Welcome to Canadian Punjabi Post
Follow us on

17

November 2018
ਭਾਰਤ

ਰਾਮਦੇਵ ਨੇ ਕਿਹਾ: ਦੋ ਤੋਂ ਵੱਧ ਬੱਚਿਆਂ ਵਾਲਿਆਂ ਦਾ ਵੋਟਿੰਗ ਰਾਈਟ ਖੋਹਿਆ ਜਾਵੇ

November 06, 2018 06:22 AM

ਹਰਿਦੁਆਰ, 5 ਨਵੰਬਰ (ਪੋਸਟ ਬਿਊਰੋ)- ਯੋਗੀ ਬਾਬਾ ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਇਸ ਦੇਸ਼ ਵਿੱਚ ਜੋ ਸਾਡੇ ਵਾਂਗ ਵਿਆਹ ਨਾ ਕਰੇ, ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਹੋਣਾ ਚਾਹੀਦਾ ਹੈ ਅਤੇ ਵਿਆਹ ਕਰ ਕੇ ਦੋ ਤੋਂ ਵੱਧ ਬੱਚੇ ਪੈਦਾ ਕਰੇ, ਉਨ੍ਹਾਂ ਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ। ਰਾਮਦੇਵ ਨੇ ਕੱਲ੍ਹ ਹਰਿਦੁਆਰ ਵਿੱਚ ਇਹ ਬਿਆਨ ਦਿੱਤਾ ਹੈ।
ਇਸ ਸੰਬੰਧ ਵਿੱਚ ਰਾਮਦੇਵ ਨੇ ਕਿਹਾ ਕਿ ਇਹ ਰਾਜਨੀਤਕ ਅਤੇ ਰਾਸ਼ਟਰੀ ਮੁੱਦਾ ਹੈ ਪਰ ਭਾਰਤੀ ਪਰੰਪਰਾ ਵਿੱਚ ਜਦ ਜਨਸੰਖਿਆ ਘੱਟ ਸੀ ਤਾਂ ਵੱਧ ਬੱਚੇ ਪੈਦਾ ਕਰਨ ਦੀ ਗੱਲ ਕੀਤੀ ਗਈ ਅਤੇ 10 ਬੱਚੇ ਤੱਕ ਪੈਦਾ ਕਰਨ ਦੀ ਗੱਲ ਵੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਹੈਸੀਅਤ ਹੋਵੇ, ਲੋੜ ਹੋਵੇ, ਉਹ ਕਰ ਲੈਣ, ਪਰ ਇਕ ਦੋ ਬੱਚੇ ਸਾਨੂੰ ਦੇ ਦੇਣ। ਰਾਮਦੇਵ ਨੇ ਕਿਹਾ ਕਿ ਜਦ ਅਬਾਦੀ ਸਵਾ ਸੌ ਕਰੋੜ ਹੋ ਚੁੱਕੀ ਹੈ, ਭਾਵੇਂ ਵੋਟ ਨਾਲ ਅਸੀਂ ਰਾਜਨੀਤਕ ਅਗਵਾਈ ਚੁਣਦੇ ਹਾਂ, ਪਰ ਵਿਵੇਕਸ਼ੀਲ ਪੁਰਸ਼ ਜਾਂ ਮਹਿਲਾ ਹੋਵੇ, ਜਾਗਰਤ ਆਤਮਾ ਹੋਵੇ ਤਾਂ ਹਜ਼ਾਰਾਂ ਲੱਕਾਂ ਕਰੋੜਾਂ 'ਤੇ ਭਾਰੀ ਪੈਂਦੀ ਹੈ।
ਵਰਨਣ ਯੋਗ ਹੈ ਕਿ ਸਵਾਮੀ ਰਾਮਦੇਵ ਖੁਦ ਕੁਆਰੇ ਹਨ ਅਤੇ ਵਿਆਹ ਬਾਰੇ ਉਹ ਇਸ ਤੋਂ ਪਹਿਲਾ ਵੀ ਬਿਆਨ ਦੇ ਚੁੱਕੇ ਹਨ। ਕੱਲ੍ਹ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਤੇ ਖੁਸ਼ਹਾਲੀ ਦੀ ਵਜ੍ਹਾ ਉਨ੍ਹਾਂ ਦਾ ਕੁਆਰਾ ਹੋਣਾ ਹੈ। ਰਾਮਨੌਮੀ ਦੇ ਮੌਕੇ ਸੰਨਿਆਸੀਆਂ ਨੂੰ ਦਾਨ ਦਿੰਦੇ ਹੋਏ ਰਾਮਦੇਵ ਨੇ ਕਿਹਾ ਕਿ ਸੰਤ ਬਣਨ ਅਤੇ ਖੁਦ ਨੂੰ ਦੇਸ਼ ਸੇਵਾ ਲਈ ਸਮਰਪਿਤ ਕਰਨ ਤੋਂ ਵੱਧ ਆਨੰਦ ਦਾਇਕ ਕੁਝ ਨਹੀਂ ਹੋ ਸਕਦਾ। ਇਸ ਮੌਕੇ ਉਨ੍ਹਾਂ ਨੇ ਸੰਨਿਆਸੀ ਬਣੇ ਆਪਣੇ ਚੇਲਿਆਂ ਦੇ ਪਰਵਾਰਾਂ ਦਾ ਵੀ ਧੰਨਵਾਦ ਪ੍ਰਗਟ ਕੀਤਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਰਾਸ਼ਟਰ ਸੇਵਾ ਦੇ ਕਾਰਜ ਲਈ ਸਮਰਪਿਤ ਕਰ ਦਿੱਤਾ।

Have something to say? Post your comment