Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਦੀਵਾਲੀ ਮੌਕੇ ਪਟਾਕੇ ਚਲਾਉਣ ਵਾਲੇ ਦੋ ਭਾਰਤੀ ਸਿੰਗਾਪੁਰ ਵਿੱਚ ਫਸ ਗਏ

November 09, 2018 07:58 AM

ਸਿੰਗਾਪੁਰ, 8 ਨਵੰਬਰ (ਪੋਸਟ ਬਿਊਰੋ)- ਵਿਦੇਸ਼ਾਂ `ਚ ਭਾਰਤੀਆਂ ਨੂੰ ਕੁਝ ਹਦਾਇਤਾਂ ਹੇਠ ਰਹਿ ਕੇ ਦੀਵਾਲੀ ਮਨਾਉਣ ਦੀ ਇਜਾਜ਼ਤ ਹੁੰਦੀ ਹੈ। ਸਿੰਗਾਪੁਰ ਦੇ ‘ਲਿਟਲ ਇੰਡੀਆ` ਇਲਾਕੇ ਵਿੱਚ ਭਾਰਤੀ ਮੂਲ ਦੇ ਦੋ ਜਣਿਆਂ ਨੂੰ ਬਿਨਾਂ ਸਰਕਾਰੀ ਇਜਾਜ਼ਤ ਤੋਂ ਪਟਾਕੇ ਚਲਾਉਣੇ ਮਹਿੰਗੇ ਪਏ। ਇਨ੍ਹਾਂ ਦੋਵਾਂ ਭਾਰਤੀਆਂ ਨੂੰ ਦੋ ਸਾਲ ਦੀ ਜੇਲ ਦੇ ਨਾਲ 2000 ਡਾਲਰ ਤੋਂ 10,000 ਡਾਲਰ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ।
ਮਿਲੀ ਜਾਣਕਾਰੀ ਮੁਤਾਬਕ 29 ਸਾਲਾ ਥਿਆਗੂ ਸੇਲਵਾਰਾਜੋ ਨੇ ਖਤਰਨਾਕ ਪਟਾਕੇ ਚਲਾਏ ਅਤੇ 48 ਸਾਲਾ ਸਿਵਾ ਕੁਮਾਰ ਸੁਬਰਮਨੀਅਮ ਨੇ ਉਸ ਦਾ ਸਾਥ ਦਿੱਤਾ। ਸਿੰਗਾਪੁਰ `ਚ ਅਧਿਕਾਰੀਆਂ ਦੀ ਇਜਾਜ਼ਤ ਬਿਨਾਂ ਪਟਾਕੇ ਚਲਾਉਣ `ਤੇ ਰੋਕ ਹੈ। ਅਦਾਲਤੀ ਸਬੂਤਾਂ ਮੁਤਾਬਕ ਸੋਮਵਾਰ ਅੱਧੀ ਰਾਤ ਤੋਂ ਪਹਿਲਾਂ ਸਿਵਾ ਨੇ ਸੜਕ ਦੇ ਡਿਵਾਈਡਰ `ਤੇ ਪਟਾਕਿਆਂ ਦਾ ਡੱਬਾ ਰੱਖਿਆ ਅਤੇ ਥਿਆਗੂ ਨੇ ਇਨ੍ਹਾਂ ਨੂੰ ਅੱਗ ਲਾਈ। ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੇ ਕਿੰਨੇ ਪਟਾਕੇ ਚਲਾਏ ਪਰ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਮੰਗਲਵਾਰ ਦੋਵਾਂ ਨੂੰ ਪੁਲਸ ਨੇ ਹਿਰਾਸਤ `ਚ ਲੈ ਲਿਆ। ਸਿੰਗਾਪੁਰ ਦੇ ਲਿਟਲ ਇੰਡੀਆ ਇਲਾਕੇ ਵਿੱਚ ਬਹੁਤ ਸਾਰੇ ਭਾਰਤੀ ਰਹਿੰਦੇ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਛੁੱਟੀਆਂ ਅਤੇ ਵੀਕਐਂਡ `ਤੇ ਮਿਲਦੇ ਹਨ। ਇਨ੍ਹਾਂ ਦੋਵਾਂ ਭਾਰਤੀਆਂ ਨੂੰ ਰਿਮਾਂਡ `ਤੇ ਭੇਜਿਆ ਗਿਆ ਹੈ ਅਤੇ 14 ਨਵੰਬਰ ਨੂੰ ਅਦਾਲਤ `ਚ ਪੇਸ਼ ਕੀਤਾ ਜਾਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ