Welcome to Canadian Punjabi Post
Follow us on

14

November 2018
ਭਾਰਤ

ਮਹਿਲਾ ਸਿਪਾਹੀ ਦੀ ਮੌਤ ਉਤੇ ਹੰਗਾਮਾ ਕਰ ਰਹੇ 175 ਕਾਂਸਟੇਬਲ ਬਰਖ਼ਾਸਤ

November 06, 2018 06:21 AM

ਪਟਨਾ, 5 ਨਵੰਬਰ (ਪੋਸਟ ਬਿਊਰੋ)- ਬਿਹਾਰ ਪੁਲਸ ਵਿੱਚ ਅਨੁਸ਼ਾਸਨਹੀਣਤਾ ਦੇ ਦੋਸ਼ ਵਿਚ 175 ਪੁਲਿਸ ਕਾਂਸਟੇਬਲਾਂ ਦੀਆਂ ਸੇਵਾਵਾਂ ਖਤਮ ਕਰ ਦਿਤੀਆਂ ਗਈਆਂ ਹਨ। ਇਨ੍ਹਾਂ ਬਰਖਾਸਤ ਕੀਤੇ ਗਏ ਸਿਪਾਹੀਆਂ ਵਿਚੋਂ 167 ਜਣੇ ਤਾਂ ਹਾਲੇ ਸਿਖਲਾਈ ਲੈ ਰਹੇ ਸਨ। ਬਰਖ਼ਾਸਤ ਹੋਣ ਵਾਲਿਆਂ ਵਿਚੋਂ ਜਿਆਦਾਤਰ ਔਰਤਾਂ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਮਹਿਲਾ ਸਿਪਾਹੀ ਦੀ ਮੌਤ ਪਿੱਛੋਂ ਇਨ੍ਹਾਂ ਵਿਚੋਂ ਕਈ ਲੋਕਾਂ ਨੇ ਅਧਿਕਾਰੀਆਂ ਉੱਤੇ ਤਸ਼ੱਦਦ ਦਾ ਦੋਸ਼ ਲਾਇਆ ਸੀ ਅਤੇ ਪੁਲਿਸ ਲਾਈਨ ਵਿਖੇ ਹੰਗਾਮਾ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੀੜਤ ਮਹਿਲਾ ਸਿਪਾਹੀ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕਰਾਇਆ ਗਿਆ। ਹਾਦਸੇ ਦੌਰਾਨ ਗੁੱਸੇ ਵਿਚ ਆਏ ਪੁਲਿਸ ਵਾਲਿਆਂ ਨੇ ਨੇੜਲੀਆਂ ਦੁਕਾਨਾਂ ਨੂੰ ਬੰਦ ਕਰਾਇਆ ਤੇ ਆਮ ਲੋਕਾਂ ਨਾਲ ਕੁੱਟ ਮਾਰ ਵੀ ਕੀਤੀ। ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ 175 ਲੋਕਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ।
ਪਟਨਾ ਜ਼ੋਨ ਦੇ ਆਈ ਜੀ ਨਈਅਰ ਹਸਨੈਨ ਖਾਨ ਦੀ ਜਾਂਚ ਦੇ ਆਧਾਰ ਉੱਤੇ ਇਹ ਕਾਰਵਾਈ ਹੋਈ ਹੈ। ਖਾਨ ਨੇ 48 ਘੰਟੇ ਅੰਦਰ ਇਸ ਕੇਸ ਵਿਚ ਅਪਣੀ ਜਾਂਚ ਰਿਪੋਰਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਬਰਖ਼ਾਸਤ ਕੀਤੇ ਲੋਕਾਂ ਦੀ ਗਿਣਤੀ ਦਾ ਅੱਧ ਔਰਤਾਂ ਹਨ। ਇਨ੍ਹਾਂ ਵਿਚੋਂ ਇਕ ਹੈਡ ਕਾਂਸਟੇਬਲ ਹੈ ਅਤੇ ਦੋ ਹੋਰ ਅਜਿਹੇ ਹਨ ਜਿਨ੍ਹਾਂ ਨੂੰ ਸਿਖਲਾਈ ਕਰਨ ਵਾਲੇ ਸਿਪਾਹੀਆਂ ਦੇ ਲਈ ਕੰਮ ਕਰਨ ਦੀ ਜਿਮੇਂਵਾਰੀ ਦਿਤੀ ਗਈ ਸੀ। ਆਈ ਜੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਹਸਪਤਾਲ ਦੇ ਮੈਡੀਕਲ ਅਫਸਰ ਉੱਤੇ ਵੀ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਦੋਸ਼ ਲੱਗਦਾ ਹੈ ਕਿ ਮੈਡੀਕਲ ਅਧਿਕਾਰੀ ਵੱਲੋਂ ਸਹੀ ਤਰੀਕੇ ਨਾਲ ਇਲਾਜ ਨਾ ਕਰਨ ਨਾਲ ਮਹਿਲਾ ਸਿਪਹਾੀ ਦੀ ਮੌਤ ਹੋਈ ਹੈ। ਆਈ ਜੀ ਨੇ ਕਿਹਾ ਕਿ ਜੇ ਸਹੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਤਾਂ ਮਹਿਲਾ ਦੀ ਜਾਨ ਬਚ ਸਕਦੀ ਸੀ। ਕੁਝ ਪੁਲਿਸ ਵਾਲਿਆਂ ਨੂੰ ਕੰਮ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਵਿਚ ਸਸਪੈਂਡ ਕੀਤਾ ਗਿਆ ਤੇ 93 ਲੋਕਾਂ ਦਾ ਪਟਨਾ ਜ਼ੋਨ ਤੋਂ ਬਾਹਰ ਬਦਲੀ ਕਰ ਦਿਤੀ ਗਈ ਹੈ।

Have something to say? Post your comment
 
ਹੋਰ ਭਾਰਤ ਖ਼ਬਰਾਂ