Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਈਸ਼ਾਨ ਨਕਵੀ ਦੇ ਨਾਲ ਰੋਮਾਂਸ ਕਰੇਗੀ ਸ਼ਰਧਾ

November 12, 2018 08:39 AM

ਆਖਰ ਸ਼ਰਧਾ ਕਪੂਰ ਨੂੰ ਹਮਸਫਰ ਮਿਲ ਹੀ ਗਿਆ, ਪਰ ਜ਼ਰਾ ਰੁਕੋ। ਇਥੇ ਅਸੀਂ ਉਸ ਦੀ ਰੀਅਲ ਲਾਈਫ ਦੀ ਨਹੀਂ, ਰੀਲ ਲਾਈਫ ਦੀ ਗੱਲ ਕਰ ਰਹੇ ਹਾਂ। ਸ਼ਰਧਾ ਕਪੂਰ ਇਨ੍ਹੀਂ ਦਿਨੀਂ ਬੈਡਮਿੰਟਨ ਖਿਡਾਰਨ ਸਾਈਨਾ ਨੇਹਵਾਲ ਦੀ ਬਾਇਓਪਿਕ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਵਿੱਚ ਉਹ ਰੀਅਲ ਲਾਈਫ ਬੈਡਮਿੰਟਨ ਪਲੇਅਰ ਅਤੇ ਮਿਊਜ਼ੀਸ਼ੀਅਨ ਈਸ਼ਾਨ ਨਕਵੀ ਨਾਲ ਰੋਮਾਂਸ ਕਰਦੀ ਨਜ਼ਰ ਆਏਗੀ। ਦਿਲਚਸਪ ਗੱਲ ਇਹ ਹੈ ਕਿ ਈਸ਼ਾਨ ਪਿਛਲੇ ਕਈ ਮਹੀਨਿਆਂ ਤੋਂ ਸ਼ਰਧਾ ਨੰ ਇਸ ਫਿਲਮ ਲਈ ਬੈਡਮਿੰਟਨ ਦੀ ਕੋਚਿੰਗ ਦੇ ਰਿਹਾ ਹੈ। ਫਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਵੀ ਇਸ ਨੂੰ ਕਨਫਰਮ ਕੀਤਾ ਅਤੇ ਕਿਹਾ ਕਿ ਬਾਇਓਪਿਕ ਵਿੱਚ ਸ਼ਰਧਾ ਦਾ ਆਪੋਜ਼ਿਟ ਈਸ਼ਾਨ ਨਜ਼ਰ ਆਉਮਗੇ।
ਪਿੱਛੇ ਜਿਹੇ ਹੋਈ ਗੱਲਬਾਤ ਵਿੱਚ ਸ਼ਰਧਾ ਨੇ ਦੱਸਿਆ ਕਿ ਉਹ ਰੋਜ਼ ਸਵੇਰੇ ਛੇ ਵਜੇ ਤੋਂ ਬੈਡਮਿੰਟਨ ਕਲਾਸ ਵਿੱਚ ਸ਼ਾਮਲ ਹੁੰਦੀ ਹੈ ਤੇ ਉਸ ਨੂੰ ਆਪਣੇ ਕੋਚ ਈਸ਼ਾਨ ਨਕਵੀ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਹਾਲ ਹੀ ਵਿੱਚ ਸਾਈਨਾ ਨੇਹਵਾਲ ਨੇ ਅਨਾਊਂਸਮੈਂਟ ਕੀਤੀ ਕਿ ਉਹ 16 ਦਸੰਬਰ ਨੂੰ ਸ਼ਟਲਰ ਪੀ ਕਸਯਪ ਦੇ ਨਾਲ ਵਿਆਹ ਕਰੇਗੀ। ਸਾਈਨ ਅਤੇ ਪੀ ਕਸ਼ਯਪ ਨੇ ਸਾਲ 2007 ਵਿੱਚ ਇੱਕ-ਦੂਸਰੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਦੋਵੇਂ ਉਸ ਵਕਤ ਨੇੜੇ ਆਏ ਜਦ ਉਨ੍ਹਾਂ ਇਕੱਠੇ ਬੈਡਮਿੰਟਨ ਟੂਰ 'ਤੇ ਜਾਣਾ ਸ਼ੁਰੂ ਕੀਤਾ। ਸਾਈਨਾ ਦੀ ਇਸੇ ਲਵ ਸਟੋਰੀ ਨੂੰ ਉਨ੍ਹਾਂ ਦੀ ਬਾਇਓਪਿਕ ਵਿੱਚ ਦਿਖਾਇਆ ਜਾਏਗਾ। ਇੱਕ ਸੋਰਸ ਮੁਤਾਬਕ ਅਮੋਲ ਗੁਪਤੇ ਇੱਕ ਅਜਿਹੇ ਚਿਹਰੇ ਦੀ ਤਲਾਸ਼ ਵਿੱਚ ਸਨ, ਜੋ ਫਿਲਮ ਵਿੱਚ ਸ਼ਰਧਾ ਦੇ ਆਪੋਜ਼ਿਟ ਚੰਗਾ ਲੱਗੇ, ਨਾਲ ਬੈਡਮਿੰਟਨ ਪਲੇਅਰ ਦੇ ਰੋਲ ਵਿੱਚ ਵੀ ਫਿਟ ਬੈਠੇ। ਅਮੋਲ, ਈਸ਼ਾਨ ਨਕਵੀ ਤੋਂ ਇੰਨਾ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਸ਼ਰਧਾ ਦੇ ਆਪੋਜ਼ਿਟ ਉਨ੍ਹਾਂ ਨੂੰ ਸਾਈਨ ਕਰ ਲਿਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ