Welcome to Canadian Punjabi Post
Follow us on

29

March 2024
 
ਕੈਨੇਡਾ

ਸੰਯੁਕਤ ਰਾਸ਼ਟਰ ਦੀ ਕਾਨਫਰੰਸ ਦੀ ਸਹਿ ਮੇਜ਼ਬਾਨੀ ਕਰਨਗੇ ਟਰੂਡੋ

May 27, 2020 07:50 AM

ਓਟਵਾ, 26 ਮਈ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਸਿੱਝਣ ਲਈ ਸੰਯੁਕਤ ਰਾਸ਼ਟਰ ਵੱਲੋਂ ਸੱਦੀ ਗਈ ਵੱਡੀ ਕਾਨਫਰੰਸ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਹਿ ਮੇਜ਼ਬਾਨੀ ਕਰਨਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜਮਾਇਕਾ ਤੋਂ ਆਪਣੇ ਹਮਰੁਤਬਾ ਅਧਿਕਾਰੀ ਐਂਡਰੀਊ ਹੋਲਨੈਸ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਤੈਰੇਸ ਨਾਲ ਵੀਰਵਾਰ ਨੂੰ ਹੋਣ ਜਾ ਰਹੇ ਇਸ ਈਵੈਂਟ ਦੀ ਮੇਜ਼ਬਾਨੀ ਕਰਨਗੇ। ਇਸ ਈਵੈਂਟ ਦੌਰਾਨ ਸਾਰਿਆਂ ਦੀ ਤਰਜੀਹ ਘੱਟ ਵਿਕਸਤ ਦੇਸ਼ਾਂ ਦੀ ਮਦਦ ਕਰਨ ਦੇ ਨਾਲ ਨਾਲ ਵਿੱਤੀ ਸਥਿਰਤਾ ਨੂੰ ਬਰਕਰਾਰ ਰੱਖਣਾ ਹੋਵੇਗੀ। ਇਸ ਦੇ ਨਾਲ ਹੀ ਲਿਕੁਇਡਿਟੀ ਦੇ ਪਸਾਰ ਨੂੰ ਵੀ ਤਰਜੀਹ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਅਗਲੇ ਮਹੀਨੇ ਨਾਰਵੇਅ ਤੇ ਆਇਰਲੈਂਡ ਵਰਗੇ ਭਾਗੀਦਾਰਾਂ ਨਾਲ ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਵਿੱਚ ਸੀਟ ਹਾਸਲ ਕਰਨ ਲਈ ਮੁਕਾਬਲੇ ਵਿੱਚ ਨਿੱਤਰਨ ਤੋਂ ਪਹਿਲਾਂ ਕੈਨੇਡਾ ਲਈ ਆਧਾਰ ਮਜ਼ਬੂਤ ਕਰਨ ਦੀ ਕੋਸਿ਼ਸ਼ ਵੀ ਇਸ ਕਾਨਫਰੰਸ ਦੌਰਾਨ ਕੀਤੀ ਜਾਵੇਗੀ। ਟਰੂਡੋ ਨੇ ਵੀਰਵਾਰ ਨੂੰ ਹੋਣ ਜਾ ਰਹੀ ਇਸ ਕਾਨਫਰੰਸ ਲਈ ਆਪਣੇ ਫਰੈਂਚ, ਜਰਮਨ ਤੇ ਹੋਰ ਕੈਰੇਬੀਆਈ ਦੇਸ਼ਾਂ ਦੇ ਹਮਰੁਤਬਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਸੰਯੁਕਤ ਰਾਸ਼ਟਰ ਵੱਲੋਂ ਅਗਲੇ ਮਹੀਨੇ ਇਸ ਬਾਰੇ ਵੋਟ ਕਰਵਾਈ ਜਾਵੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼