Welcome to Canadian Punjabi Post
Follow us on

17

November 2018
ਭਾਰਤ

ਡਾਲਰ ਮੁਕਾਬਲੇ ਅਗਲੇ ਤਿੰਨ ਮਹੀਨਿਆਂ ਵਿੱਚ ਰੁਪਿਆ 76 ਦਾ ਹੋ ਸਕਦੈ

November 06, 2018 06:26 AM

ਮੁੰਬਈ, 5 ਨਵੰਬਰ (ਪੋਸਟ ਬਿਊਰੋ)- ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦਾ ਮੁੱਲ ਉੱਚਾ ਬਣੇ ਰਹਿਣ ਨਾਲ ਰੁਪਏ 'ਤੇ ਦਬਾਅ ਬਣਿਆ ਰਹਿ ਸਕਦਾ ਹੈ ਅਤੇ ਇਹ ਅਗਲੇ ਤਿੰਨ ਮਹੀਨਿਆਂ 'ਚ ਅਮਰੀਕੀ ਡਾਲਰ ਦੇ ਮੁਕਾਬਲੇ 76 ਦੇ ਪੱਧਰ 'ਤੇ ਪਹੁੰਚ ਸਕਦਾ ਹੈ। ਡਾਲਰ ਦੇ ਲਗਾਤਾਰ ਮਜ਼ਬੂਤ ਹੋਣ ਅਤੇ ਵਿਦੇਸ਼ੀ ਪੂੰਜੀ ਪ੍ਰਵਾਹ ਦੀ ਕਮੀ ਅਤੇ ਕੱਚੇ ਤੇਲ ਦੇ ਉਚ ਮੁੱਲ ਦੇ ਕਾਰਨ ਘਰੇਲੂ ਕਰੰਸੀ 74 ਰੁਪਏ ਪ੍ਰਤੀ ਡਾਲਰ ਦੇ ਪੱਧਰ ਨੂੰ ਪਾਰ ਕਰ ਗਈ ਸੀ। ਚਾਲੂ ਸਾਲ ਵਿੱਚ ਰੁਪਿਆ 15 ਫੀਸਦੀ ਤੋਂ ਜ਼ਿਆਦਾ ਟੁੱਟ ਚੁੱਕਾ ਹੈ।
ਸਵਿੱਟਜ਼ਰਲੈਂਡ ਦੀ ਬ੍ਰੋਕਰੇਜ ਕੰਪਨੀ ਯੂ ਬੀ ਐੱਸ ਨੇ ਹਫਤੇ ਦੀ ਅੰਤਿਮ ਰਿਪੋਰਟ ਵਿੱਚ ਕਿਹਾ, ਇਹ ਮੰਨ ਲਿਆ ਜਾਵੇ ਕਿ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦਾ ਮੁੱਲ ਉਚਾ ਬਣਿਆ ਰਹੇ ਅਤੇ ਇਹ ਅੱਸੀ ਡਾਲਰ ਬੈਰਲ ਤੋਂ ਉਤੇ ਰਹੇ ਤਾਂ ਸਾਡਾ ਅੰਦਾਜ਼ਾ ਹੈ ਕਿ ਰੁਪਿਆ ਆਉਂਦੇ ਤਿੰਨ ਮਹੀਨਿਆਂ ਵਿੱਚ ਟੁੱਟ ਕੇ 76 ਦੇ ਪੱਧਰ ਉਤੇ ਜਾ ਸਕਦਾ ਹੈ। ਇਸ ਸਾਲ ਅਪ੍ਰੈਲ ਤੋਂ ਲੈ ਕੇ ਅਗਸਤ ਦੇ ਪਹਿਲੇ ਹਫਤੇ ਤੱਕ ਆਰ ਬੀ ਆਈ ਉਤਾਰ-ਚੜ੍ਹਾਅ ਨੂੰ ਰੋਕਣ ਲਈ ਬਾਜ਼ਾਰ 'ਚ ਦਖਲ ਦੇਂਦਾ ਰਿਹਾ ਹੈ। ਇਸ ਕਾਰਨ ਵਿਦੇਸ਼ੀ ਕਰੰਸੀ ਭੰਡਾਰ ਵਿੱਚ ਜ਼ਿਕਰਯੋਗ ਕਮੀ ਆਈ ਤੇ ਇਹ ਪਿਛਲੇ ਹਫਤੇ 25 ਅਰਬ ਡਾਲਰ ਘਟ ਕੇ 393 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਨਾਲ ਆਰ ਬੀ ਆਈ ਨੇ ਦੋ ਵਾਰ ਰੇਪੋ ਦਰ 'ਚ ਕੁੱਲ ਮਿਲਾ ਕੇ 0.50 ਫੀਸਦੀ ਦਾ ਵਾਧਾ ਕੀਤਾ ਹੈ। ਰਿਪੋਰਟ ਮੁਤਾਬਕ ਅਕਤੂਬਰ ਵਿੱਚ ਪ੍ਰਮੁੱਖ ਨੀਤੀਗਤ ਦਰ ਨੂੰ ਸਥਿਰ ਰੱਖਦਿਆਂ ਆਰ ਬੀ ਆਈ ਨੇ ਸੰਕੇਤ ਦਿੱਤਾ ਹੈ ਕਿ ਉਹ ਰੁਪਏ ਨੂੰ ਸੰਭਾਲਣ ਲਈ ਵਿਆਜ ਦਰ ਦੀ ਵਰਤੋਂ ਨਹੀਂ ਕਰੇਗਾ। ਯੂ ਬੀ ਐੱਸ ਵਿਸ਼ਲੇਸ਼ਕ ਗੌਤਮ ਛਾਓਛਰਿਆ ਨੇ ਕਿਹਾ, ਸਾਲ 2013 ਦੇ ਉਲਟ ਡਾਲਰ ਦੇ ਮੁਕਾਬਲੇ ਰੁਪਿਆ ਚਾਲੂ ਸਾਲ 'ਚ 15 ਫੀਸਦੀ ਤੱਕ ਟੁੱਟਿਆ ਹੈ, ਪਰ ਇਸ ਦੇ ਬਾਵਜੂਦ ਬਹੁਤ ਜ਼ਿਆਦਾ ਉਤਾਰ-ਚੜ੍ਹਾਅ ਵਾਲੀ ਕਰੰਸੀ ਸਮੂਹ ਤੋਂ ਬਾਹਰ ਹੈ ਅਤੇ ਦੇਸ਼ ਦਾ ਕਰੰਸੀ ਭੰਡਾਰ ਅਜੇ ਵੀ ਤਰਕਸੰਗਤ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬਾਹਰੀ ਮੋਰਚੇ 'ਤੇ ਜ਼ਰੂਰ ਕੁਝ ਦਬਾਅ ਹੈ, ਪਰ ਘਬਰਾਉਣ ਵਰਗੀ ਕੋਈ ਗੱਲ ਨਹੀਂ ਹੈ।

Have something to say? Post your comment