Welcome to Canadian Punjabi Post
Follow us on

28

March 2024
 
ਸੰਪਾਦਕੀ

ਲਿਬਰਲਾਂ ਅਤੇ ਟੋਰੀਆਂ ਦੀ ਹਿੰਸਾ ਅਤੇ ਗੈਂਗਾਂ ਬਾਰੇ ਪਹੁੰਚ ਵਿੱਚ ਫ਼ਰਕ

November 09, 2018 08:25 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਵਿੱਚ ਸੜਕਾਂ ਉੱਤੇ ਹੋ ਰਹੀ ਹਿੰਸਾ ਦੀਆਂ ਵਾਰਦਾਤਾਂ ਵਿੱਚ ਵਾਧੇ ਨੂੰ ਲੈ ਕੇ ਫੈਡਰਲ ਲਿਬਰਲ ਅਤੇ ਟੋਰੀ ਦੋਵੇਂ ਚਿੰਤਤ ਹਨ ਪਰ ਇਸ ਚਿੰਤਾ ਨੂੰ ਖਤਮ ਕਰਨ ਬਾਰੇ ਦੋਵਾਂ ਧਿਰਾਂ ਦੀ ਆਪੋ ਆਪਣੀ ਸੋਚ ਹੈ। ਇਸਦਾ ਸਪੱਸ਼ਟ ਝਲਕਾਰਾ ਕੱਲ ਵੇਖਣ ਨੂੰ ਮਿਲਿਆ। ਇੱਕ ਪਾਸੇ ਫੈਡਰਲ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਟਰੂਡੋ ਸਰਕਾਰ ਦੀ ਤਰਫ਼ ਤੋਂ ਹਿੰਸਾ ਉੱਤੇ ਕਾਬੂ ਪਾਉਣ ਲਈ ‘ਆਰ ਸੀ ਐਮ ਪੀ’ ਅਤੇ ਕੈਨੇਡੀਅਨ ਬਾਰਡਰ ਸਕਿਉਰਿਟੀ ਏਜੰਸੀ (ਸੀ ਬੀ ਐਸ ਏ) ਨੂੰ 86 ਮਿਲੀਅਨ ਡਾਲਰ ਫੰਡ ਦੇਣ ਦਾ ਐਲਾਨ ਕੀਤਾ। ਇਹ ਫੰਡ ਕੈਨੇਡਾ ਦੀਆਂ ਕੌਮੀ ਸੁਰੱਖਿਆ ਏਜੰਸੀਆਂ ਨੂੰ ਅਮਰੀਕਾ ਤੋਂ ਕੈਨੇਡਾ ਗੈਰਕਨੂੰਨੀ ਢੰਗ ਨਾਲ ਆਉਣ ਵਾਲੇ ਹਥਿਆਰਾਂ ਦੀ ਬਰਾਮਦ ਨੂੰ ਰੋਕਣ ਲਈ ਦਿੱਤੇ ਜਾਣਗੇ। 51.5 ਮਿਲੀਅਨ ਡਾਲਰ ਐਕਸ ਰੇਅ ਤਕਨਾਲੋਜੀ ਦੇ ਸੁਧਾਰ, ਵਧੇਰੇ ਸੂਹੀਆ ਕੁੱਤੇ ਤਾਇਨਾਤ ਕਰਨ ਅਤੇ ਸੂਹੀਆ ਕੁੱਤਿਆਂ ਲਈ ਟਰੇਨਿੰਗ ਦੇਣ ਲਈ ਇਮਾਰਤ ਤਿਆਰ ਕਰਨ ਲਈ ਦਿੱਤੇ ਜਾਣਗੇ ਜਿੱਥੇ ਹਰ ਮੌਸਮ ਵਿੱਚ ਸਿਖਲਾਈ ਦਿੱਤੀ ਜਾ ਸਕੇ। ਇਸਤੋਂ ਇਲਾਵਾ 34.5 ਮਿਲੀਅਨ ਡਾਲਰ ਤਫ਼ਤੀਸ ਕਰਨ ਦੀਆਂ ਵਿਧੀਆਂ ਨੂੰ ਚੰਗੇਰਾ ਬਣਾਉਣ ਅਤੇ ਸਿਖਲਾਈ ਆਦਿ ਉੱਤੇ ਖਰਚੇ ਜਾਣਗੇ।

ਲਿਬਰਲ ਸਰਕਾਰ ਦੀ ਸੋਚ ਹੈ ਕਿ ਜੇ ਬਾਹਰੋਂ ਹਥਿਆਰ ਨਹੀਂ ਆਉਣਗੇ ਤਾਂ ਹਿੰਸਾ ਨਹੀਂ ਹੋਵੇਗੀ। ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਹਥਿਆਰ ਅਮਰੀਕਾ ਵਿੱਚੋਂ ਚੋਰੀ ਹੋ ਕੇ ਆਉਂਦੇ ਹਨ ਪਰ ਲੋਕਲ ਕੈਨੇਡੀਅਨ ਮਾਰਕੀਟ ਵਿੱਚ ਵੀ ਗੈਰਕਨੂੰਨੀ ਹਥਿਆਰਾਂ ਦੀ ਕੋਈ ਘਾਟ ਨਹੀਂ ਹੈ।

ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਨੇ ਵੀ ਕੱਲ ਬਰੈਂਪਟਨ ਵਿੱਚ ਉਸ ਰਣਨੀਤੀ ਦੇ ਪਹਿਲੇ ਭਾਗ ਨੂੰ ਰੀਲੀਜ਼ ਕੀਤਾ ਜੋ ਟੋਰੀ ਸਰਕਾਰ ਗੰਨਾਂ ਅਤੇ ਗੰਨ ਹਿੰਸਾਂ ਨੂੰ ਰੋਕਣ ਲਈ ਲਾਗੂ ਕਰੇਗੀ। ਟੋਰੀ ਲੀਡਰ ਨੇ Cracking Down on Gangs ਨਾਮਕ ਇਸ ਰਣਨੀਤੀ ਵਿੱਚ ਗੈਂਗ ਕਰਾਈਮ ਨੂੰ ਖਤਮ ਕਰਨ ਅਤੇ ਕੈਨੇਡੀਅਨ ਕਮਿਉਨਿਟੀਆਂ ਨੂੰ ਸੁਰੱਖਿਅਤ ਬਣਾਉਣ ਲਈ ਪੰਜ ਨਵੇਂ ਪਾਲਸੀ ਉੱਦਮ ਸ਼ਾਮਲ ਕੀਤੇ ਗਏ ਹਨ। ਇਹਨਾਂ ਵਿੱਚ ਗੈਂਗ ਮੈਂਬਰਾਂ ਨੂੰ ਆਟੋਮੈਟਿਕ ਜਮਾਨਤ ਮਿਲਣੀ ਖਤਮ ਕਰਨਾ, ਗੈਂਗਾਂ ਨੂੰ ਕੈਨੇਡੀਅਨ ਕ੍ਰਿਮੀਨਲ ਕੋਡ ਵਿੱਚ ਦਰਜ਼ ਕਰਨਾ। ਵਰਤਮਾਨ ਵਿੱਚ ਜਦੋਂ ਵੀ ਸੁਰੱਖਿਆ ਏਜੰਸੀਆਂ ਵੱਲੋਂ ਕਿਸੇ ਹਿੰਸਾ ਕਰਨ ਵਾਲੇ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਸਰਕਾਰੀ ਧਿਰ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਉਹ ਕਿਸੇ ਗੈਂਗ ਦਾ ਮੈਂਬਰ ਹੈ ਜਾਂ ਨਹੀਂ। ਐਂਡਰੀਊ ਸ਼ੀਅਰ ਦੀ ਨਵੀਂ ਪਾਲਸੀ ਵਿੱਚ ਸਰਕਾਰੀ ਧਿਰ ਨੂੰ ਹਿੰਸਾ ਕਰਨ ਵਾਲੇ ਨੂੰ ਖੁਦ ਸਾਬਤ ਕਰਨਾ ਹੋਵੇਗਾ ਕਿ ਉਹ ਗੈਂਗ ਦਾ ਮੈਂਬਰ ਨਹੀਂ ਹੈ। ਭਾਵ ਖੁਦ ਨੂੰ ਨਿਰਦੋਸ਼ ਸਾਬਤ ਹੋਣ ਦੀ ਸਮੁੱਚੀ ਜੁੰਮੇਵਾਰੀ ਦੋਸ਼ੀ ਉੱਤੇ ਪਾਈ ਜਾਵੇਗੀ। ਇਸਤੋਂ ਇਲਾਵਾ ਗੈਂਗ ਮੈਂਬਰਾਂ ਦੀ ਪੈਰੋਲ ਬੰਦ ਕਰਨਾ, ਗੈਂਗ ਹਿੰਸਾ ਕਰਵਾਉਣ ਵਾਲਿਆਂ ਲਈ ਸਖ਼ਤ ਸਜ਼ਾਵਾਂ ਦੇਣ ਦੀ ਗੱਲ ਕੀਤੀ ਗਈ ਹੈ ਕਿਉਂਕਿ ਜਿ਼ਆਦਾਤਰ ਕੇਸਾਂ ਵਿੱਚ ਹਿੰਸਾ ਕਰਨ ਵਾਲਿਆਂ ਨਾਲੋਂ ਕਰਵਾਉਣ ਵਾਲੇ ਵੱਧ ਖਤਰਨਾਕ ਹੁੰਦੇ ਹਨ ਪਰ ਉਹ ਫੜੇ ਨਹੀਂ ਜਾਂਦੇ।

ਲਿਬਰਲ ਸੋਚ ਵਿੱਚ ਗੁਨਾਹਗਾਰਾਂ ਨੂੰ ਢਿੱਲ ਮੱਠ ਦੇ ਕੇ ਸੁਧਰਨ ਦੇ ਮੌਕੇ ਦੇਣ ਉੱਤੇ ਵਧੇਰੇ ਜੋਰ ਦਿੱਤਾ ਜਾਂਦਾ ਹੈ। ਮਿਸਾਲ ਵਜੋਂ ਪਿਛਲੇ ਸਾਲ ਲਿਬਰਲ ਸਰਕਾਰ ਨੇ ਗੈਂਗ ਹਿੰਸਾ ਨੂੰ ਖਤਮ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ 327.5 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਉਸ ਵੇਲੇ ਵੀ ਪਬਲਿਕ ਸੇਫਟੀ ਮੰਤਰੀ ਗੁਡੇਲ ਨੇ ਆਖਿਆ ਸੀ ਕਿ ਬਹੁਗਿਣਤੀ ਫੰਡ ਅਮਰੀਕਾ ਤੋਂ ਆ ਰਹੇ ਹਥਿਆਰਾਂ ਨੂੰ ਰੋਕਣ ਉੱਤੇ ਖਰਚੇ ਜਾਣਗੇ। ਇਸ ਐਲਾਨ ਤੋਂ ਬਾਅਦ ਸਰਕਾਰ ਨੇ ਗੰਨ ਅਤੇ ਗੰਨਾਂ ਸਬੰਧਿਤ ਹਿੰਸਾ ਬਾਰੇ ਇੱਕ ਓਟਵਾ ਵਿੱਚ ਸਿਖ਼ਰ ਸੰਮੇਲਨ ਵੀ ਕਰਵਾਇਆ ਸੀ ਜਿਸ ਵਿੱਚ 180 ਤੋਂ ਵੱਧ ਪੁਲੀਸ ਅਫ਼ਸਰਾਂ, ਜੱਜਾਂ, ਕਮਿਉਨਿਟੀ ਵਰਕਰਾਂ ਆਦਿ ਨੇ ਹਿੱਸਾ ਲਿਆ ਸੀ। ਇਸ ਸਿਖ਼ਰ ਸੰਮੇਲਨ ਦਾ ਵੱਡਾ ਹਿੱਸਾ ‘ਗੰਨ ਹਿੰਸਾ ਨਾਲ ਸਿੱਝਣ ਲਈ ਬਦਲਵੇਂ ਤਰੀਕਿਆਂ’ ਦੀ ਵਰਤੋਂ ਬਾਰੇ ਰਿਹਾ। ਭਾਵ ਹਿੰਸਾ ਨੂੰ ਸਿੱਧੇ ਹੱਥ ਸਿੱਝਣ ਬਾਰੇ ਗੱਲ ਕਰਨਾ ਪਹਿਲੀ ਪਹਿਲ ਨਹੀਂ ਸੀ।

 

ਕੰਜ਼ਰਵੇਟਿਵ ਹਿੰਸਾ ਨਾਲ ਸਿੱਝਣ ਵਾਸਤੇ ਮੁਜਰਮਾਂ ਨੂੰ ਫੜ ਕੇ ਜੇਲਾਂ ਵਿੱਚ ਸੁੱਟਣ ਅਤੇ ਉਹਨਾਂ ਨੂੰ ਸੜਕਾਂ ਤੋਂ ਚੱਲਦਾ ਕਰਨ ਵਿੱਚ ਯਕੀਨ ਕਰਦੇ ਹਨ। ਲਿਬਰਲ ਪਹੁੰਚ ਸੁਧਾਰਵਾਦੀ ਆਖੀ ਜਾ ਸਕਦੀ ਹੈ ਜਦੋਂ ਕਿ ਟੋਰੀ ਪਹੁੰਚ ਹਿੰਸਾ ਨੂੰ ਸਖ਼ਤ ਕਦਮ ਚੁੱਕ ਕੇ ਖਤਮ ਕਰਨ ਬਾਰੇ ਹੈ। ਵਰਨਣਯੋਗ ਹੈ ਕਿ ਹਾਲ ਵਿੱਚ ਹੋਈਆਂ ਮਿਉਂਸੀਪਲ ਚੋਣਾਂ ਵਿੱਚ (ਮਿਸੀਸਾਗਾ ਬਰੈਂਪਟਨ ਖਾਸ ਕਰਕੇ) ਜਿ਼ਆਦਾਤਰ ਮੇਅਰ ਉਮੀਦਵਾਰ ਹਿੰਸਾ ਨਾਲ ਸਿੱਝਣ ਲਈ ਪੁਲੀਸ ਨਫ਼ਰੀ ਵਧਾਉਣ, ਮੁਜ਼ਰਮਾਂ ਜੇਲਾਂ ਵਿੱਚ ਸੁੱਟਣ ਦੀਆਂ ਗੱਲਾਂ ਕਰਦੇ ਰਹੇ ਹਨ। ਅਜਿਹੀਆਂ ਗੱਲਾਂ ਕਰਨ ਵਾਲਿਆਂ ਵਿੱਚ ਸਾਬਕਾ ਲਿਬਰਲ ਸਿਆਸਤਦਾਨ ਵੀ ਸਨ। ਸਰਕਾਰੀ ਅੰਕੜੇ ਦੱਸਦੇ ਹਨ ਕਿ 2016 ਵਿੱਚ ਹਥਿਆਰਾਂ ਦੀ ਉਲੰਘਣਾ ਕਰਨ ਦੇ 2465 ਕੇਸ ਦਰਜ ਕੀਤੇ ਗਏ ਜੋ 2013 ਨਾਲੋਂ 30% ਵੱਧ ਸਨ। ਜੱਥੇਬੰਦਕ ਜੁਰਮਾਂ (organized crimes) ਖਾਸ ਕਰਕੇ ਮਨੁੱਖੀ ਤਸਕਰੀ ਵਿੱਚ 300% ਵਾਧਾ ਦਰਜ਼ ਕੀਤਾ ਗਿਆ।

 

ਆਮ ਕੈਨੇਡੀਅਨ ਨੇ ਇਹਨਾਂ ਦੋਵਾਂ ਪਹੁੰਚਾਂ ਵਿੱਚੋਂ ਆਪਣੀ ਸੁਰੱਖਿਆ ਭਾਲਣੀ ਹੈ ਕਿਉਂਕਿ ਅਗਲੀ ਸਰਕਾਰ ਲਿਬਰਲ ਜਾਂ ਟੋਰੀਆਂ ਵਿੱਚੋਂ ਹੀ ਕਿਸੇ ਇੱਕ ਦੀ ਬਣੇਗੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ