Welcome to Canadian Punjabi Post
Follow us on

29

March 2024
 
ਮਨੋਰੰਜਨ

ਰਸੋਈ: ਬਰੈੱਡ ਕਰੀਮ ਰੋਲ

May 27, 2020 09:50 AM

ਸਮੱਗਰੀ-ਬਰੈੱਡ ਦੇ ਟੁਕੜੇ, ਚਾਰ, ਸੁੱਕੇ ਮੇਵੇ ਦੋ ਵੱਡੇ ਚਮਚ, ਮੱਖਣ ਇੱਕ ਛੋਟਾ ਚਮਚ, ਦੁੱਧ 1/4 ਕੱਪ, ਮਲਾਈ ਦੋ ਵੱਡੇ ਚਮਚ, ਦੁੱਧ ਪਾਊਡਰ ਅੱਧਾ ਕੱਪ।
ਮਲਾਈ ਦੁੱਧ-ਦੁੱਧ ਇੱਕ ਕੱਪ, ਮਲਾਈ ਅੱਧਾ ਕੱਪ, ਖੰਡ 1/4 ਕੱਪ, ਇਲਾਇਚੀ ਪਾਊਡਰ 1/4 ਛੋਟਾ ਚਮਚ।
ਵਿਧੀ- ਮਾਵਾ ਮਿਸ਼ਰਣ ਬਣਾਉਣ ਦੇ ਲਈ ਪੈਨ ਵਿੱਚ ਮੱਖਣ, ਦੁੱਧ ਅਤੇ ਕ੍ਰੀਮ ਗਰਮ ਕਰੋ। ਇਸ ਨੂੰ ਹਿਲਾਉਂਦੇ ਹੋਏ ਪਕਾਓ। ਫਿਰ ਦੁੱਧ ਪਾਊਡਰ ਪਾ ਕੇ ਹਿਲਾਉਂਦੇ ਰਹੋ। ਗਾੜ੍ਹਾ ਅਤੇ ਚਿਕਨਾ ਹੋਣ ਤੱਕ ਇਸ ਨੂੰ ਪਕਾਓ। ਮਲਾਈ ਦੁੱਧ ਬਮਾਉਣ ਦੇ ਲਈ ਪੈਨ ਵਿੱਚ ਦੁੱਧ ਅਤੇ ਮਲਾਈ ਦੋ-ਤਿੰਨ ਮਿੰਟ ਤੱਕ ਹਿਲਾਉਂਦੇ ਹੋਏ ਉਬਾਲੋ। ਜਦ ਇਹ ਗਾੜ੍ਹਾ ਹੋ ਜਾਏ ਤਾਂ ਖੰਡ ਪਾ ਕੇ ਹਿਲਾਉਂਦੇ ਹੋਏ ਪਕਾਓ। ਇਲਾਇਚੀ ਪਾਊਡਰ ਪਾ ਕੇ ਮਿਲਾਓ ਅਤੇ ਗੈਸ ਬੰਦ ਕਰ ਦਿਓ। ਹੁਣ ਬਰੈੱਡ ਦੇ ਟੁਕੜਿਆਂ ਨੂੰ ਵੇਲਣੇ ਨਾਲ ਵੇਲ ਲਓ। ਚਾਕੂ ਨਾਲ ਕਿਨਾਰਾ ਕੱਟ ਲਓ। ਹਰ ਬਰੈਡ ਦੇ ਟੁਕੜੇ 'ਤੇ ਮਾਵਾ ਮਿਸ਼ਰਣ ਇੱਕੋ ਜਿਹਾ ਲਗਾਓ। ਉਪਰੋਂ ਸੁੱਕੇ ਮੇਵੇ ਲਗਾਓ ਅਤੇ ਫਿਰ ਬਰੈੱਡ ਨੂੰ ਰੋਲ ਕਰੋ। ਰੋਲ ਕਰ ਕੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਬੰਦ ਕਰੋ। ਇੱਕ ਡੂੰਘੀ ਪਲੇਟ ਵਿੱਚ ਇਨ੍ਹਾਂ ਰੋਲਸ ਨੂੰ ਰੱਖੋ ਅਤੇ ਉਪਰੋਂ ਮਲਾਈ ਦੁੱਧ ਪਾਓ। ਇੰਨਾ ਦੁੱਧ ਪਾਉਣਾ ਹੈ ਕਿ ਬਰੈੱਡ ਰੋਲਸ ਦਾ ਹੇਠਲਾ ਹਿੱਸਾ ਭਿੱਜ ਜਾਏ। ਕੁਝ ਘੰਟੇ ਫਰਿਜ ਵਿੱਚ ਰੱਖ ਕੇ ਠੰਢਾ ਕਰ ਲਓ। ਉਪਰੋਂ ਸੁੱਕੇ ਮੇਵੇ ਪਾ ਕੇ ਪਰੋਸੋ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ