Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਧੀ ਨੂੰ ਖਾਨਦਾਨੀ ਸੰਸਕਾਰ ਦੀ ਵਿਰਾਸਤ ਦਿਆਂਗਾ : ਨੀਲ ਨਿਤਿਨ

November 12, 2018 08:36 AM

ਨੀਲ ਨਿਤਿਨ ਮੁਕੇਸ਼ ਨੂੰ ਇੰਡਸਟਰੀ ਵਿੱਚ 11 ਸਾਲ ਹੋ ਚੁੱਕੇ ਹਨ। ਉਸ ਨੇ ਬਤੌਰ ਚਾਈਲਡ ਆਰਟਿਸਟ 1989 ਵਿੱਚ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਪਿੱਛੇ ਜਿਹੇ ਉਸ ਦੀ ਫਿਲਮ ‘ਦੁਸ਼ਹਿਰਾ’ ਰਿਲੀਜ਼ ਹੋਈ ਹੈ। ਇਸ ਦੇ ਬਾਅਦ ਉਹ ‘ਸਾਹੋ’ ਵਿੱਚ ਨਜ਼ਰ ਆਉਣ ਵਾਲੇ ਹਨ। ਨੀਲ ਕਹਿੰਦੇ ਹਨ, ‘‘ਮੈਂ ਆਪਣੀ ਅੱਜ ਤੱਕ ਦੀ ਕਰੀਅਰ ਜਰਨੀ ਤੋਂ ਖੁਸ਼ ਤੇ ਸੰਤੁਸ਼ਟ ਹਾਂ। ਮੈਂ ਕੂਲ ਰਹਿਣ ਵਾਲਾ ਇਨਸਾਨ ਹਾਂ। ਮੈਨੂੰ ਕਦੇ ਕਿਸੇ ਕਿਸਮ ਦੀ ਬੈਚੇਨੀ ਨਹੀਂ ਹੁੰਦੀ। ਮੈਂ ਹੌਲੀ ਹੌਲੀ ਅੱਗੇ ਵਧਦੇ ਰਹਿਣਾ ਚਾਹੁੰਦਾ ਹਾਂ। ਮੈਂ ਐਕਟਿੰਗ ਵਿੱਚ ਡੈਬਿਊ 1989 ਵਿੱਚ ਕਰ ਲਿਆ ਸੀ। ਉਸ ਸਮੇਂ ਮੈਂ ਕਾਫੀ ਛੋਟਾ ਸੀ, ਮੈਂ ਆਪਣਾ ਕਰੀਅਰ ‘ਜਾਨੀ ਗੱਦਾਰ’ ਫਿਲਮ ਤੋਂ ਸ਼ੁਰੂ ਕੀਤਾ ਸੀ, ਜੋ ਗਲੈਮਰ ਅਤੇ ਐਕਸ਼ਨ ਵਾਲੀ ਨਹੀਂ ਸੀ। ਉਹ ਐਂਟੀ ਹੀਰੋ ਵਾਲੀ ਫਿਲਮ ਸੀ। ਆਮ ਕਰ ਕਤੇ ਸਟਾਰ ਕਿਡਸ ਏਦਾਂ ਨਹੀਂ ਕਰਦੇ। ਉਹ ਵੱਖਰੀ ਤਰ੍ਹਾਂ ਦੀਆਂ ਫਿਲਮਾਂ ਨਾਲ ਸ਼ੁਰੂ ਕਰਦੇ ਹਨ। ਮੈਂ ਸ਼ੁਰੂ ਤੋਂ ਏਦਾਂ ਕਰਨ ਵਿੱਚ ਯਕੀਨ ਨਹੀਂ ਰੱਖਣ ਵਾਲਾ ਇਨਸਾਨ ਨਹੀਂ। ‘ਜਾਨੀ ਗੱਦਾਰ’ ਦੇ ਡਾਇਰੈਕਟਰ ਸ੍ਰੀਰਾਮ ਰਾਘਵਨ ਮੇਰੇ ਗੁਰੂ ਹਨ। ਉਨ੍ਹਾਂ ਦੀ ‘ਅੰਧਾਧੁੰਦ’ ਪਿੱਛੇ ਜਿਹੇ ਦੇਖੀ, ਕਮਾਲ ਦੀ ਫਿਲਮ ਹੈ। ਉਨ੍ਹਾਂ ਨਾਲ ਕੰਮ ਦਾ ਐਕਸੀਪੀਰਐਂਸ ਨਾ ਸਿਰਫ ਮੈਂ, ਬਲਕਿ ਮੇਰੇ ਛੋਟੇ ਭਰਾ ਨਮਨ ਨੇ ਵੀ ਲਿਆ। ਨਮਨ ਨੇ ਵੀ ਇੱਕ ਥ੍ਰਿਲਰ ਫਿਲਮ ‘ਬਾਇਪਾਸ’ ਬਣਾਈ ਹੈ। ਉਮੀਦ ਕਰਦਾ ਹਾਂ, ਉਹ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏਗੀ।”
ਨੀਲ ਦਾ ਕਹਿਣਾ ਹੈ ਕਿ ‘‘ਇੰਸਪੈਕਟਰ ਵਾਲੇ ਕਰੈਕਟਰ ਫਿਲਮ ਵਿੱਚ ਲੋਕਾਂ ਨੂੰ ਪਸੰਦ ਆਉਣ ਲੱਗੇ ਹਨ। ਮੇਰੇ ਰੁਦਰ ਦੇ ਕਿਰਦਾਰ ਨੇ ਫਿਲਮ ‘ਦੁਸ਼ਹਿਰਾ’ ਵਿੱਚ ਲਾਰਜਰ ਦੈੱਨ ਲਾਈਫ ਕਰੈਕਟਰ ਰੋਲ ਪਲੇਅ ਕੀਤਾ ਸੀ। ਮੋਹਿਤ ਸੂਰੀ ਅਤੇ ਜਾਨ ਅਬਰਾਹਮ ਦੀ ‘ਸਤਯਮੇਵ ਜਯਤੇ’ ਤੋਂ ਸਾਬਿਤ ਹੋਇਆ ਹੈ ਕਿ ਦਰਸ਼ਕਾਂ ਨੂੰ ਲਾਰਜਰ ਦੈਨ ਲਾਈਫ ਕਰੈਕਟਰ ਹਾਲੇ ਵੀ ਪਸੰਦ ਹਨ। ਫਿਲਮਾਂ ਵਿੱਚ ਪੋਏਟਿਕ ਜਸਟਿਸ ਉਨ੍ਹਾਂ ਨੂੰ ਅੱਜ ਵੀ ਚੰਗਾ ਲੱਗਦਾ ਹੈ। ਇਹੀ ਕਾਰਨ ਰਿਹਾ, ਜੋ ਮੈਂ ਕਾਪ ਡਰਾਮਾ ਕੀਤਾ। ਉਸ ਨੂੰ ਅਸੀਂ ਪਿਓਰ ਮਸਾਲਾ ਫਿਲਮ ਦੇ ਤੌਰ 'ਤੇ ਬਣਾਇਆ ਹੈ। ਮੈਂ ਨਿੱਜੀ ਤੌਰ 'ਤੇ ਅਜਿਹੀਆਂ ਫਿਲਮਾਂ ਪਸੰਦ ਕਰਦਾ ਹਾਂ। ਉਹ ਇਸ ਲਈ ਕਿ ਵਰਦੀ ਪਹਿਨਦੇ ਹੀ ਵਖਰੀ ਤਰ੍ਹਾਂ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਸਿਰਫ ਖੁਦ ਨਹੀਂ, ਸਮਾਜ ਤੇ ਦੇਸ਼ ਲਈ ਵੀ ਜੀਣਾ ਹੈ। ਰਿਹਾ ਸਵਾਲ ਇੰਡੀਆ ਵਿੱਚ ਐਕਸ਼ਨ ਫਿਲਮਾਂ ਦਾ, ਏਥੇ ਉਸ ਜਾਨਰ ਦੀਆਂ ਫਿਲਮਾਂ ਚੱਲਣਗੀਆਂ, ਜਿਨ੍ਹਾਂ ਵਿੱਚ ਇਮੋਸ਼ਨਲ ਕਾਰਡ ਹੋਵੇ। ਮੈਂ ਜੋ ਥ੍ਰਿਲਰ ਤੇ ਇਸ ਜਾਨਰ ਦੀਆਂ ਫਿਲਮਾਂ ਕਰ ਰਿਹਾ ਹਾਂ, ਉਨ੍ਹਾਂ ਵਿੱਚ ਉਹ ਕਾਰਡ ਹੈ। ਉਹ ਚਾਹੇ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ‘ਸਾਹੋ’ ਹੋਵੇ ਜਾਂ ਦੋ ਹੋਰ ਥ੍ਰਿਲਰ ਫਿਲਮਾਂ। ‘ਸਾਹੋ’ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੈ। ਨਿੱਜੀ ਜ਼ਿੰਦਗੀ ਦੇ ਪੱਖੋਂ ਮੈਂ ਖੁਸ਼ ਅਤੇ ਸੰਤੁਸ਼ਟ ਹਾਂ।”
ਵਿਆਹ ਦੇ ਬਾਅਦ ਜਾਹਿਰ ਤੌਰ 'ਤੇ ਇਨਸਾਨ ਬਦਲਦਾ ਹੈ। ਮੈਂ ਵੀ ਬਦਲਿਆ ਹਾਂ। ਪਿਆਰ ਜਿਹੀ ਬੇਟੀ ਜ਼ਿੰਦਗੀ ਵਿੱਚ ਆਈ ਹੈ। ਉਸ ਦੇ ਲਈ ਜੀਣਾ ਹੈ। ਉਸ ਦਾ ਖਿਆਲ ਰੱਖਣਾ ਹੈ। ਖੁਦ ਦਾ ਖਿਆਲ ਰੱਖਣਾ ਹੈ। ਅਕਸਰ ਸੈਲੇਬਸ ਦੇ ਬੱਚੇ ਕਾਫੀ ਫੇਮ ਵਿੱਚ ਰਹਿੰਦੇ ਹਨ? ਇਸ 'ਤੇ ਉਹ ਕਹਿੰਦੇ ਹਨ ਕਿ ‘ਸੈਲੇਬਸ ਦੇ ਬੱਚੇ ਮੀਡੀਆ ਅਟੈਂਸ਼ਨ ਤੋਂ ਨਹੀਂ ਬਚ ਸਕਦੇ। ਫਿਰ ਉਹ ਚਾਹੇ ਤੈਮੂਰ ਹੋਵਾ ਜਾਂ ਮੇਰੀ ਬੇਟੀ। ਜੋ ਸੰਸਕਾਰ ਮੈਨੂੰ ਆਪਣੇ ਖਾਨਦਾਨ ਤੋਂ ਮਿਲੇ ਹਨ, ਮੈਂ ਬੇਟੀ ਨੂੰ ਇਹ ਸਭ ਵਿਰਾਸਤ ਵਿੱਚ ਦੇਵਾਂਗਾ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ