Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਇਹ ਸੋਚਿਐ ਕਿ ਦਰਸ਼ਕਾਂ ਨੂੰ ਟਾਈਗਰ ਸ਼ਰਾਫ ਤੋਂ ਚੰਗਾ ਐਕਸ਼ਨ ਦੇ ਸਕਦੇ ਹਾਂ : ਸਿਧਾਂਤ

May 27, 2020 09:45 AM

‘ਗਲੀ ਬੁਆਏ’ ਵਿੱਚ ਐੱਮ ਸੀ ਸ਼ੇਰ ਸਿੰਘ ਦਾ ਰੋਲ ਨਿਭਾ ਕੇ ਆਪਣੀ ਪਛਾਣ ਬਣਾ ਚੁੱਕੇ ਸਿਧਾਂਤ ਚਤੁਰਵੇਦੀ ਦੇ ਕੋਲ ਇਸ ਸਮੇਂ ਕਈ ਫਿਲਮਾਂ ਹਨ, ਜਿਨ੍ਹਾਂ ਵਿੱਚ ਇੱਕ ਐਕਸ਼ਨ ਫਿਲਮ ਵੀ ਹੈ। ਆਪਣੀ ਆਉਣ ਵਾਲੀ ਐਕਸ਼ਨ ਫਿਲਮ ਬਾਰੇ ਕਾਫੀ ਉਤਸ਼ਾਹਤ ਹਨ। ਪੇਸ਼ ਹਨ ਸਿਧਾਂਤ ਚਤੁਰਵੇਦੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਲਾਕਡਾਊਨ ਨੇ ਜ਼ਿੰਦਗੀ ਕਿੰਨੀ ਕੁ ਬਦਲ ਦਿੱਤੀ ਹੈ?
- ‘ਗਲੀ ਬੁਆਏ’ ਦੇ ਪਿੱਛੋਂ ਬੀਤਿਆ ਇੱਕ ਸਾਲ ਕਾਫੀ ਵਧੀਆ ਨਿਕਲਿਆ। ਵਰਨਾ ਉਸ ਦੇ ਪਹਿਲਾਂ ਦੀ ਜ਼ਿੰਦਗੀ ਤਾਂ ਬਿਲਕੁਲ ਲਾਕਡਾਊਨ ਵਰਗੀ ਸੀ। ਚਾਰਟਰਡ ਅਕਾਊਂਟੈਂਟ ਦੀ ਪੜ੍ਹਾਈ ਦੇ ਦਿਨਾਂ ਵਿੱਚ ਮੇਰਾ ਰੁਟੀਨ ਇਹ ਹੀ ਸੀ। 12-12 ਘੰਟੇ ਪੜ੍ਹਨਾ ਹੁੰਦਾ ਸੀ ਤਾਂ ਘਰੋਂ ਬਾਹਰ ਨਿਕਲਦਾ ਨਹੀਂ ਸੀ। ਸਟ੍ਰਗਲ ਦੇ ਟਾਈਮ 'ਤੇ ਵੀ ਇਹੀ ਰੁਟੀਨ ਸੀ। ਹਫਤੇ 'ਚ ਇੱਕ ਦੋ ਆਡੀਸ਼ਨ ਹੀ ਦੇ ਪਾਉਂਦਾ ਸੀ ਤੇ ਬਾਕੀ ਦਿਨਾਂ ਵਿੱਚ ਘਰ ਰਹਿੰਦਾ ਸੀ। ਫਿਰ ‘ਗਲੀ ਬੁਆਏ’ ਮਿਲੀ ਜਿਸ ਦੇ ਬਾਅਦ ਕਈ ਫਿਲਮਾਂ ਬਿਜ਼ੀ ਹੋ ਗਿਆ।
* ਇਸ ਸਮੇਂ ਤੁਹਾਡੀਆਂ ਕਿੰਨੀਆਂ ਫਿਲਮਾਂ ਲਟਕੀਆਂ ਹਨ?
- ਫਿਲਹਾਲ ਤਿੰਨ ਫਿਲਮਾਂ ਲਟਕੀਆਂ ਹਨ। ਇੱਕ ਸ਼ਕੁਨ ਬੱਤਰਾ ਦੀ ਫਿਲਮ ਹੈ ਦੀਪਿਕਾ ਨਾਲ। ‘ਬੰਟੀ ਔਰ ਬਬਲੀ 2’ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਇਸ ਦੇ ਕੁਝ ਹਿੱਸੇ ਦੀ ਸ਼ੂਟਿੰਗ ਬਚੀ ਸੀ ਜਿਸ ਲਈ ਅਸੀਂ ਲੋਕ ਇੱਕ ਮਹੀਨੇ ਲਈ ਸ੍ਰੀਲੰਕਾ ਜਾਣ ਵਾਲੇ ਸੀ, ਪਰ ਅੱਗੋਂ ਜਦ ਸ਼ੂਟਿੰਗ ਸ਼ੁਰੂ ਹੋਵੇਗੀ, ਤਦ ਅਸੀਂ ਲੋਕ ਮੁੰਬਈ ਵਾਲਾ ਪੋਰਸ਼ਨ ਹੀ ਪਹਿਲਾਂ ਸ਼ੂਟ ਕਰਾਂਗੇ। ਇਹ ਗਾਣੇ ਦਾ ਸੀਕਵੈਂਸ ਹੈ ਜਿਸ ਨੂੰ ਯਸ਼ਰਾਜ ਸਟੂਡੀਓ ਵਿੱਚ ਸ਼ੂਟ ਕੀਤਾ ਜਾਏਗਾ।
* ਤੁਹਾਡੀ ਕੋਈ ਐਕਸ਼ਨ ਫਿਲਮ ਵੀ ਸੀ ਸ਼ਾਇਦ?
- ਉਸ ਲਈ ਅਸੀਂ ਇੱਕ ਅਨਾਊਂਸਮੈਂਟ ਵੀਡੀਓ ਸ਼ੂਟ ਕਰ ਲਿਆ ਸੀ। ਮੈਂ ਖੁਦ ਉਸ ਫਿਲਮ ਬਾਰੇ ਕਾਫੀ ਐਕਸਾਈਟਿਡ ਸੀ ਕਿਉਂਕਿ ਐਕਸ਼ਨ ਮੈਨੂੰ ਬਹੁਤ ਪਸੰਦ ਹੈ। ਉਸ ਦੇ ਬਹੁਤੇ ਹਿੱਸੇ ਦੀ ਸ਼ੂਟਿੰਗ ਇੰਟਰਨੈਸ਼ਨਲੀ ਹੋਣੀ ਸੀ। ਦੇਖਦੇ ਹਾਂ ਕਿ ਉਸ ਨੂੰ ਅਸੀਂ ਲੋਕ ਕਿਵੇਂ ਸ਼ੂਟ ਕਰਾਂਗੇ। ਇੱਕ ਹਾਰਰ-ਕਾਮੇਡੀ ਵੀ ਹੈ ਜਿਸ ਨੂੰ ਅਸੀਂ ਅਨਾਊਂਸ ਕਰਨ ਵਾਲੇ ਸੀ।
* ਇਹ ਕਿਸ ਤਰ੍ਹਾਂ ਦੀ ਐਕਸ਼ਨ ਫਿਲਮ ਹੈ? ਕੀ ਇਸ ਵਿੱਚ ਬਾਲੀਵੁੱਡ ਦਾ ਤੜਕਾ ਹੈ?
- ਨਹੀਂ, ਇਹ ਕਿਸੇ ਤੋਂ ਇੰਸਪਾਇਰਡ ਨਹੀਂ। ਇਸ ਵਿੱਚ ਅਸੀਂ ਨਵੇਂ ਤਰ੍ਹਾਂ ਦਾ ਸਟਰੀਟ ਐਕਸ਼ਨ ਲਿਆਉਣ ਵਾਲੇ ਹਾਂ। ਅਸੀਂ ਇਸ 'ਤੇ ਇਹ ਸੋਚ ਕੇ ਕੰਮ ਕੀਤਾ ਕਿ ਅਸੀਂ ਪਬਲਿਕ ਨੂੰ ਟਾਈਗਰ ਸ਼ਰਾਫ ਤੋਂ ਚੰਗਾ ਐਕਸ਼ਨ ਕੀ ਦੇ ਸਕਦੇ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ