Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ..

November 12, 2018 08:28 AM

-ਡਾ. ਯਾਦਵਿੰਦਰ ਕੌਰ
ਗੱਲ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਾਲੇ ਦਿਨ ਦੀ ਹੈ। ਹਰ ਸਰਕਾਰੀ, ਗੈਰ ਸਰਕਾਰੀ ਵਿਦਿਅਕ ਅਦਾਰਾ ਇਸ ਦਿਨ ਪੀ ਐਚ ਡੀ ਕਰ ਚੁੱਕੇ ਆਪਣੇ ਅਧਿਆਪਕਾਂ ਨੂੰ ਮਾਰਚ ਪਾਸਟ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਮੇਰੇ ਲਈ ਇਸ ਤਰ੍ਹਾਂ ਦੇ ਸਮਾਗਮ ਵਿੱਚ ਇਸ ਅੰਦਾਜ਼ ਨਾਲ ਸ਼ਿਰਕਤ ਕਰਨ ਦਾ ਪਹਿਲਾ ਮੌਕਾ ਸੀ। ਅਸੀਂ ਬੈਂਡ ਦੀਆਂ ਧੁਨਾਂ ਨਾਲ ਤਿਰੰਗੇ ਝੰਡੇ ਦੀ ਅਗਵਾਈ ਹੇਠ ਸਮਾਗਮ ਹਾਲ ਵਿੱਚ ਸ਼ਾਮਲ ਹੋਣਾ ਸੀ। ਜਦੋਂ ਅਸੀਂ ਹਾਲ ਅੰਦਰ ਦਾਖਲ ਹੋਏ ਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਬੈਠੇ ਵਿਦਿਆਰਥੀ ਸਨਮਾਨ ਵਜੋਂ ਖੜੇ੍ਹ ਹੋਏ ਤੇ ਆਪਣੇ ਕੈਮਰਿਆਂ ਵਿੱਚ ਇਹ ਦ੍ਰਿਸ਼ ਕੈਦ ਕਰਨ ਲਈ ਉਮੜ ਪਏ। ਕਾਲੇ ਰੰਗ ਦੇ ਗਾਊਨ ਵਿੱਚ ਬੈਠੇ ਵਿਦਿਆਰਥੀਆਂ ਨਾਲ ਖਚਾਖਚ ਭਰੇ ਹਾਲ ਵਿੱਚੋਂ ਲਾਲ ਰੰਗ ਦੇ ਗਾਉਨ ਪਾਈ ਲੰਘਦਾ ਮਾਰਚ ਪਾਸਟ ਥਾਂ-ਥਾਂ ਲੱਗੀਆਂ ਸਕਰੀਨਾਂ ਵਿੱਚੋਂ ਸਚਮੁੱਚ ਦਿਲਕਸ਼ ਲੱਗਦਾ ਸੀ। ਝੂਲਦੇ ਤਿਰੰਗੇ ਤੇ ਵਿਦਿਆਰਥੀਆਂ ਦੇ ਰੁਸ਼ਨਾਏ ਚਿਹਰਿਆਂ ਨੇ ਮੈਨੂੰ ਅਜਬ ਜਿਹੇ ਭਾਵ ਨਾਲ ਕੀਲ ਲਿਆ। ਮੈਂ ਖੁਦ ਨੂੰ ਅਜਿਹੇ ਸਮੇਂ ਅਤੇ ਮਾਹੌਲ ਵਿੱਚ ਕਿਆਸ ਰਹੀ ਸੀ, ਜੋ ਸਮਾਜਿਕ, ਧਾਰਮਿਕ ਅਤੇ ਜੈਵਿਕ ਹੋਂਦ ਤੋਂ ਪਰੇ ਸਿੱਖਿਅਤ ਸਮਾਜ ਦੀ ਨੁਮਾਇੰਦਗੀ ਕਰ ਰਿਹਾ ਸੀ, ਪਰ ਮੇਰੇ ਕਿਆਸੇ ਇਸ ਸੰਸਾਰ ਨੂੰ ਟੁੱਟਦਿਆਂ ਅਤੇ ਟੁੱਟ ਕੇ ਬਿਖਰਦਿਆਂ ਬਹੁਤਾ ਚਿਰ ਨਾ ਲੱਗਾ।
ਕਨਵੋਕੇਸ਼ਨ ਦੀ ਸਮਾਪਤੀ ਪਿੱਛੋਂ ਗਾਉਨ ਵਾਪਸ ਕਰਨ ਲਈ ਅਸੀਂ ਸਾਰੇ ਅਧਿਆਪਕ ਗਾਉਨ ਤਹਿ ਕਰ ਰਹੇ ਸੀ। ਖੁਦ ਬਹੁਤ ਸਲੀਕੇ ਨਾਲ ਤਹਿ ਕੀਤੇ ਗਾਊਨ ਦੀ ਤਾਰੀਫ ਕਰਦਿਆਂ ਮੇਰੇ ਮੂੰਹੋਂ ਅਚਨਚੇਤੀ ਨਿਕਲਿਆ, ‘ਇਹ ਦੇਖੋ ਮੇਰਾ ਗਾਊਨ। ਇਸ ਤੋਂ ਪਤਾ ਲੱਗਦਾ ਏ ਕਿ ਮੈਂ ਕਿੰਨੀ ਸੁਘੜ ਸੁਆਣੀ ਆਂ।' ਮੇਰੇ ਇਹ ਬੋਲ ਸੁਣ ਕੇ ਗਾਊਨ ਤਹਿ ਕਰਨ ਵਿੱਚ ਉਲਝੇ ਮੇਰੇ ਜਾਣੂ ਸਰ ਯਕਦਮ ਬੋਲ ਪਏ, ‘ਰਹਿਣ ਦਿਓ ਮੈਡਮ ਜੀ, ਮੈਂ ਜਾਣਦਾ ਹਾਂ ਤੁਹਾਡੇ ਸੁਘੜਪਣ ਨੂੰ। ਆਪ ਤੁਸੀਂ ਇਥੇ ਰਹਿੰਦੇ ਓ, ਘਰ ਵਾਲਾ ਤੁਹਾਡਾ ਕਿਤੇ ਰਹਿੰਦਾ ਏ ਤੇ ਬੇਟੀ ਤੁਹਾਡੀ ਕਿਤੇ ਰਹਿੰਦੀ ਏ।’ ਉਸ ਦੀ ਗੱਲ ਸੁਣ ਕੇ ਉਥੇ ਸਾਰਿਆਂ ਵਿੱਚ ਖੜੀ ਦੀਆਂ ਮੇਰੇ ਅੱਖਾਂ ਵਿੱਚੋਂ ਬਸ ਹੰਝੂ ਹੀ ਨਹੀਂ ਟਪਕੇ, ਦਿਲ ਭੁਬਾਂ ਮਾਰ ਕੇ ਰੋਇਆ।
ਇਸ ਸ਼ਖਸ ਨੂੰ ਕਾਫੀ ਅਰਸੇ ਤੋਂ ਜਾਣਦੀ ਹਾਂ। ਮੇਰੇ ਜਾਣੂਆਂ ਵਿੱਚੋਂ ਅਗਾਂਹਵਧੂ ਸੋਚ ਦੇ ਉਨ੍ਹਾਂ ਪ੍ਰਤੀਨਿਧਾਂ ਵਿੱਚੋਂ ਹਨ, ਜਿਨ੍ਹਾਂ ਦੇ ਅਸਾਵੀਂ ਵੰਡ ਦੇ ਵਿਰੋਧੀ ਵਿਚਾਰਾਂ ਤੋਂ ਮੈਂ ਅਕਸਰ ਪ੍ਰਭਾਵਤ ਹੋਈ ਹਾਂ। ਸਮਾਜ ਵਿੱਚ ਬਰਾਬਰੀ ਦੀ ਪ੍ਰਬਲ ਇੱਛਾ ਉਨ੍ਹਾਂ ਦੀ ਕਥਨੀ ਵਿੱਚ ਹੀ ਨਹੀਂ, ਕਰਨੀ ਵਿੱਚੋਂ ਵਿਦਿਆਰਥੀ ਜੀਵਨ ਤੋਂ ਹੀ ਦੇਖੀ ਹੈ। ਵਰ੍ਹਿਆਂ ਦੀ ਪਛਾਣ ਹੋਣ ਕਾਰਨ ਮੈਨੂੰ ਉਨ੍ਹਾਂ ਦੇ ਬੋਲ ਹਾਸੇ ਮਜ਼ਾਕ ਵਿੱਚ ਕਿਹਾ ਗਿਆ ਵਾਕ ਹੀ ਲੱਗਾ, ਪਰ ਇਨ੍ਹਾਂ ਬੋਲਾਂ ਨੇ ਜਿੰਨਾ ਮੈਨੂੰ ਬੇਚੈਨ ਕਰ ਦਿੱਤਾ, ਉਸ ਪੱਖ ਤੋਂ ਇਹ ਮਹਿਜ਼ ਵਾਕ ਨਾ ਰਿਹਾ। ਇਹ ਬੋਲ ਸਦੀਆਂ ਤੋਂ ਚਲੀ ਆ ਰਹੀ ਉਸ ਸੋਚ ਦਾ ਪ੍ਰਤੀਕ ਲੱਗਾ, ਜਿਸ ਹੇਠ ਮੈਂ ਸਿਰਫ ਔਰਤ ਹਾਂ ਅਤੇ ਸਮਾਜ ਵਿੱਚ ਮੇਰਾ ਸਨਮਾਨ ਆਪਣੇ ਪਤੀ ਦੇ ਨਾਲ ਰਹਿਣ ਨਾਲ ਹੀ ਹੈ।
ਰੁਜ਼ਗਾਰ ਦੀ ਲੋੜ ਅਤੇ ਚੰਗੇ ਰੁਜ਼ਗਾਰ ਦੀ ਭਾਲ ਵਿੱਚ ਘਰ ਪਰਵਾਰ ਤੋਂ ਦੂਰ ਰਹਿਣਾ ਸ਼ਾਇਦ ਅੱਜ ਦੇ ਪੜ੍ਹੇ ਲਿਖੇ ਤਬਕੇ ਦੀ ਹੋਣੀ ਬਣ ਚੁੱਕਾ ਹੈ। ਅਜਿਹੇ ਹਾਲਾਤ ਅਤੇ ਤੰਗੀਆਂ ਤੁਰਸ਼ੀਆਂ ਨੇ ਮੈਨੂੰ ਵੀ ਘਰੋਂ ਦੂਰ ਨੌਕਰੀ ਕਰਨ ਨੂੰ ਬੇਵਸ ਕਰ ਦਿੱਤਾ। ਆਪਣੀਆਂ ਪਰਵਾਰਕ ਜ਼ਿੰਮੇਵਾਰੀਆਂ ਸਮਝ ਕੇ ਮੈਂ ਸਵੇਰ ਦੇ ਹਨੇਰੇ ਤੋਂ ਰਾਤ ਦੇ ਹਨੇਰੇ ਤੱਕ ਦੇ ਰੋਜ਼ ਸਫਰ ਕਰਨ ਨੂੰ ਪਹਿਲ ਦਿੱਤੀ। ਰੋਜ਼ਾਨਾ ਸਫਰ ਨਾਲ ਥਕਾਵਟ ਕਰਕੇ ਸਰੀਰਕ ਤੇ ਮਾਨਸਿਕ ਤਣਾਅ ਤਾਂ ਰਹਿੰਦਾ ਹੀ, ਨਾਲ ਇਸ ਨੌਕਰੀ ਲਈ ਖਾਸ ਤਰ੍ਹਾਂ ਦੇ ਪਹਿਰਾਵੇ ਦੇ ਹੁਕਮ ਹੋਣ ਕਾਰਨ ਪਿੰਡ ਵਾਲੀ ਬੱਸ ਦੀਆਂ ਸਵਾਰੀਆਂ ਦੀਆਂ ਸਵਾਲੀਆਂ ਅਤੇ ਘਿਨਾਉਣੀਆਂ ਨਜ਼ਰਾਂ ਕਰਕੇ ਸਾਹ ਵੀ ਘੁੱਟਿਆ ਰਹਿੰਦਾ।
ਫਿਰ ਮੈਂ ਹਰ ਉਸ ਸ਼ਖਸ ਤੋਂ ਕੰਨੀ ਕਤਰਾਉਣ ਲੱਗੀ, ਜੋ ਚਿਹਰੇ ਉੱਤੇ ਅਜੀਬ ਜਿਹੇ ਭਾਵ ਲਿਆ ਕੇ ਮੈਨੂੰ ਇਹ ਸਵਾਲ ਕਰਦਾ, ‘ਤੁਹਾਡੀ ਬੇਟੀ ਤੁਹਾਡੇ ਬਗੈਰ ਰਹਿ ਲੈਂਦੀ ਹੈ। ਹਾਏ, ਤੁਹਾਡਾ ਹੌਸਲਾ ਪੈ ਗਿਆ ਇੰਨੀ ਨਿੱਕੀ ਜਿਹੀ ਨੂੰ ਛੱਡਣ ਦਾ? ਤੁਹਾਡਾ ਦਿਲ ਲੱਗ ਜਾਂਦਾ ਬੇਟੀ ਤੋਂ ਬਿਨਾਂ?' ਮੈਨੂੰ ਇਹ ਸਾਰੇ ਸਵਾਲ ਗੁਨਾਹਗਾਰ ਹੋਣ ਦੇ ਅਹਿਸਾਸ ਵੱਲ ਧੱਕਦੇ ਜਾਪਦੇ। ਮੈਂ ਇਨ੍ਹਾਂ ਸਵਾਲਾਂ ਨੂੰ ਸੁਣ ਕੇ ਕਈ ਵਾਰ ਅਬੋਲ ਖੜੀ ਰਹਿੰਦੀ ਹਾਂ। ਬਾਹਰੋਂ ਅਬੋਲ ਖੜ੍ਹੀ ਦੇ ਮਨ ਅੰਦਰ ਝੁਲਦੇ ਕਈ ਤਰ੍ਹਾਂ ਦੇ ਝੱਖੜ ਅੰਦਰੋਂ ਮੈਨੂੰ ਬੁਰੀ ਤਰ੍ਹਾਂ ਤੋੜਦੇ ਤੇ ਮਾਰ ਮੁਕਾਉਂਦੇ ਪਰ ਮੇਰੇ ਅੰਦਰ ਬੈਠੀ ਮਾਂ ਮੈਨੂੰ ਹਿੰਮਤ ਦੇ ਕੇ ਮੁੜ ਜਿਉਂਦਾ ਕਰਦੀ ਹੈ।
ਮਾਰਚ ਪਾਸਟ ਦੌਰਾਨ ਸਵੇਰੇ ਸਿੱਖਿਅਤ ਸਮਾਜ ਦਾ ਦੇਖਿਆ ਨਜ਼ਾਰਾ ਆਪਣੇ ਅਧਿਆਪਕ ਸਾਥੀ ਦੀ ਟਿੱਪਣੀ ਸੁਣ ਕੇ ਬਦਲ ਗਿਆ ਜਾਪਿਆ। ਉਹ ਨਜ਼ਾਰਾ ਸ਼ਾਮ ਤੱਕ ਜੰਗਾਲੀ ਹੋਈ ਸੋਚ ਵਾਲੇ ਉਸ ਸਮਾਜ ਦਾ ਰੂਪ ਧਾਰ ਗਿਆ ਜਿਸ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਘਰ ਪਰਵਾਰ ਦੀ ਬਿਹਤਰੀ ਲਈ ਮੇਰੇ ਸਮਾਜ ਨੇ ਸਿਰਫ ਮਰਦ ਨੂੰ ਹੀ ਪਰਵਾਰ ਤੋਂ ਦੂਰ ਰਹਿਣ ਦੀ ਬਾਇਜ਼ਤ ਇਜਾਜ਼ਤ ਦਿੱਤੀ ਹੈ। ਔਰਤ ਦੀ ਇਸ ਹਾਲਤ ਨੂੰ ਸਮਾਜ ਦੀ ਮਾਨਸਿਕਤਾ ਨੇ ਅਜੇ ਪੂਰੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ। ਬਹਰਹਾਲ ਸਮਾਜ ਦੀ ਇਸ ਸੋਚ ਦੇ ਜਵਾਬ ਲਈ ਜ਼ਿਹਨ ਵਿੱਚ ਜਗਜੀਤ ਦੀ ਗਾਈ ਗਜ਼ਲ ਦੀਆਂ ਕੁਝ ਸਤਰਾਂ ਉਭਰ ਰਹੀਆਂ ਹਨ:
ਅਪਨੀ ਮਰਜ਼ੀ ਸੇ ਕਹਾਂ, ਅਪਨੇ ਸਫਰ ਕੇ ਹਮ ਹੈਂ
ਰੁਖ਼ ਹਵਾਓਂ ਕਾ ਜਿਧਰ ਕਾ ਹੈ, ਉਧਰ ਕੇ ਹਮ ਹੈਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”