Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਭਾਰਤ

ਅਮਰੀਕਾ ਦੀਆਂ ਮੱਧ-ਕਾਲੀ ਚੋਣਾਂ ਵਿੱਚ ਟਰੰਪ ਦੀ ਸਾਖ ਦਾਅ 'ਤੇ ਲੱਗੀ

November 06, 2018 06:20 AM

ਨਵੀਂ ਦਿੱਲੀ, 5 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੀਆਂ ਮੱਧ-ਕਾਲੀ ਚੋਣਾਂ ਇਸ ਵਾਰ ਬੜੀ ਚਰਚਾ 'ਚ ਹਨ। ਇਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਖ ਨਾਲ ਜੋੜਿਆ ਜਾ ਰਿਹਾ ਹੈ। ਕਾਰਜਕਾਲ ਦੇ ਵਿਚਾਲੇ ਹੋ ਰਹੀਆਂ ਇਨ੍ਹਾਂ ਚੋਣਾਂ ਨਾਲ ਟਰੰਪ ਦੀ ਸੱਤਾ 'ਤੇ ਭਾਵੇਂ ਅਸਰ ਨਹੀਂ ਪਵੇਗਾ, ਪਰ ਉਨ੍ਹਾਂ ਦੇ ਵੱਕਾਰ 'ਤੇ ਪ੍ਰਭਾਵ ਜ਼ਰੂਰ ਪਵੇਗਾ। ਇਸ ਤੋਂ ਇਲਾਵਾ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ 100 ਮੈਂਬਰਾਂ ਵਾਲੇ ਉਚ ਸਦਨ, ਸੈਨੇਟ ਵਿੱਚ ਬਹੁਮਤ ਗੁਆਉਣ ਦਾ ਡਰ ਹੈ। ਸੈਨੇਟ 'ਚ ਡੈਮੋਕ੍ਰੇਟਸ ਦਾ ਬਹੁਮਤ ਹੋ ਗਿਆ ਤਾਂ ਆਪਣੇ ਬਾਕੀ ਕਾਰਜਕਾਲ ਵਿੱਚ ਟਰੰਪ ਨੂੰ ਫੈਸਲੇ ਲੈਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹਾਲੇ ਤੱਕ ਸੈਨੇਟ 'ਚ ਰਿਪਬਲਿਕਨ ਦੀਆਂ 51 ਸੀਟਾਂ ਹਨ।
ਅਮਰੀਕਾ 'ਚ ਮੱਧ-ਕਾਲੀ ਚੋਣਾਂ ਦਾ ਇਤਿਹਾਸ ਰਿਹਾ ਹੈ ਕਿ ਰਾਸ਼ਟਰਪਤੀ ਦੀ ਪਾਰਟੀ ਪ੍ਰਤੀਨਿਧੀ ਸਭਾ (ਹਾਊਸ ਆਫ ਰਿਪ੍ਰਜੈਂਟੇਟਿਵਜ਼) ਦੀਆਂ ਔਸਤਨ 30 ਸੀਟਾਂ ਤੇ ਸੈਨੇਟ ਦੀਆਂ ਚਾਰ ਸੀਟਾਂ ਗੁਆ ਲੈਂਦੀ ਹੈ। ਪਿਛਲੀਆਂ ਦੋ ਦਰਜਨ ਮੱਧ-ਕਾਲੀ ਚੋਣਾਂ ਵਿੱਚ ਸਿਰਫ ਦੋ ਵਾਰ ਏਦਾਂ ਹੋਇਆ ਹੈ, ਜਦੋਂ ਦੋਵੇਂ ਸਦਨਾਂ ਵਿੱਚ ਰਾਸ਼ਟਰਪਤੀ ਦੀ ਪਾਰਟੀ ਦੀਆਂ ਸੀਟਾਂ ਵਧੀਆਂ ਹਨ। ਇਸ ਵਾਰ ਦੀਆਂ ਮੱਧ-ਕਾਲੀ ਚੋਣਾਂ ਨੂੰ ਲੈ ਕੇ ਮਾਹਰ ਦੋ ਹਿੱਸਿਆਂ ਵਿੱਚ ਵੰਡੇ ਨਜ਼ਰ ਆ ਰਹੇ ਹਨ। ਇਕ ਵਰਗ ਦਾ ਮੰਨਣਾ ਹੈ ਕਿ ਟਰੰਪ ਆਪਣੇ ਸੁਭਾਅ ਅਤੇ ਫੈਸਲਿਆਂ ਕਾਰਨ ਲੋਕਪ੍ਰਿਅਤਾ ਗੁਆ ਰਹੇ ਹਨ। ਅਮਨ ਪਸੰਦ ਅਮਰੀਕੀ ਉਨ੍ਹਾਂ ਦੇ ਵਿਰੋਧ ਵਿੱਚ ਹਨ। ਪਰਵਾਸੀਆਂ ਬਾਰੇ ਟਰੰਪ ਦਾ ਰਵੱਈਆ ਅਤੇ ਕਾਰੋਬਾਰੀ ਮੋਰਚੇ 'ਤੇ ਉਨ੍ਹਾਂ ਦੀਆਂ ਨੀਤੀਆਂ ਨਾਲ ਵੀ ਵੱਡਾ ਵਰਗ ਖਫਾ ਦੱਸਿਆ ਜਾ ਰਿਹਾ ਹੈ। ਮਾਹਰਾਂ ਦਾ ਦੂਸਰਾ ਵਰਗ ਮੰਨਦਾ ਹੈ ਕਿ ਡੋਨਾਲਡ ਟਰੰਪ ਦੀ ਲੋਕਪ੍ਰਿਅਤਾ ਵਿੱਚ ਕਮੀ ਨਹੀਂ ਆਈ, ਨੀਤੀਆਂ ਨੂੰ ਰਾਸ਼ਟਰਵਾਦ ਨਾਲ ਜੋੜਨ ਕਾਰਨ ਵੱਡਾ ਵਰਗ ਉਨ੍ਹਾਂ ਨਾਲ ਹੈ।
ਇਸ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਨ੍ਹਾਂ ਚੋਣਾਂ ਵਿੱਚ ਡੈਮੋਕ੍ਰੇਟਸ ਦੇ ਪੱਖ ਵਿੱਚ ਲੱਕ ਬੰਨ੍ਹ ਲਿਆ ਹੈ। ਚੋਣਾਂ ਦੇ ਆਖਰੀ ਦੌਰ ਵਿੱਚ ਓਬਾਮਾ ਖੁੱਲ੍ਹਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੀ ਇਸ ਸਰਗਰਮੀ ਨਾਲ ਕੁਝ ਸੀਟਾਂ 'ਤੇ ਰਿਪਬਲਿਕਨ ਨੂੰ ਨੁਕਸਾਨ ਹੋ ਸਕਦਾ ਹੈ। ਪਿੱਛੇ ਜਿਹੇ ਪੀਟਰਸਬਰਗ 'ਚ ਹੋਈ ਗੋਲੀਬਾਰੀ ਦੀ ਘਟਨਾ ਨਾਲ ਵੀ ਟਰੰਪ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੀਟਰਸਬਰਗ 'ਚ ਪਰਵਾਸੀਆਂ ਤੇ ਯਹੂਦੀਆਂ ਨੂੰ ਨਫਰਤ ਕਰਨ ਵਾਲੇ ਇਕ ਵਿਅਕਤੀ ਨੇ ਗੋਲੀਬਾਰੀ ਕਰਦੇ ਹੋਏ 11 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।

Have something to say? Post your comment
 
ਹੋਰ ਭਾਰਤ ਖ਼ਬਰਾਂ
ਸੀ ਬੀ ਆਈ ਵਿੱਚ ਫਿਰ ਵੱਡੇ ਪੱਧਰ ਦੀ ਚੱਕ-ਥੱਲ ਕੀਤੀ ਗਈ
ਵਿਵਾਦਤ ਇੰਟਰਵਿਊ ਦੇਣ ਮਗਰੋਂ ਹਾਰਦਿਕ ਪੰਡਯਾ ਘਰੋਂ ਬਾਹਰ ਨਹੀਂ ਨਿਕਲ ਰਿਹਾ
ਮੁੰਬਈ ਵਿੱਚ ਪੁਰਾਤਨ ਹਥਿਆਰਾਂ ਦਾ ਭੰਡਾਰ ਮਿਲਣ ਪਿੱਛੋਂ ਭਾਜਪਾ ਨੇਤਾ ਗ੍ਰਿਫਤਾਰ
ਡੀ ਜੀ ਪੀ ਦੀਆਂ ਨਿਯੁਕਤੀਆਂ ਬਾਰੇ ਸੁਪਰੀਮ ਕੋਰਟ ਵੱਲੋਂ ਪੰਜਾਂ ਰਾਜਾਂ ਦੀ ਅਪੀਲ ਰੱਦ
ਸੱਤਿਆਸਰੂਪ ਨੇ ਸਭ ਤੋਂ ਛੋਟੀ ਉਮਰੇ ਸੱਤ ਜਵਾਲਾਮੁਖੀ ਤੇ ਸੱਤ ਪਰਬਤਾਂ ਨੂੰ ਫਤਹਿ ਕੀਤਾ
ਪਿਛਲੇ ਦਸ ਸਾਲਾਂ 'ਚ ਭਾਰਤ ਵਿੱਚ 429 ਸ਼ੇਰਾਂ ਦਾ ਸ਼ਿਕਾਰ ਕੀਤਾ ਗਿਆ
ਸੀ ਬੀ ਆਈ ਦੇ ਨਵੇਂ ਮੁਖੀ ਦਾ ਐਲਾਨ 24 ਨੂੰ ਹੋਣ ਦੀ ਸੰਭਾਵਨਾ
ਵਿਰੋਧ ਦੇ ਬਾਵਜੂਦ ਜਸਟਿਸ ਖੰਨਾ ਤੇ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਬਣੇ
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾ
ਜਸਟਿਸ ਮਹੇਸ਼ਵਰੀ ਤੇ ਖੰਨਾ ਨੂੰ ਸੁਪਰੀਮ ਕੋਰਟ ਭੇਜਣ ਦਾ ਸਾਬਕਾ ਜੱਜ ਵੱਲੋਂ ਵਿਰੋਧ