Welcome to Canadian Punjabi Post
Follow us on

27

March 2019
ਪੰਜਾਬ

ਅਪਰੇਸ਼ਨ ਬਲਿਊ ਸਟਾਰ ਮੌਕੇ ਭਿੰਡਰਾਂਵਾਲੇ ਦੇ ਪੋਸਟ ਮਾਰਟਮ ਨੂੰ ਕੋਈ ਡਾਕਟਰ ਹਾਂ ਨਹੀਂ ਸੀ ਕਰਦਾ

November 06, 2018 06:30 AM

* ਡਾਕਟਰ ਜੇ ਐਸ ਵਧਵਾ ਦੀ ਜੀਵਨੀ ਵਿੱਚ ਖਾਸ ਖੁਲਾਸੇ 

ਜਲੰਧਰ, 5 ਨਵੰਬਰ (ਪੋਸਟ ਬਿਊਰੋ)- ਅੱਖਾਂ ਦੇ ਪ੍ਰਸਿੱਧ ਡਾਕਟਰ ਜੇ ਐਸ ਵਧਵਾ ਦਾ ਕਹਿਣਾ ਹੈ ਕਿ ਅਪਰੇਸ਼ਨ ਬਲਿਊ ਸਟਾਰ ਮੌਕੇ ਜਿਹੜੀਆਂ ਲਾਸ਼ਾਂ ਟਰੈਕਟਰ ਟਰਾਲੀ ਉੱਤੇ ਲੱਦ ਕੇ ਪੋਸਟ ਮਾਰਟਮ ਲਈ ਲਿਆਂਦੀਆਂ ਗਈਆਂ, ਉਨ੍ਹਾਂ ਵਿੱਚ ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਦੀਆਂ ਲਾਸ਼ਾਂ ਵੀ ਸ਼ਾਮਲ ਸਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲਾਸ਼ ਇੱਕ ਵਿਸ਼ੇਸ਼ ਫੌਜੀ ਟਰੱਕ ਵਿੱਚ ਸਖਤ ਸੁਰੱਖਿਆ ਹੇਠ ਹਸਪਤਾਲ ਲਿਆਂਦੀ ਗਈ ਸੀ।
ਅਪਰੇਸ਼ਨ ਬਲਿਊ ਸਟਾਰ ਦੇ ਵਕਤ ਸਰਕਾਰੀ ਡਾਕਟਰ ਰਹੇ ਡਾਕਟਰ ਵਧਵਾ ਨੇ ਆਪਣੀਆਂ ਯਾਦਾਂ ਤੇ ਡਾਕਟਰੀ ਜੀਵਨ ਬਾਰੇ ਲਿਖੀ ਕਿਤਾਬ ‘ਆਟੋਬਾਇਓਗ੍ਰਾਫੀ ਆਫ ਅਨਨੋਨ ਡਾਕਟਰ’ ਕੱਲ੍ਹ ਰਿਲੀਜ਼ ਕੀਤੀ ਹੈ। ਕਿਤਾਬ ਦੇ ਟਾਈਟਲ ਵਾਲੇ ਪੰਨੇ ਉੱਤੇ ਅਪਰੇਸ਼ਨ ਬਲਿਊ ਸਟਾਰ ਵੇਲੇ ਕੀਤੇ ਗਏ ਪੋਸਟ ਮਾਰਟਮਾਂ ਦਾ ਉਚੇਚਾ ਜ਼ਿਕਰ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਡਾਕਟਰ ਵਧਵਾ ਨੇ ਦੱਸਿਆ ਕਿ ਅਪਰੇਸ਼ਨ ਬਲਿਊ ਸਟਾਰ ਵੇਲੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਦੇ ਡਾਕਟਰਾਂ ਨੂੰ ਪੋਸਟ ਮਾਰਟਮ ਕਰਨ ਲਈ ਅੰਮ੍ਰਿਤਸਰ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲਾਸ਼ ਉਨ੍ਹਾਂ ਨੇ ਨਹੀਂ ਦੇਖੀ। ਜਿਹੜੇ ਫੌਜੀ-ਟਰੱਕ ਵਿੱਚ ਸੰਤਾਂ ਦੀ ਦੇਹ ਲਿਆਂਦੀ ਗਈ, ਉਸ ਦੀ ਬਹੁਤ ਸਖਤ ਸੁਰੱਖਿਆ ਦੇਖ ਕੇ ਪਤਾ ਲੱਗ ਜਾਂਦਾ ਸੀ ਕਿ ਇਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਦੇਹ ਹੋਵੇਗੀ, ਜਿਸ ਨੂੰ ਵੱਖਰੇ ਕਮਰੇ ਵਿੱਚ ਰੱਖਿਆ ਗਿਆ ਸੀ। ਅਗਲੇ ਦਿਨ ਜਦੋਂ ਸੰਤ ਭਿੰਡਰਾਂਵਾਲੇ ਦੀ ਲਾਸ਼ ਦਾ ਪੋਸਟ ਮਾਰਟਮ ਹੋਣਾ ਸੀ ਤਾਂ ਕੋਈ ਵੀ ਡਾਕਟਰ ਇਸ ਕੰਮ ਨੂੰ ਤਿਆਰ ਨਹੀਂ ਸੀ। ਸਭ ਦੇ ਮਨ ਵਿੱਚ ਡਰ ਸੀ। ਅੰਮ੍ਰਿਤਸਰ ਦੇ ਡਾਕਟਰਾਂ ਨੇ ਵੀ ਭਿੰਡਰਾਂਵਾਲੇ ਦੀ ਲਾਸ਼ ਦਾ ਪੋਸਟ ਮਾਰਟਮ ਕਰਨ ਤੋਂ ਨਾਂਹ ਕਰ ਦਿੱਤੀ। ਫਿਰ ਇਹ ਮਾਮਲਾ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਐਮ ਐਸ ਕੰਗ ਨੇ ਹੱਲ ਕੀਤਾ ਤੇ ਉਨ੍ਹਾਂ ਅੰਮ੍ਰਿਤਸਰ ਦੇ ਡਾਕਟਰਾਂ ਨੂੰ ਇਸ ਬਾਰੇ ਬਾਕਾਇਦਾ ਹੁਕਮ ਜਾਰੀ ਕੀਤੇ। ਡਾਕਟਰ ਵਧਵਾ ਨੇ ਦੱਸਿਆ ਕਿ ਪੋਸਟ ਮਾਰਟਮ ਲਈ ਲਿਆਂਦੀਆਂ ਗਈਆਂ ਲਾਸ਼ਾਂ ਉੱਤੇ ਸਿਰਫ ਉਨ੍ਹਾਂ ਦੇ ਨੰਬਰ ਲਿਖੇ ਸਨ। ਉਨ੍ਹਾਂ ਕਿਹਾ ਇਕ ਡਾਕਟਰ ਰੋਜ਼ ਪੰਜ ਤੋਂ ਛੇ ਲਾਸ਼ਾਂ ਦਾ ਪੋਸਟ ਮਾਰਟਮ ਕਰ ਦਿੰਦਾ ਸੀ ਅਤੇ ਇਸ ਤਰ੍ਹਾਂ ਕਰੀਬ 500 ਲਾਸ਼ਾਂ ਦਾ ਪੋਸਟ ਮਾਰਟਮ ਹੋਇਆ ਸੀ। ਡਾਕਟਰਾਂ ਨੂੰ ਵਿਸ਼ੇਸ਼ ਹਦਾਇਤ ਸੀ ਕਿ ਪੋਸਟ ਮਾਰਟਮ ਵੇਲੇ ਸਿਰਫ ਗੋਲੀ ਦਾ ਜ਼ਖਮ ਦੇਖਣਾ ਅਤੇ ਇਹ ਨੋਟ ਕਰਨਾ ਹੈ ਕਿ ਗੋਲੀ ਕਿਧਰ ਲੱਗੀ ਤੇ ਕਿੱਥੋਂ ਬਾਹਰ ਨਿਕਲੀ ਹੈ। ਇਸ ਕਿਤਾਬ ਮੁਤਾਬਕ ਪੋਸਟ ਮਾਰਟਮ ਵਾਲਾ ਰਜਿਸਟਰ ਉਨ੍ਹਾਂ ਦੇ ਕੋਲ ਪਿਆ ਹੁੰਦਾ ਸੀ, ਪਰ ਉਹ ਪਹਿਲਾਂ ਨੋਟ ਬੁੱਕ ਉੱਤੇ ਸਾਰੀਆਂ ਗੱਲਾਂ ਨੋਟ ਕਰਦੇ ਸਨ। ਨਾ ਲਾਸ਼ਾਂ ਦਾ ਵਿਸਰਾ ਲਿਆ ਜਾਂਦਾ ਸੀ, ਨਾ ਛਾਤੀ ਖੋਲ੍ਹੀ ਜਾਂਦੀ ਸੀ, ਬੱਸ ਮੋਟਾ-ਮੋਟਾ ਪੋਸਟ ਮਾਰਟਮ ਕੀਤਾ ਜਾਂਦਾ ਸੀ। ਡਾਕਟਰ ਵਧਵਾ ਮੁਤਾਬਕ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਪੋਸਟ ਮਾਰਟਮ ਕਰਨ ਲਈ ਫੌਜ ਦੇ ਟਰੱਕ ਵਿੱਚ ਲਿਆਂਦਾ ਗਿਆ ਸੀ ਅਤੇ ਉਥੇ ਕਰਫਿਊ ਲੱਗਾ ਹੋਇਆ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ