Welcome to Canadian Punjabi Post
Follow us on

29

March 2024
 
ਕੈਨੇਡਾ

ਹਾਊਸ ਆਫ ਕਾਮਨਜ਼ ਦੀਆਂ ਨਿਯਮਿਤ ਸਿਟਿੰਗਜ਼ ਸਤੰਬਰ ਤੱਕ ਮੁਲਤਵੀ

May 27, 2020 06:55 AM

ਓਟਵਾ, 26 ਮਈ (ਪੋਸਟ ਬਿਊਰੋ) : ਮੰਗਲਵਾਰ ਨੂੰ ਲਿਬਰਲ, ਐਨਡੀਪੀ ਤੇ ਗ੍ਰੀਨ ਪਾਰਟੀ ਦੇ ਐਮਪੀਜ਼ ਨੇ ਹਾਊਸ ਆਫ ਕਾਮਨਜ਼ ਦੀਆਂ ਸਾਰੀਆਂ ਨਿਯਮਿਤ ਸਿਟਿੰਗਜ਼ ਸਤੰਬਰ ਤੱਕ ਸਸਪੈਂਡ ਕਰਨ ਦਾ ਮਤਾ ਪਾਸ ਕੀਤਾ। ਇਸ ਦੀ ਥਾਂ ਉੱਤੇ ਸਪੈਸ਼ਲ ਆਲ ਪਾਰਟੀ ਕੋਵਿਡ-19 ਕਮੇਟੀ ਕੰਮ ਕਰੇਗੀ। ਜਿਸ ਤਹਿਤ ਮੱਧ ਜੂਨ ਤੱਕ ਹਫਤੇ ਵਿੱਚ ਚਾਰ ਮੀਟਿੰਗਾਂ ਤੇ ਗਰਮੀਆਂ ਵਿੱਚ ਚਾਰ ਸਪੈਸ਼ਲ ਹਾਊਸ ਸਿਟਿੰਗਜ਼ ਕਰਵਾਈਆਂ ਜਾਣਗੀਆਂ।
ਇਹ ਫੈਸਲਾ ਦੋ ਦਿਨ ਚੱਲੀ ਬਹਿਸ ਤੋਂ ਬਾਅਦ ਲਿਆ ਗਿਆ। ਇਸ ਬਹਿਸ ਵਿੱਚ 338 ਐਮਪੀਜ਼ ਵਿੱਚੋਂ 50 ਨੇ ਹਿੱਸਾ ਲਿਆ ਤੇ ਵੋਟ ਦਾ ਨਤੀਜਾ 23 ਦੇ ਮੁਕਾਬਲੇ 28 ਰਿਹਾ। ਬਲਾਕ ਕਿਊਬਿਕੁਆ ਤੇ ਕੰਜ਼ਰਵੇਟਿਵਜ਼ ਵੱਲੋਂ ਇਸ ਮਤੇ ਦਾ ਵਿਰੋਧ ਕੀਤਾ ਗਿਆ। ਇਸ ਫੈਸਲੇ ਮੁਤਾਬਕ ਨਵੇਂ ਫੌਰਮੈਟ ਅਨੁਸਾਰ ਸੀਮਤ ਨੰਬਰ ਵਿੱਚ ਐਮਪੀ ਵਿਅਕਤੀਗਤ ਤੌਰ ਉੱਤੇ ਓਟਵਾ ਵਿੱਚ ਹਾਊਸ ਆਫ ਕਾਮਨਜ਼ ਵਿੱਚ ਹਿੱਸਾ ਲਿਆ ਕਰਨਗੇ ਜਦਕਿ ਬਾਕੀ ਐਮਪੀਜ਼ ਆਪਣੇ ਹਲਕਿਆਂ ਤੋਂ ਵਰਚੂਅਲ ਤੌਰ ੳੱੁਤੇ ਪਾਰਲੀਆਮੈਂਟ ਦੀ ਕਾਰਵਾਈ ਵਿੱਚ ਹਿੱਸਾ ਲੈ ਸਕਣਗੇ। ਉਨ੍ਹਾਂ ਦੀ ਮੌਜੂਦਗੀ ਚੇਂਬਰ ਵਿੱਚ ਲੱਗੀਆਂ ਦੋ ਵੱਡੀਆਂ ਸਕਰੀਨਜ਼ ੳੱੁਤੇ ਨਜ਼ਰ ਆਵੇਗੀ।
ਇਹ ਮੀਟਿੰਗਾਂ ਸਪੈਸ਼ਲ ਕਮੇਟੀ ਦੀਆਂ ਹੋਣਗੀਆਂ ਤੇ ਇਨ੍ਹਾਂ ਵਿੱਚ ਪ੍ਰੋਸੀਜਰਲ ਰੂਲ ਤੇ ਪਾਰਲੀਆਮੈਂਟਰੀ ਪ੍ਰਿਵਲੇਜ ਮਾਮਲੇ ਵਿਚਾਰੇ ਜਾਣਗੇ ਤੇ ਇਹ ਹਾਊਸ ਆਫ ਕਾਮਨਜ਼ ਦੀਆਂ ਮੀਟਿੰਗਾਂ ਨਹੀਂ ਹੋਣਗੀਆਂ। ਮੀਟਿੰਗਾਂ ਦੀ ਗਿਣਤੀ ਹਫਤੇ ਵਿਚ ਤਿੰਨ ਤੋਂ ਚਾਰ ਕਰ ਦਿੱਤੀ ਗਈ ਹੈ। ਇਸ ਤੋਂ ਭਾਵ ਹੈ ਕਿ 17 ਜੂਨ ਤੱਕ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਐਮਪੀਜ਼ ਨੂੰ ਕੋਵਿਡ-19 ਸਬੰਧੀ ਜਾਰੀ ਕੋਸਿ਼ਸ਼ਾਂ ਜਾਂ ਹੋਰ ਵਿਸਿ਼ਆਂ ਉੱਤੇ ਸਰਕਾਰ ਤੋਂ ਸਵਾਲ ਕਰਨ ਦਾ ਮੌਕਾ ਮਿਲੇਗਾ। 17 ਜੂਨ ਨੂੰ ਸਪੈਸ਼ਲ ਕਮੇਟੀ ਦੀ ਕਾਰਵਾਈ ਰੋਕ ਦਿੱਤੀ ਜਾਵੇਗੀ ਤੇ ਐਮਪੀਜ਼ ਚੇਂਬਰ ਵਿੱਚ ਇੱਕਠੇ ਹੋ ਕੇ ਫੈਡਰਲ ਖਰਚਿਆਂ ਦੇ ਅਗਲੇ ਗੇੜ ਬਾਰੇ ਮਤਾ ਪਾਸ ਕਰਨਗੇ।
ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਦੂਰ ਦਰਾਜ ਤੋਂ ਐਮਪੀਜ਼ ਵੋਟ ਕਿਵੇਂ ਕਰਨਗੇ, ਸਿਰਫ ਇਹ ਮੁੱਦਾ ਹੱਲ ਕੀਤਾ ਜਾਣ ਵਾਲਾ ਰਹਿ ਗਿਆ ਹੈ ਬਾਕੀ ਸਾਰੀਆਂ ਸਮੱਸਿਆਵਾਂ ਦਾ ਹੱਲ ਅਸੀਂ ਲੱਭ ਲਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ਨੂੰ ਵੀ ਜਲਦ ਹੱਲ ਕਰ ਲਿਆ ਜਾਵੇਗਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼