Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਟੋਰਾਂਟੋ ਵਿੱਚ ਦਿਨ-ਦਿਹਾੜੇ ਗੋਲੀ ਮਾਰ ਕੇ 16 ਸਾਲਾ ਲੜਕੇ ਦਾ ਕਤਲ, 2 ਹੋਰ ਜ਼ਖ਼ਮੀ

May 27, 2020 05:58 AM

ਟੋਰਾਂਟੋ, 26 ਮਈ (ਪੋਸਟ ਬਿਊਰੋ) : ਮੰਗਲਵਾਰ ਦੁਪਹਿਰ ਨੂੰ ਡਾਊਨਟਾਊਨ ਵਿੱਚ ਇੱਕ 16 ਸਾਲਾ ਲੜਕੇ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਇਸ ਨੂੰ ਟਾਰਗੈਟਿਡ ਸੂ਼ਟਿੰਗ ਦੱਸ ਰਹੀ ਹੈ।
ਪੁਲਿਸ ਅਧਿਕਾਰੀਆਂ ਨੂੰ ਮੰਗਲਵਾਰ ਨੂੰ ਦੁਪਹਿਰੇ 4:00 ਵਜੇ ਤੋਂ ਬਾਅਦ ਗੋਲੀਆਂ ਚੱਲਣ ਤੇ ਲੋਕਾਂ ਦੇ ਘਬਰਾਹਟ ਵਿੱਚ ਇੱਧਰ ੳੱੁਧਰ ਭੱਜਣ ਮਗਰੋਂ ਕਿੰਗ ਸਟਰੀਟ ਤੇ ਬਲੂ ਜੇਅਜ਼ ਵੇਅ ੳੱੁਤੇ ਸੱਦਿਆ ਗਿਆ। ਇੱਕ 15 ਸਾਲਾ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਤੇ ਇਕ ਔਰਤ ਵੀ ਇਸ ਦੌਰਾਨ ਗੰਭੀਰ ਜ਼ਖ਼ਮੀ ਹੋਈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਚੀਫ ਮਾਰਕ ਸਾਂਡਰਸ ਨੇ ਆਖਿਆ ਕਿ ਮਹਿਲਾ ਕੋਈ ਰਾਹਗੀਰ ਸੀ। ਮੌਕੇ ਉੱਤੇ ਚੌਥੇ ਵਿਅਕਤੀ ਦਾ ਮੁਆਇਨਾ ਕਰਨ ਉੱਤੇ ਪਾਇਆ ਗਿਆ ਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਜੋ ਕਿ ਗੋਲੀਕਾਂਡ ਨਾਲ ਸਬੰਧਤ ਨਹੀਂ ਸਨ। ਚੀਫ ਸਾਂਡਰਸ ਨੇ ਦੱਸਿਆ ਕਿ ਮਸ਼ਕੂਕ ਦੀ ਗੱਡੀ ਦੀ ਪਛਾਣ ਨੀਲੀ ਟਾਇਗੁਆਨ ਵਜੋਂ ਕੀਤੀ ਗਈ ਹੈ।
ਇਸ ਗੱਡੀ, ਜੋ ਕਿ ਉੱਤਰ ਵੱਲ ਮੂੰਹ ਕਰਕੇ ਖੜ੍ਹਾਈ ਗਈ ਸੀ, ਨੇ ਇਨ੍ਹਾਂ ਟੀਨੇਜਰਜ਼ ਦੇ ਪਹੁੰਚਣ ਤੋਂ ਪਹਿਲਾਂ 40 ਮਿੰਟ ਤੱਕ ਉਡੀਕ ਕੀਤੀ। ਜਦੋਂ ਹੀ ਇਸ ਗੋਲੀਕਾਂਡ ਦਾ ਸਿ਼ਕਾਰ ਹੋਏ ਲੜਕੇ ਦੂਜੀ ਗੱਡੀ ਵਿੱਚ ਬੈਠਣ ਲੱਗੇ ਤਾਂ ਪਹਿਲਾਂ ਤੋਂ ਹੀ ਨੀਲੀ ਟਾਇਗੁਆਨ ਵਿੱਚ ਉਡੀਕ ਕਰ ਰਹੇ ਮਸ਼ਕੂਕ ਨੇ ਯੂ ਟਰਨ ਲਿਆ ਤੇ ਉਸ ਗੱਡੀ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਲੜਕੇ ਦੱਖਣ ਵੱਲ ਭੱਜ ਗਏ ਤੇ ਮਸ਼ਕੂਕ ਨੇ ਗੋਲੀਆਂ ਚਲਾਉਂਦਿਆਂ ਚਲਾਉਂਦਿਆਂ ਹੀ ਉਨ੍ਹਾਂ ਦਾ ਪਿੱਛਾ ਕੀਤਾ। ਫਿਰ ਮਸ਼ਕੂਕ ਆਪਣੀ ਟਾਇਗੁਆਨ ਵਿੱਚ ਆ ਬੈਠਿਆ ਤੇ ਦੱਖਣ ਵੱਲ ਪੀਟਰ ਸਟਰੀਟ, ਫਿਰ ਫਰੰਟ ਸਟਰੀਟ ਵਿੱਚ ਪੱਛਮ ਵੱਲ ਤੇ ਫਿਰ ਸਪੈਡਿਨਾ ਐਵਨਿਊ ਉੱਤੇ ਉੱਤਰ ਵੱਲ ਚਲਾ ਗਿਆ।
ਦੂਜੀ ਗੱਡੀ ਵੀ ਮੌਕੇ ਤੋਂ ਚਲੀ ਗਈ ਤੇ ਪੁਲਿਸ ਦੋਵਾਂ ਦੀ ਤਲਾਸ਼ ਕਰ ਰਹੀ ਹੈ। ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਗੱਡੀਆਂ ਅੰਦਰ ਕਿੰਨੇ ਲੋਕ ਸਨ। ਮਾਮਲੇ ਦੀ ਜਾਂਚ ਹੋਮੀਸਾਈਡ ਸਕੁਐਡ ਵੱਲੋਂ ਕੀਤੀ ਜਾ ਰਹੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ