Welcome to Canadian Punjabi Post
Follow us on

06

July 2020
ਮਨੋਰੰਜਨ

ਜਦ ਅਮਿਤਾਭ ਆਰਾਮ ਨਾਲ ਘੁੰਮੇ ਲਖਨਊ ਦੀਆਂ ਸੜਕਾਂ 'ਤੇ

June 02, 2020 10:21 AM

ਫਿਲਮ ‘ਗੁਲਾਬੋ ਸਿਤਾਬੋ’ ਵਿੱਚ ਲੰਬੀ ਦਾੜ੍ਹੀ, ਅੱਖਾਂ 'ਤੇ ਪੁਰਾਣਾ ਚਸ਼ਮਾ, ਪ੍ਰਾਸਥੈਟਿਕ ਮੇਕਅਪ ਨਾਲ ਬਣੀ ਨੱਕ ਅਤੇ ਸਿਰ ਨੂੰ ਸਕਾਰਫ ਨਾਲ ਢਕਣ ਕਾਰਨ ਅਮਿਤਾਭ ਬੱਚਨ ਨੂੰ ਪਛਾਣਨਾ ਮੁਸ਼ਕਲ ਸੀ। ਸ਼ੂਟਿੰਗ ਦੇ ਦੌਰਾਨ ਆਪਣੇ ਇਸ ਲੁਕ ਨਾਲ ਉਹ ਆਰਾਮ ਨਾਲ ਲਖਨਊ ਦੀਆਂ ਸੜਕਾਂ 'ਤੇ ਘੁੰਮ ਸਕੇ। ਦਰਅਸਲ, ‘ਗੁਲਾਬੋ ਸਿਤਾਬੋ’ ਦੀ ਸ਼ੂਟਿੰਗ ਲਖਨਊ ਵਿੱਚ ਹੋਈ ਹੈ। ਫਿਲਮ ਦੇ ਡਾਇਰੈਕਟਰ ਸ਼ੁਜੀਤ ਸਰਕਾਰ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਸਨ ਕਿ ਫਿਲਮ ਦੇ ਦਿ੍ਰਸ਼ ਅਸਲ ਲੱਗਣ, ਇਸ ਲਈ ਕਈ ਦਿ੍ਰਸ਼ਾਂ ਦੀ ਸ਼ੂਟਿੰਗ ਹਜਰਤਗੰਜ ਅਤੇ ਚੌਕ ਦੀ ਭੀੜ ਭੜੱਕੇ ਵਾਲੀਆਂ ਗਲੀਆਂ ਵਿੱਚ ਕੀਤੀ ਗਈ ਸੀ। ਪੁਰਾਣੇ ਲਖਨਊ ਦੀਆਂ ਛੋਟੀਆਂ-ਛੋਟੀਆਂ ਗਲੀਆਂ ਵਿੱਚ ਵੀ ਸ਼ੂਟਿੰਗ ਕੀਤੀ ਗਈ ਹੈ।
ਸ਼ੁਜੀਤ ਦੇ ਮੁਤਾਬਕ, ਅਸੀਂ ਕੋਸ਼ਿਸ਼ ਕਰਦੇ ਸੀ ਕਿ ਇੱਕ ਦੋ ਘੰਟੇ ਦੇ ਅੰਦਰ ਸ਼ੂਟਿੰਗ ਖਤਮ ਕਰ ਲਈਏ, ਤਾਂ ਕਿ ਉਨ੍ਹਾਂ ਤੰਗ ਗਲੀਆਂ ਵਿੱਚ ਭੀੜ ਨਾ ਇਕੱਠੀ ਹੋਵੇ। ਥੋੜ੍ਹੇ ਲੋਕਾਂ ਨੂੰ ਪਤਾ ਲੱਗਾ ਕਿ ਉਥੇ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਮੇਕਅਪ ਦੇ ਕਾਰਨ ਲੋਕ ਅਮਿਤਾਭ ਬੱਚਨ ਨੂੰ ਪਛਾਣ ਨਹੀਂ ਸਕੇ ਸਨ। ਸਾਡਾ ਮਕਸਦ ਵੀ ਇਹੀ ਸੀ ਕਿ ਫਿਲਮ ਵਿੱਚ ਉਨ੍ਹਾਂ ਦੀ ਲੁਕ ਅਲੱਗ ਦਿਸੇ। ਉਨ੍ਹਾਂ ਨੂੰ ਆਪਣਾ ਗੈਟਅਪ ਲੈਣ ਵਿੱਚ ਕਈ ਘੰਟੇ ਲੱਗਦੇ ਸਨ। ਗੈਟਅਪ ਦੇ ਬਾਅਦ ਉਹ ਫਿਲਮ ਦੇ ਕਿਰਦਾਰ ਮਿਰਜ਼ਾ ਦੀ ਤਰ੍ਹਾਂ ਲੱਗਦੇ ਸਨ। ਕਮਾਲ ਦੀ ਗੱਲ ਹੈ ਕਿ ਉਹ ਇੱਕ ਆਮ ਸੈਲਾਨੀ ਦੀ ਤਰ੍ਹਾਂ ਸ਼ੂਟਿੰਗ ਦੇ ਆਸਪਾਸ ਦੀਆਂ ਸੜਕਾਂ 'ਤੇ ਘੁੰਮ ਵੀ ਆਉਂਦੇ ਸਨ। ਕੋਈ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ ਸੀ।

Have something to say? Post your comment