Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਕੈਨੇਡਾ

ਪ੍ਰੀਮੀਅਰ ਬਣਨ ਤੋਂ ਚਾਰ ਮਹੀਨੇ ਬਾਅਦ ਹੀ ਫੋਰਡ ਨੇ ਕੈਬਨਿਟ ਵਿੱਚ ਕੀਤੀ ਫੇਰਬਦਲ

November 06, 2018 06:55 AM

ਓਨਟਾਰੀਓ, 5 ਨਵੰਬਰ (ਪੋਸਟ ਬਿਊਰੋ) : ਆਫਿਸ ਵਿੱਚ ਚਾਰ ਮਹੀਨੇ ਬਿਤਾਉਣ ਤੋਂ ਬਾਅਦ ਹੀ ਪ੍ਰੀਮੀਅਰ ਡੱਗ ਫੋਰਡ ਨੇ ਰੀਸੈੱਟ ਵਾਲਾ ਬਟਨ ਨੱਪ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫੋਰਡ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਦਿਆਂ ਮਾੜੀ ਕਾਰਗੁਜ਼ਾਰੀ ਵਾਲੇ ਕੁੱਝ ਮੰਤਰੀਆਂ ਨੂੰ ਡੀਮੋਟ ਕੀਤਾ ਹੈ ਤੇ ਕਈ ਨਵੇਂ ਮੰਤਰੀਆਂ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਫੋਰਡ ਨੇ ਆਖਿਆ ਕਿ ਅਸੀਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੇ ਆਪਣੇ ਕੈਬਨਿਟ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਮੰਤਰੀ ਮੰਡਲ ਵਿੱਚ ਫੇਰਬਦਲ ਕਰ ਰਹੇ ਹਾਂ।
ਕੁਈਨਜ਼ ਪਾਰਕ ਵਿਖੇ ਸੰਹੁ ਚੁੱਕ ਸਮਾਗਮ ਦੌਰਾਨ ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡਾਊਡਜ਼ਵੈੱਲ ਨਾਲ ਮੁਲਾਕਾਤ ਤੋਂ ਬਾਅਦ ਫੋਰਡ ਨੇ ਆਖਿਆ ਕਿ ਸਿਆਸਤ ਵਿੱਚ ਸਾਡੇ ਕੋਲ ਇਸ ਸਮੇਂ ਬਿਹਤਰੀਨ ਟੀਮ ਹੈ ਤੇ ਅਜਿਹੀ ਕਾਰਗਰ ਯੋਜਨਾ ਵੀ ਹੈ ਜਿਹੜੀ ਕੰਮ ਕਰ ਰਹੀ ਹੈ। ਫੋਰਡ ਨੇ ਅੱਗੇ ਆਖਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਇਕਨੌਮਿਕ ਡਿਵੈਲਪਮੈਂਟ, ਜੌਬ ਕ੍ਰਿਏਸ਼ਨ ਐਂਡ ਟਰੇਡ ਮੰਤਰੀ ਜਿੰਮ ਵਿਲਸਨ ਨੇ ਅਸਤੀਫਾ ਦੇ ਦਿੱਤਾ।
ਜਿ਼ਕਰਯੋਗ ਹੈ ਕਿ ਫੋਰਡ ਵੱਲੋਂ ਸਾਰਨੀਆ ਵਿੱਚ ਇਹ ਬਿਆਨ ਦਿੱਤੇ ਜਾਣ ਕਿ ਵਿਲਸਨ ਹਰ ਫਨ ਮੌਲਾ ਮੰਤਰੀ ਹਨ, ਤੋਂ ਚੰਦ ਘੰਟੇ ਬਾਅਦ ਹੀ ਸਿਮਕੋਏ-ਗ੍ਰੇਅ ਤੋਂ ਐਮਪੀਪੀ ਨੇ ਆਪਣੀ ਸ਼ਰਾਬ ਦੀ ਲਤ ਨਾਲ ਸਿੱਝਣ ਲਈ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਇੱਥੇ ਹੀ ਬੱਸ ਨਹੀਂ ਉਨ੍ਹਾਂ ਅਸਪਸ਼ਟ ਕਾਰਨਾਂ ਕਰਕੇ ਪ੍ਰੋਗਰੈਸਿਵ ਕੰਜ਼ਰਵੇਟਿਵ ਕਾਕਸ ਵੀ ਛੱਡ ਦਿੱਤਾ। ਸਰਕਾਰ ਦੇ ਹਾਊਸ ਲੀਡਰ ਟੌਡ ਸਮਿੱਥ ਨੂੰ ਹੁਣ ਇਕਨਾਮਿਕ ਡਿਵੈਲਪਮੈਂਟ ਮੰਤਰੀ ਬਣਾਇਆ ਗਿਆ ਹੈ।
129 ਦਿਨਾਂ ਤੱਕ ਕਮਿਊਨਿਟੀ ਸੇਫਟੀ ਐਂਡ ਕੋਰੈਕਸ਼ਨਲ ਸਰਵਿਸਿਜ਼ ਵਿੱਚ ਕੋਈ ਮਾਅਰਕਾ ਨਾ ਮਾਰ ਸਕਣ ਵਾਲੇ ਮਾਈਕਲ ਟਿਬੋਲੋ ਨੂੰ ਡੀਮੋਟ ਕਰਕੇ ਟੂਰਿਜ਼ਮ, ਕਲਚਰ ਐਂਡ ਸਪੋਰਟ ਮੰਤਰਾਲਾ ਸੌਂਪਿਆ ਗਿਆ ਹੈ। ਡਫਰਿਨ-ਕੇਲਡਨ ਤੋਂ ਐਮਪੀਪੀ ਸਿਲਵੀਆ ਜੋਨਜ਼ ਕਮਿਊਨਿਟੀ ਸੇਫਟੀ ਐਂਡ ਕੋਰੈਕਸ਼ਨਲ ਸਰਵਿਸਿਜ਼ ਮੰਤਰੀ ਹੋਣਗੇ। ਉਨ੍ਹਾਂ ਕੋਲ ਪਹਿਲਾਂ ਟੂਰਿਜ਼ਮ, ਕਲਚਰ ਐਂਡ ਸਪੋਰਟ ਮੰਤਰਾਲਾ ਸੀ। ਜੌਹਨ ਯਾਕਾਬੁਸਕੀ ਤੋਂ ਟਰਾਂਸਪੋਰਟੇਸ਼ਨ ਮੰਤਰਾਲਾ ਲੈ ਕੇ ਜੈੱਫ ਯੂਰੇਕ ਨੂੰ ਦੇ ਦਿੱਤਾ ਗਿਆ ਹੈ। ਯਾਕਾਬੁਸਕੀ ਹੁਣ ਨੈਚੂਰਲ ਰਿਸੋਰਸਿਜ਼ ਐਂਡ ਫੌਰੈਸਟਰੀ ਮੰਤਰਾਲਾ ਸਾਂਭਣਗੇ।
ਬਿੱਲ ਵਾਕਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਗਵਰਮੈਂਟ ਐਂਡ ਕੰਜਿ਼ਊਮਰ ਸਰਵਿਸਿਜ਼ ਮੰਤਰਾਲਾ ਸੌਂਪਿਆ ਗਿਆ ਹੈ। ਵਾਕਰ ਦੀ ਚੀਫ ਗਵਰਮੈਂਟ ਵ੍ਹਿਪ ਵਾਲੀ ਭੂਮਿਕਾ ਹੁਣ ਵ੍ਹਿਟਬੀ ਤੋਂ ਐਮਪੀਪੀ ਲੌਰਨੇ ਕੋਏ ਨਿਭਾਉਣਗੇ ਤੇ ਡਿਪਟੀ ਵ੍ਹਿਪ ਡੱਗ ਡਾਊਨੀ ਹੋਣਗੇ। ਵਿਲਸਨ ਦਾ ਅਸਤੀਫਾ ਫੋਰਡ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। 28 ਸਾਲਾ ਵਿਲਸਨ ਅਜਿਹੇ ਮੰਤਰੀ ਸਨ ਜਿਨ੍ਹਾਂ ਨੂੰ ਖੇਤੀਬਾੜੀ ਮੰਤਰੀ ਅਰਨੀ ਹਾਰਡਮੈਨ ਤੇ ਊਰਜਾ ਮੰਤਰੀ ਗ੍ਰੈੱਗ ਰਿੱਕਫੋਰਡ ਵਾਂਗ ਪਹਿਲਾਂ ਤੋਂ ਕੈਬਨਿਟ ਦਾ ਤਜਰਬਾ ਸੀ।
ਪ੍ਰੀਮੀਅਰ ਦੇ ਅੰਦਰੂਨੀ ਦਾਇਰੇ ਵਿੱਚੋਂ ਐਂਡਰਿਊ ਕਿੰਬਰ, ਜੋ ਕਿ ਇਸੂ਼ਜ਼ ਮੈਨੇਜਮੈਂਟ ਐਂਡ ਲੈਜਿਸਲੇਟਿਵ ਅਫੇਅਰਜ਼ ਦੇ ਐਗਜ਼ੈਕਟਿਵ ਡਾਇਰੈਕਟਰ ਸਨ, ਵੀ ਪਾਸੇ ਹੋ ਗਏ ਹਨ। ਕਿੰਬਰ ਦੀ ਪਤਨੀ ਅਮਾਂਡਾ ਫਿਲਪ ਵਿਲਸਨ ਦੀ ਚੀਫ ਆਫ ਸਟਾਫ ਸੀ। ਕਿੰਬਰ ਨੇ ਪ੍ਰਾਈਵੇਟ ਸੈਕਟਰ ਦੀ ਜੌਬ ਲਈ ਆਪਣਾ ਇਹ ਸਰਕਾਰੀ ਅਹੁਦਾ ਛੱਡਿਆ ਹੈ।

 

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ
ਹੁਆਵੇਈ ਦੀ ਐਗਜ਼ੈਕਟਿਵ ਨੂੰ ਗ੍ਰਿਫਤਾਰ ਕਰਕੇ ਕੈਨੇਡਾ ਨੇ ਚੀਨ ਦੀ ਪਿੱਠ ਵਿੱਚ ਛੁਰਾ ਮਾਰਿਆ : ਲੂ ਸ਼ਾਯੇ
ਅਯੁੱਧਿਆ ਵਿਵਾਦ ਬਾਰੇ ਸੁਪਰੀਮ ਕੋਰਟ ਉੱਤੇ ਦਬਾਅ ਕਿਉਂ?
ਬਰਨਾਬੀ ਸਾਊਥ ਤੋਂ ਲਿਬਰਲ ਉਮੀਦਵਾਰ ਪਾਸੇ ਹਟੀ, ਜਗਮੀਤ ਸਿੰਘ ਤੋਂ ਮੰਗੀ ਮੁਆਫੀ
ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਦਿੱਤੀ ਗਈ ਪਰਮਾਨੈਂਟ ਰੈਜ਼ੀਡੈਂਸੀ
ਆਰਸੀਐਮਪੀ ਦੀ ਜਵਾਬਦੇਹੀ ਤੈਅ ਕਰਨ ਦੀ ਤਿਆਰੀ ਕਰ ਰਹੀ ਹੈ ਫੈਡਰਲ ਸਰਕਾਰ
ਹਾਈਵੇਅ 407 ਦੇ ਸਟੇਸ਼ਨ ਦੇ ਬਾਹਰ ਚੱਲੀ ਗੋਲੀ, ਇੱਕ ਦੀ ਹਾਲਤ ਨਾਜ਼ੁਕ
ਟਿਊਸ਼ਨ ਫੀਸ ਵਿੱਚ 10 ਫੀਸਦੀ ਕਟੌਤੀ ਕਰੇਗਾ ਓਨਟਾਰੀਓ
ਸ਼ੈਲਨਬਰਗ ਮਾਮਲੇ ਵਿੱਚ ਕੈਨੇਡਾ ਨੇ ਚੀਨ ਨੂੰ ਕੀਤੀ ਨਰਮੀ ਵਰਤਣ ਦੀ ਅਪੀਲ
ਫੋਰਡ ਵੱਲੋਂ ਓਸ਼ਵਾ ਪਲਾਂਟ ਸਬੰਧੀ ਕੰਪਨੀ ਦਾ ਫੈਸਲਾ ਬਦਲਾਉਣ ਦਾ ਭਰੋਸਾ : ਡਾਇਸ