Welcome to Canadian Punjabi Post
Follow us on

29

March 2024
 
ਮਨੋਰੰਜਨ

ਬਾਲੀਵੁੱਡ ਵਿੱਚ ਵਾਪਸ ਪਰਤੀ ਸੇਲਿਨਾ

November 12, 2018 08:41 AM

ਫਾਰਮਰ ਬਿਊਟੀ ਕਵੀਨ ਅਤੇ ਅਭਿਨੇਤਰੀ ਸੇਲਿਨਾ ਜੇਤਲੀ ਇੱਕ ਵਾਰ ਫਿਰ ਬਾਲੀਵੁੱਡ ਫਿਲਮਾਂ ਵਿੱਚ ਵਾਪਸੀ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੱਤ ਸਾਲਾਂ ਬਾਅਦ ਸੇਲਿਨਾ, ਰਾਮ ਕਮਲ ਮੁਖਰਜੀ ਦੀ ਹਿੰਦੀ ਫਿਲਮ ‘ਅ ਟਿ੍ਰਬਿਊਟ ਟੂ ਰਿਤੁਪਰਣੋਂ ਘੋਸ਼ : ਸੀ ਸੰਸ ਗ੍ਰੀਟਿੰਗਸ’ ਵਿੱਚ ਨਜ਼ਰ ਆਏਗੀ। ਇਹ ਫਿਲਮ ਮਾਂ-ਧੀ ਦੇ ਰਿਸ਼ਤੇ ਉਤੇ ਆਧਾਰਤ ਹੋਵੇਗੀ ਜਿਸ ਵਿੱਚ ਸੇਲਿਨਾ ਬੇਟੀ ਦੇ ਰੋਲ ਵਿੱਚ ਦਿਖਾਈ ਦੇਵੇਗੀ। ਸੇਲਿਨਾ ਦੇ ਨਾਲ ਮਾਂ ਦੇ ਰੋਲ ਵਿੱਚ ਮਸ਼ਹੂਰ ਐਕਟਰੈਸ ਲਿਲੇਟ ਦੁਬੇ ਨਜ਼ਰ ਆਏਗੀ। ਇਸ ਫਿਲਮ ਵਿੱਚ ਅਜਹਰ ਖਾਨ ਵੀ ਲੀਡ ਰੋਲ ਵਿੱਚ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਵਿੱਚ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ ਕਿਉਂਕਿ ਉਹ ਰਿਤੁਪਰਣੋਂ ਘੋਸ਼ ਤੋਂ ਕਾਫੀ ਪ੍ਰਭਾਵਤ ਰਹੇ ਹਨ।
ਸੇਲਿਨਾ ਨੇ ਕਿਹਾ ਕਿ ਪਿਛਲੇ 18 ਸਾਲਾਂ ਤੋਂ ਰਿਤੁਪਰਣੋਂ ਐਲ ਜੀ ਬੀ ਟੀ ਕਿਯੂ ਫਿਰਕੇ ਲਈ ਅੰਦੋਲਨ ਚਲਾ ਰਹੇ ਸਨ ਜਿਸ ਕਾਰਨ ਇਸ ਫਿਲਮ ਵਿੱਚ ਕੰਮ ਕਰਨਾ ਮੇਰੀ ਖੁਸ਼ਨਸੀਬੀ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਕੋਲਕਾਤਾ ਵਿੱਚ ਕੀਤੀ ਜਾਏਗੀ। ਡਾਇਰੈਕਟਰ ਨੇ ਸੇਲਿਨਾ ਦੇ ਬਾਰੇ ਕਿਹਾ ਕਿ ਉਹ ਪਹਿਲਾਂ ਤੋਂ ਉਨ੍ਹਾਂ ਨੂੰ ਜਾਣਦੇ ਹਨ ਤੇ ਚਾਹੁੰਦੇ ਹਨ ਕਿ ਅਜਿਹੀ ਐਕਟਰੈੱਸ ਇਹ ਰੋਲ ਨਿਭਾਏ ਜੋ ਫਿਲਮ ਦੇ ਸਬਜੈਕਟ ਨਾਲ ਜੁੜ ਸਕੇ। ਉਨ੍ਹਾਂ ਦੱਸਿਆ ਕਿ ਫਿਲਮ ਸਕ੍ਰਿਪਟ ਸੁਣਨ ਪਿੱਛੋਂ ਸੇਲਿਨਾ ਕਾਫੀ ਇਮੋਸ਼ਨਲ ਹੋ ਗਈ ਸੀ। ਸੇਲਿਨਾ ਦੇ ਕਰੀਅਰ ਲਈ ਇਹ ਫਿਲਮ ਕਾਫੀ ਮਹੱਤਵ ਪੂਰਨ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ