Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਪੈਰ ਦੀ ਬਿਵਾਈ ਅਤੇ ਦੇਸ਼ ਦੀ ਜੀ ਡੀ ਪੀ

June 03, 2020 10:24 AM

-ਸੌਰਭ ਜੈਨ
ਜਦ ਤੋਂ ਕੋਰੋਨਾ ਆਇਆ ਹੈ, ਉਸ ਨੇ ਨੇਤਾਵਾਂ ਦੇ ਆਉਣ-ਜਾਣ ਦੇ ਸ਼ਡਿਊਲ ਦਾ ਗੜਬੜਾ ਦਿੱਤੀ ਹੈ। ਅੱਜ ਨੇਤਾ ਘਰਾਂ ਵਿੱਚ ਬੈਠੇ ਹਨ, ਕੋਰੋਨਾ ਬਿਨਾਂ ਕਿਸੇ ਰੋਕ-ਟੋਕ ਦੇ ਬਾਹਰ ਘੁੰਮਦਾ ਹੈ। ਇੱਕ ਸਮਾਂ ਸੀ, ਜਦੋਂ ਉਨ੍ਹਾਂ ਨੂੰ ਕਿਤੇ ਬਾਹਰ ਜਾਣਾ ਹੁੰਦਾ ਸੀ ਤਾਂ ਉਨ੍ਹਾਂ ਦੇ ਬੰਗਲੇ ਤੋਂ ਏਅਰਪੋਰਟ ਤੱਕ ਰੋਡ ਬਲਾਕ ਕਰ ਦਿੱਤਾ ਜਾਂਦਾ ਸੀ। ਹਰ ਸਿਗਨਲ 'ਤੇ ਪਾਪਾ ਦੇ ਸਕੂਟਰ 'ਤੇ ਅੱਗੇ ਖੜ੍ਹੇ ਹੋ ਕੇ ਬੱਚੇ ਸਾਇਰਨ ਵਜਾਉਂਦੀਆਂ ਜਾਂਦੀਆਂ ਗੱਡੀਆਂ ਨੂੰ ਚਾਅ ਨਾਲ ਦੇਖਦੇ ਸਨ।
ਇਹ ਕੋਰੋਨਾ ਨੇਤਾਵਾਂ ਤੋਂ ਅੱਗੇ ਨਿਕਲ ਗਿਆ। ਇਸ ਦੇ ਲਈ ਦੇਸ਼ ਦੇ ਸਾਰੇ ਰੋਡ ਬਲਾਕ ਕਰਨੇ ਪਏ ਹਨ। ਸਾਰੇ ਦੇਸ਼ ਵਿੱਚ ਹਾਈ ਅਲਰਟ ਹੈ, ਸਖਤ ਸੁਰੱਖਿਆ ਪ੍ਰਬੰਧ ਹਨ। ਇੱਕ ਵਾਇਰਸ ਦਾ ਇੰਨਾ ਸਟੇਟਸ ਸਿੰਬਲ ਦੇਖ ਕੇ ਨੇਤਾਵਾਂ ਨੂੰ ਬੜੀ ਈਰਖਾ ਹੋ ਰਹੀ ਹੋਵੇਗੀ। ਅਧਿਕਾਰੀਆਂ ਨੇ ਵੀ ਇੰਨੀ ਜੀ ਹਜ਼ੂਰੀ ਕਿਸੇ ਨੇਤਾ ਦੀ ਨਹੀਂ ਕੀਤੀ ਹੋਣੀ, ਜਿੰਨੀ ਭੱਜ ਦੌੜ ਉਹ ਇਸ ਦੇ ਪਿੱਛੇ ਕਰ ਰਹੇ ਹਨ। ਪੂਰਾ ਸਿਸਟਮ ਇਸ ਅਣਦਿ੍ਰਸ਼ ਪਾਵਰ ਨਾਲ ਲੜਨ ਵਿੱਚ ਲੱਗਾ ਪਿਆ ਹੈ।
ਬਈ ਸਾਨੂੰ ਭਾਰਤੀਆਂ ਨੂੰ ਕੀ ਪਤਾ ਸੀ ਕਿ ਆਪਣੇ ਜੀਵਨ ਵਿੱਚ ਸਾਨੂੰ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਣਗੇ। ਅੱਜ ਤੱਕ ਅਸੀਂ ਕਿਸੇ ਵੱਡੇ ਨੇਤਾ ਦੇ ਆਉਣ ਤੋਂ ਪਹਿਲਾਂ ਸੜਕਾਂ 'ਤੇ ਚੂਨਾ ਪੈਂਦੇ ਦੇਖਿਆ ਸੀ, ਜਦ ਕਿ ਕੋਰੋਨਾ ਲਈ ਟੈਂਕਰਾਂ ਨਾਲ ਸੜਕਾਂ ਨੂੰ ਧੋਂਦੇ ਦੇਖ ਰਹੇ ਹਾਂ। ਜਿਨ੍ਹਾਂ ਬਸਤੀਆਂ ਵਿੱਚ ਸੱਤ ਦਹਾਕੇ ਵਿੱਚ ਪਾਣੀ ਦੀ ਪਾਈਪ ਲਾਈਨ ਨਹੀਂ ਆਈ, ਇਨ੍ਹੀਂ ਦਿਨੀਂ ਉਥੇ ਸੈਨੀਟਾਈਜ਼ਰ ਦੇ ਟੈਂਕਰ ਆ ਰਹੇ ਹਨ। ਗਰੀਬ ਇਸ ਦੇਸ਼ ਵਿੱਚ ਸਭ ਤੋਂ ਵੱਧ ਆਸ਼ਾਵਾਦੀ ਹੁੰਦਾ ਹੈ। ਗਰੀਬ ਸਾਰੀ ਉਮਰ ਰੋਟੀ, ਕੱਪੜਾ ਤੇ ਮਕਾਨ ਦੀ ਆਸ ਵਿੱਚ ਕੱਢ ਦਿੰਦਾ ਹੈ। ਕੋਰੋਨਾ ਨੂੰ ਵੀ ਇਹ ਗੱਲ ਪਤਾ ਲੱਗ ਗਿਆ ਹੋਵੇਗੀ ਕਿ ਇਸ ਦੇਸ਼ ਵਿੱਚ ਗਰੀਬੀ ਨੇਤਾਵਾਂ ਦੇ ਭਾਸ਼ਣਾਂ ਵਿੱਚ ਹੀ ਦੂਰ ਹੁੰਦੀ ਹੈ। ਇਹੀ ਕਾਰਨ ਹੈ ਕਿ ਢਿੱਡ ਦੀ ਭੁੱਖ ਮਜ਼ਦੂਰਾਂ ਤੋਂ ਲੰਬੀਆਂ ਯਾਤਰਾਵਾਂ ਕਰਾਉਂਦੀ ਹੈ। ਮਜ਼ਦੂਰ ਦਾ ਸਰੀਰ ਜਦ ਦਰਦ ਨਾਲ ਤੜਫਦਾ ਹੈ ਤਾਂ ਦੇਸ਼ ਦੀ ਵਿਕਾਸ ਦਰ ਮਜ਼ਬੂਤ ਹੁੰਦੀ ਹੈ। ਮਜ਼ਦੂਰ ਦੀ ਕਿਸਮਤ ਵਿੱਚ ਲਗਾਤਾਰ ਚੱਲਣਾ ਹੀ ਲਿਖਿਆ ਹੈ। ਉਹ ਅੱਜ ਵੀ ਚੱਲ ਰਿਹਾ ਹੈ।
ਸੜਕਾਂ 'ਤੇ ਪੈਦਲ ਚੱਲ ਕੇ ਪੂਰੇ ਦੇਸ਼ ਵਿੱਚ ਮਜ਼ਦੂਰਾਂ ਨੇ ਕੋਰੋਨਾ ਨੂੰ ਦੱਸ ਦਿੱਤਾ ਹੈ ਕਿ ਉਹ ਕਿਸੇ ਅਦਿ੍ਰਸ਼ ਸ਼ਕਤੀ ਤੋਂ ਨਹੀਂ ਡਰਦੇ। ਜਦ ਉਹ ਭੁੱਖ ਤੋਂ ਨਹੀਂ ਡਰਦੇ, ਬਿਮਾਰੀ ਤੋਂ ਨਹੀਂ ਡਰਦੇ, ਮੀਂਹ, ਹਨੇਰੀ, ਤੂਫਾਨ ਤੋਂ ਨਹੀਂ ਡਰਦੇ, ਮਾਲਕਾਂ ਦੇ ਸ਼ੋਸ਼ਣ, ਪੈਰ ਦੀ ਫਟੀ ਅੱਡੀ ਅਤੇ ਛਾਲਿਆਂ ਤੋਂ ਨਹੀਂ ਡਰੇ ਤਾਂ ਇਸ ਕੋਰੋਨਾ ਤੋਂ ਕਿਵੇਂ ਡਰ ਜਾਣਗੇ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”