Welcome to Canadian Punjabi Post
Follow us on

27

March 2019
ਅੰਤਰਰਾਸ਼ਟਰੀ

ਦੁਬਈ ਤੋਂ ਹੀਰਾ ਚੋਰੀ ਕਰ ਕੇ ਭੱਜਿਆ ਚੀਨੀ ਜੋੜਾ ਮੁੰਬਈ ਵਿੱਚ ਗ੍ਰਿਫ਼ਤਾਰ

November 06, 2018 06:02 AM

ਦੁਬਈ, 5 ਨਵੰਬਰ (ਪੋਸਟ ਬਿਊਰੋ)- ਇਕ ਚੀਨੀ ਜੋੜੇ ਨੇ ਦੁਬਈ ਦੀ ਇਕ ਦੁਕਾਨ ਤੋਂ 300,000 ਦਿਰਹਮ (ਲਗਭੱਗ 81,000 ਡਾਲਰ) ਕੀਮਤ ਦਾ ਹੀਰਾ ਚੋਰੀ ਕਰ ਲਿਆ ਅਤੇ ਫਿਰ ਯੂ ਏ ਈ ਤੋਂ ਭੱਜ ਨਿਕਲਿਆ। ਇਸ ਜੋੜੇ ਨੂੰ 20 ਘੰਟਿਆਂ ਵਿੱਚ ਮੁੰਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਕ ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਕਿਹਾ ਕਿ ਯੂ ਏ ਈ ਤੋਂ ਤਸਕਰੀ ਕੀਤੇ ਜਾਣ ਪਿੱਛੋਂ 3.27 ਕੈਰਟ ਦਾ ਹੀਰਾ ਭਾਰਤ ਵਿਚ ਇਸ ਚੀਨੀ ਮਹਿਲਾ ਦੇ ਢਿੱਡ ਵਿੱਚੋਂ ਮਿਲਿਆ। ਇਸ ਅਧਿਕਾਰੀ ਨੇ ਦੱਸਿਆ ਕਿ ਉਮਰ ਦੇ ਚੌਥੇ ਦਹਾਕੇ ਵਿਚ ਚੱਲਦੇ ਚੀਨੀ ਜੋੜੇ ਨੇ ਦੁਬਈ ਦੇ ਦੀਰਾ ਸ਼ਹਿਰ ਵਿੱਚ ਇਕ ਗਹਿਣੇ ਦੀ ਦੁਕਾਨ ਤੋਂ ਹੀਰਾ ਚੋਰੀ ਕਰ ਲਿਆ ਅਤੇ ਝੱਟਪੱਟ ਉਸ ਦੇਸ਼ ਤੋਂ ਫਰਾਰ ਹੋ ਗਏ। ਮਿਲੀਆਂ ਖਬਰਾਂ ਮੁਤਾਬਕ ਮੁੰਬਈ ਤੋਂ ਹਾਂਗ ਕਾਂਗ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਦੋਵੇਂ ਫੜੇ ਗਏ। ਇਸ ਜੋੜੇ ਨੂੰ ਇੰਟਰਪੋਲ ਤੇ ਭਾਰਤੀ ਪੁਲਿਸ ਦੇ ਸਹਿਯੋਗ ਨਾਲ ਵਾਪਸ ਯੂ ਏ ਈ ਲਿਆਂਦਾ ਗਿਆ। ਪੁਲਿਸ ਨੇ ਸਟੋਰ ਵਿਚ ਲੱਗੇ ਸੀ ਸੀ ਟੀ ਵੀ ਦੀ ਫੁਟੇਜ ਜਾਰੀ ਕੀਤੀ, ਜਿਸ ਵਿਚ ਜੋੜਾ ਗਹਿਣੇ ਦੀ ਦੁਕਾਨ ਵਿਚ ਦਾਖਲ ਹੁੰਦਾ ਦਿੱਸਦਾ ਹੈ। ਫੁਟੇਜ ਵਿਚ ਦਿੱਸਦਾ ਹੈ ਕਿ ਵਿਅਕਤੀ ਉਸ ਦੁਕਾਨ ਦੇ ਸਟਾਫ ਤੋਂ ਰਤਨਾਂ ਬਾਰੇ ਪੁੱਛਗਿਛ ਕਰਨ ਨਾਲ ਉਨ੍ਹਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਮਹਿਲਾ ਸਫੈਦ ਰੰਗ ਦਾ ਹੀਰਾ ਚੁਰਾ ਰਹੀ ਹੈ। ਉਸ ਨੇ ਹੀਰਾ ਚੁਰਾ ਕੇ ਜੈਕੇਟ ਵਿਚ ਰੱਖ ਲਿਆ ਅਤੇ ਆਦਮੀ ਦੇ ਨਾਲ ਦੁਕਾਨ ਤੋਂ ਨਿਕਲ ਗਈ। ਅਪਰਾਧ ਜਾਂਚ ਵਿਭਾਗ ਦੇ ਨਿਰਦੇਸ਼ਕ ਕਰਨਲ ਅਦੇਲ ਅਲ ਜੋਕਰ ਨੇ ਕਿਹਾ ਕਿ ਜੋੜੇ ਨੇ ਹੀਰਾ ਚੁਰਾਉਣ ਦੀ ਗੱਲ ਮੰਨ ਲਈ ਹੈ। ਰਿਪੋਰਟ ਦੇ ਮੁਤਾਬਕ ਐਕਸ ਰੇ ਸਕੈਨ ਵਿਚ ਮਹਿਲਾ ਦੇ ਢਿੱਡ ਵਿਚ ਹੀਰਾ ਦਿੱਸਣ ਪਿੱਛੋਂ ਹੀਰਾ ਬਰਾਮਦ ਕਰਨ ਲਈ ਡਾਕਟਰ ਨੂੰ ਬੁਲਾਇਆ ਗਿਆ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐੱਨ.ਆਈ.ਟੀ.ਟੀ. ਕਾਲਜ ਮੈਨੁਕਾਓ ਵਿਖੇ ਲੈਵਲ-5 ਅਤੇ ਲੈਵਲ-6 ਦਾ ਬਿਜਨਸ ਡਿਪਲੋਮਾ ਬੰਦ
ਔਕਲੈਂਡ ਕ੍ਰਿਕਟ ਵੱਲੋਂ ਕਰਵਾਏ ਗਏ ਟੀ-20 ਲੀਗ-1ਏ ਗ੍ਰੇਡ ਦੀ ਟ੍ਰਾਫੀ `ਤੇ 'ਸੁਪਰਜਾਇੰਟਸ' ਨੇ ਕੀਤਾ ਕਬਜ਼ਾ
ਦੇਸ਼ ਧਰੋਹ ਕੇਸ ਵਿੱਚ ਅਦਾਲਤ ਨੇ ਮੁਸ਼ੱਰਫ ਨੂੰ 3 ਬਦਲ ਦਿੱਤੇ
ਦੁਬਈ ਦੇ ਹਸਪਤਾਲ 'ਚ ਦਾਖਲ ਪੰਜਾਬੀ ਦਾ ਬਿੱਲ ਅਠਾਰਾਂ ਲੱਖ ਨੂੰ ਟੱਪਿਆ
ਮੋਦੀ ਨੇ ਟਵਿੱਟਰ 'ਤੇ ਘੇਰਾ ਵਧਾਉਣ ਲਈ ਲਿਆ ਸੀ ਉਘੀਆਂ ਹਸਤੀਆਂ ਦਾ ਸਹਾਰਾ
ਅਮਰੀਕਾ ਨੇ ਮੇਰੇ ਕਤਲ ਦੀ ਸਾਜ਼ਿਸ਼ ਲਈ ਦਿੱਤੀ ਮਦਦ: ਮਾਦੁਰੋ
ਭਾਰਤ ਵਿੱਚ ਐੱਚ ਆਈ ਵੀ ਪੀੜਤਾਂ ਵਿੱਚ ਟੀ ਬੀ ਨਾਲ ਮਰਨ ਦੀ ਦਰ 84 ਫੀਸਦੀ ਤੱਕ ਘਟੀ
ਸਕਾਟਲੈਂਡ ਯਾਰਡ ਦੀ ਇਮਾਰਤ ਨੂੰ ਆਲੀਸ਼ਾਨ ਹੋਟਲ ਵਿੱਚ ਬਦਲ ਦਿੱਤਾ ਗਿਆ
ਬ੍ਰਿਟੇਨ ਦੇ ਏਸ਼ੀਆਈ ਧਨ ਕੁਬੇਰਾਂ ਵਿਚਾਲੇ ਹਿੰਦੂਜਾ ਪਰਿਵਾਰ ਫਿਰ ਨੰਬਰ ਵੰਨ
ਭਾਰਤੀ ਲੋਕਾਂ ਦੇ ਘਰਾਂ ਤੋਂ ਬੀਤੇ ਸਾਲਾਂ ਦੇ ਦੌਰਾਨ 1280 ਕਰੋੜ ਦੇ ਗਹਿਣੇ ਚੋਰੀ