Welcome to Canadian Punjabi Post
Follow us on

29

March 2024
 
ਭਾਰਤ

ਯੂ ਪੀ ਬੱਸ ਵਿਵਾਦ: ਟਵੀਟ ਨਾਲ ਵਿਵਾਦ ਵਿੱਚ ਫਸਿਆ ਕਾਂਗਰਸੀ ਨੇਤਾ ਪੰਕਜ ਪੂਨੀਆ ਗ਼੍ਰਿਫ਼ਤਾਰ

May 21, 2020 09:40 PM

ਕਰਨਾਲ, 21 ਮਈ (ਪੋਸਟ ਬਿਊਰੋ)- ਕਾਂਗਰਸ ਦੇ ਸੂਬਾ ਸੈਕਟਰੀ ਪੰਕਜ ਪੂਨੀਆ ਵੱਲੋਂ ਟਵੀਟਰ 'ਤੇ ਕੀਤੇ ਗਏ ਗਲਤ ਬਿਆਨ ਕਾਰਨ ਮਧੂਬਨ ਥਾਣਾ ਪੁਲਸ ਨੇ ਉਸ ਨੂੰ ਗ਼੍ਰਿਫ਼ਤਾਰ ਕੀਤਾ ਹੈ।
ਵਰਨਣ ਯੋਗ ਹੈ ਕਿ ਪੰਕਜ ਪੂਨੀਆ ਵੱਲੋਂ ਟਵੀਟਰ 'ਤੇ ਗਲਤ ਵਿਹਾਰ ਬਾਰੇ ਹਿੰਦੂ ਧਰਮ ਦੇ ਲੋਕਾਂ ਦਾ ਗੁਸਾ ਵਧ ਰਿਹਾ ਸੀ, ਜਿਸ ਬਾਰੇ ਆਰ ਐਸ ਐਸ ਅਤੇ ਹਿੰਦੂ ਧਰਮ ਦੇ ਹੋਰ ਲੋਕਾਂ ਨੇ ਸਦਰ ਥਾਣਾ ਪਹੁੰਚ ਕੇ ਪੰਕਜ ਪੂਨੀਆ ਬਾਰੇ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਦੇ ਨਾਲ ਉਨ੍ਹਾਂ ਨੇ ਸਿਵਲ ਲਾਈਨ ਥਾਣਾ ਵਿੱਚ ਵੀ ਇਸ ਦੀ ਸ਼ਿਕਾਇਤ ਦਿੱਤੀ ਅਤੇ ਪੰਕਜ ਪੂਨੀਆ ਦੇ ਖ਼ਿਲਾਫ਼ ਕੇਸ ਦਰਜ ਕਰ ਉਚਿਤ ਕਾਰਵਾਈ ਦੀ ਮੰਗ ਕੀਤੀ ਸੀ। ਸਿ਼ਕਾਇਤ ਕਰਤਿਆਂ ਨੇ ਕਿਹਾ ਕਿ ਪੰਕਜ ਕੁਮਾਰ ਨੇ ਜਿਹੜੀ ਸ਼ਬਦਵਲੀ ਵਰਤੀ ਹੈ, ਉਸ ਤੋਂ ਨਹੀਂ ਲੱਗਦਾ ਕਿ ਉਹ ਹਿੰੰਦੂ ਹੈ। ਪੂਨੀਆ ਨੇ ਇਸ ਟਵੀਟ ਤੋਂ ਹਿੰਦੂ ਧਰਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਟਵੀਟ ਬਾਰੇ ਕਾਂਗਰਸ ਦੀ ਸੋਨੀਆ ਗਾਂਧੀ ਤੇ ਸੂਬਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਪੰਕਜ ਨੇ ਜਿਸ ਮਾਨਸਿਕਤਾ ਨਾਲ ਟਵੀਟ ਕੀਤਾ ਹੈ, ਉਹ ਕਾਂਗਰਸ ਪਾਰਟੀ ਦਾ ਅਧਿਕਾਰਿਕ ਬਿਆਨ ਹੈ ਜਾ ਨਹੀਂ।
ਦੂਸਰੇ ਪਾਸੇ ਪੰਕਜ ਪੂਨੀਆ ਦਾ ਕਹਿਣਾ ਹੈ ਕਿ ਜੋ ਟਵੀਟ ਉਨ੍ਹਾਂ ਨੇ ਕੀਤਾ ਹੈ ਉਹ ਕਿਸੇ ਵੀ ਧਰਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ। ਇਹ ਟਵੀਟਰ ਤੋਂ ਹਟਾ ਦਿੱਤਾ ਗਿਆ ਸੀ ਅਤੇ ਫਿਰ ਮਾਫ਼ੀਨਾਮਾ ਲਈ ਉਸ 'ਤੇ ਪਾ ਦਿੱਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਕਿਸੇ ਧਰਮ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ