Welcome to Canadian Punjabi Post
Follow us on

27

March 2019
ਅੰਤਰਰਾਸ਼ਟਰੀ

ਮੈਕਸੀਕੋ ਬਾਰਡਰ ਉੱਤੇ ਟਰੰਪ ਦਾ ਫੌਜ ਭੇਜਣ ਦਾ ਹੁਕਮ ਸਿਆਸੀ ਹੱਥਕੰਡਾ : ਓਬਾਮਾ

November 06, 2018 06:19 AM

ਵਾਸ਼ਿੰਗਟਨ, 5 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੈਕਸੀਕੋ ਬਾਰਡਰ 'ਤੇ ਫੌਜ ਭੇਜਣ ਦੇ ਡੋਨਾਲਡ ਟਰੰਪ ਦੇ ਫੈਸਲੇ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ।
ਓਬਾਮਾ ਦੇ ਕਹਿਣ ਮੁਤਾਬਕ ਇਸ ਨੂੰ ਦੇਸ਼ ਭਗਤੀ ਨਹੀਂ ਕਿਹਾ ਜਾ ਸਕਦਾ। ਤਿੰਨ ਦੇਸ਼ਾਂ ਦੇ ਕਰੀਬ 10 ਹਜ਼ਾਰ ਤੋਂ ਵੱਧ ਲੋਕ ਮੈਕਸੀਕੋ ਹੋ ਕੇ ਅਮਰੀਕਾ ਵੱਲ ਆ ਰਹੇ ਹਨ। ਓਬਾਮਾ ਨੇ ਜਾਰਜੀਆ 'ਚ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ 2018 ਵਿੱਚ ਉਨ੍ਹਾਂ (ਟਰੰਪ) ਨੇ ਅਚਾਨਕ ਦੇਸ਼ 'ਤੇ ਖਤਰੇ ਦੀ ਗੱਲ ਕਹੀ। ਗਰੀਬ ਸ਼ਰਨਾਰਥੀ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਤੈਅ ਕਰ ਰਹੇ ਹਨ। ਉਨ੍ਹਾਂ ਨਾਲ ਬੱਚੇ ਵੀ ਹਨ, ਪਰ ਉਨ੍ਹਾਂ ਕੋਲ ਪੈਸਾ ਵੀ ਨਹੀਂ, ਇਹ ਬਹੁਤ ਭਿਆਨਕ ਹੈ। ਓਬਾਮਾ ਨੇ ਕਿਹਾ ਕਿ ਟਰੰਪ ਸਰਹੱਦ 'ਤੇ ਸਾਡੀ ਫੌਜ ਭੇਜ ਰਹੇ ਹਨ, ਇਹ ਸਿਆਸੀ ਹੱਥਕੰਡਾ ਹੈ। ਦੇਸ਼ ਦੀ ਜ਼ਮੀਨ 'ਤੇ ਕਾਨੂੰਨ ਨੂੰ ਜ਼ਬਰਦਸਤੀ ਲਾਗੂ ਨਹੀਂ ਕੀਤਾ ਜਾ ਸਕਦਾ। ਪਤਾ ਲੱਗਾ ਹੈ ਕਿ ਰੋਜ਼ਗਾਰ ਤੇ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਲੈਟਿਨ ਅਮਰੀਕੀ ਦੇਸ਼ਾਂ ਹੋਂਡੂਰਾਸ, ਗੁਆਟੇਮਾਲਾ ਤੇ ਅਲ ਸਲਵਾਡੋਰ ਦੇ ਕਰੀਬ 10 ਹਜ਼ਾਰ ਲੋਕਾਂ ਦਾ ਕਾਰਵਾਂ ਅਮਰੀਕਾ ਵੱਲ ਆ ਰਿਹਾ ਹੈ, ਜਿਨ੍ਹਾਂ ਨੂੰ ਰੋਕਣ ਲਈ ਅਮਰੀਕਾ-ਮੈਕਸੀਕੋ ਬਾਰਡਰ 'ਤੇ 15 ਹਜ਼ਾਰ ਜਵਾਨ ਲਾਏ ਜਾਣਗੇ। ਟਰੰਪ ਨੇ ਕਿਹਾ ਕਿ ਜੇ ਭੀੜ ਪਥਰਾਅ ਕਰਦੀ ਹੈ ਤਾਂ ਫੌਜ ਨੂੰ ਬਿਨਾਂ ਦੇਰੀ ਦੇ ਗੋਲੀ ਚਲਾਉਣ ਤੋਂ ਝਿਜਕਣਾ ਨਹੀਂ ਚਾਹੀਦਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐੱਨ.ਆਈ.ਟੀ.ਟੀ. ਕਾਲਜ ਮੈਨੁਕਾਓ ਵਿਖੇ ਲੈਵਲ-5 ਅਤੇ ਲੈਵਲ-6 ਦਾ ਬਿਜਨਸ ਡਿਪਲੋਮਾ ਬੰਦ
ਔਕਲੈਂਡ ਕ੍ਰਿਕਟ ਵੱਲੋਂ ਕਰਵਾਏ ਗਏ ਟੀ-20 ਲੀਗ-1ਏ ਗ੍ਰੇਡ ਦੀ ਟ੍ਰਾਫੀ `ਤੇ 'ਸੁਪਰਜਾਇੰਟਸ' ਨੇ ਕੀਤਾ ਕਬਜ਼ਾ
ਦੇਸ਼ ਧਰੋਹ ਕੇਸ ਵਿੱਚ ਅਦਾਲਤ ਨੇ ਮੁਸ਼ੱਰਫ ਨੂੰ 3 ਬਦਲ ਦਿੱਤੇ
ਦੁਬਈ ਦੇ ਹਸਪਤਾਲ 'ਚ ਦਾਖਲ ਪੰਜਾਬੀ ਦਾ ਬਿੱਲ ਅਠਾਰਾਂ ਲੱਖ ਨੂੰ ਟੱਪਿਆ
ਮੋਦੀ ਨੇ ਟਵਿੱਟਰ 'ਤੇ ਘੇਰਾ ਵਧਾਉਣ ਲਈ ਲਿਆ ਸੀ ਉਘੀਆਂ ਹਸਤੀਆਂ ਦਾ ਸਹਾਰਾ
ਅਮਰੀਕਾ ਨੇ ਮੇਰੇ ਕਤਲ ਦੀ ਸਾਜ਼ਿਸ਼ ਲਈ ਦਿੱਤੀ ਮਦਦ: ਮਾਦੁਰੋ
ਭਾਰਤ ਵਿੱਚ ਐੱਚ ਆਈ ਵੀ ਪੀੜਤਾਂ ਵਿੱਚ ਟੀ ਬੀ ਨਾਲ ਮਰਨ ਦੀ ਦਰ 84 ਫੀਸਦੀ ਤੱਕ ਘਟੀ
ਸਕਾਟਲੈਂਡ ਯਾਰਡ ਦੀ ਇਮਾਰਤ ਨੂੰ ਆਲੀਸ਼ਾਨ ਹੋਟਲ ਵਿੱਚ ਬਦਲ ਦਿੱਤਾ ਗਿਆ
ਬ੍ਰਿਟੇਨ ਦੇ ਏਸ਼ੀਆਈ ਧਨ ਕੁਬੇਰਾਂ ਵਿਚਾਲੇ ਹਿੰਦੂਜਾ ਪਰਿਵਾਰ ਫਿਰ ਨੰਬਰ ਵੰਨ
ਭਾਰਤੀ ਲੋਕਾਂ ਦੇ ਘਰਾਂ ਤੋਂ ਬੀਤੇ ਸਾਲਾਂ ਦੇ ਦੌਰਾਨ 1280 ਕਰੋੜ ਦੇ ਗਹਿਣੇ ਚੋਰੀ