Welcome to Canadian Punjabi Post
Follow us on

14

November 2018
ਪੰਜਾਬ

ਮਕਸੂਦਾਂ ਥਾਣੇ ਉਤੇ ਧਮਾਕੇ ਬਾਰੇ ਦੋ ਕਸ਼ਮੀਰੀ ਵਿਦਿਆਰਥੀ ਕਾਬੂ

November 06, 2018 06:44 AM

ਜਲੰਧਰ, 5 ਨਵੰਬਰ, (ਪੋਸਟ ਬਿਊਰੋ)- ਇਸ ਮਹਾਨਗਰ ਦੇ ਮਕਸੂਦਾਂ ਥਾਣੇ ਦੇ ਬਾਹਰ ਚਾਰ ਹਲਕੇ ਬੰਬ ਧਮਾਕੇ ਕਰਨ ਵਾਲੇ ਚਾਰ ਕਸ਼ਮੀਰੀ ਨੌਜਵਾਨਾਂ ਵਿਚੋਂ ਜਲੰਧਰ ਕਮਿਸ਼ਨਰੇਟ ਦੀ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਦੋ ਜਣੇ ਅਜੇ ਤੱਕ ਵੀ ਪੁਲੀਸ ਦੀ ਪਹੁੰਚ ਤੋਂ ਦੂਰ ਦੱਸੇ ਜਾ ਰਹੇ ਹਨ। ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਨੂੰ 8 ਨਵੰਬਰ ਤੱਕ ਪੁਲੀਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 14 ਸਤੰਬਰ ਨੂੰ ਰਾਤ ਪੌਣੇ ਅੱਠ ਵਜੇ ਦੇ ਕਰੀਬ ਮਕਸੂਦਾਂ ਥਾਣੇ ਉੱਤੇ ਚਾਰ ਹਲਕੇ ਧਮਾਕੇ ਵਾਲੇ ਹੈਂਡ ਗ੍ਰਨੇਡ ਸੁੱਟੇ ਗਏ ਸਨ। ਪੁਲੀਸ ਨੇ ਕੇਸ ਹੱਲ ਕਰ ਕੇ ਸੇਂਟ ਸੋਲਜਰ ਇੰਜਨੀਅਰਿੰਗ ਕਾਲਜ ਜਲੰਧਰ ਦੇ ਦੋ ਕਸ਼ਮੀਰੀ ਵਿਦਿਆਰਥੀਆਂ ਸ਼ਾਹਿਦ ਕਿਊਮ ਤੇ ਫਾਜ਼ਿਲ ਬਸ਼ੀਰ ਨੂੰ ਫੜਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਈਂਡ ਜ਼ਾਕਿਰ ਰਸ਼ੀਦ ਭੱਟ ਉਰਫ ਜ਼ਾਕਿਰ ਮੂਸਾ ਦੱਸਿਆ ਜਾਂਦਾ ਹੈ। ਇਸ ਕੇਸ ਵਿਚ ਲੋੜੀਂਦੇ ਦੋ ਦੋਸ਼ੀ ਮੀਰ ਰੂਫ਼ ਅਹਿਮਦ ਉਰਫ ਰੂਫ਼ ਅਤੇ ਮੀਰ ਉਮਰ ਰਮਜ਼ਾਨ ਉਰਫ ਗਾਜੀ ਫ਼ਰਾਰ ਦੱਸੇ ਗਏ ਹਨ। ਪੁਲੀਸ ਦੇ ਮੁਤਾਬਕ ਕਸ਼ਮੀਰੀ ਵਿਦਿਆਰਥੀਆਂ ਦਾ ਸਬੰਧ ਅਨਸਾਰ ਗਜਾਵਤ ਉਲ ਹੱਕ ਨਾਂ ਦੀ ਕਸ਼ਮੀਰੀ ਜਥੇਬੰਦੀ ਨਾਲ ਹੈ, ਜਿਸ ਦਾ ਅੱਗੇ ਦਹਿਸ਼ਤਗਰਦ ਜਥੇਬੰਦੀ ਅਲ ਕਾਇਦਾ ਨਾਲ ਸਬੰਧ ਨਿਕਲਦਾ ਹੈ। ਦੋਵੇਂ ਕਸ਼ਮੀਰੀ ਵਿਦਿਆਰਥੀਆਂ ਵਿਚੋਂ ਸ਼ਾਹਿਦ ਕਿਊਮ 4 ਨਵੰਬਰ ਨੂੰ ਜਲੰਧਰ ਤੋਂ ਫੜਿਆ ਗਿਆ ਤੇ ਦੂਸਰੇ ਫਾਜ਼ਿਲ ਬਸ਼ੀਰ ਨੂੰ ਕਸ਼ਮੀਰ ਤੋਂ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ। ਜਲੰਧਰ ਤੋਂ ਫੜੇ ਕਸ਼ਮੀਰੀ ਵਿਦਿਆਰਥੀ ਵਿਰੁੱਧ ਥਾਣਾ ਡਿਵੀਜ਼ਨ ਨੰਬਰ ਇਕ ਵਿਚ ਵੱਖ ਵੱਖ ਧਾਰਾਵਾਂ ਦੇ ਨਾਲ ਧਮਾਕਾਖੇਜ਼ ਸਮੱਗਰੀ ਰੋਕੂ ਐਕਟ ਦੀ ਧਾਰਾ ਜੋੜੀ ਗਈ ਹੈ।
ਇਸ ਸੰਬੰਧ ਵਿੱਚ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਚਾਰ ਜਣਿਆਂ ਨੇ ਮਕਸੂਦਾਂ ਥਾਣੇ ਅੱਗੇ ਗ੍ਰਨੇਡ ਸੁੱਟੇ ਸਨ। ਇਨ੍ਹਾਂ ਦਾ ਪਹਿਲਾ ਨਿਸ਼ਾਨਾ ਬਿਧੀਪੁਰ ਨੇੜਲੇ ਸੀ ਆਰ ਪੀ ਐਫ ਅਤੇ ਆਈ ਟੀ ਬੀ ਪੀ ਕੈਂਪਸ ਸਨ, ਪਰ ਪਿੱਛੋਂ ਇਨ੍ਹਾਂ ਨੇ ਇਰਾਦਾ ਬਦਲ ਕੇ ਮਕਸੂਦਾਂ ਥਾਣੇ ਵੱਲ ਮੂੰਹ ਕਰ ਲਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਵਾਰਦਾਤ ਕਰਨ ਲਈ ਰੂਫ ਅਤੇ ਗਾਜੀ 13 ਸਤੰਬਰ ਨੂੰ ਸ੍ਰੀਨਗਰ ਤੋਂ ਚੰਡੀਗੜ੍ਹ ਤੱਕ ਹਵਾਈ ਜਹਾਜ਼ ਰਾਹੀਂ ਆਏ ਸਨ। ਪੁਲੀਸ ਦੇ ਪ੍ਰੈਸ ਨੋਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਚਾਰਾਂ ਨੇ ਵਾਰਦਾਤ ਲਈ ਕਾਲੇ ਰੰਗ ਦਾ ਪਲਸਰ ਮੋਟਰਸਾਈਕਲ ਆਪਣੇ ਦੋਸਤ ਤੋਂ ਲਿਆ ਸੀ। ਘਟਨਾ ਦੇ ਦਿਨ 14 ਸਤੰਬਰ ਨੂੰ ਚਾਰੇ ਜਣੇ ਸਾਢੇ ਚਾਰ ਵਜੇ ਇਕੱਠੇ ਹੋਏ ਤੇ ਸਾਢੇ ਪੰਜ ਵਜੇ ਸ਼ਾਮ ਥਾਣੇ ਵੱਲ ਗਏ। ਸਾਢੇ ਸੱਤ ਵਜੇ ਤੋਂ ਪੌਣੇ ਅੱਠ ਦੇ ਵਿਚਕਾਰ ਉਨ੍ਹਾਂ ਨੇ ਚਾਰੇ ਗ੍ਰਨੇਡ ਥਾਣੇ ਵੱਲ ਸੁੱਟੇ ਅਤੇ ਉਥੋਂ ਤਿੰਨ ਜਣੇ ਡੀ ਏ ਵੀ ਕਾਲਜ ਅਤੇ ਪਟੇਲ ਚੌਂਕ ਤੋਂ ਹੁੰਦੇ ਹੋਏ ਜਲੰਧਰ ਬੱਸ ਸਟੈਂਡ ਪੁੱਜੇ ਅਤੇ ਸ਼ਾਹਿਦ ਜਲੰਧਰ ਬਾਈਪਾਸ ਵੱਲੋਂ ਹੁੰਦਾ ਹੋਇਆ ਬੱਸ ਅੱਡੇ ਪਹੁੰਚਿਆ। ਰੂਫ ਅਤੇ ਗਾਜੀ ਨੇ ਜੰਮੂ ਦੇ ਕਾਊਂਟਰ ਤੋਂ ਜੰਮੂ ਕਸ਼ਮੀਰ ਦੀ ਬੱਸ ਫੜੀ ਸੀ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਦਿਆਲ ਸਿੰਘ ਕੋਲਿਆਂਵਾਲੀ ਦੇ ਜੱਦੀ ਘਰ ਛਾਪਾ, ਵਿਜੀਲੈਂਸ ਵੱਲੋਂ ਮਿਣਤੀ ਸ਼ੁਰੂ
ਸ਼੍ਰੋਮਣੀ ਕਮੇਟੀ ਨੇ ਵਿਵਾਦਤ ਪੁਸਤਕਾਂ ਛਾਪਣ ਦੀ ਭੁੱਲ ਬਾਰੇ ਸਿੱਖ ਪੰਥ ਤੋਂ ਖਿਮਾ ਮੰਗੀ
ਗੋਬਿੰਦ ਸਿੰਘ ਲੌਂਗੋਵਾਲ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਏ
ਜੈਟ ਏਅਰਵੇਜ਼ ਨੂੰ 1,261 ਕਰੋੜ ਰੁਪਏ ਦਾ ਘਾਟਾ ਪਿਆ
ਨਿੱਜੀ ਖੰਡ ਮਿੱਲਾਂ ਪ੍ਰਤੀ ਸਰਕਾਰ ਦੇ ਢਿੱਲੇ ਵਿਹਾਰ ਦੇ ਬੱਦਲ ਗੰਨਾ ਕਿਸਾਨਾਂ ਉੱਤੇ ਮੰਡਰਾਉਣ ਲੱਗੇ
ਬਾਦਲ ਸਰਕਾਰ ਵੱਲੋਂ ਸੀ ਬੀ ਆਈ ਨੂੰ ਦਿੱਤੇ ਬੇਅਦਬੀ ਕੇਸ ਵੀ ਵਾਪਸ ਲਏ ਜਾਣ ਲੱਗੇ
ਸਲਮਾਨ ਨੂੰ ਸ਼ੂਟਿੰਗ ਲਈ ਦਿੱਤੀ ਜ਼ਮੀਨ ਲਈ ਕਿਸਾਨ ਨੂੰ 3.65 ਲੱਖ ਮਿਲੇ
ਐਸ ਡੀ ਐਮ 23 ਸਾਲਾ ਨੌਕਰੀ ਵਿੱਚ 19 ਸਾਲ ਅੰਮ੍ਰਿਤਸਰ ਕਿਵੇਂ ਟਿਕੇ ਰਹੇ: ਹਾਈ ਕੋਰਟ
ਸਿਰਸੇ ਵਾਲਿਆਂ ਦੇ ਪ੍ਰੇਮੀ ਜਿੰਮੀ ਨੇ ਇਸ਼ਾਰਾ ਕਰ ਕੇ ਕਿਹਾ, ਉਥੇ ਸੁੱਟੇ ਸੀ ਪਾਵਨ ਬੀੜ ਦੇ ਅੰਗ
ਬਾਜਵਾ ਕਹਿੰਦੈ: ਕੈਪਟਨ ਸਰਕਾਰ ਆਸਾਂ ਉੱਤੇ ਖਰੀ ਨਹੀਂ ਉੱਤਰੀ