Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਅਮਰੀਕਾ ਨੇ 33 ਚੀਨੀ ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾਇਆ

May 26, 2020 09:28 PM

ਵਾਸ਼ਿੰਗਟਨ, 26 ਮਈ (ਪੋਸਟ ਬਿਊਰੋ)- ਦੁਨੀਆ ਦੀਆਂ ਦੋ ਮਹਾਂਸ਼ਕਤੀਆਂ ਚੀਨ ਅਤੇ ਅਮਰੀਕਾ ਦਾ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ ਨੇ ਚੀਨ ਦੀਆਂ 33 ਕੰਪਨੀਆਂ ਅਤੇ ਸੰਸਥਾਵਾਂ ਨੂੰ ਵਪਾਰ ਦੀ ਕਾਲੀ ਸੂਚੀ 'ਚ ਪਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਵੀ ਅਮਰੀਕੀ ਕੰਪਨੀਆਂ ਨੂੰ ਕਾਲੀ ਸੂੁਚੀ 'ਚ ਪਾ ਕੇ ਜਵਾਬ ਦੇ ਸਕਦਾ ਹੈ।
ਅਮਰੀਕਾ ਦੇ ਕਾਮਰਸ ਡਿਪਾਰਟਮੈਂਟ ਨੇ ਬੀਤੇ ਦਿਨੀਂ ਕਾਲੀ ਸੂਚੀ ਵਧਾਈ ਹੈ, ਜਿਸ ਵਿੱਚ ਸ਼ਾਮਲ ਕੰਪਨੀਆਂ ਤੇ ਸੰਸਥਾਵਾਂ ਨੂੰ ਅਮਰੀਕੀ ਤਕਨਾਲੋਜੀ ਅਤੇ ਹੋਰ ਵਸਤੂਆਂ ਤੱਕ ਪਹੁੰਚ ਨੂੰ ਰੋਕਿਆ ਜਾਂਦਾ ਹੈ। ਇਸ 'ਚ ਕਿਹਾ ਹੈ ਕਿ ਇਨ੍ਹਾਂ ਵਿੱਚੋਂ 24 ਕੰਪਨੀਆਂ ਅਤੇ ਯੂਨੀਵਰਸਿਟੀਆਂ ਦੇ ਫ਼ੌਜ ਨਾਲ ਸਬੰਧ ਸਨ ਅਤੇ ਨੌ ਸੰਸਥਾਵਾਂ 'ਤੇ ਸ਼ਿਨਜਿਯਾਂਗ ਸੂਬੇ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਹਨ। ਇਸ ਫੈਸਲੇ ਦੇ ਵਿਰੋਧ 'ਚ ਆਏ ਕੁਝ ਸੰਗਠਨਾਂ ਨੇ ਅਮਰੀਕਾ ਦੇ ਉਕਤ ਕਦਮ ਦੀ ਆਲੋਚਨਾ ਕੀਤੀ ਹੈ।
ਇੰਟਨੈਟ ਸਕਿਉਰਿਟੀ ਸਾਫ਼ਟਵੇਅਰ ਦੀ ਸਪਲਾਈ ਕਰਨ ਵਾਲੀ ਤਕਨਾਲੋਜੀ ਕੰਪਨੀ ਕੁਹੀਓ 360 ਨੇ ਕਿਹਾ ਹੈ ਕਿ ਇਸ ਕਦਮ ਨਾਲ ਕਾਰੋਬਾਰ ਦਾ ਰਾਜਨੀਤੀਕਰਨ ਕੀਤਾ ਗਿਆ ਹੈ। ਵੀਡੀਓ ਰਿਕਾਰਡਜ਼ ਦਾ ਉਤਪਾਦਨ ਕਰਨ ਵਾਲੀ ਕੰਪਨੀ ‘ਨੈਟਪੋਸਾ ਤਕਨਾਲੋਜੀ' ਨੇ ਕਿਹਾ ਕਿ ਇਸ ਪਾਬੰਦੀ ਤੋਂ ਉਸ ਦੇ ਰੋਜ਼ਾਨਾ ਕੰਮਕਾਜ 'ਤੇ ਵੱਡਾ ਅਸਰ ਨਹੀਂ ਹੋਵੇਗਾ। ਨਾਲ ਇਹ ਵੀ ਕਿਹਾ ਕਿ ਉਹ ਸਪਲਾਈ ਚੇਨ ਨੂੰ ਤਾਲਾ ਲਾਉਣ ਦਾ ਕੰਮ ਜਾਰੀ ਰੱਖੇਗੀ। ਚੀਨ ਦੇ ਸਾਬਕਾ ਵਪਾਰ ਮੰਤਰੀ ਅਤੇ ਕੂਟਨੀਤਕ ਝਾਓ ਸ਼ਿਆਮਿੰਗ ਨੇ ਕਿਹਾ ਕਿ ਇਸ ਕਦਮ ਨਾਲ ਅਮਰੀਕਾ ਅਤੇ ਚੀਨ ਤਕਨਾਲੋਜੀ ਕੰਪਨੀਆਂ 'ਚ 2.0 ਜਾਂ 2.5 ਜੰਗ ਸ਼ੁਰੂ ਹੋਵੇਗੀ। ਇਹ ਅੰਤਿਮ ਨਹੀਂ ਤੇ ਇਹ ਹੋਵੇਗਾ।
ਅਮਰੀਕਾ ਤੇ ਚੀਨ ਦਾ ਰਿਸ਼ਤਾ ਪਿਛਲੇ ਕੁਝ ਮਹੀਨਿਆਂ ਤੋਂ ਬੇਹੱਦ ਖ਼ਰਾਬ ਹੈ। ਚੀਨ ਤੋਂ ਨਿਕਲੇ ਕੋਰੋਨਾ ਵਾਇਰਸ ਦੀ ਮਾਰ ਸਭ ਤੋਂ ਵੱਧ ਅਮਰੀਕਾ 'ਤੇ ਪਈ ਹੈ। ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾ 'ਚ ਟਰੇਡ ਤੋਂ ਲੈ ਕੇ ਤਾਇਵਾਨ ਤੱਕ ਕਈ ਮੁੱਦਿਆਂ 'ਤੇ ਟਕਰਾਅ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਬੀਤੇ ਦਿਨੀਂ ਕਿਹਾ ਕਿ ਅਮਰੀਕੀ ਨੇਤਾ ਰਿਸ਼ਤੇ ਨੂੰ ਨਵੇਂ ਸ਼ਾਂਤੀ ਯੁੱਧ ਵੱਲ ਲਿਜਾ ਰਿਹਾ ਹੈ। ਅਮਰੀਕੀ ਨੇਤਾਵਾਂ ਨੇ ਹਾਂਗਕਾਂਗ 'ਤੇ ਨੈਸ਼ਨਲ ਸਕਿਉਰਿਟੀ ਕਾਨੂੰਨ ਥੋਪਣ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ