Welcome to Canadian Punjabi Post
Follow us on

14

November 2018
ਭਾਰਤ

ਸੋਨੀਪਤ ਵਿੱਚ ਭਿਆਨਕ ਸੜਕ ਹਾਦਸੇ ਕਾਰਨ 12 ਜਣੇ ਮਰੇ

November 06, 2018 06:25 AM

ਸੋਨੀਪਤ, 5 ਨਵੰਬਰ (ਪੋਸਟ ਬਿਊਰੋ)- ਕੱਲ੍ਹ ਸ਼ਾਮ ਸੋਨੀਪਤ ਦੇ ਗੋਹਾਨਾ-ਸੋਨੀਪਤ ਨੈਸ਼ਨਲ ਹਾਈਵੇ ਦੇ ਪਿੰਡ ਮੁੰਡਲਾਨਾ ਨੇੜੇ ਭਿਆਨਕ ਸੜਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਸੱਤ ਜ਼ਖਮੀ ਹਨ। ਮ੍ਰਿਤਕਾਂ ਵਿੱਚ ਜ਼ਿਆਦਾਤਰ ਲੋਕ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ਦੇ ਹਨ।
ਕੈਰਾਨਾ ਦੇ ਵਾਸੀ ਆਸਿਫ ਨੇ ਦੱਸਿਆ ਕਿ ਉਸ ਦਾ ਭਰਾ ਫਰਮਾਨ (ਮ੍ਰਿਤਕ) ਅਤੇ ਖੇਤਰ ਦੇ ਆਸਪਾਸ ਦੇ ਕਈ ਨੌਜਵਾਨ ਹਰਿਆਣਾ ਦੇ ਭਿਵਾਨੀ ਸ਼ਹਿਰ ਵਿੱਚ ਕੱਪੜੇ ਦਾ ਕਾਰੋਬਾਰ ਕਰਦੇ ਹਨ। ਇਥੇ ਕੈਰਾਨਾ ਦਾ ਨੌਸ਼ਾਦ ਵੀ ਕਾਰੋਬਾਰ ਕਰਦਾ ਸੀ, ਜਿਸ ਦੀ ਬਿਮਾਰੀ ਕਾਰਨ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ। ਫਰਮਾਨ ਤੇ ਬਾਕੀ ਸਾਥੀ ਭਿਵਾਨੀ ਤੋਂ ਨੌਸ਼ਾਦ ਦੀ ਮੌਤ 'ਤੇ ਅਫਸੋਸ ਕਰਨ ਕੈਰਾਨਾ ਆਏ ਸਨ। ਕੱਲ੍ਹ ਕੈਰਾਨਾ ਤੋਂ 17 ਜਣੇ ਕਰੂਜ਼ਰ (ਜੀਪ) ਵਿੱਚ ਸਵਾਰ ਹੋ ਕੇ ਭਿਵਾਨੀ ਵਾਪਸ ਜਾ ਰਹੇ ਸਨ। ਜਦ ਉਹ ਗੋਹਾਨਾ-ਪਾਣੀਪਤ ਨੇੜੇ ਪਿੰਡ ਮੁੰਡਲਾਨਾ ਦੇ ਕੋਲ ਪਹੁੰਚੇ ਤਾਂ ਗੋਹਾਨਾ ਤੋਂ ਪਾਣੀਪਤ ਨੂੰ ਜਾ ਰਿਹਾ ਇੱਕ ਟਰਾਲਾ ਡਿਵਾਈਡਰ ਤੋੜਦਾ ਹੋਇਆ ਪਹਿਲਾਂ ਸਵਿਫਟ ਡਿਜ਼ਾਇਰ ਕਾਰ ਦੇ ਪਿਛਲੇ ਹਿੱਸੇ ਨਾਲ ਟਕਰਾਇਆ ਤੇ ਉਸ ਦੇ ਬਾਅਦ ਸਿੱਧੇ ਕਰੂਜ਼ਰ ਵਿੱਚ ਜਾ ਵੱਜਾ। ਕਰੂਜ਼ਰ ਟਰਾਲੇ ਦੇ ਅਗਲੇ ਹਿੱਸੇ ਵਿੱਚ ਫਸ ਗਈ ਤੇ ਟਰਾਲਾ ਉਸ ਨੂੰ ਕਈ ਮੀਟਰ ਘਸੀਟਦਾ ਲੈ ਗਿਆ। ਉਸ ਦਾ ਅਗਲਾ ਹਿੱਸਾ ਜੀਪ ਦੇ ਉਪਰੋਂ ਲੰਘ ਗਿਆ। ਕਰੂਜ਼ਰ ਵਿੱਚ ਮੂਹਰੇ ਦੋ ਸੀਟਾਂ 'ਤੇ ਸਵਾਰ 11 ਜਣਿਆਂ ਅਤੇ ਸਵਿਫਟ ਕਾਰ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਉੱਤਰ ਪ੍ਰਦੇਸ਼ ਦੇ ਕੈਰਾਨਾ ਦੇ ਪਿੰਡ ਛੁਦਿਆਣਾ ਦੇ ਫਰਮਾਨ, ਛਪਰੌਲੀ ਦੇ ਕਾਸਿਮ, ਸ਼ਾਹਪੁਰ ਦੇ ਤਹਿਸੀਸ ਅਤੇ ਸ਼ਾਦਾਬ, ਸੁਨਹਟੀ ਵਾਸੀ ਸਰਵੇਨ, ਸ਼ਾਮਲੀ ਵਾਸੀ ਸੁਹੇਲ, ਸ਼ਾਹਪੁਰ ਵਾਸੀ ਜ਼ੈਦ ਉਰਫ ਕਾਲਾ, ਪੰਗੀਰ ਵਾਸੀ ਸਬਨੂਰ, ਗੁਵਾਨਾ ਵਾਸੀ ਮੁਬਾਰਕ, ਕੈਰਾਨਾ ਵਾਸੀ ਫਾਰੂਖ, ਛਪਰੌਲੀ (ਬਾਗਪਤ) ਵਾਸੀ ਦਾਨਿਸ਼ ਅਤੇ ਰੋਹਤਕ ਦਾ ਰਾਮਕਰਣ ਸ਼ਾਮਲ ਸਨ।

Have something to say? Post your comment
 
ਹੋਰ ਭਾਰਤ ਖ਼ਬਰਾਂ