Welcome to Canadian Punjabi Post
Follow us on

14

November 2018
ਭਾਰਤ

ਮਾੜੇ ਵਤੀਰੇ ਦੇ ਕਾਰਨ ਪਾਕਿ ਖਿਡਾਰੀਆਂ ਉੱਤੇ ਸਖਤ ਕਾਰਵਾਈ ਹੋਵੇਗੀ: ਸਰਦਾਰ

November 06, 2018 06:28 AM

ਨਵੀਂ ਦਿੱਲੀ, 5 ਨਵੰਬਰ (ਪੋਸਟ ਬਿਊਰੋ)- ਚਾਰ ਸਾਲ ਪਹਿਲਾਂ ਭੁਵਨੇਸ਼ਵਰ ਵਿੱਚ ਚੈਂਪੀਅਨਸ ਟਰਾਫੀ ਦੇ ਤਜਰਬੇ ਤੋਂ ਸਬਕ ਲੈ ਕੇ ਪਾਕਿਸਤਾਨੀ ਹਾਕੀ ਟੀਮ ਦੇ ਮੁੱਖ ਕੋਚ ਹਸਨ ਸਰਦਾਰ ਨੇ ਇਸ ਮਹੀਨੇ ਦੇ ਆਖਰ ਵਿੱਚ ਹੋ ਰਹੇ ਵਿਸ਼ਵ ਕੱਪ ਵਿੱਚ ਖਿਡਾਰੀਆਂ ਨੂੰ ਖੇਡ ਨਾਲ ਆਪਣੇ ਵਤੀਰੇ 'ਤੇ ਵੀ ਫੋਕਸ ਕਰਨ ਦੀ ਤਾਕੀਦ ਕੀਤੀ ਹੈ। ਇਸ ਦੇ ਨਾਲ ਉਸ ਨੇ ਵਿਸ਼ਵ ਕੱਪ ਵਿੱਚ ਭਾਰਤ ਨੂੰ ਸੈਮੀਫਾਈਨਲ ਦਾ ਮੁੱਖ ਦਾਅਵੇਦਾਰ ਦੱਸ ਕੇ ਕਿਹਾ ਕਿ ਮੇਜ਼ਬਾਨ ਟੀਮ ਪਿਛਲੇ ਕੁਝ ਸਾਲਾਂ ਤੋਂ ਚੰਗੀ ਫਾਰਮ ਵਿੱਚ ਹੈ ਤੇ ਘਰੇਲੂ ਮੈਦਾਨ 'ਤੇ ਖੇਡਣ ਦਾ ਉਸ ਨੂੰ ਫਾਇਦਾ ਮਿਲੇਗਾ।
ਭੁਵਨੇਸ਼ਵਰ ਵਿੱਚ ਚੈਂਪੀਅਨਸ ਟਰਾਫੀ 2014 ਤੋਂ ਬਾਅਦ ਪਾਕਿਸਤਾਨੀ ਹਾਕੀ ਟੀਮ ਪਹਿਲੀ ਵਾਰ ਭਾਰਤ ਵਿੱਚ ਐਫ ਆਈ ਐਚ ਦਾ ਕੋਈ ਟੂਰਨਾਮੈਂਟ ਖੇਡੇਗੀ। ਚਾਰ ਸਾਲ ਪਹਿਲਾਂ ਚੈਂਪੀਅਨਸ ਟਰਾਫੀ ਸੈਮੀਫਾਈਨਲ ਵਿੱਚ ਭਾਰਤ ਨੂੰ ਹਰਾਉਣ ਪਿੱਛੋਂ ਪਾਕਿਸਤਾਨ ਦੇ ਕੁਝ ਖਿਡਾਰੀਆਂ ਨੇ ਕਮੀਜ਼ ਉਤਾਰ ਕੇ ਦਰਸ਼ਕਾਂ ਵੱਲ ਅਸ਼ਲੀਲ ਇਸ਼ਾਰੇ ਕੀਤੇ ਸਨ, ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਹਾਕੀ ਫੈਡਰੇਸ਼ਨਾਂ ਵਿਚਾਲੇ ਕੁੜੱਤਣ ਆ ਗਈ ਸੀ। ਓਲੰਪਿਕ (1984) ਅਤੇ ਏਸ਼ੀਆਈ ਖੇਡਾਂ (1982) ਦੇ ਸੋਨ ਤਮਗਾ ਜੇਤੂ ਸਰਦਾਰ ਨੇ ਕਰਾਚੀ ਤੋਂ ਦਿੱਤੇ ਇੰਟਰਵਿਊ ਵਿੱਚ ਕਿਹਾ, ਇਸ ਵਾਰ ਖੇਡ ਦੇ ਨਾਲ ਟੀਮ ਦੇ ਵਤੀਰੇ 'ਤੇ ਮੇਰਾ ਪੂਰਾ ਫੋਕਸ ਹੋਵੇਗਾ। ਮੈਂ ਖਿਡਾਰੀਆਂ ਨੂੰ ਸਖਤ ਤਾਕੀਦ ਕੀਤੀ ਹੈ ਕਿ ਇਸ ਵਾਰ ਅਜਿਹੀ ਕੋਈ ਘਟਨਾ ਹੋਣ 'ਤੇ ਉਨ੍ਹਾਂ ਵਿਰੁੱਧ ਸਕਤ ਕਾਰਵਾਈ ਕੀਤੀ ਜਾਵੇਗੀ।

Have something to say? Post your comment
 
ਹੋਰ ਭਾਰਤ ਖ਼ਬਰਾਂ