Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਨਜਰਰੀਆ

ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਫਿਰ ਖਬਰਾਂ ਵਿੱਚ

May 26, 2020 09:46 AM

-ਪ੍ਰਿੰ. ਸਰਵਣ ਸਿੰਘ
ਪਰਗਟ ਸਿੰਘ ਫਿਰ ਪੈਨਲਟੀ ਕਾਰਨਰ ਲਾਉਣ ਲੱਗੈ। ਵੇਖਦੇ ਹਾਂ ਕਿ ਗੋਲ ਹੁੰਦਾ ਕਿ ਨਹੀਂ? ਕੁਝ ਸਾਲ ਪਹਿਲਾਂ ਪਰਗਟ ਸਿੰਘ ਨੂੰ ਬਾਦਲਾਂ ਨੇ ਮੁੱਖ ਪਾਰਲੀਮੈਂਟਰੀ ਸਕੱਤਰ ਬਣਨ ਦਾ ਚੋਗਾ ਪਾਇਆ ਸੀ, ਜੋ ਉਸ ਨੇ ਨਹੀਂ ਚੁਗਿਆ। ਉਦੋਂ ਦੋਸਤਾਂ-ਮਿੱਤਰਾਂ ਨੇ ਸੁਚੇਤ ਕਰਦਿਆਂ ਕਿਹਾ ਸੀ ਕਿ ਪਰਗਟ, ਤੂੰ ਪਰਗਟ ਈ ਰਹੀਂ! ਅਤੇ ਪਰਗਟ, ਪਰਗਟ ਹੀ ਰਿਹਾ ਸੀ! ਅੱਜਕੱਲ੍ਹ ਪਰਗਟ ਫਿਰ ਪਰਗਟ ਹੋ ਗਿਐ।
ਅਕਾਲੀ ਦਲ ਬਾਦਲ ਨੇ ਉਸ ਨੂੰ ਬਿਨਾਂ ਵਜ੍ਹਾ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਫਿਰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਵਾਲੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਰਗਟ ਤੇ ਬੈਂਸ ਭਰਾਵਾਂ ਨੇ ਪੰਜਾਬ ਮੋਰਚੇ ਦੀ ਨੀਂਹ ਰੱਖੀ, ਪਰ ਉਸ 'ਤੇ ਕੋਈ ਉਸਾਰੀ ਨਾ ਹੋ ਸਕੀ, ਸਗੋਂ ਨੀਂਹਾਂ ਹੀ ਪੂਰ ਦਿੱਤੀਆਂ ਗਈਆਂ ਤੇ ਬੈਂਸ ਭਰਾਵਾਂ ਨੇ ਲੋਕ ਇਨਸਾਫ ਪਾਰਟੀ ਬਣਾ ਕੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਲਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2012 ਵਿੱਚ ਜਲੰਧਰ ਛਾਉਣੀ ਦੀ ਸੀਟ ਜਿੱਤਣ ਲਈ ਉਸ ਤੋਂ ਪੰਜਾਬ ਸਪੋਰਟਸ ਦੀ ਡਾਇਰੈਕਟਰੀ ਛੁਡਾਈ ਸੀ। ਉਹ ਇਮਾਨਦਾਰੀ ਨਾਲ ਖੇਡਾਂ ਦੀ ਸੇਵਾ ਕਰ ਰਿਹਾ ਸੀ, ਪਰ ਉਸ ਨੂੰ ਸਿਆਸਤ ਵਿੱਚ ਆਉਣ ਲਈ ਮਜਬੂਰ ਕੀਤਾ ਗਿਆ। ਜਲੰਧਰ ਛਾਉਣੀ ਦੀ ਸੀਟ ਕਾਂਗਰਸ ਦੀ ਪੱਕੀ ਮੰਨੀ ਜਾਂਦੀ ਸੀ। ਉਦੋਂ ਪਰਗਟ ਵਰਗਾ ਇਮਾਨਦਾਰ ਵਿਅਕਤੀ ਹੀ ਇਹ ਸੀਟ ਅਕਾਲੀ ਦਲ ਨੂੰ ਜਿਤਾ ਸਕਦਾ ਸੀ। ਜਿਹੜੇ ਕਹਿੰਦੇ ਸਨ ਕਿ ਅਕਾਲੀ ਦਲ ਨੇ ਪਰਗਟ ਨੂੰ ਟਿਕਟ ਦੇ ਕੇ ਅਹਿਸਾਨ ਕੀਤਾ, ਉਨ੍ਹਾਂ ਨੂੰ 2017 ਵਿੱਚ ਪਤਾ ਲੱਗ ਗਿਆ ਹੋਊ ਕਿ ਡਾਇਰੈਕਟਰੀ ਛੱਡ ਕੇ ਪਰਗਟ ਸਿੰਘ ਨੇ ਬਾਦਲਾਂ 'ਤੇ ਅਹਿਸਾਨ ਕੀਤਾ ਸੀ।
ਪਰਗਟ ਨੇ ਹਾਕੀ ਦੇ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ ਵਿੱਚੋਂ 168 ਮੈਚਾਂ ਵਿੱਚ ਉਹ ਭਾਰਤੀ ਟੀਮਾਂ ਦਾ ਕਪਤਾਨ ਸੀ। ਭਾਰਤ ਦਾ ਉਹ ਇੱਕੋ-ਇੱਕ ਖਿਡਾਰੀ ਹੈ, ਜਿਹੜਾ ਦੋ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਬਣਿਆ। ਚੈਂਪੀਅਨਜ਼ ਹਾਕੀ ਟਰਾਫੀ ਤੋਂ ਲੈ ਕੇ ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਵੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਕਪਤਾਨ ਵੀ ਰਿਹਾ। ਉਹ ਅਰਜਨਾ ਐਵਾਰਡੀ ਅਤੇ ਰਾਜੀਵ ਗਾਂਧੀ ਖੇਡ ਰਤਨ ਐਵਾਰਡੀ ਹੈ ਅਤੇ ਉਸ ਨੂੰ ਪਦਮਸ੍ਰੀ ਦਾ ਐਵਾਰਡ ਵੀ ਮਿਲਿਆ ਹੋਇਐ। ਨਵਜੋਤ ਸਿੱਧੂ ਦੀਆਂ ਖੇਡ ਪ੍ਰਾਪਤੀਆਂ ਵੀ ਬਹੁਤ ਹਨ।
ਨਵਜੋਤ ਸਿੱਧੂ ਅਤੇ ਪਰਗਟ ਸਿੰਘ ਕਾਫੀ ਦੇਰ ਦਲੀਲਾਂ ਵਿੱਚ ਪਏ ਰਹੇ ਸਨ ਅਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਟੀਮਾਂ 'ਚੋਂ ਕੀਹਦੇ ਵੱਲੋਂ ਖੇਡੀਏ? ਟੀਮ ਦਾ ਕਪਤਾਨ, ਉਪ ਕਪਤਾਨ ਬਣਾਉਣ ਦੀ ਗੱਲ ਚਲਦੀ ਰਹੀ। ਜਿਵੇਂ ਲੀਗਾਂ ਲਈ ਕ੍ਰਿਕਟ ਅਤੇ ਹਾਕੀ ਦੇ ਖਿਡਾਰੀਆਂ ਦੀ ਬੋਲੀ ਲੱਗਦੀ ਹੈ, ਉਵੇਂ ਨਵਜੋਤ ਤੇ ਪਰਗਟ ਵੀ ਕਾਂਗਰਸ ਦੀ ਟੀਮ ਵਿੱਚ ਪਾ ਲਏ ਗਏ। ਫਿਰ ਉਨ੍ਹਾਂ ਨੇ ਉਹੀ ਕੁਝ ਕਰ ਵਿਖਾਇਆ, ਜਿਸ ਦੀ ਆਸ ਸੀ। ਨਵਜੋਤ ਦੇ ਛੱਕੇ ਤੇ ਪਰਗਟ ਦੇ ਪੈਨਲਟੀ ਕਾਰਨਰਾਂ ਨੇ ਕਾਂਗਰਸ ਦੀ ਟੀਮ ਨੂੰ ਤਕੜੀ ਜਿੱਤ ਦਿਵਾਈ।
ਪਰਗਟ ਸਿੰਘ ਦਾ ਜਨਮ ਪੰਜ ਮਾਰਚ 1965 ਨੂੰ ਪਿੰਡ ਮਿੱਠਾਪੁਰ ਵਿੱਚ ਹੋਇਆ। ਸੰਨ 2005 ਵਿੱਚ ਉਸ ਨੂੰ ਪੰਜਾਬ ਪੁਲਸ ਦੀ ਸੁਪਰਡੰਟੀ ਤੋਂ ਪੰਜਾਬ ਦਾ ਖੇਡ ਡਾਇਰੈਕਟਰ ਬਣਾਇਆ ਗਿਆ ਸੀ। ਪੁਲਸ ਵਿੱਚ ਰਹਿੰਦਾ ਤਾਂ ਅੱਜ ਨੂੰ ਆਈ ਜੀ ਜਾਂ ਇਸ ਤੋਂ ਵੱਡੇ ਅਹੁਦੇ ਤੱਕ ਪੁੱਜਿਆ ਹੁੰਦਾ। ਸੰਨ 2010 ਵਿੱਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਹੋਇਆ ਤਾਂ ਮੈਨੂੰ ਉਸ ਨਾਲ ਵਿਚਰਨ ਦਾ ਮੌਕਾ ਮਿਲਿਆ। ਉਦੋਂ ਮੈਂ ਉਸ ਨੂੰ ਕਾਫੀ ਨੇੜਿਉਂ ਜਾਣਿਆ। ਉਹ ਡਸਿਪਲਿਨ ਦਾ ਪੱਕਾ ਸੀ। ਉਸ ਨੇ ਖਿਡਾਰੀਆਂ ਦੇ ਅਸਲੀ ਡੋਪ ਟੈਸਟ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਦੋਂ ਸਾਡੀ ਕੁਮੈਂਟੇਟਰਾਂ ਦੀ ਟੀਮ ਵਿਚ ਭਗਵੰਤ ਮਾਨ ਵੀ ਸੀ। ਪਰਗਟ ਦੀ ਪਤਨੀ ਬੀਬੀ ਬਰਿੰਦਰਜੀਤ ਕੌਰ ਸਾਬਕਾ ਗਵਰਨਰ ਦਰਬਾਰਾ ਸਿੰਘ ਦੀ ਧੀ ਹੈ। ਕੈਸੀ ਵਿਡੰਬਨਾ ਸੀ ਕਿ ਅਕਾਲੀ-ਭਾਜਪਾ ਸਰਕਾਰ ਨੇ ਐੱਮ ਐੱਲ ਏ ਬਣੇ ਪਰਗਟ ਸਿੰਘ ਤੋਂ ਖੇਡਾਂ ਦਾ ਕੋਈ ਕੰਮ ਨਾ ਲਿਆ, ਸਗੋਂ ਪਰਗਟ ਸਿੰਘ ਨੇ ਖੇਡ ਡਾਇਰੈਕਟਰ ਹੁੰਦਿਆਂ ਜਿੰਨੀ ਕੁ ਜਾਨ ਖੇਡ ਵਿਭਾਗ 'ਚ ਪਾਈ ਸੀ ਉਹ ਵੀ ਕੱਢ ਲਈ। ਖੇਡ ਵਿਭਾਗ ਨੂੰ ਸਸਤੀ ਸਿਆਸੀ ਸ਼ੁਹਰਤ ਲਈ ਲੋਕ ਸੰਪਰਕ ਵਿਭਾਗ ਹੀ ਬਣਾ ਲਿਆ ਗਿਆ।
ਅਕਾਲੀ ਦਲ ਤੇ ਕਾਂਗਰਸ ਦੇ ਨੇਤਾ ਨੌਜਵਾਨਾਂ ਨੂੰ ਨਸ਼ੇ-ਪੱਤੇ ਛੁਡਾ ਕੇ ਉਹਤੋਂ ਵਧੀਆ ਖਿਡਾਰੀ ਬਣਾਉਣ ਦਾ ਕੋਈ ਕੰਮ ਨਹੀਂ ਲੈ ਸਕੇ, ਜਿਸ ਨਾਲ ਪੰਜਾਬ ਦੀ ਜਵਾਨੀ ਖੇਡਾਂ ਵਿੱਚ ਮੁੜ ਭਾਰਤ ਦੇ ਨਕਸ਼ੇ 'ਤੇ ਛਾ ਜਾਂਦੀ। ਅੱਜ ਤਾਂ ਹਰਿਆਣਾ ਹੀ ਖੇਡਾਂ ਵਿੱਚ ਪੰਜਾਬ ਨੂੰ ਅੱਗੇ ਨਹੀਂ ਲੰਘਣ ਦੇ ਰਿਹਾ। ਨਸ਼ਿਆਂ ਦੇ ਖਾਤਮੇ ਤੇ ਸਿਹਤਮੰਦ ਸਮਾਜ ਲਈ ਚੰਗੀ ਸਿਖਿਆ ਤੇ ਚੰਗੀਆਂ ਸਿਹਤ ਸਹੂਲਤਾਂ ਦੇ ਨਾਲ ਖੇਡਾਂ ਦੀ ਬੜੀ ਅਹਿਮੀਅਤ ਹੁੰਦੀ ਹੈ। ਖੇਡ ਤੋਂ ਰਿਟਾਇਰ ਹੋ ਕੇ ਉਸ ਨੇ ਹਾਕੀ ਦਾ ਮੈਗਜ਼ੀਨ ਕੱਢਿਆ ਸੀ, ਜੋ ਬਾਅਦ ਵਿੱਚ ਬੰਦ ਹੋ ਗਿਆ। ਉਹ ਮੀਡੀਆ ਦਾ ਹਾਕੀ ਰਿਪੋਰਟਰ ਵੀ ਰਿਹਾ ਅਤੇ ਕੁਮੈਂਟੇਟਰ ਵੀ। ਜਿਹੜੇ ਹਾਕੀ ਅਧਿਕਾਰੀ ਹਾਕੀ ਪ੍ਰਤੀ ਸੁਹਿਰਦ ਨਹੀਂ ਸਨ, ਉਹ ਉਨ੍ਹਾਂ ਦੀ ਡਟ ਕੇ ਆਲੋਚਨਾ ਕਰਦਾ ਤੇ ਸੱਚੀ ਗੱਲ ਮੂੰਹ 'ਤੇ ਕਹਿੰਦਾ, ਭਾਵੇਂ ਉਸ ਦਾ ਨਿੱਜੀ ਨੁਕਸਾਨ ਕਿਉਂ ਨਾ ਹੁੰਦਾ ਹੋਵੇ। ਉਸ ਨੇ ਨਿੱਜੀ ਨੁਕਸਾਨ ਕਰਵਾਇਆ ਵੀ ਅਤੇ ਉਸ ਨੂੰ ਤਿੰਨ ਸਾਲ ਭਾਰਤੀ ਹਾਕੀ ਟੀਮਾਂ ਤੋਂ ਲਾਂਭੇ ਰਹਿਣਾ ਪਿਆ, ਪਰ ਉਸ ਦੀ ਖੇਡ ਕਲਾ ਦਾ ਐਸਾ ਜਾਦੂ ਸੀ ਕਿ ਅਧਿਕਾਰੀਆਂ ਨੂੰ ਮੁੜ-ਮੁੜ ਉਸ ਨੂੰ ਟੀਮ ਵਿੱਚ ਪਾਉਣਾ ਪਿਆ।
ਪਰਗਟ ਬੁਨਿਆਦੀ ਤੌਰ 'ਤੇ ਖਿਡਾਰੀ ਹੈ। ਹਾਰ ਸਹਿਣੀ ਤੇ ਜਿੱਤ ਪਚਾਉਣੀ ਜਾਣਦਾ ਹੈ। ਨਿੱਜੀ ਖੇਡ ਦੀ ਥਾਂ ਟੀਮ ਖੇਡ ਨੂੰ ਪਹਿਲ ਦਿੰਦਾ ਰਿਹਾ ਹੈ। ਅੱਜ ਵੀ ਉਹ ਇਹੋ ਕਹਿੰਦਾ ਹੈ ਕਿ ਨਿੱਜੀ ਗਰਜਾਂ ਤੋਂ ਉਪਰ ਉਠ ਕੇ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰੀਏ। ਪੰਜਾਬ ਕਰਜ਼ੇ, ਕੁਰੱਪਸ਼ਨ, ਕੁਸ਼ਾਸਨ ਤੇ ਸਰਕਾਰੀ ਖਜ਼ਾਨੇ ਦੀ ਲੁੱਟ ਖੋਹ ਨਾਲ ਲਿਤਾੜਿਆ ਜਾ ਰਿਹੈ। ਬੁਰਾ ਹਾਲ ਹੈ ਪੰਜਾਬ ਦਾ। ਜੇ ਅੱਜ ਵੀ ਨਹੀਂ ਜਾਗੇ ਤਾਂ ਚੋਣਾਂ ਵਿੱਚ ਵੋਟਰਾਂ ਨੂੰ ਕੀ ਮੂੰਹ ਵਿਖਾਵਾਂਗੇ? ਅਕਾਲੀ ਦਲ ਵਾਂਗ ਮੂਧੇ ਮੂੰਹ ਡਿੱਗਾਂਗੇ। ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਮਾਫੀਏ ਦੀ ਲੁੱਟ, ਨਸ਼ਿਆਂ ਦੀ ਸਮੱਗਲਿੰਗ, ਕਿਸਾਨੀ ਕਰਜ਼ਾ, ਬੇਰੁਜ਼ਗਾਰੀ ਅਤੇ ਸਿਖਿਆ ਅਤੇ ਸਿਹਤ ਸਹੂਲਤਾਂ ਦੇ ਭੈੜੇ ਹਾਲ ਨੂੰ ਭੁੱਲਣ ਵਾਲੇ ਨਹੀਂ। ਲੋਕਾਂ ਨੇ ਨਾ ਬਾਦਲਾਂ ਨੂੰ ਮੁਆਫ ਕੀਤਾ ਸੀ, ਨਾ ਕਾਂਗਰਸੀਆਂ ਨੂੰ ਕਰਨਗੇ। ਹਾਲੇ ਵੀ ਵੇਲਾ ਹੈ ਸੰਭਲਣ ਦਾ।
ਜੇ ਏਨਾ ਕੁ ਸੱਚ ਕਹਿਣਾ ਪਾਰਟੀ ਤੋਂ ਬਾਗੀ ਹੋਣਾ ਹੈ ਤਾਂ ਪਰਗਟ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਬੇਸ਼ੱਕ ‘ਬਾਗੀ' ਕਹਿ ਲਓ। ਜੇ ਅਜੇ ਵੀ ਸਿਆਸੀ ਨੇਤਾਵਾਂ ਦੀ ਜ਼ਮੀਰ ਨਹੀਂ ਜਾਗਦੀ ਤਾਂ ਕਦੋਂ ਜਾਗੇਗੀ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’