱਲੀ ਤੇ ਕੋਲਕਾਤਾ ਦੀਆਂ ਗਲੀਆਂ ਵਿੱਚ ਤੁਹਾਨੂੰ ਇਸ ਉਮਰ ਦੇ ਬਹੁਤ ਸਾਰੇ ਮਿਰਜ਼ਾ ਮਿਲਣਗੇ। ਮੈਂ ਦੁਚਿੱਤੀ ਵਿੱਚ ਸੀ ਕਿ ਅਮਿਤਾਭ ਬੱਚਨ ਇਸ ਕਿਰਦਾਰ ਨੂੰ ਸਵੀਕਾਰ ਕਰਨਗੇ ਜਾਂ ਨਹੀਂ? ਉਨ੍ਹਾਂ ਨੇ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਇੰਨੀ ਸੰਜੀਦਗੀ ਨਾਲ ਨਿਭਾਇਆ ਕਿ ਮੈਂ ਵੀ ਹੈਰਾਨ ਰਹਿ ਗਿਆ।
* ‘ਗੁਲਾਬੋ ਸਿਤਾਬੋ’ ਕੀ ਕਹਿਣਾ ਚਾਹੰੁਦੀ ਹੈ?
- ਹਰ ਫਿਲਮ ਕੁਝ ਨਾ ਕੁਝ ਕਹਿ ਜਾਂਦੀ ਹੈ। ਦਰਸ਼ਕ ਆਪਣੇ ਅਨੁਸਾਰ ਉਸ ਤੋਂ ਚੀਜ਼ਾਂ ਸਿੱਖਦੇ ਹਨ। ‘ਗੁਲਾਬੋ ਸਿਤਾਬੋ’ ਕੀ ਕਹਿਣਾ ਚਾਹੰੁਦੀ ਹੈ, ਇਹ ਤੁਹਾਨੂੰ ਫਿਲਮ ਦੇਖਣ ਦੇ ਬਾਅਦ ਪਤਾ ਲੱਗੇਗਾ, ਪਰ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਕਿ ਇਸ ਫਿਲਮ ਵਿੱਚ ਲਖਨਊ ਵੀ ਇੱਕ ਕਿਰਦਾਰ ਹੈ। ਇਹ ਫਿਲਮ ਬਹੁਤ ਹੀ ਘੱਟ ਪੈਸੇ ਵਿੱਚ ਸਾਧਾਰਣ ਜੀਵਨ ਜਿਊਣ ਵਾਲੇ ਲੋਕਾਂ ਦੀ ਰੋਜ਼ਾਨਾ ਦੀ ਦੁਨੀਆ ਹੈ।
* ਫਿਲਮਾਂ ਨੂੰ ਸਿੱਧੇ ਡਿਜੀਟਲ 'ਤੇ ਰਿਲੀਜ਼ ਕਰਨ 'ਤੇ ਮਲਟੀਪਲੈਕਸ ਇਤਰਾਜ਼ ਜਤਾ ਰਹੇ ਹਨ? ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
- ਸਿਨੇਮਾਘਰਾਂ ਦਾ ਦੌਰ ਵਾਪਸ ਮੁੜੇਗਾ। ਇਸ ਸਮੇਂ ਕਾਫੀ ਬੇਯਕੀਨੀ ਹੈ, ਇਸ ਲਈ ਸਿੱਧੇ ਡਿਜੀਟਲ ਪਲੇਟਫਾਰਮ 'ਤੇ ਫਿਲਮ ਰਿਲੀਜ਼ ਕਰਨੀ ਪੈ ਰਹੀ ਹੈ। ਅਸੀਂ ਲੋਕ ਫਿਲਮਾਂ ਸਿਨੇਮਾਘਰ ਦੇ ਲਈ ਹੀ ਬਣਾਉਂਦੇ ਹਾਂ। ਕੁਝ ਮਲਟੀਪਲੈਕਸ ਨੇ ਵਿਰੋਧ ਕੀਤਾ ਹੈ। ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾਂ ਕਿ ਅਸੀਂ ਅੱਜ ਦਾ ਹਾਲਾਤ ਦੇ ਮੁਤਾਬਕ ਇਹ ਫੈਸਲਾ ਲਿਆ ਹੈ। ਮੈਂ ਵੀ ਇੱਕ ਤਰ੍ਹਾਂ ਨਾਲ ਪ੍ਰਯੋਗ ਕਰ ਕੇ ਦੇਖ ਰਿਹਾ ਹਾਂ ਕਿ 12 ਜੂਨ ਦੇ ਬਾਅਦ ਕੀ ਹੁੰਦਾ ਹੈ।
* ਅਗਲੀ ਫਿਲਮ ‘ਸਰਦਾਰ ਊਧਮ ਸਿੰਘ’ ਨੂੰ ਵੀ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕਰਨ ਦੀ ਸੰਭਾਵਨਾ ਹੈ?
- ਸ਼ੂਟਿੰਗ ਹੋ ਚੁੱਕੀ ਹੈ। ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਮੈਂ ‘ਗੁਲਾਬੋ ਸਿਤਾਬੋ’ ਦੇ ਬਾਅਦ ‘ਸਰਦਾਰ ਊਧਮ ਸਿੰਘ’ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਮੈਂ ਇਕੱਠੇ ਦੋ ਪ੍ਰੋਜੈਕਟ ਨਹੀਂ ਕਰ ਸਕਦਾ। ਇਸ ਨੂੰ ਅਗਲੇ ਸਾਲ ਰਿਲੀਜ਼ ਕੀਤਾ ਜਾਣਾ ਹੈ, ਇਸ ਲਈ ਇਸ 'ਤੇ ਅਜੇ ਗੱਲ ਕਰਨਾ ਠੀਕ ਨਹੀਂ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ