ਅਧਿਆਪਕ, ‘‘ਜੇ ਇਥੇ ਕੋਈ ਮੂਰਖ ਬੈਠਾ ਹੋਵੇ ਤਾਂ ਖੜ੍ਹਾ ਹੋ ਜਾਵੇ।”
ਕੁਝ ਪਲਾਂ ਬਾਅਦ ਇੱਕ ਵਿਦਿਆਰਥੀ ਖੜ੍ਹਾ ਹੋ ਗਿਆ।
ਅਧਿਆਪਕ, ‘‘ਕੀ ਤੂੰ ਮੂਰਖ ਹੈਂ?”
ਲੜਕਾ, ‘‘ਜੀ ਇਹ ਗੱਲ ਨਹੀਂ ਹੈ, ਮੈਂ ਇਸ ਲਈ ਖੜ੍ਹਾ ਹੋ ਗਿਆ ਕਿ ਕਲਾਸ ਵਿੱਚ ਤੁਸੀਂ ਇਕੱਲੇ ਖੜ੍ਹੇ ਚੰਗੇ ਨਹੀਂ ਲੱਗ ਰਹੇ ਸੀ।”
*********
ਨੀਰਜ, ‘‘ਯਾਰ, ਮੁਰਗੀ ਦੇ ਚੂਚੇ ਆਂਡਾ ਤੋੜ ਕੇ ਬਾਹਰ ਕਿਵੇਂ ਆ ਜਾਂਦੇ ਹਨ?”
ਰਵੀ, ‘‘ਯਾਰ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਕਿ ਸਾਲੇ ਆਂਡੇ ਵਿੱਚ ਵੜ ਕਿਵੇਂ ਜਾਂਦੇ ਹਨ।”
*********
ਅਸ਼ੋਕ, ‘‘ਬਈ, ਦੋ ਟਿਕਟਾਂ ਦੇਣਾ।”
ਕੰਡਕਟਰ, ‘‘ਕਿਉਂ?”
ਅਸ਼ੋਕ, ‘‘ਇੱਕ ਗੁਆਚ ਜਾਵੇ ਤਾਂ ਦੂਜੀ ਕੰਮ ਆਏਗੀ।”
ਕੰਡਕਟਰ, ‘‘ਜੇ ਦੋਵੇਂ ਗੁਆਂਢ ਗਈਆਂ ਤਾਂ?”
ਅਸ਼ੋਕ, ‘‘ਓਏ, ਫਿਰ ਪਾਸ ਕਿਸ ਦਿਨ ਕੰਮ ਆਏਗਾ?”