Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

‘ਸੀ ਐਨ ਟੀ ਐਲ’ਵਿਖੇ ਮਨੁੱਖੀ ਹੱਕਾਂ ਦਾ ਘਾਣ

November 06, 2018 08:20 AM

ਪੰਜਾਬੀ ਪੋਸਟ ਵਿਸ਼ੇਸ਼

ਕੀ ਕੈਨੇਡੀਅਨ ਨੈਸ਼ਨਲ ਟਰਾਂਸਪੋਰਟੇਸ਼ਨ ਲਿਮਟਿਡ (CNTL)ਵੱਲੋਂ ਆਪਣੇ ਬਰੈਂਪਟਨ ਅਹਾਤੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਟਰੱਕ ਓਨਰ ਅਪਰੇਟਰਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ? ਕੀ ਇਹ ਘਾਣ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਬਹੁ ਗਿਣਤੀ ਮੁਲਾਜ਼ਮ, ਡਰਾਈਵਰ ਅਤੇ ਓਨਰ ਅਪਰੇਟਰ ਇੰਮੀਗਰਾਂਟ ਭਾਈਚਾਰੇ ਨਾਲ ਸਬੰਧਿਤ ਹਨ? ਕੀ ‘ਸੀ ਐਨ’ (CN) ਦੀ ਇਸ ਸਹਾਇਕ ਕੰਪਨੀ (Subsidiary company) ਦਾ ਖਿਆਲ ਹੈ ਕਿ ਮੁਲਾਜ਼ਮਾਂ ਦੇ ਬੁਨਿਆਦੀ ਹੱਕ ਮਾਅਨੇ ਨਹੀਂ ਰੱਖਦੇ? ਸਾਫ਼ ਸਫਾਈ ਅਤੇ ਮਨੁੱਖੀ ਸੁਰੱਖਿਆ ਦੇ ਪੈਦਾ ਹੋਏ ਹਾਲਾਤਾਂ ਤੋਂ ਅੰਦਾਜ਼ਾ ਲਾਇਆ ਜਾਣਾ ਔਖਾ ਨਹੀਂ ਕਿ ਸੀ ਐਨ ਟੀ ਐਲ ਉਨਟੇਰੀਓ ਦੇ ਲੇਬਰ ਮੰਤਰਾਲੇ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਰੈਗੁਲੇਟਰੀ ਸੰਸਥਾਵਾਂ ਦੇ ਹਰ ਕਿਸਮ ਦੇ ਭੈਅ ਤੋਂ ਮੁਕਤ ਆਪਣੇ ਮਨੁੱਖੀ ਸ੍ਰੋਤਾਂ ਨਾਲ ਗੈਰ-ਮਨੁੱਖੀ ਵਰਤਾਰਾ ਕਰ ਰਹੀ ਹੈ।

 

24 ਅਕਤੂਬਰ ਤੋਂ ‘ਲੀਗਲ ਇਨਫਰਮੇਸ਼ਨ ਪਿੱਕਟ’ ਦੇ ਨਾਮ ਉੱਤੇ ਸਵੇਰੇ ਸਾਢੇ ਛੇ ਵਜੇ ਤੋਂ ਰਾਤ ਨੌ ਵਜੇ ਤੱਕ ਵਾਰੋ ਵਾਰੀ ਕੰਪਨੀ ਦੇ ਕਾਮੇ ‘ਸੀ ਐਨ ਟੀ ਐਲ’ ਦੇ ਅਹਾਤੇ ਤੋਂ ਬਾਹਰ ਆਪਣੇ ਦੁੱਖਾਂ ਬਾਰੇ ਜਾਣਕਾਰੀ ਦੇਣ ਲਈ ਇੱਕਤਰ ਹੁੰਦੇ ਹਨ। ਉਹ ਸੜਕ ਉੱਤੇ ਆ ਕੇ ਦੱਸ ਰਹੇ ਹਨ ਕਿ ਕੰਪਨੀ ਦੇ ਅਹਾਤੇ ਵਿੱਚ ਕੋਈ ਵਰਤੋਂ ਯੋਗ ਵਾਸ਼ਰੂਮ ਨਹੀਂ। ਜੋ ਪੋਰਟੇਬਲ ਹਨ ਉਹਨਾਂ ਦੀ ਸਫ਼ਾਈ ਦਾ ਹਾਲ ਬੇਅੰਤ ਭੈੜਾ ਹੈ। ਐਨਾ ਭੈੜਾ ਕਿ ਨੁਮਾਇੰਦਿਆਂ ਵੱਲੋਂ ਕੰਪਨੀ ਮੈਨੇਜਮੈਂਟ ਨਾਲ ਹੋਈ ਗੱਲਬਾਤ ਦੌਰਾਨ ਜੋ ਵਾਸ਼ਰੂਮਾਂ ਦੀਆਂਫੋਟੋਆਂ ਵਿਖਾਈਆਂ ਗਈਆਂ ਤਾਂ ਫੋਟੋਆਂ ਵੀ ਨੱਕ ਬੰਦ ਕਰਨ ਲਈ ਮਜ਼ਬੂਰ ਕਰਦੀਆਂ ਹਨ। ਇੱਥੇ ਅਨੇਕਾਂ ਲੜਕੀਆਂ ਕੰਮ ਕਰਦੀਆਂ ਹਨ ਜਿਹਨਾਂ ਲਈ ਵਾਸ਼ਰੂਮਾਂ ਦਾ ਕੋਈ ਸਹੀ ਇੰਤਜ਼ਾਮ ਨਹੀਂ ਹੈ।

 

ਸੀ ਐਨ ਟੀ ਐਲ ਵੱਲੋਂ ਆਪਣੀ ਵੈੱਬਸਾਈਟ ਉੱਤੇ ਬਹੁਤ ਮਾਣ ਨਾਲ ਪਾਇਆ ਗਿਆ ਹੈ ਕਿ ਕੰਪਨੀ ਵਾਸਤੇ ਸੇਫਟੀ ਸੱਭ ਤੋਂ ਵੱਡੀ ਪਹਿਲ (Safety first) ਹੈ। ਬਕੌਲ ਕੰਪਨੀ ਦੀ ਵੈੱਬਸਾਈਟ “We are proud of our industry leading safety program and standing.  ਕੰਪਨੀ ਮੁਤਾਬਕ ਸ਼ਾਇਦ ਸੇਫਟੀ ਉਹ ਸ਼ਾਨਦਾਰ ਸ਼ਬਦਾਵਲੀ ਹੈ ਜਿਸਨੂੰ ਵੈੱਬਸਾਈਟ ਉੱਤੇ ਪਾਉਣ ਨਾਲ ਹੀ ਮੁਲਾਜ਼ਮਾਂ ਅਤੇ ਓਨਰ ਅਪਰੇਟਰਾਂ ਦਾ ਖਿਆਲ ਰੱਖਿਆ ਜਾਂਦਾ ਹੈ। ਕੰਪਨੀ ਦੇ ਅਹਾਤੇ ਵਿੱਚ ਗੋਡੇ 2 ਪਏ ਟੋਇਆਂ ਬਾਰੇ ਕੋਈ ਕੀ ਕਹੇ ਜਿਹਨਾਂ ਵਿੱਚੋਂ ਮਨੁੱਖ ਤਾਂ ਕੀ ਟਰੱਕ ਵੀ ਸੁਰੱਖਿਅਤ ਨਿਕਲਣੇ ਸੰਭਵ ਨਹੀਂ? ਮੈਨੇਜਰ ਸਿ਼ਕਾਇਤ ਕਰਨ ਵਾਲਿਆਂ ਨੂੰ ਬੁਲਿੰਗ ਕਰਕੇ ਚੁੱਪ ਕਰਵਾਉਣ ਨੂੰ ਸ਼ਾਇਦ ਸੇਫਟੀ ਸਮਝ ਰਹੇ ਹਨ। ਨਾ ਮੈਨੇਜਮੈਂਟ ਨੂੰ ਨਜ਼ਰ ਆਉਂਦਾ ਹੈ ਕਿ ਕੰਪਨੀ ਦੇ ਐਨ ਨੱਕ ਥੱਲੇ ਉਹਨਾਂ ਦੇ ਆਪਣੇ ਭਾਈਵਾਲ ਪਿਛਲੇ ਦੋ ਹਫਤਿਆਂ ਤੋਂ ਸੀ ਐਨ ਟੀ ਐਲ ਦੀ Safety first ਪਹੁੰਚ ਦਾ ਸ਼ਰੇਆਮ ਪ੍ਰਚਾਰ ਕਰ ਰਹੇ ਹਨ।

ਸੀ ਐਨ ਟੀ ਐਲ ਲਈ ਰੋਜ਼ਾਨਾ 4 ਤੋਂ 5 ਹਜ਼ਾਰ ਟਰੱਕ ਲੋਡ ਕੰਮ ਕਰਨ ਵਾਲੇ ਬਹੁ ਗਿਣਤੀ ਪੰਜਾਬੀਆਂ ਨੂੰ ਵੋਟ ਬੈਂਕ ਸਮਝ ਕੇ ਬਰੈਂਪਟਨ ਦੇ ਕਈ ਰੀਜਨਲ ਕਾਉਂਸਲਰ, ਸਿਟੀ ਕਾਉਨਸਲਰ, ਐਮ ਪੀ ਪੀ, ਅਤੇ ਐਮ ਪੀ ਫੋਟੋਆਂ ਖਿਚਵਾ ਚੁੱਕੇ ਹਨ। ਕੀ ਇਹਨਾਂ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਟਰਾਂਸਪੋਰਟੇਸ਼ਨ ਮੰਤਰਾਲੇ ਨੂੰ ਪੱਤਰ ਲਿਖ ਕੇ, ਸਬੰਧਿਤ ਮੰਤਰੀਆਂ ਨਾਲ ਮੁਲਾਕਾਤ ਕਰਕੇ ਪੱਕਾ ਸਮਾਧਾਨ ਕੱਢਣ ਲਈ ਉੱਦਮ ਕਰਨ? ਕੀ ਲੇਬਰ ਮੰਤਰਾਲੇ ਕੋਲ ਇੰਪਲਾਇਮੈਂਟ ਸਟੈਂਡਰਡ ਐਕਟ ਦੀ ਹੋ ਰਹੀ ਉਲੰਘਣਾ ਦੀ ਗੱਲ ਕਰਨੀ ਨਹੀਂ ਬਣਦੀ ਜਾਂ ਸਿਟੀ ਪੱਧਰ ਉੱਤੇ ਬਿਜਸਨ ਇਨਫੋਰਸਮੈਂਟ ਵਿਭਾਗ ਨੂੰ ਚੈੱਕ ਕਰਨ ਲਈ ਹਦਾਇਤਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ?

 

 ਵੋਟਾਂ ਰਾਹੀਂ ਚੁਣੇ ਹੋਏ ਇਹ ਉਹੀ ਮਿਉਂਸੀਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਨੁਮਾਇੰਦੇ ਹਨ ਜੋ ਚੰਦ ਕੁ ਦਿਨ ਪਹਿਲਾਂ ਹੋਈਆਂ ਮਿਉਂਸੀਪਲ ਚੋਣਾਂ ਦੌਰਾਨ ਅਸਮਾਨੋਂ ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰਦੇ ਨਹੀਂ ਸਨ ਥੱਕਦੇ। ਕੀ ਇਹਨਾਂ ਨੁਮਾਇੰਦਿਆਂ ਲਈ ਕੰਪਨੀ ਦੀ ਉੱਚ ਮੈਨੇਜਮੈਂਟ ਨਾਲ ਗੱਲ ਕਰਨੀ ਔਖੀ ਗੱਲ ਹੈ? ਇਹ ਨੁਮਾਇੰਦੇ ਇਹ ਜਾਣਦੇ ਹੋਏ ਵੀ ਚੁੱਪ ਹਨ ਕਿ ਸੀ ਐਨ ਟੀ ਐਲ ਵਿੱਚ ਲੋਕਾਂ ਦੇ ਵਿੱਤੀ ਸੋਸ਼ਣ ਕੀਤੇ ਜਾਣ ਦੀਆਂ ਖਬਰਾਂ ਵੀ  ਚਰਚਾ ਵਿੱਚ ਹਨ।

 

ਲੇਬਰ ਯੂਨੀਅਨ ਯੂਨੀਫੋਰ 4000 ਕੈਨੇਡਾ ਦਾ ‘ਸੀ ਐਨ ਟੀ ਐਲ’ ਦਰਮਿਆਨ 1 ਜਨਵਰੀ 2015 ਤੋਂ 31 ਮਾਰਚ 2019 ਤੱਕ ਹੋਏ ਐਗਰੀਮੈਂਟ ਵਿੱਚ ਸਪੱਸ਼ਟ ਦਰਜ਼ ਹੈ ਕਿ ਕੰਪਨੀ ਨਾਲ ਗੱਲਬਾਤ ਕਰਨ ਦਾ ਹੱਕ ਸਿਰਫ਼ ਅਤੇ ਸਿਰਫ਼ ‘ਯੂਨੀਫੋਰ’ ਨੂੰ ਹੈ। ਸਮਝੌਤੇ ਦੇ ਸੈਕਸ਼ਨ 1.6 (a) ਅਤੇ (b) ਸਪੱਸ਼ਟ ਦੱਸਦੇ ਹਨ ਕਿ ਕਿਸੇ ਓਨਰ ਅਪਰੇਟਰ ਨਾਲ ਰੇਸ, ਰੰਗ, ਕੌਮੀਅਤ ਜਾਂ ਐਥਨਿਕ ਮੂਲ  ਦੇ ਅਧਾਰ ਉੱਤੇ ਵਿਤਕਰਾ ਅਤੇ ਧੱਕਾ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਹੋਣ ਦੀ ਸੂਰਤ ਵਿੱਚ ਕੈਨੇਡਾ ਹਿਊਮਨ ਰਾਈਟਸ ਐਕਟ ਦੀ ਪ੍ਰੀਭਾਸ਼ਾ ਨੂੰ ਮੰਨਿਆ ਜਾਵੇਗਾ। ਜਿਸ ਵਰਕਫੋਰਸ ਦਾ 75% ਦੇ ਕਰੀਬ ਹਿੱਸਾ ਇੰਮੀਗਰਾਂਟ, ਭੂਰੇ ਰੰਗ ਵਾਲੇ ਭਾਰਤੀ ਮੂਲ ਦੇ ਕੈਨੇਡੀਅਨ ਹੋਣ, ਉਹਨਾਂ ਨਾਲ ਹੋ ਰਿਹਾ ਧੱਕਾ ਹਰ ਪਾਸੇ ਤੋਂ ਮਨੁੱਖੀ ਅਧਿਕਾਰਾਂ ਦੀ ਸਾਫ਼ ਮਿਸਾਲ ਬਣਦੀ ਹੈ। ਕੀ ਕੰਪਨੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੇਸ ਕੀਤੇ ਜਾਣ ਦੀ ਉਡੀਕ ਕਰ ਰਹੀ ਹੈ ਜਿੱਥੇ ਉਸਦਾ ਹਾਰਨਾ ਲੱਗਭੱਗ ਨਿਸਚਿਤ ਹੋਵੇਗਾ?

ਆਖਦੇ ਹਨ ਕਿ ਜਦੋਂ ਚਾਰੇ ਪਾਸੇ ਹਨੇਰਾ ਛਾ ਜਾਵੇ ਤਾਂ ਰੱਬ ਕਿਧਰੋਂ ਚੰਗੇ ਚਾਨਣ ਦੀ ਕਿਰਣ ਲਿਆ ਸੁੱਟਦਾ ਹੈ। ਲੀਗਲ ਇਨਫਰਮੇਸ਼ਨ ਪਿਕਟਿੰਗ ਨੂੰ ਲੀਡਰਸਿ਼ੱਪ ਦੇ ਰਹੇ ਪੰਜਾਬੀ ਓਨਰ ਅਪਰੇਟਰ ਕਿਰਨਦੀਪ ਗਿੱਲ ਦਾ ਆਖਣਾ ਹੈ ਕਿ ਕੰਪਨੀ ਵਿੱਚ ਪੈਦਾ ਹੋਏ ਮਾੜੇ ਹਾਲਾਤਾਂ ਨੇ ਮੁਲਾਜ਼ਮਾਂ ਅਤੇ ਓਨਰ ਅਪਰੇਟਰਾਂ ਵਿੱਚ ਏਕੇ ਦੀ ਭਾਵਨਾ ਨੂੰ ਪੈਦਾ ਕੀਤਾ ਹੈ। ਵੱਖੋ ਵੱਖਰੇ ਲੋਕਾਂ ਨਾਲ ਗੱਲ ਕਰਕੇ ਪੰਜਾਬੀ ਪੋਸਟ ਦਾ ਇਹ ਪ੍ਰਭਾਵ ਬਣਿਆ ਹੈ ਕਿ ਬਹੁ ਗਿਣਤੀ ਮੁਲਾਜ਼ਮ ਅਤੇ ਓਨਰ ਅਪਰੇਟਰ ਇਸ ਜਾਣਕਾਰੀ ਦੀ ਮੁਹਿੰਮ ਨੂੰ ਸਹਿਯੋਗ ਦੇ ਰਹੇ ਹਨ? ਕੀ ਐਨਾ ਵੱਡਾ ਰੋਸਾ ‘ਸੀ ਐਨ ਟੀ ਐਲ’ ਦੀਆਂ ਅੱਖਾਂ ਖੋਲਣ ਲਈ ਕਾਫੀ ਨਹੀਂ ਹੈ? 

Have something to say? Post your comment