Welcome to Canadian Punjabi Post
Follow us on

25

March 2019
ਅੰਤਰਰਾਸ਼ਟਰੀ

ਅਮਰੀਕੀ ਚੋਣਾਂ ਦੇ ਨਤੀਜਿਆਂ `ਚ ਕਈ ਭਾਰਤੀਆਂ ਦੀ ਜਿੱਤ, ਕਈ ਪੱਛੜ ਗਏ

November 09, 2018 07:56 AM

ਵਾਸ਼ਿੰਗਟਨ, 8 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਭਾਰਤੀ ਮੂਲ ਦੇ ਕਈ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ ਕਈਆਂ ਦੀ ਜਿੱਤ ਹੋਈ ਤੇ ਕਈ ਪਛੜ ਗਏ ਹਨ।
ਮੱਧ ਕਾਲੀ ਚੋਣਾਂ ਵਿੱਚ 5 ਨਵੇਂ ਚੁਣੇ ਸੈਨੇਟ ਮੈਂਬਰਾਂ ਨੇ ਇਕ ਵਾਰ ਫਿਰ ਯੂ ਐਸ ਪ੍ਰਤੀਨਿਧੀ ਸਭ (ਉਤਲੇ ਸਦਨ) ਵਿੱਚ ਜਿੱਤ ਹਾਸਲ ਕੀਤੀ ਹੈ, ਪਰ ਭਾਰਤੀ ਮੂਲ ਦੇ ਜਿਨ੍ਹਾਂ ਉਮੀਦਵਾਰਾਂ ਨੂੰ ‘ਸਮੋਸਾ ਕੋਕਸ` ਕਿਹਾ ਜਾਂਦਾ ਸੀ, ਉਨ੍ਹਾਂ `ਚੋਂ ਕੁਝ ਇੰਨੀਆਂ ਵੋਟਾਂ ਨਹੀਂ ਲੈ ਸਕੇ, ਜਿੰਨੀ ਆਸ ਕੀਤੀ ਜਾਂਦੀ ਸੀ। ਕਰੀਬ ਇਕ ਦਰਜਨ ਭਾਰਤੀ ਮੂਲ ਦੇ ਉਮੀਦਵਾਰ ਅਮਰੀਕਾ ਦੇ ਇਸ ਸਦਨ ਵਿੱਚ ਕਿਸਮਤ ਅਜਮਾ ਰਹੇ ਸਨ, ਪਰ ਅੰਕੜੇ ਪਿਛਲੀ ਵਾਰ ਜਿੰਨੇ ਹੀ ਆਏ।
ਪਹਿਲਾਂ ਤੋਂ ਚੁਣੇ ਗਏ ‘ਸਮੋਸਾ ਕਾਕਸ` ਦੇ ਮੈਂਬਰ ਐਮੀ ਬੇਰਾ, ਰੋਅ ਖੰਨਾ ਤੇ ਰਾਜਾ ਕ੍ਰਿਸ਼ਣਾਮੂਰਤੀ ਨੇ ਆਪਣੀਆਂ ਸੀਟਾਂ ਬਚਾ ਲਈਆਂ ਹਨ। ਐਮੀ ਬੇਰਾ ਚੌਥੀ ਵਾਰ ਅਤੇ ਬਾਕੀ ਲੋਕ ਦੂਜੀ ਵਾਰ ਸੈਨੇਟ (ਪਾਰਲੀਮੈਂਟ) ਦੇ ਮੈਂਬਰ ਚੁਣੇ ਗਏ ਹਨ। ਜੈਪਾਲ ਨੂੰ ਜ਼ਿਲੇ ਵਿੱਚ ਪਈਆਂ ਵੋਟਾਂ `ਚੋਂ 83 ਫੀਸਦੀ ਵੋਟ ਅਤੇ ਖੰਨਾ ਨੂੰ 72 ਫੀਸਦੀ ਵੋਟਾਂ ਤੇ ਕ੍ਰਿਸ਼ਣਮੂਰਤੀ ਨੂੰ 65 ਫੀਸਦੀ ਵੋਟਾਂ ਮਿਲੀਆਂ। ਪਿਛਲੀਆਂ 3 ਚੋਣਾਂ ਦੇ ਮੁਕਾਬਲੇ ਬੇਰਾ ਨੇ ਇਸ ਵਾਰ ਹੋਰ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਇਕੱਲਿਆਂ ਨੂੰ 53 ਫੀਸਦੀ ਵੋਟ ਮਿਲੇ, ਜਦ ਕਿ ਵਿਰੋਧੀਆਂ ਨੂੰ 47 ਫੀਸਦੀ ਵੋਟਾਂ ਮਿਲੀਆਂ।
ਆਪਣੇ ਆਪ ਨੂੰ ਹਿੰਦੂ-ਅਮਰੀਕਨ ਕਹਿਣ ਵਾਲੀ ਤੁਲਸੀ ਗਾਬਾਰਡ ਨੇ ਹਵਾਈ ਦੀ ਆਪਣੀ ਸੀਟ ਬਚਾ ਲਈ ਹੈ, ਪਰ ਦੋ ਹੋਰ ਭਾਰਤੀ-ਅਮਰੀਕੀ ਔਰਤਾਂ ਐਰੀਜੋਨਾ ਵਿੱਚ ਸਖਤ ਟੱਕਰ ਦੇ ਬਾਅਦ ਵੀ ਆਪਣੇ ਰੀਪਬਲਿਕਨ ਵਿਰੋਧੀਆਂ ਤੋਂ ਹਾਰ ਗਈਆਂ। ਐਰੀਜੋਨਾ ਦੇ 8ਵੇਂ ਜ਼ਿਲੇ `ਚ ਹਿਰਲ ਤਿਪਿਰਨੇਨੀ ਨੂੰ 94,000 ਵੋਟਾਂ ਮਿਲੀਆਂ ਜਦ ਕਿ ਡੇਬੀ ਲੇਸਕੋ ਨੇ 1,23,000 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਐਰੀਜੋਨਾ ਦੇ ਛੇਵੇਂ ਜ਼ਿਲੇ `ਚ ਅਨੀਤਾ ਮਲਿਕ ਨੂੰ 95,000 ਵੋਟਾਂ ਹਾਸਲ ਕਰਨ ਪਿੱਛੋਂ ਵੀ ਹਾਰ ਹੋਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਸਾਬਕਾ ਅਧਿਕਾਰੀ ਪ੍ਰੇਸਟਨ ਕੁਲਕਰਣੀ ਨੂੰ ਟੈਕਸਾਸ `ਚ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਫਲੋਰੀਡਾ ਵਿੱਚ ਸੰਜੇ ਪਟੇਲ, ਅਰਕਾਨਸਾਸ ਵਿੱਚ ਚਿੰਤਨ ਦੇਸਾਈ ਅਤੇ ਕਨੈਕਟੀਕਟ `ਚ ਹੈਰੀ ਅਰੋੜਾ ਨੂੰ ਹਾਰ ਝੱਲਣੀ ਪਈ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਟਲੀ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਖਿਝੇ ਬੰਦੇ ਨੇ ਸਕੂਲ ਬੱਸ ਨੂੰ ਅੱਗ ਲਾਈ
ਚੀਨ ਦੇ ਕੈਮੀਕਲ ਪਲਾਂਟ ਵਿੱਚ ਧਮਾਕੇ ਨਾਲ 47 ਮੌਤਾਂ
ਥੈਰੇਸਾ ਮੇਅ ਨੂੰ ਬ੍ਰੈਗਜ਼ਿਟ ਲਈ 22 ਮਈ ਤਕ ਮੋਹਲਤਮਿਲੀ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ