Welcome to Canadian Punjabi Post
Follow us on

14

November 2018
ਪੰਜਾਬ

ਅਮਰੀਕਾ ਵੱਲੋਂ ਈਰਾਨ `ਤੇ ਪਾਬੰਦੀਆਂ ਲਾਗੂ, ਭਾਰਤ ਸਮੇਤ ਅੱਠ ਦੇਸ਼ਾਂ ਨੂੰ ਛੋਟ

November 06, 2018 06:46 AM

ਵਾਸ਼ਿੰਗਟਨ, 5 ਨਵੰਬਰ, (ਪੋਸਟ ਬਿਊਰੋ)- ਅਮਰੀਕਾ ਵੱਲੋਂ ਈਰਾਨ ਉੱਤੇ ਲਾਈਆਂ ਪਾਬੰਦੀਆਂ 5 ਨਵੰਬਰ ਤੋਂ ਲਾਗੂ ਹੋ ਗਈਆਂ ਹਨ, ਪਰ ਭਾਰਤ ਸਮੇਤ ਅੱਠ ਦੇਸ਼ਾਂ ਨੂੰ ਈਰਾਨ ਤੋਂ ਤੇਲ ਖਰੀਦਣ ਬਾਰੇ ਰਾਹਤ ਦਿੱਤੀ ਗਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਅੱਜ ਦੱਸਿਆ ਕਿ ਇਹ ਰਾਹਤ ਕੁਝ ਸਮੇਂ ਲਈ ਲਾਗੂ ਹੋਵੇਗੀ।
ਵਰਨਣ ਯੋਗ ਹੈ ਕਿ ਈਰਾਨ ਦੀ ਬੈਂਕਿੰਗ, ਐਨਰਜੀ ਅਤੇ ਸ਼ਿਪਿੰਗ ਇੰਡਸਟਰੀ ਉੱਤੇ ਅਮਰੀਕਾ ਨੇ ਪਾਬੰਦੀਆਂ ਲਾਈਆਂ ਹਨ, ਜਿਨ੍ਹਾਂ ਵਿੱਚੋਂ ਅੱਠ ਦੇਸ਼ਾਂ ਨੂੰ ਇਨਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ, ਉਨ੍ਹਾਂ ਵਿੱਚ ਚੀਨ, ਭਾਰਤ, ਗ੍ਰੀਸ, ਇਟਲੀ, ਤਾਈਵਾਨ, ਜਾਪਾਨ, ਤੁਰਕੀ ਤੇ ਦੱਖਣੀ ਕੋਰੀਆ ਸ਼ਾਮਲ ਹਨ। ਵਿਦੇਸ਼ ਮੰਤਰੀ ਪੋਂਪੀਓ ਨੇ ਕਿਹਾ ਕਿ 20 ਦੇਸ਼ਾਂ ਨੇ ਪਹਿਲਾਂ ਹੀ ਈਰਾਨ ਤੋਂ ਤੇਲ ਖਰੀਦਣਾ ਛੱਡ ਦਿੱਤਾ ਤੇ ਈਰਾਨ ਦੀ ਤੇਲ ਸੇਲ `ਚ 10 ਲੱਖ ਬੈਰਲ ਰੋਜ਼ ਦੀ ਘਟ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ ਉਸ ਨੇ ਚੀਨ ਤੇ ਭਾਰਤ ਸਮੇਤ ਤੁਰਕੀ, ਇਰਾਕ, ਇਟਲੀ, ਜਾਪਾਨ ਤੇ ਦੱਖਣੀ ਕੋਰੀਆ ਨੂੰ ਕਿਹਾ ਹੈ ਕਿ ਉਹ ਜਿੰਨਾ ਜਲਦੀ ਹੋਵੇ, ਈਰਾਨ ਤੋਂ ਤੇਲ ਲੈਣਾ ਬੰਦ ਕਰ ਦੇਣ। ਮਾਇਕ ਪੋਂਪੀਓ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਤੇ ਚੀਨ ਨੇ ਅਮਰੀਕਾ ਨੂੰ ਭਰੋਸਾ ਦਿੱਤਾ ਹੈ ਕਿ ਛੇ ਮਹੀਨਿਆਂ ਵਿੱਚ ਈਰਾਨ ਤੋਂ ਤੇਲ ਲੈਣਾ ਬੰਦ ਕਰ ਦੇਣਗੇ ਤਾਂ ਉਹ ਗੱਲ ਟਾਲ ਗਏ। ਭਾਰਤ ਤੇ ਚੀਨ, ਈਰਾਨ ਤੋਂ ਕੱਚੇ ਤੇਲ ਦੇ ਸਭ ਤੋਂ ਵੱਡੇ ਗ੍ਰਾਹਕ ਹਨ। ਈਰਾਨ ਦੇ ਤੇਲ ਅਤੇ ਵਿੱਤ ਖੇਤਰਾਂ ਵਿੱਚ ਅਮਰੀਕਾ ਦੀਆਂ ਪਾਬੰਦੀਆਂ ਤੋਂ ਹਾਲੇ ਤੱਕ ਇਹ ਦੋਵੇਂ ਦੇਸ਼ ਬਚੇ ਹੋਏ ਹਨ।
ਇਸ ਤੋਂ ਪਹਿਲਾਂ ਕਿਸੇ ਦੇਸ਼ ਦਾ ਨਾਂਅ ਨਾ ਲੈਂਦੇ ਹੋਏ ਪੋਂਪੀਓ ਨੇ ਕਿਹਾ ਸੀ ਕਿ ਦੇਖੋ ਅਸੀਂ ਕੀ ਕਰਦੇ ਹਾਂ। ਪਹਿਲਾਂ ਦੇ ਮੁਕਾਬਲੇ ਇਸ ਵਾਰ ਵੱਧ ਕੱਚਾ ਤੇਲ ਅਸੀਂ ਬਜ਼ਾਰ ਤੋਂ ਰੋਕ ਦਿੱਤਾ ਹੈ। ਉਨ੍ਹਾਂ ਯਤਨਾਂ ਨੂੰ ਦੇਖੋ, ਜਿਹੜੇ ਰਾਸ਼ਟਰਪਤੀ ਟਰੰਪ ਦੀ ਨੀਤੀ ਨਾਲ ਜੁੜੇ ਹੋਏ ਹਨ। ਅਸੀਂ ਇਹ ਸਭ ਕੀਤਾ ਅਤੇ ਨਾਲ ਧਿਆਨ ਰੱਖਿਆ ਕਿ ਅਮਰੀਕੀ ਲੋਕ ਵੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਪ੍ਰਭਾਵਿਤ ਨਾ ਹੋਣ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਦਿਆਲ ਸਿੰਘ ਕੋਲਿਆਂਵਾਲੀ ਦੇ ਜੱਦੀ ਘਰ ਛਾਪਾ, ਵਿਜੀਲੈਂਸ ਵੱਲੋਂ ਮਿਣਤੀ ਸ਼ੁਰੂ
ਸ਼੍ਰੋਮਣੀ ਕਮੇਟੀ ਨੇ ਵਿਵਾਦਤ ਪੁਸਤਕਾਂ ਛਾਪਣ ਦੀ ਭੁੱਲ ਬਾਰੇ ਸਿੱਖ ਪੰਥ ਤੋਂ ਖਿਮਾ ਮੰਗੀ
ਗੋਬਿੰਦ ਸਿੰਘ ਲੌਂਗੋਵਾਲ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਏ
ਜੈਟ ਏਅਰਵੇਜ਼ ਨੂੰ 1,261 ਕਰੋੜ ਰੁਪਏ ਦਾ ਘਾਟਾ ਪਿਆ
ਨਿੱਜੀ ਖੰਡ ਮਿੱਲਾਂ ਪ੍ਰਤੀ ਸਰਕਾਰ ਦੇ ਢਿੱਲੇ ਵਿਹਾਰ ਦੇ ਬੱਦਲ ਗੰਨਾ ਕਿਸਾਨਾਂ ਉੱਤੇ ਮੰਡਰਾਉਣ ਲੱਗੇ
ਬਾਦਲ ਸਰਕਾਰ ਵੱਲੋਂ ਸੀ ਬੀ ਆਈ ਨੂੰ ਦਿੱਤੇ ਬੇਅਦਬੀ ਕੇਸ ਵੀ ਵਾਪਸ ਲਏ ਜਾਣ ਲੱਗੇ
ਸਲਮਾਨ ਨੂੰ ਸ਼ੂਟਿੰਗ ਲਈ ਦਿੱਤੀ ਜ਼ਮੀਨ ਲਈ ਕਿਸਾਨ ਨੂੰ 3.65 ਲੱਖ ਮਿਲੇ
ਐਸ ਡੀ ਐਮ 23 ਸਾਲਾ ਨੌਕਰੀ ਵਿੱਚ 19 ਸਾਲ ਅੰਮ੍ਰਿਤਸਰ ਕਿਵੇਂ ਟਿਕੇ ਰਹੇ: ਹਾਈ ਕੋਰਟ
ਸਿਰਸੇ ਵਾਲਿਆਂ ਦੇ ਪ੍ਰੇਮੀ ਜਿੰਮੀ ਨੇ ਇਸ਼ਾਰਾ ਕਰ ਕੇ ਕਿਹਾ, ਉਥੇ ਸੁੱਟੇ ਸੀ ਪਾਵਨ ਬੀੜ ਦੇ ਅੰਗ
ਬਾਜਵਾ ਕਹਿੰਦੈ: ਕੈਪਟਨ ਸਰਕਾਰ ਆਸਾਂ ਉੱਤੇ ਖਰੀ ਨਹੀਂ ਉੱਤਰੀ