Welcome to Canadian Punjabi Post
Follow us on

14

November 2018
ਪੰਜਾਬ

ਦੀਵਾਲੀ ਮੌਕੇ ਸ਼੍ਰੋਮਣੀ ਕਮੇਟੀ ਦੇ ਬਹੁ ਗਿਣਤੀ ਕਾਲਜਾਂ ਦਾ ਸਟਾਫ ਤਨਖਾਹਾਂ ਤੋਂ ਵਾਂਝਾ

November 07, 2018 08:17 AM

ਪਟਿਆਲਾ, 6 ਨਵੰਬਰ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਚੱਲਦੇ ਬਹੁ ਗਿਣਤੀ ਕਾਲਜਾਂ ਦਾ ਸਟਾਫ ਇਸ ਵਾਰ ਤਨਖਾਹਾਂ ਤੋਂ ਬਿਨਾਂ ਦੀਵਾਲੀ ਮਨਾਉਣ ਲਈ ਮਜਬੂਰ ਹੋ ਗਿਆ ਹੈ। ਇਨ੍ਹਾਂ ਕਾਲਜਾਂ ਵਿੱਚ ਸੇਵਾ ਨਿਭਾ ਰਹੇ ਪ੍ਰੋਫੈਸਰਾਂ ਅਤੇ ਹੋਰ ਸਟਾਫ ਨੂੰ ਦੋ-ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ।
ਜਾਣਕਾਰ ਸੂਤਰਾਂ ਅਨੁਸਾਰ ਕੁਝ ਕਾਲਜ ਅਜਿਹੇ ਹਨ, ਜਿਨ੍ਹਾਂ ਦੀ ਅਗਸਤ ਮਹੀਨੇ ਦੀ ਤਨਖਾਹ ਪਾਈ ਗਈ ਸੀ, ਜਦੋਂ ਕਿ ਉਸ ਤੋਂ ਬਾਅਦ ਅੱਜ ਤੱਕ ਸਟਾਫ ਤਨਖਾਹਾਂ ਨੂੰ ਤਰਸ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ 'ਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਰਹੇ ਮੁਲਾਜ਼ਮਾਂ ਦੇ ਵਿੱਤੀ ਹਾਲਾਤ ਤਿਉਹਾਰਾਂ ਦੇ ਦਿਨਾਂ 'ਚ ਨਾਜ਼ੁਕ ਹਨ, ਪਰ ਉਨ੍ਹਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਆਕੜ 'ਚ ਫਰਵਰੀ ਮਹੀਨੇ 'ਚ ਤਨਖਾਹ ਮਿਲੀ ਸੀ ਅਤੇ ਦੀਵਾਲੀ ਦੇ ਤਿਉਹਾਰ ਮੌਕੇ ਵੀ ਉਨ੍ਹਾਂ ਨੂੰ ਲਾਰੇ ਹੀ ਮਿਲੇ ਹਨ। ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਰਲਜ਼ ਕਾਲਜ ਸਰਹਾਲੀ ਸਾਹਿਬ ਦੇ ਕਾਲਜ ਦੇ ਸਟਾਫ ਦੀ ਦੋ ਮਹੀਨਿਆਂ ਦੀ ਤਨਖਾਹ ਬਕਾਇਆ ਹੈ। ਇਸ ਬਾਰੇ ਡਾਇਰੈਕਟਰ ਐਜੂਕੇਸ਼ਨ ਐਸ ਜੀ ਪੀ ਸੀ, ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਆਦਾਤਰ ਕਾਲਜਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਵਿੱਤ ਸਬੰਧੀ ਉਨ੍ਹਾਂ ਕੋਲ ਅਖਤਿਆਰ ਨਹੀਂ ਹਨ, ਇਸ ਲਈ ਉਹ ਇਸ ਸਬੰਧੀ ਬਹੁਤਾ ਕੁਝ ਨਹੀਂ ਕਹਿ ਸਕਦੇ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਦਿਆਲ ਸਿੰਘ ਕੋਲਿਆਂਵਾਲੀ ਦੇ ਜੱਦੀ ਘਰ ਛਾਪਾ, ਵਿਜੀਲੈਂਸ ਵੱਲੋਂ ਮਿਣਤੀ ਸ਼ੁਰੂ
ਸ਼੍ਰੋਮਣੀ ਕਮੇਟੀ ਨੇ ਵਿਵਾਦਤ ਪੁਸਤਕਾਂ ਛਾਪਣ ਦੀ ਭੁੱਲ ਬਾਰੇ ਸਿੱਖ ਪੰਥ ਤੋਂ ਖਿਮਾ ਮੰਗੀ
ਗੋਬਿੰਦ ਸਿੰਘ ਲੌਂਗੋਵਾਲ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਏ
ਜੈਟ ਏਅਰਵੇਜ਼ ਨੂੰ 1,261 ਕਰੋੜ ਰੁਪਏ ਦਾ ਘਾਟਾ ਪਿਆ
ਨਿੱਜੀ ਖੰਡ ਮਿੱਲਾਂ ਪ੍ਰਤੀ ਸਰਕਾਰ ਦੇ ਢਿੱਲੇ ਵਿਹਾਰ ਦੇ ਬੱਦਲ ਗੰਨਾ ਕਿਸਾਨਾਂ ਉੱਤੇ ਮੰਡਰਾਉਣ ਲੱਗੇ
ਬਾਦਲ ਸਰਕਾਰ ਵੱਲੋਂ ਸੀ ਬੀ ਆਈ ਨੂੰ ਦਿੱਤੇ ਬੇਅਦਬੀ ਕੇਸ ਵੀ ਵਾਪਸ ਲਏ ਜਾਣ ਲੱਗੇ
ਸਲਮਾਨ ਨੂੰ ਸ਼ੂਟਿੰਗ ਲਈ ਦਿੱਤੀ ਜ਼ਮੀਨ ਲਈ ਕਿਸਾਨ ਨੂੰ 3.65 ਲੱਖ ਮਿਲੇ
ਐਸ ਡੀ ਐਮ 23 ਸਾਲਾ ਨੌਕਰੀ ਵਿੱਚ 19 ਸਾਲ ਅੰਮ੍ਰਿਤਸਰ ਕਿਵੇਂ ਟਿਕੇ ਰਹੇ: ਹਾਈ ਕੋਰਟ
ਸਿਰਸੇ ਵਾਲਿਆਂ ਦੇ ਪ੍ਰੇਮੀ ਜਿੰਮੀ ਨੇ ਇਸ਼ਾਰਾ ਕਰ ਕੇ ਕਿਹਾ, ਉਥੇ ਸੁੱਟੇ ਸੀ ਪਾਵਨ ਬੀੜ ਦੇ ਅੰਗ
ਬਾਜਵਾ ਕਹਿੰਦੈ: ਕੈਪਟਨ ਸਰਕਾਰ ਆਸਾਂ ਉੱਤੇ ਖਰੀ ਨਹੀਂ ਉੱਤਰੀ