Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਭਾਰਤੀ ਮੂਲ ਦੀ ਕੰਪਨੀ ਨੇ ਸਸਤਾ ਵੈਂਟੀਲੇਟਰ ਬਣਾ ਲਿਆ

May 27, 2020 09:49 PM

ਵਾਸ਼ਿੰਗਟਨ, 27 ਮਈ (ਪੋਸਟ ਬਿਊਰੋ)- ਭਾਰਤੀ ਮੂਲ ਦੇ ਇੱਕ ਅਮਰੀਕੀ ਜੋੜੇ ਨੇ ਸਸਤਾ ਪੋਰਟੇਬਲ ਐਮਰਜੈਂਸੀ ਵੈਂਟੀਲੇਟਰ ਬਣਾ ਲਿਆ ਹੈ। ਸਭ ਕੁਝ ਠੀਕ ਰਿਹਾ ਤਾਂ ਛੇਤੀ ਹੀ ਇਸ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ ਤੇ ਭਾਰਤ ਸਮੇਤ ਸਾਰੇ ਵਿਕਾਸਸ਼ੀਲ ਦੇਸ਼ਾਂ ਵਿੱਚ ਘੱਟ ਕੀਮਤ 'ਤੇ ਇਹ ਮਿਲ ਸਕੇਗਾ।
ਮਸ਼ਹੂਰ ਜਾਰਜੀਆ ਟੈਕ ਵੁਡਰਫ ਸਕੂਲ ਆਫ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਦੇਵੇਸ਼ ਰੰਜਨ ਅਤੇ ਅਟਲਾਂਟਾਂ ਵਿੱਚ ਫਿਜ਼ੀਸ਼ੀਅਨ ਵਜੋਂ ਕੰਮ ਕਰਦੀ ਉਨ੍ਹਾਂ ਦੀ ਪਤਨੀ ਕੁਮੁਦ ਰੰਜਨ ਨੇ ਸਿਰਫ ਤਿੰਨ ਹਫਤੇ ਦੇ ਅੰਦਰ ਇਹ ਐਮਰਜੈਂਸੀ ਵੈਂਟੀਲੇਟਰ ਬਣਾ ਲਿਆ ਹੈ। ਪ੍ਰੋਫੈਸਰ ਰੰਜਨ ਨੇ ਦੱਸਿਆ ਕਿ ਜੇ ਤੁਸੀਂ ਵੱਡੇ ਪੱਧਰ 'ਤੇ ਇਸ ਦਾ ਉਤਪਾਦਨ ਕਰਦੇ ਹੋ ਤਾਂ ਇਹ 100 ਡਾਲਰ ਤੋਂ ਵੀ ਘੱਟ ਉੱਤੇ ਤਿਆਰ ਕੀਤਾ ਜਾ ਸਕਦਾ ਹੈ। ਜੇ ਇਸ ਨੂੰ ਬਣਾਉਣ ਵਾਲੀ ਕੰਪਨੀ 500 ਡਾਲਰ ਵਿੱਚ ਵੀ ਇਸ ਨੂੰ ਵੇਚਦੀ ਹੈ ਤਾਂ ਇਸ ਨੂੰ ਚੰਗਾ ਮੁਨਾਫਾ ਹੋਵੇਗਾ। ਰੰਜਨ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵੈਂਟੀਲੇਟਰ ਦੀ ਅਮਰੀਕਾ 'ਚ ਕੀਮਤ ਕਰੀਬ ਦਸ ਹਜ਼ਾਰ ਡਾਲਰ ਹੈ। ਉਨ੍ਹਾਂ ਨੇ ਸਾਫ ਕੀਤਾ ਕਿ ਵਿਕਸਤ ਵੈਂਟੀਲੇਟਰ ਆਈ ਸੀ ਯੂ ਵੈਂਟੀਲੇਟਰ ਨਹੀਂ, ਜਿਹੜਾ ਨਾ ਸਿਰਫ ਵਧੇਰੇ ਆਧੁਨਿਕ ਹੁੰਦਾ ਹੈ ਸਗੋਂ ਉਸ ਦੀ ਕੀਮਤ ਵੀ ਵੱਧ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਓਪਨ-ਏਅਰਵੈਂਟਜੀਟੀ ਵੈਂਟੀਲੇਟਰ ਸਾਹ ਦੀ ਬਿਮਾਰੀ ਨਾਲ ਨਜਿੱਠਣ ਲਈ ਬਣਾਇਆ ਗਿਆ ਹੈ ਜਿਹੜਾ ਕੋਰੋਨਾ ਮਰੀਜ਼ਾਂ ਵਿੱਚ ਆਮ ਲੱਛਣ ਹੈ। ਇਸ ਬਿਮਾਰੀ ਨਾਲ ਮਰੀਜ਼ ਦੇ ਫੇਫੜੇ ਆਕੜ ਜਾਂਦੇ ਹਨ ਤੇ ਉਨ੍ਹਾਂ ਨੂੰ ਸਾਹ ਲੈਣ ਲਈ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਪੈਂਦੀ ਹੈ।
ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਬਣਾਏ ਗਏ ਇਸ ਵੈਂਟੀਲੇਟਰ 'ਚ ਇਲੈਕਟ੍ਰਾਨਿਕ ਸੈਂਸਰ ਤੇ ਕੰਪਿਊਟਰ ਕੰਟਰੋਲ ਦੀ ਵਰਤੋਂ ਕੀਤੀ ਗਈ ਹੈ, ਜਿਹੜੇ ਅਹਿਮ ਕਲੀਨੀਕਲ ਮਾਪਦੰਡਾਂ ਜਿਵੇਂ ਸਾਹ ਚੱਲਣ ਦੀ ਰਫਤਾਰ, ਹਰੇਕ ਚੱਕਰ 'ਚ ਫੇਫੜਿਆਂ 'ਚ ਆਉਣ-ਜਾਣ ਵਾਲੀ ਹਵਾ, ਸਾਹ ਲੈਣਾ-ਛੱਡਣਾ ਅਤੇ ਫੇਫੜਿਆਂ 'ਤੇ ਦਬਾਅ ਨੂੰ ਦੇਖਦੇ ਹਨ। ਰੰਜਨ ਨੇ ਦੱਸਿਆ ਕਿ ਘਾਨਾ ਤੇ ਭਾਰਤ ਵਿੱਚ ਮੈਨੂਫੈਕਚਰਿੰਗ ਪਲਾਂਟ ਲਾਉਣ ਲਈ ਜਾਰਜੀਆ ਟੈਕ ਦੇ ਸਾਬਕਾ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਹੈ। ਜੋੜੇ ਦਾ ਮੰਨਣਾ ਹੈ ਕਿ ਭਾਰਤ ਕੋਲ ਘੱਟ ਕੀਮਤ ਵਾਲੇ ਵੈਂਟੀਲੇਟਰ ਬਣਾਉਣ ਤੇ ਵਿਸ਼ਵ ਭਰ ਵਿੱਚ ਸਸਤੇ ਦਰਾਂ 'ਤੇ ਉਸ ਦੀ ਬਰਾਮਦ ਕਰਨ ਦੀ ਸਮਰੱਥਾ ਹੈ।
ਬਿਹਾਰ ਦੀ ਰਾਜਧਾਨੀ ਪਟਨਾ 'ਚ ਪਲੇ ਹੋਏ ਰੰਜਨ ਨੇ ਤਿ੍ਰਚੀ ਦੇ ਰੀਜਨਲ ਇੰਜੀਨੀਅਰਿੰਗ ਕਾਲਜ ਬਿਹਾਰ ਤੋਂ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਡਿਗਰੀ ਲੈਣ ਪਿੱਛੋਂ ਯੂਨੀਵਰਸਿਟੀ ਆਫ ਵਿਸਕਾਨਸਨ-ਮੈਡੀਸਨ ਤੋਂ ਪੀ ਐਚ ਡੀ ਕੀਤੀ ਅਤੇ ਪਿਛਲੇ ਛੇ ਸਾਲ ਤੋਂ ਜਾਰਜੀਆ ਟੈੱਕ ਵਿੱਚ ਪੜ੍ਹਾ ਰਹੇ ਹਨ। ਉਨ੍ਹਾਂ ਦੀ ਪਤਨੀ ਕੁਮੁਦ ਛੇ ਸਾਲ ਦੀ ਉਮਰ ਵਿੱਚ ਰਾਂਚੀ ਤੋਂ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਗਈ ਸੀ। ਉਨ੍ਹਾਂ ਨੇ ਆਪਣੀ ਮੈਡੀਕਲ ਟਰੇਨਿੰਗ ਤੇ ਰੈਜ਼ੀਡੈਂਸੀ ਨਿਊਜਰਸੀ 'ਚ ਪੂਰੀ ਕੀਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ